Share on Facebook

Main News Page

ਚੰਗਾ ਹੋਵੇਗਾ ਜੇ ਪੰਥ-ਦਰਦੀ…
-: ਤਰਲੋਕ ਸਿੰਘ ‘ਹੁੰਦਲ’
ਬਰੈਂਮਟਨ, ਟੋਰਾਂਟੋ-ਕਨੇਡਾ

…..ਹੇਠ ਲਿਖੀਆਂ ਸੱਤਰਾਂ ਨੂੰ ਧਿਆਨ ਨਾਲ ਪੜ੍ਹਨ ਤੇ ਭੰਬਲਭੂਸੇ ਵਿੱਚ ਪਏ ਸਿੱਖ ਜਗਤ ਨੂੰ ਤੁਰੰਤ ਲੋੜੀਂਦੀ ਅਤੇ ਯੋਗ ਅਗਵਾਈ ਦੀ ਪਹਿਲ-ਕਦਮੀ ਕਰਨ:-

  1. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਂ ਦੁਰਗਾ ਸਾਹਮਣੇ ਗਊ ਰਖਿਆ ਲਈ ਸੰਕਲਪ ਲਿਆ ਸੀ, ‘ਯਦਿ ਦੇਹੁ ਆਗਿਆ ਤੁਰਕ ਗਾਹੈ ਖਪਾਊਂ, ਗਊ ਘਾਤ ਕਾ ਦੋਸ਼ ਜਗ ਸਿਉਂ ਮਿਟਾਊਂ’।
  2. ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਅਤੇ ਜਨੇਉ ਦੀ ਰਾਖੀ ਲਈ ਆਪਣਾ ਸੀਸ ਕਟਾਉਣਾ ਪਸੰਦ ਕੀਤਾ।
  3. ਆਪਣੇ ਪਿਤਾ ਦੀ ਸ਼ਹੀਦੀ ਬਾਰੇ ਸੁਣ ਕੇ ਉਨ੍ਹਾਂ ਕਿਹਾ,‘ਆਪਣਾ ਸੀਸ ਦੇ ਕੇ ਉਨ੍ਹਾਂ ਨੇ ਆਪਣੇ (ਭਾਵ ਹਿੰਦੂ) ਧਰਮ ਦਾ ਮਾਣ ਰੱਖਿਆ’।
  4. ਸਿੱਖ ਮਤ ਦੇ ਮੂਲ ਸਰੂਪ ਤੋਂ (ਮਹਾਰਾਜਾ ਰਣਜੀਤ ਸਿੰਘ) ਪ੍ਰੇਰਿਤ ਹੋ ਕੇ ਬ੍ਰਾਹਮਣਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ।
  5. ਮਰਨ ਤੋਂ ਪਹਿਲਾਂ ਉਨ੍ਹਾਂ (ਮਹਾਰਾਜਾ ਸਾਹਿਬ) ਨੇ ਵਿਸ਼ਵ ਪ੍ਰਸਿੱਧ ਕੋਹਿਨੂਰ ਹੀਰਾ, ਪੁਰੀ ਦੇ ਜਗਨਨਾਥ ਮੰਦਿਰ’ਚ ਚੜ੍ਹਾਉਂਣ ਦੀ ਇੱਛਾ ਜਹਿਰ ਕੀਤੀ।

ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਦੀਆਂ ਉਪਰੋਤਕ ਕੁਝ ਸੱਤਰਾਂ ਮਾਹਾਸ਼ਾ ਮਿ: ਬਲਬੀਰ ‘ਪੰਜ’ ਦੇ ਬੀਤੇ ਦਿਨ ਜਗ ਬਾਣੀ ਜਲੰਧਰ ਵਿੱਚ ਛੱਪੇ ਲੇਖ ‘ਅੰਕ ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਬੈਰਾਗੀ ਵਰਗੇ ਪੁਰਸ਼ਾਰਥ ਦੀ ਲੋੜ’ ਹੈ ਜਿਸ ਦਾ ਹੂ-ਬਹੂ ਉਤਾਰਾ ਥੱਲੇ ਪ੍ਰਕਾਸ਼ਤ ਕੀਤਾ ਗਿਆ ਹੈ। ਬਾਕੀ ਤੁਹਾਨੂੰ ਸਾਰਾ ਲੇਖ ਪੜ੍ਹਨ ਉਪਰੰਤ ਪਤਾ ਚਲ ਜਾਏਗਾ ਕਿ ਲੇਖਕ ਦੀ ਕੀ ਮਨਸ਼ਾ ਹੈ।

ਯਾਦ ਕਰਵਾਇਆ ਜਾਂਦਾ ਹੈ ਕਿ ਸਿੱਖਾਂ ਦੀ ਰਾਜਸੀ ਸਾਂਝ ਉਸੇ ਰਾਜਨੀਤਕ ਪਾਰਟੀ ਨਾਲ ਹੈ ਜਿਸ ਦੇ ਚੋਟੀ ਦੇ ਪੈਰੋਕਾਰ ਨੇ ਸਿਆਸੀ ਚੋਣਾਂ ਦੇ ਆਖਰੀ ਪੜਾ 'ਤੇ ਗੁਰੂ ਸਾਹਿਬਾਨ ਨੂੰ ‘ਮਾਂ ਦੁਰਗਾ ਸਾਹਮਣੇ ਗਊ-ਰਖਿਆ ਦੇ ਸੰਕਲਪ’ ਦਾ ਹੋਕਾ ਦਿੱਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top