Share on Facebook

Main News Page

ਬਰੈਂਪਟਨ ਵਿੱਚ ਸਿੱਖਾਂ ਵਿਰੁਧ ਨਸਲੀ ਨਫਰਤ ਵਾਲੇ ਪਰਚੇ ਤੋਂ ਕੈਨੇਡਾ ਦੇ ਸਿੱਖਾਂ ‘ਚ ਰੋਸ

ਟੋਰਾਂਟੋ, (25 ਅਪ੍ਰੈਲ 2014)- ਕੈਨੇਡਾ ਵਿਖ ਬਰੈਂਪਟਨ ਵਿਚ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਭਰਵੀਂ ਵਸੋਂ ਸਦਕਾ ਉਸ ਸ਼ਹਿਰ ਦਾ ਮੁਹਾਂਦਰਾ ਬਹੁ-ਸੱਭਿਆਚਾਰਕ ਬਣ ਚੁੱਕਾ ਹੈ, ਪਰ ਸ਼ਹਿਰ ‘ਤੇ ਜੱਦੀ ਹੱਕ ਸਮਝਣ ਵਾਲੇ ਕੁਝ ਲੋਕਾਂ ਨੇ ਇਸ ਬਾਰੇ ਚਿੰਤਾਜਨਕ ਤਰੀਕੇ ਨਾਲ ਪ੍ਰਚਾਰ ਆਰੰਭਿਆ ਹੈ।

ਬੀਤੇ ਦਿਨਾਂ ਤੋਂ ਸ਼ਹਿਰ ਵਿਚ ਨਸਲਵਾਦੀ ਸੰਦੇਸ਼ ਵਾਲਾ ਇਕ ਪਰਚਾ ਵੰਡਿਆ ਜਾ ਰਿਹਾ ਹੈ, ਜਿਸ ਦੇ ਉਪਰਲੇ ਹਿੱਸੇ ਵਿਚ ਗੋਰੀ ਅਤੇ ਅਫਰੀਕੀ ਨਸਲ ਦੇ ਲੋਕਾਂ ਦੀ ਗਰੁੱਪ ਫੋਟੋ ਹੈ, ਅਤੇ ਹੇਠਾਂ ਸਿੱਖਾਂ ਦੀ ਤਸਵੀਰ ਛਾਪੀ ਗਈ ਹੈ, ਜਿਸ ਦਾ ਭਾਵ ਹੈ ਕਿ ਕਦੇ ਬਰੈਂਪਟਨ ਗੋਰੇ ਅਤੇ ਕਾਲੇ ਲੋਕਾਂ ਦੀ ਵਸੋਂ ਦਾ ਸ਼ਹਿਰ ਹੁੰਦਾ ਸੀ ਪਰ ਹੁਣ ਉਥੇ ਵਿਦੇਸ਼ੀਆਂ ਦੀ ਬਹੁਤਾਤ ਹੋਣ ਲੱਗੀ ਹੈ।

ਪਰਚੇ ਦਾ ਮਕਸਦ ਵਿਦੇਸ਼ੀਆਂ ਦੀ ਭਰਮਾਰ ਵਧਣ ਤੋਂ ਪਹਿਲਾਂ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਬਦਲਣ ਦਾ ਸੁਨੇਹਾ ਦੇਣਾ ਹੈ। ਪਰਚੇ ਵਿਚ ਵੈਨਕੂਵਰ ਸਥਿਤ ‘ਇਮੀਗੇ੍ਰਸ਼ਨ ਵਾਚ ਕੈਨੇਡਾ’ ਸੰਸਥਾ ਦਾ ਨਾਂਅ ਲਿਖਿਆ ਹੈ। ਜੋ ਦੇਸ਼ ਵਿਚ ਮੁੱਖ ਧਾਰਾ ਦੇ ਲੋਕਾਂ ਦੀ ਘੱਟ ਰਹੀ ਗਿਣਤੀ ਨੂੰ ਕੈਨੇਡਾ ਦੀ ਮੌਜੂਦਾ ਇਮੀਗ੍ਰੇਸ਼ਨ ਨੀਤੀ ਨਾਲ ਜੋੜਦੀ ਹੈ।

ਉਟਾਂਰੀਓ ਦੇ ਪਹਿਲੇ ਸਿੱਖ ਵਿਧਾਇਕ ਜਗਮੀਤ ਸਿੰਘ ਨੇ ਇਸ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਸੰਸਥਾਵਾਂ ਨੂੰ ਸਮਾਜ ਵਿੱਚ ਵੰਡੀਆਂ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਕੈਨੇਡਾ ਪਰਵਾਸੀਆਂ ਦਾ ਦੇਸ਼ ਹੈ। ਬਰੈਂਪਟਨ ਦੀ ਮੇਅਰ ਸੂਜ਼ਨ ਫੈਨਲ ਕੇ ਇਸ ਪਰਚੇ ਨੂੰ ਨਕਾਰਦਿਆਂ ਕਿਹਾ ਹੈ ਕਿ ਨਸਲਵਾਦ ਦੀ ਬਰੈਂਪਟਨ ਵਿਚ ਕੋਈ ਥਾਂ ਨਹੀਂ।

ਮੇਅਰ ਫੈਨਲ ਨੇ ਇਹ ਵੀ ਆਖਿਆ ਕਿ ਉਨ੍ਹਾਂ ਨੇ ਇਸ ਕੱਟੜਵਾਦੀ ਪ੍ਰਚਾਰ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੀਲ ਖੇਤਰ ਦੀ ਪੁਲਿਸ ਦੇ ਕਾਂਸਟੇਬਲ ਥਾਮਸ ਰਤਨ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ‘ਇਮੀਗੇ੍ਰਸ਼ਨ ਵਾਚ ਕੈਨੇਡਾ’ ਤੋਂ ਡੌਨ ਮੂਰੇ ਨੇ ਕਿਹਾ ਕਿ ਇਮੀਗ੍ਰਾਂਟਾਂ ਦਾ ਗੜ੍ਹ ਬਣ ਚੁੱਕੇ ਇਲਾਕਿਆਂ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਜਾਰੀ ਰੱਖਿਆ ਜਾਵੇਗਾ, ਕਿਉਂਕਿ ਇਹ ਸੰਸਥਾ ਹਰੇਕ ਸਾਲ ਕੈਨੇਡਾ ਵਿਚ ਆ ਰਹੇ 250000 ਪਰਵਾਸੀਆਂ ਤੋਂ ਫਿਕਰਮੰਦ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਚਾਰ ਨਸਲਵਾਦੀ ਨਹੀਂ, ਸਗੋਂ ਕੈਨੇਡਾ ਅਤੇ ਕੈਨੇਡੀਅਨਜ਼ ਦੇ ਹੱਕ ਵਿਚ ਹੈ। ਕੈਨੇਡਾ ਦੇ ਖੇਡ ਰਾਜ ਮੰਤਰੀ ਬਲ ਗੋਸਲ ਨੇ ਕਿਹਾ ਕਿ ਵੰਨ-ਸੁਵੰਨਤਾ ਨਾਲ ਕੈਨੇਡਾ ਮਜ਼ਬੂਤ ਅਤੇ ਖੁਸ਼ਹਾਲ ਹੋਇਆ ਹੈ ।?ਉਪਰੋਕਤ ਪਰਚੇ ਵਿਚ ਸਿੱਖਾਂ ਦੀ ਫੋਟੋ ਵਰਤੇ ਜਾਣ ਤੋਂ ਕੈਨੇਡਾ ਦੇ ਸਿੱਖਾਂ ਵਿਚ ਰੋਸ ਦੀ ਲਹਿਰ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top