Share on Facebook

Main News Page

"ਕਬਿਉ ਬਾਚ ਬੇਨਤੀ ਚੌਪਈ" ਦਾ ਮੂਲ ਸ੍ਰੋਤ ਅਤੇ ਭਾਵ ਅਰਥ - ਭਾਗ ਆਖਰੀ
-:
ਇੰਦਰਜੀਤ ਸਿੰਘ, ਕਾਨਪੁਰ

ਪਿਛਲੇ ਭਾਗ ਵਿੱਚ ਅਸੀਂ ਇਹ ਜਿਕਰ ਕਰ ਰਹੇ ਸੀ ਕਿ ਚੌਪਈ ਵਿਚ ਦੇਵੀ ਦੇਵਤਿਆਂ ਅਤੇ ਰਾਜਿਆ ਦਾ ਦੈਂਤਾਂ ਨਾਲ ਯੁਧਾਂ ਦਾ ਵਰਨਣ ਹੈ। ਨਾਲ ਹੀ ਨਾਲ ਕਵੀ ਦੇਵੀ ਦੀ ਉਸਤਤਿ ਵੀ ਕਰ ਰਿਹਾ ਹੈ। ਦਾਸ ਇਹ ਪਹਿਲਾਂ ਹੀ ਲਿਖ ਚੁਕਾ ਹੈ ਕਿ 29 ਪੰਨਿਆਂ ਅਤੇ 405 ਪੌੜ੍ਹੀਆਂ ਵਾਲੀ ਇਸ ਪੂਰੀ ਚੌਪਈ ਦੇ ਅਰਥ ਇਥੇ ਲਿਖਨਾਂ ਮੁਮਕਿਨ ਨਹੀਂ ਹੈ। ਕਿਉਂਕਿ ਇਹ ਲੇਖ ਲੜੀ ਬਹੁਤ ਹੀ ਲੰਬੀ ਹੋ ਜਾਵੇਗੀ ਇਸ ਕਰਕੇ ਆਉ ! ਵਿੱਚ ਵਿੱਚ ਕੁੱਝ ਬੰਦਾਂ ਦੇ ਅਰਥ ਭਾਵ ਸਮਜ ਕੇ ਅਗੇ ਵਧਦੇ ਰਹੀਏ।

ਕਾਲਕਾ (ਦੁਰਗਾ) ਦੇਵੀ ਦੇ ਧਿਯਾਨ ਕਰਨ ਨਾਲ ਕਾਲ ਭਗਵਾਨ ਦੇ ਦਰਸ਼ਨ ਹੋਏ।

ਚਿਤ ਮੋ ਕਿਯਾ ਕਾਲਕਾ ਧ੍ਯਾਨਾ ॥ ਦਰਸਨ ਦਿਯਾ ਆਨਿ ਭਗਵਾਨਾ ॥ ਕਰਿ ਪ੍ਰਨਾਮ ਚਰਨਨ ਉਠਿ ਪਰੀ ॥ ਬਿਨਤੀ ਭਾਤਿ ਅਨਿਕ ਤਨ ਕਰੀ ॥੫੨॥
ਸਤਿ ਕਾਲ ਮੈ ਦਾਸ ਤਿਹਾਰੀ ॥ ਅਪਨੀ ਜਾਨਿ ਕਰੋ ਪ੍ਰਤਿਪਾਰੀ ॥ ਗੁਨ ਅਵਗੁਨ ਮੁਰ ਕਛੁ ਨ ਨਿਹਾਰਹੁ ॥ ਬਾਹਿ ਗਹੇ ਕੀ ਲਾਜ ਬਿਚਾਰਹੁ ॥੫੩॥.......................ਹੜ ਹੜ ਸੁਨਤ ਕਾਲ ਬਚ ਹਸਾ ॥ ਭਗਤ ਹੇਤ ਕਟਿ ਸੌ ਅਸਿ ਕਸਾ ॥ ਚਿੰਤ ਨ ਕਰਿ ਮੈ ਅਸੁਰ ਸੰਘਰਿ ਹੌ ॥ ਸਕਲ ਸੋਕ ਭਗਤਨ ਕੋ ਹਰਿ ਹੌ ॥੫੬॥ ਅਮਿਤ ਅਸੁਰ ਉਪਜੇ ਥੇ ਜਹਾ ॥ ਪ੍ਰਾਪਤਿ ਭਯੋ ਕਾਲ ਚਲਿ ਤਹਾ ॥ ਚਹੂੰ ਕਰਨ ਕਰਿ ਸਸਤ੍ਰ ਪ੍ਰਹਾਰੇ ॥ ਦੈਤ ਅਨੇਕ ਮਾਰ ਹੀ ਡਾਰੇ ॥੫੭॥

ਅਰਥ ਭਾਵ: ਮਨ ਵਿੱਚ ਦੁਰਗਾ ਦੇਵੀ ਨੇ ਧਿਆਨ ਕੀਤਾ ॥ ਭਗਵਾਨ (ਕਾਲ) ਨੇ ਆਕੇ ਦਰਸ਼ਨ ਦਿੱਤੇ ॥ (ਉਸਨੇ) ਉਠ ਕੇ ਚਰਣਾਂ ਤੇ ਪ੍ਰਣਾਮ ਕੀਤਾ ॥ ਭਾਂਤਿ ਭਾਂਤਿ ਦੀਆਂ ਉਸ ਅਗੇ ਬਹੁਤ ਬਿਨਤੀਆਂ ਕੀਤੀਆਂ॥52॥ ਮੈਨੂੰ ਅਪਣਾਂ ਜਾਨ ਕੇ ਮੇਰੀ ਪਾਲਨਾਂ ਕਰੋ॥ ਮੇਰਾ ਗੁਨ ਅਤੇ ਅਵਗੁਨ ਕੁਝ ਵੀ ਨਾ ਚਿੱਤ ਵਿਚ ਲਿਆਉ॥ ਨਿਖੇਧੇ ਹੋਏ ਦੀ ਲਾਜ ਬਚਾਉ॥53॥.............ਕਾਲ ਦੇਵਤਾ (ਇਹ ਸੁਣ ਕੇ ) ਹੜਹੜਾ ਕੇ ਹੱਸਿਆ॥ ਭਗਤਾਂ ਲਈ ਮੈਂ (ਹਮੇਸ਼ਾਂ) ਕਮਰ ਕਸੀ ਰਖਦਾ ਹਾਂ॥ ਤੂੰ ਚਿੰਤਾ ਨਾਂ ਕਰ ਅਸੁਰਾਂ (ਦੈਂਤਾਂ) ਨੂੰ ਮੈਂ ਮਾਰਾਂਗਾ ॥ ਭਗਤਾਂ ਦੇ ਸਾਰੇ ਦੁਖ ਮੈਂ ਦੂਰ ਕਰਾਂਗਾ ॥ਜਿਥੇ ਅਸੁਰ ਪੈਦਾ ਹੋਏ ਹਨ॥ ਉਸ ਥਾਂ ਤੇ ਕਾਲ ਗਇਆ ॥ ਚਹੂਆਂ ਪਾਸੇ ਸ਼ਸ਼ਤ੍ਰ ਚਲਾ ਕੇ॥ ਅਨੇਕਾਂ ਦੈਂਤਾਂ ਨੂੰ ਮਾਰ ਛਡਿਆ॥57॥

ਨੋਟ: ਇਥੇ ਸਪਸ਼ਟ ਹੈ ਕਿ ਕਾਲ ਦੇਹਧਾਰੀ, ਸਥੂਲ ਸ਼ਰੀਰ ਵਾਲਾ ਦੇਵਤਾ ਹੈ ,ਜੋ ਹੱਥ ਵਿਚ ਖੜਗ ਫੜ ਕੇ ਚਲਾਉਦਾ ਹੈ। ਇਹ ਭਗਵਾਨ ਉਹ ਨਿਰੰਕਾਰ ਕਰਤਾਰ ਨਹੀਂ ਹੈ ਜਸਨੂੰ ਅਸੀ ੴ ਸਤਿਗੁਰ ਪ੍ਰਸਾਦਿ॥ ਕਹਿੰਦੇ ਹਾਂ।

ਬ੍ਰਹਮਾਂ ਅਤੇ ਵਿਸ਼ਨੂੰ ਵੀ ਡਰ ਕੇ ਮਹਾ ਕਾਲ ਦੇਵਤੇ ਦੀ ਸ਼ਰਣ ਵਿੱਚ ਪੁਜੇ।

ਕੜਾ ਕੜੀ ਮਾਚਾ ਘਮਸਾਨਾ ॥ ਨਿਰਖਤ ਦੇਵ ਦੈਤ ਜਾ ਨਾਨਾ ॥ ਮਹਾ ਘੋਰ ਆਹਵ ਤਹ ਪਰਾ ॥ ਕਾਪੀ ਭੂਮਿ ਗਗਨ ਥਰਹਰਾ ॥੮੧॥

ਨਿਰਖਿ ਜੁਧ ਕਾਪਾ ਕਮਲੇਸਾ ॥ ਤਾ ਤੇ ਧਰਾ ਨਾਰਿ ਕਾ ਭੇਸਾ ॥ ਪਰਬਤੀਸ ਲਖਿ ਡਰਾ ਲਰਾਈ ॥ ਬਾਸਾ ਬਨ ਬਿਖੈ ਅਤਿਥ ਕਹਾਈ ॥੮੨॥
......................ਡਗਮਗ ਲੋਕ ਚਤੁਰ ਦਸ ਭਏ ॥ ਅਸੁਰਨ ਸਾਥ ਸਕਲ ਭਰਿ ਗਏ ॥ ਬ੍ਰਹਮਾ ਬਿਸਨ ਸਭੈ ਡਰ ਪਾਨੇ ॥ ਮਹਾ ਕਾਲ ਕੀ ਸਰਨਿ ਸਿਧਾਨੇ ॥੮੯॥ ਇਹ ਬਿਧਿ ਸਭੈ ਪੁਕਾਰਤ ਭਏ॥ ਜਨੁ ਕਰ ਲੂਟਿ ਬਨਿਕ ਸੇ ਲਏ ॥ ਤ੍ਰਾਹਿ ਤ੍ਰਾਹਿ ਹਮ ਸਰਨ ਤਿਹਾਰੀ ॥ ਸਭ ਭੈ ਤੇ ਹਮ ਲੇਹੁ ਉਬਾਰੀ ॥੯੦॥

ਅਰਥ ਭਾਵ: ਕੜ ਕੜ (ਦੀ ਅਵਾਜ ਨਾਲ) ਘਮਸਾਨ ਮੱਚ ਗਇਆ ॥ ਦੇਵਤੇ ਅਤੇ ਦੈਂਤ ਇਸ ਨੂੰ (ਬਹੁਤ ਧਿਆਨ ਨਾਲ) ਵੇਖ ਰਹੇ ਸਨ॥ ਘੋਰ ਯੁਧ ਜਦ ਹੋਣ ਲੱਗਾ॥ ਧਰਤੀ ਕੰਬਣ ਲਗੀ ਅਤੇ ਅੰਬਰ ਥਰ ਥਰ ਕਰਨ ਲੱਗਾ॥81॥ ਇਹ ਯੁਧ ਵੇਖ ਕੇ ਬ੍ਰਹਮਾਂ ਵੀ ਕੰਬਣ ਲਗਾ॥ (ਫਿਰ ਕਾਲ ਦੇਵਤੇ ਨੇ) ਇਸਤਰੀ ਦਾ ਰੂਪ (ਦੇਵੀ ਦਾ ਰੂਪ ) ਧਾਰਿ ਲਿਆ॥ ਲੜਾਈ ਵੇਖ ਕੇ ਪਰਬਤਾਂ ਦਾ ਰਾਜਾ ਵੀ ਡਰ ਗਇਆ॥ (ਉਹ) ਭਜ ਕੇ ਜੰਗਲਾਂ ਵਿੱਚ ਛੁੱਪ ਗਇਆ॥ 82 ॥.....................ਲੋਕੀ ਡਰ ਕੇ ਚਹੁਆਂ ਦਿਸ਼ਾਵਾਂ ਵਲ ਭਜਣ ਲਗੇ॥ ਸਾਰੇ ਦੈਂਤ ਇਕੱਠੇ ਹੋਣ ਲਗੇ॥ ਬ੍ਰਹਮਾਂ ਅਤੇ ਵਿਸਨੂੰ ਵੀ ਡਰ ਗਏ॥ (ਇਹ) ਮਹਾਕਾਲ ( ਦੇਵਤੇ) ਦੀ ਸਰਨ ਵਿਚ ਪੁੱਜੇ॥89॥ ਇਸ ਤਰੀਕੇ ਨਾਲ ਉਹ ਪੁਕਾਰ ਰਹੇ ਸਨ॥ ਸਾਰੇ ਲੁਟ ਪੁਟ ਕੇ ਜੰਗਲ ਵਿੱਚ ਆ ਵਸੇ ਹਾਂ ॥ ਅਸੀਂ ਤ੍ਰਬਕ ਤ੍ਰਬਕ ਕੇ ਤੇਰੀ ਸ਼ਰਨ ਵਿੱਚ ਆਏ ਹਾਂ ( ਹੇ ਮਹਾਕਾਲ ) ॥ ਸਾਰਿਆਂ ਨੂੰ (ਤੁਸੀਂ) ਇਸ ਤ੍ਰਾਸ ਤੋਂ (ਆਪ) ਬਚਾਉ॥90॥

ਅਸਿਧੁਜ / ਮਹਾਕਾਲ ਦੇਵਤਾ ਕਾਫੀ ਕ੍ਰੋਧ ਵਿੱਚ ਆ ਗਇਆ।

ਅਸਿਧੁਜ ਅਧਿਕ ਕੋਪ ਕਰਿ ਧਾਯੋ ॥ ਬੈਰਿ ਬ੍ਰਿੰਦ ਦਲ ਪ੍ਰਗਟ ਖਪਾਯੋ ॥ ਸਾਧੁਨ ਕੀ ਰਛਾ ਕਰਿ ਲੀਨੀ ॥ ਸਤ੍ਰੁ ਸੈਨ ਤਿਲ ਤਿਲ ਖੈ ਕੀਨੀ ॥੧੦੪॥
ਤਿਲ ਤਿਲ ਏਕ ਏਕ ਕਰਿ ਡਾਰਾ ॥ ਗਜੀ ਰਥੀ ਬਾਜਿਯਨ ਬਿਦਾਰਾ ॥ ਤਿਹ ਤੇ ਅਮਿਤ ਅਸੁਰ ਉਠਿ ਧਏ ॥ ਘੇਰਤ ਮਹਾਕਾਲ ਕਹ ਞਏ ॥੧੦੫॥

ਅਰਥ ਭਾਵ: ਅਸਿਧੁਜ ਦੇਵਤਾ ਬਹੁਤ ਅਦਿਕ ਕ੍ਰੋਧ ਵਿਚ ਆ ਗਇਆ॥ (ਉਸਨੇ) ਵੈਰੀਆਂ ਦੇ ਦਲਾਂ ਨੂੰ ਪਕੜ ਪਕੜ ਕੇ ਮਾਰਿਆ॥ (ਇਸ ਤਰ੍ਹਾਂ ਉਸਨੇ) ਸਾਧੂਆਂ (ਸੰਤਾ) ਦੀ ਰਖਿਆ ਕਰ ਲਈ॥ ਸਤ੍ਰ ਸੈਨ ਨੂੰ ਕੋਹ ਕੋਹ ਕਰਕੇ ਮਾਰਿਆ॥104॥ ਇਕ ਇਕ ਨੂੰ ਕੋਹ ਕੋਹ ਕੇ ਮਾਰਿਆ॥ ਇਸ ਤਰ੍ਹਾਂ ਸਾਰੇ ਅਸੁਰ ਉਥੋ ਭੱਜ ਖਲੋਤੇ॥ ਮਹਾਕਾਲ ਕਹਿੰਦਿਆਂ ਸਾਰਿਆ ਨੂੰ ਘੇਰ ਲਿਆ॥105॥

ਅਸਿਧੁਜ /ਖੜਗਕੇਤੁ ਦੇਵਤੇ ਦੇ ਯੁੱਧ ਦਾ ਵ੍ਰਿਤਾਂਤ

ਲਸਿਟਕਾ ਸਤ੍ਰ ਅਸਿਧੁਜ ਤਬ ਛੋਰਾ ॥ ਸਭ ਹੀ ਡਾਂਕ ਅਠੂਹਨ ਤੋਰਾ ॥੨੬੦॥
ਸਸਤ੍ਰ ਅਸਤ੍ਰ ਅਸ ਅਸੁਰ ਚਲਾਏ ॥ ਖੜਗ ਕੇਤੁ ਪਰ ਕਛੁ ਨ ਬਸਾਏ ॥ ਅਸਤ੍ਰਨ ਸਾਥ ਅਸਤ੍ਰੁ ਬਹੁ ਛਏ ॥ ਜਾ ਕੌ ਲਗੇ ਲੀਨ ਤੇ ਭਏ ॥੨੬੧॥
ਲੀਨ ਹ੍ਵੈ ਗਏ ਅਸਤ੍ਰ ਨਿਹਾਰੇ ॥ ਹਾਇ ਹਾਇ ਕਰਿ ਅਸੁਰ ਪੁਕਾਰੇ ॥ ਮਹਾ ਮੂਢ ਫਿਰਿ ਕੋਪ ਬਢਾਈ ॥ ਪੁਨਿ ਅਸਿਧੁਜ ਤਨ ਕਰੀ ਲਰਾਈ ॥੨੬੨॥
ਇਹ ਬਿਧਿ ਭਯੋ ਘੋਰ ਸੰਗ੍ਰਾਮਾ ॥ ਨਿਰਖਤ ਦੇਵ ਦਾਨਵੀ ਬਾਮਾ ॥ ਧੰਨ੍ਯ ਧੰਨ੍ਯ ਅਸਿਧੁਜ ਕੌ ਕਹੈ ॥ ਦਾਨਵ ਹੇਰਿ ਮੋਨ ਹ੍ਵੈ ਰਹੈ ॥੨੬੩॥

ਅਰਥ ਭਾਵ: ਅਸਿਧੁਜ ਦੇਵਤੇ ਨੇ ਜਦੋਂ "ਲਸਿਟਕਾ" ਨਾਮ ਦਾ ਸ਼ਸ਼ਤ੍ਰ ਚਲਾਇਆ॥ ਸਾਰਿਆਂ ਨੇ ਘੇਰਾ ਤੋੜ ਦਿਤਾ ॥260॥ ਅਸੁਰਾਂ ਨੇ ਵੀ ਅਸ਼ਤ੍ਰ ਅਤੇ ਸ਼ਸ਼ਤ੍ਰ ਬਹੁਤ ਚਲਾਏ॥(ਲੇਕਿਨ) ਖੜਗਕੇਤੁ ਨੂੰ ਇਕ ਵੀ ਨਾਂ ਲੱਗ ਸਕਿਆ ॥ ਸ਼ਸ਼ਤ੍ਰਾਂ ਨਾਲ ਸ਼ਸ਼ਤ੍ਰ ਟਕਰਾਨ ਲੱਗੇ ॥ ਜਿਸ ਨੂੰ ਲਗੇ ਉਹ (ਮੌਤ ਵਿੱਚ) ਲੀਨ ਹੋ ਗਏ ॥ ਸ਼ਸ਼ਤ੍ਰਾਂ ਨੂੰ ਵੇਖਦਿਆ ਹੀ ਉਹ ਮੌਤ ਵਿੱਚ ਲੀਨ ਹੋ ਗਏ॥ ਅਸੁਰ ਹਾਏ ਹਾਏ ਦੀ ਅਵਾਜ ਕਰਨ ਲਗੇ॥ਮਹਾ ਮੂੰਡ ਨੂੰ ਫਿਰ ਗੁਸਾ ਆ ਗਇਆ॥ ਅਸਿਧੁਜ ਨਾਲ ਮੁੜ ਲੜਾਈ ਸੁਰੂ ਕਰ ਦਿੱਤੀ॥262॥ ਇਸ ਤਰ੍ਹਾਂ ਘੋਰ ਯੁੱਧ ਹੋਇਆ॥ ਇਹ ਸਭ ਦੇਵਤਿਆਂ ਅਤੇ ਦੈਂਤਾਂ ਦੀਆਂ ਇਸਤਰੀਆਂ ਨੇ ਵੀ ਵੇਖਿਆ॥ ਸਾਰੇ ਅਸਿਧੁਜ ਦੇਵਤੇ ਨੂੰ ਧੰਨ ਧੰਨ ਕਹਿ ਰਹੇ ਸੀ॥ ਦੈਂਤ ਸਿਰਫ (ਇਕ ਟਕ) ਮੌਨ ਹੋ ਕੇ ਵੇਖਦੇ ਰਹੇ॥ 263॥

ਨੋਟ: ਇਥੇ ਇਨ੍ਹਾਂ ਪ੍ਰਮਾਣਾ ਨਾਲ ਪੂਰਣ ਤੌਰ ਤੇ ਇਹ ਸਪਸਟ ਹੋ ਜਾਂਦਾ ਹੈ ਕਿ ਇਥੇ ਸ਼੍ਰੀ ਅਸਿਧੁਜ, ਖੜਗਕੇਤੁ ਅਤੇ ਮਹਾਕਾਲ ਦੇਹਧਾਰੀ ਦੇਵਤੇ ਹਨ ,ਨਾਂ ਕਿ ਨਿਰੰਕਾਰ ਅਕਾਲਪੁਰਖ ਲਈ ਵਰਤੇ ਗਏ ਸ਼ਬਦ ਹਨ। ਇਹ ਦੇਹਧਾਰੀ ਦੇਵਤੇ ਖੜਗ ਵੀ ਚਲਾਉਦੇ ਹਨ ਅਤੇ ਯੁਧ ਵੀ ਲੜਦੇ ਹਨ।ਇਨ੍ਹਾਂ ਦੇਵਤਿਆ ਦਾ ਹੀ ਵਰਨਣ ਅਗੇ "ਕਬਿਉ ਬਾਚ ਬੇਨਤੀ ਚੌਪਈ" ਵਿੱਚ ਵੀ ਮਿਲਦਾ ਹੈ।

ਕਵੀ ਦੀ ਉਚਾਰੀ ਅਰਦਾਸ (ਬੇਨਤੀ) ਇਸਦੇ ਅੱਗੇ ਹੈ ?

॥ਕਬਯੋ ਬਾਚ ਬੇਨਤੀ ॥ ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿੱਤ ਕੀ ਇੱਛਾ ॥ਤਵ ਚਰਨਨ ਮਨ ਰਹੈ ਹਮਾਰਾ ॥ ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥ ਹਮਰੇ ਦੁਸ਼ਟ ਸਭੈ ਤੁਮ ਘਾਵਹੁ ॥ ਆਪੁ ਹਾਥ ਦੈ ਮੋਹਿ ਬਚਾਵਹੁ ॥ ਸੁਖੀ ਬਸੈ ਮੋਰੋ ਪਰਿਵਾਰਾ ॥ ਸੇਵਕ ਸਿੱਖਯ ਸਭੈ ਕਰਤਾਰਾ ॥੩੭੮॥ ਮੋ ਰੱਛਾ ਨਿਜੁ ਕਰ ਦੈ ਕਰਿਯੈ ॥ ਸਭ ਬੈਰਿਨ ਕੌ ਆਜ ਸੰਘਰਿਯੈ ॥ ਪੂਰਨ ਹੋਇ ਹਮਾਰੀ ਆਸਾ ॥ ਤੋਰਿ ਭਜਨ ਕੀ ਰਹੈ ਪਿਯਾਸਾ ॥੩੭੯॥ ਤੁਮਹਿ ਛਾਡਿ ਕੋਈ ਅਵਰ ਨ ਧਯਾਊਂ ॥ ਜੋ ਬਰ ਚਹੋਂ ਸੁ ਤੁਮਤੇ ਪਾਊਂ ॥ ਸੇਵਕ ਸਿੱਖਯ ਹਮਾਰੇ ਤਾਰਿਯਹਿ ॥ ਚੁਨ ਚੁਨ ਸ਼ੱਤ੍ਰੁ ਹਮਾਰੇ ਮਾਰਿਯਹਿ ॥੩੮੦॥ ਆਪੁ ਹਾਥ ਦੈ ਮੁਝੈ ਉਬਰਿਯੈ ॥ ਮਰਨ ਕਾਲ ਤ੍ਰਾਸ ਨਿਵਰਿਯੈ ॥ਹੂਜੋ ਸਦਾ ਹਮਾਰੇ ਪੱਛਾ ॥ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੩੮੧॥

ਅਰਥ ਭਾਵ: ਕਵੀ ਵਲੋਂ ਉਚਾਰਣ ਕੀਤੀ ਅਰਦਾਸ (ਬੇਨਤੀ)॥ ਅਪਣਾਂ ਹੱਥ ਦੇ ਕੇ ਮੇਰੀ ਰਖਿਆ ਕਰੋ॥ (ਮੇਰੇ) ਮੰਨ ਦੀ ਇੱਛਾ ਪੂਰੀ ਹੋਏ॥ ਤੇਰੇ ਚਰਣਾਂ ਵਿੱਚ ਮੇਰਾ ਮਨ ਰਮਿਆ ਰਹੇ॥ ਅਪਣਾਂ ਜਾਨ ਕੇ ਮੇਰੀ ਪਾਲਨਾਂ ਕਰੋ ॥377॥ ਮੇਰੇ ਸਾਰੇ ਦੁਸ਼ਮਨਾਂ ਨੂੰ ਤੂੰ ਆਪ ਮਾਰ ਦੇ ॥ ਅਪਨਾਂ ਹਥ ਦੇ ਕੇ ਮੈਨੂੰ ਬਚਾ ਲੈ॥ਮੇਰਾ ਪਰਿਵਾਰ ਸੁਖੀ ਵੱਸੇ॥ ਸਾਰੇ ਸਿੱਖ ਉਸ ਕਰਤਾਰ ਦੇ ਸੇਵਕ ਹਨ॥378॥ ਮੇਰੀ ਰਖਿਆ ਅਪਣਾਂ ਹੱਥ ਦੇ ਕੇ ਕਰੋ ॥ ਮੇਰੇ ਸਾਰੇ ਵੈਰੀਆਂ ਨੂੰ ਆਪ ਸੰਘਾਰੋ: ਭਾਵ ਮਾਰੋ॥ ਮੇਰੀ ਕਾਮਨਾਂ ਪੂਰੀ ਹੋਵੇ॥ ਤੇਰੇ ਭਜਨ ਦੀ ਪਿਆਸ ਭਾਵ ਭੁਖ ਲਗੀ ਰਹੇ॥379॥ ਤੈਨੂੰ ਛਡ ਕੇ ਮੈਂ ਹੋਰ ਕਿਸੇ ਦੀ ਪੂਜਾ ਨਾਂ ਕਰਾਂ॥ ਜੋ ਵਰ ਮੰਗਾਂ ਉਹ ਤੇਰੇ ਕੋਲੋਂ ਹਿ ਮੰਗਾਂ॥ ਮੇਰੇ ਸੇਵਕ ਸਿਖਾਂ ਨੂੰ ਤੂੰ ਆਪ ਤਾਰ ॥ਮੇਰੇ ਦੁਸ਼ਮਨਾਂ ਨੂੰ ਚੁਨ ਚੁਨ ਕੇ ਮਾਰੋ॥380॥ ਅਪਣਾਂ ਹੱਥ ਦੇ ਕੇ ਮੈਨੂੰ ਬਚਾ ਲਵੋ॥ ਮੇਰੇ ਮੰਨ ਵਿੱਚ (ਵੱਸੇ) ਮੋਤ ਦੇ ਡਰ ਨੂੰ ਤੁਸੀ ਆਪ ਦੂਰ ਕਰੋ॥ ਤੁਸੀ ਹਮੇਸ਼ਾ ਮੇਰੇ ਵਲ ਹੋ॥ ਸ਼੍ਰੀ ਅਸਿਧੁਜ ਜੀ ਮੇਰੀ ਰਖਿਆ ਕਰੋ ॥381॥

(ਨੋਟ : ਇਥੇ ਧਿਆਨ ਯੋਗ ਹੈ ਇਹ ਤੱਥ ਹੈ ਕਿ ਇਸ ਰਚਨਾਂ ਦਾ ਕਵੀ ਇਥੇ ਵੀ ਉਸੇ ਸ਼੍ਰੀ ਅਸਿਧੁਜ ਨਾਮਕ ਦੇਵਤੇ ਅਗੇ ਬੇਨਤੀ ਕਰ ਰਿਹਾ ਹੈ। ਜਿਸਦਾ ਜਿਕਰ ਅਸੀਂ ਇਸੇ ਚੌਪਈ ਵਿੱਚ ਪਿਛੇ ਕਰਕੇ ਆਏ ਹਾਂ। ਇਹ ਸ਼੍ਰੀ ਅਸਿਧੁਜ ਉਹ ਦੇਵਤਾ ਹੈ, ਜੋ ਅਪਣੇ ਹਥ ਵਿੱਚ ਖੜਗ ਰਖਦਾ ਹੈ। ਇਹ ਤਾਂ ਦਸਮ ਗ੍ਰੰਥ ਨੂੰ ਗੁਰੂ ਦੀ ਕਿਰਤ ਮੰਨਣ ਵਾਲੇ ਵੀ ਸਵੀਕਾਰ ਕਰਦੇ ਹਨ, ਕਿ ਸ਼੍ਰੀ ਅਸਧੁਜ ਉਹ ਸ਼ਕਤੀ ਹੈ ਜੋ ਤਲਵਾਰ ਧਾਰਣ ਕਰਦੀ ਹੈ। ਭਾਵ ਉਹ ਦੇਹ ਧਾਰੀ ਹੈ। ਵੇਖੋ ਦਸਮ ਗ੍ਰੰਥ ਦੀ ਕਿਤਾਬ ਦੇ ਪੰਨਾ ਨੰਬਰ 1388 ਤੇ ਸ਼੍ਰੀ ਅਸਿਧੁਜ ਦਾ ਅਰਥ ਲਿਖਿਆ ਹੋਇਆ ਹੈ -ਤਲਵਾਰ ਧਾਰਣ ਕਰਨ ਵਾਲੀ ਮਹਾਨ ਪ੍ਰਬਲ ਸ਼ਕਤੀ।)

ਮਹਾਕਾਲ ਹੀ ਆਦਿ ਅਤੇ ਅੰਤ ਵਿਚ ਇਕ ਅਵਤਾਰ ਹੋਇਆ:

ਕਾਲ ਪਾਇ ਬ੍ਰਹਮਾ ਬਪੁ ਧਰਾ ॥ ਕਾਲ ਪਾਇ ਸ਼ਿਵਜੂ ਅਵਤਰਾ ॥ ਕਾਲ ਪਾਇ ਕਰਿ ਬਿਸ਼ਨ ਪ੍ਰਕਾਸ਼ਾ ॥ ਸਕਲ ਕਾਲ ਕਾ ਕੀਯਾ ਤਮਾਸ਼ਾ ॥੩੮੩॥ ਜਵਨ ਕਾਲ ਜੋਗੀ ਸ਼ਿਵ ਕੀਯੋ ॥ ਬੇਦ ਰਾਜ ਬ੍ਰਹਮਾ ਜੂ ਥੀਯੋ ॥ ਜਵਨ ਕਾਲ ਸਭ ਲੋਕ ਸਵਾਰਾ ॥ ਨਮਸ਼ਕਾਰ ਹੈ ਤਾਹਿ ਹਮਾਰਾ ॥੩੮੪॥ ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜੱਛਨ ਉਪਜਾਯੋ ॥ ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥ ਨਮਸ਼ਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ ॥ ਸਿਵਕਨ ਕੋ ਸਵਗੁਨ ਸੁਖ ਦੀਯੋ ॥ ਸ਼ੱਤ੍ਰੁਨ ਕੋ ਪਲ ਮੋ ਬਧ ਕੀਯੋ ॥੩੮੬॥

ਅਰਥ ਭਾਵ: ਕਾਲ ਨੂ ਪ੍ਰਾਪਤ ਕਰਕੇ ਹੀ ਬ੍ਰਹਮਾਂ ਇਸ ਧਰਤੀ ਤੇ ਆਇਆ ॥ ਕਾਲ ਨੂੰ ਪ੍ਰਾਪਤ ਕਰਕੇ ਸੰਕਰ ਨੇ ਅਵਤਾਰ ਧਾਰਿਆ॥ ਕਾਲ ਨੂੰ ਪ੍ਰਾਪਤ ਕਰਕੇ ਹੀ ਵਿਸ਼ਨੂੰ ਦਾ ਜਨਮ ਹੋਇਆ ॥ ਸਾਰਾ ਤਮਾਸ਼ਾ ਕਾਲ ਦਾ ਹੀ (ਬਣਾਇਆ ਹੋਇਆ ਹੇ)॥383॥ ਜਿਸ ਕਾਲ ਦੀ ਕਿਰਪਾ ਨਾਲ ਸ਼ੰਕਰ ਨੇ ਜੋਗ ਕਮਾਇਆ॥ਬ੍ਰ੍ਹਮਾਂ ਨੇ ਵੀ (ਕਾਲ ਦੀ ਕਿਰਪਾ ਨਾਲ) ਵੇਦਾ ਦਾ ਨਿਰਮਾਂਨ ਕੀਤਾ॥ (ਉਹ ਕਾਲ ਹੀ ) ਆਦਿ ਤੋਂ ਅੰਤ ਤਕ ਵਿਆਪਤ ਹੈ॥ ਉਸ (ਕਾਲ) ਨੁੰ ਹੀ ਮੇਰਾ ਗੁਰੂ ਜਾਨੋਂ ॥ ਉਸ ਕਾਲ (ਦੇਵਤੇ) ਨੂੰ ਨਮਸਕਾਰ ਹੈ ॥ ਜਿਸਨੇ ਇਹ ਸਾਰੀ ਪ੍ਰਜਾ ਬਣਾਈ॥ ਭਗਤਾਂ ਨੂੰ ਸਾਰੇ ਗੁਣ ਪ੍ਰਦਾਨ ਕੀਤੇ॥ ਦੁਸ਼ਮਨਾਂ ਦਾ ਇਕ ਪਲ ਵਿੱਚ ਕਤਲ ਕਰ ਦਿਤਾ॥389॥

ਇਹ ਗ੍ਰੰਥ ਜਗਮਾਤਾ (ਭਗਉਤੀ/ਦੁਰਗਾ)/ ਖੜਗਕੇਤੁ ਅਤੇ ਸ਼੍ਰੀ ਅਸਿਧੁਜ ਦੇਵਤਿਆਂ ਦੀ ਕਿਰਪਾ ਨਾਲ ਸੰਪੂਰਨ ਹੋਇਆ।

..........ਜੇ ਅਸਿਧੁਜ ਤਵ ਸ਼ਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥ ਪੁਰਖ ਜਵਨ ਪਗੁ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥ ਜੋ ਕਲਿ ਕੌ ਇਕ ਬਾਰ ਧਿਐਹੈ ॥ ਤਾ ਕੇ ਕਾਲ ਨਿਕਟਿ ਨਹਿ ਐਹੈ ॥ ਰੱਛਾ ਹੋਇ ਤਾਹਿ ਸਭ ਕਾਲਾ ॥ ਦੁਸ਼ਟ ਅਰਿਸ਼ਟ ਟਰੇ ਤਤਕਾਲਾ ॥੩੯੮॥............... ਖੜਗ ਕੇਤ ਮੈਂ ਸ਼ਰਨਿ ਤਿਹਾਰੀ ॥ ਆਪ ਹਾਥ ਦੈ ਲੇਹੁ ਉਬਾਰੀ ॥ਸਰਬ ਠੌਰ ਮੋ ਹੋਹੁ ਸਹਾਈ ॥ ਦੁਸ਼ਟ ਦੋਖ ਤੇ ਲੇਹੁ ਬਚਾਈ ॥੪੦੧॥ ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥ ਕਿਲਬਿਖ ਸਕਲ ਦੇਹ ਕੋ ਹਰਤਾ ॥ ਦੁਸ਼ਟ ਦੋਖਿਯਨ ਕੋ ਛੈ ਕਰਤਾ ॥੪੦੨॥ ਸ੍ਰੀ ਅਸਿਧੁਜ ਜਬ ਭਏ ਦਯਾਲਾ ॥ ਪੂਰਨ ਕਰਾ ਗ੍ਰੰਥ ਤਤਕਾਲਾ ॥ ਮਨ ਬਾਂਛਤ ਫਲ ਪਾਵੈ ਸੋਈ ॥ ਦੂਖ ਨ ਤਿਸੈ ਬਿਆਪਤ ਕੋਈ ॥੪੦੩॥ ਅੜਿੱਲ ॥ ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥ ਸੁਨੈ ਮੂੜ੍ਹ ਚਿਤ ਲਾਇ ਚਤੁਰਤਾ ਆਵਈ ॥ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥ ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ॥੪੦੪॥ਚੌਪਈ ॥ਸੰਬਤ ਸੱਤ੍ਰਹ ਸਹਸ ਭਣਿੱਜੈ ॥ ਅਰਧ ਸਹਸ ਫੁਨਿ ਤੀਨਿ ਕਹਿੱਜੈ ॥ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ ॥੪੦੫॥

ਅਰਥ ਭਾਵ: ਹੈ ਅਸਿਧੁਜ ! ਜੋ ਤੇਰੀ ਚਰਣੀ ਲਗ ਗਏ ॥ ੳਨ੍ਹਾਂ ਦੇ ਦੁਸ਼ਮਨ ਦੁਖੀ ਹੋ ਹੋ ਕੇ ਮਰ ਗਏ॥ ਜੇੜ੍ਹੇ ਪੁਰਖ ਤੇਰੀ ਚਰਨੀ ਪੈ ਗਏ॥ ੳਨ੍ਹਾਂ ਦੇ ਸਾਰੇ ਦੁਖ ਤੂੰ ਦੂਰ ਕਰ ਦਿਤੇ॥397॥ ਜੋੜ੍ਹੇ ਮਹਾਕਾਲ (ਦੇਵਤੇ ) ਨੂੰ ਇਕ ਵਾਰ ਯਾਦ ਕਰ ਲੈੰਦੇ ਹਨ॥ ੳਨ੍ਹਾਂ ਦੇ ਨੇੜੇ ਮੌਤ ਨਹੀ ਆਉਦੀ॥ ੳਨ੍ਹਾਂ ਦੀ ਹਰ ਥਾਂ ਤੇ (ਮਹਾ ਕਾਲ) ਆਪ ਰਖਿਆ ਕਰਦਾ ਹੈ॥ (ਉਸਦੇ) ਦੁਸ਼ਟ ਦੁਸ਼ਮਨਾ (ਉਸਤੋਂ) ਦੂਰ ਭੱਜ ਜਾਂਦੇ ਹਨ॥398॥............. ਹੇ ! ਖੜਗਕੇਤੁ (ਦੇਵਤੇ) ਮੈਂ ਤੇਰੀ ਸ਼ਰਣ ਵਿੱਚ ਹਾਂ॥ ਅਪਣਾਂ ਹਥ ਦੇ ਕੇ ਮੈਨੂੰ ਬਚਾ ਲੈ॥ ਹਰ ਥਾਂ ਤੇ ਮੇਰੀ ਸਹਾਇਤਾ ਕਰ॥ ਦੁਸ਼ਮਨਾਂ ਅਤੇ ਦੁਖਾਂ ਤੋਂ ਮੇਰੀ ਰਖਿਆ ਤੂੰ (ਆਪ) ਕਰ॥401॥ ( ਜਦੋ ਮੇਰੇ ਤੇ) ਸਾਰੇ ਜਗਤ ਦੀ ਮਾਤਾ (ਦੇਵੀ ਭਵਾਨੀ/ਦੁਰਗਾ) ਨੇ ਕਿਰਪਾ ਕੀਤੀ ॥ ਉਸ ਸ਼ੁਭ ਰਾਤ ਨੂੰ ਮੈਂ ਇਹ ਗ੍ਰੰਥ ਸੰਪੂਰਨ ਕਰ ਲਿਆ॥ (ਹੇ ਖੜਗਕੇਤੁ) ਸਾਰੇ ਸ਼ਰੀਰ ਨੂੰ ਤੂੰ ਰੋਗਾਂ ਤੋਂ ਮੁਕਤ ਕਰਦਾ ਹੈ॥ ਦੁਖ ਦੇਨ ਵਾਲੇ ਦੁਸ਼ਮਨਾਂ ਦਾ ਤੂੰ ਆਪ ਨਾਸ਼ ਕਰਦਾ ਹੈ॥ 402॥ ਸ੍ਰੀ ਅਸਿਧੁਜ (ਦੇਵ) ਜਦੋਂ ਮੇਰੇ ਤੇ ਦਇਆਲ ਹੋ ਗਏ॥ ਮੈਂ ਇਹ ਗ੍ਰੰਥ ਫੌਰਨ ਹੀ ਪੂਰਾ ਕਰ ਲਿਆ॥ ਉਹ (ਵਿਅਕਤੀ) ਮਨ ਚਾਹਿਆ ਫਲ ਪ੍ਰਾਪਤ ਕਰਦਾ ਹੈ॥ ਉਸ (ਵਿਅਕਤੀ) ਨੂੰ ਕੋਈ ਦੁਖ ਨਹੀ ਘੇਰਦਾ॥403) ਅੜਿਲ॥ ਗੂੰਗੇ (ਵਿਅਕਤੀ) ਨੂੰ ਜੁਬਾਨ ਮਿਲ ਜਾਂਦੀ ਹੈ॥ ਮੂਰਖ ਮਨੁਖ ਨੂੰ ਸਿਆਨਪ ਆ ਜਾਂਦੀ ਹੈ॥ ਜੇੜ੍ਹਾ (ਵਿਅਕਤੀ) ਇਸ ਚੌਪਈ ਨੂੰ ਇਕ ਵਾਰ ਪੜ੍ਹ ਲੈੰਦਾ ਹੈ॥404॥ਚੌਪਈ॥ ਭਾਦੋ ਸੁਦੀ ਅਠਵੀ, ਸੰਮਤ 1755 ਬਿਕ੍ਰਮੀ ਐਤਵਾਰ ਵਾਲੇ ਦਿਨ ॥ ਸਤਲੁਜ ਨਦੀ ਦੇ ਕੰਡੇ ਤੇ ਇਹ ਗ੍ਰੰਥ ਸੰਪੂਰਣ ਹੋਇਆ॥405॥

ਪਾਠਕ ਸਜਣੋ ! ਇਹ ਸੀ ਇਸ ਚੌਪਈ ਦਾ ਸਾਰ ਅਤੇ ਸ੍ਰੋਤ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਤੇ ਗੁਰਮਤਿ ਸਿਧਾਂਤਾਂ ਦੀ ਕਸਵੱਟੀ ਤੇ ਇਸ ਨੂੰ ਤੁਸੀ ਪਰਖ ਕੇ ਆਪ ਨਿਰਣਾਂ ਕਰ ਲੈਣਾਂ ਕਿ ਸ਼੍ਰੀ ਅਸਿਧੁਜ, ਖੜਗਕੇਤੁ ਅਤੇ ਜਗਮਾਤਾ ਦੀ ਕਿਰਪਾ ਨਾਲ ਕਵੀ ਦਵਾਰਾ ਤਿਆਰ ਕੀਤੀ ਗਈ ਇਹ "ਚੌਪਈ" ਸਾਡੇ ਅਤੇ ਸ਼ਬਦ ਗੁਰੂ ਦੇ ਸਿੱਖਾਂ ਦੇ ਜੀਵਨ ਦਾ ਇਕ ਅੰਗ ਕਿਵੇ ਬਣ ਗਈ ਹੈ ? ਸ੍ਰੋਤ ਅਤੇ ਭਾਵ ਅਰਥ ਦੱਸਣ ਦਾ ਫਰਜ ਸਾਡਾ ਸੀ। ਇਸ ਬਾਰੇ ਵਧੇਰੇ ਪੜਚੋਲ ਕਰਨੀ ਆਪ ਜੀ ਦਾ ਕੰਮ ਹੈ।

ਦਾਸ ਪਾਠਕਾਂ ਤੋਂ ਖਿਮਾਂ ਦਾ ਜਾਚਕ ਹੈ, ਕਿਉਂਕਿ ਇਹ ਲੇਖ ਬਹੁਤ ਵੱਡਾ ਹੋ ਜਾਣ ਦੇ ਕਾਰਣ ਵਿਚੋਂ ਵਿਚੋਂ ਹੀ ਪ੍ਰਮਾਣ ਦਿਤੇ ਜਾ ਸਕੇ ਹਨ। ਆਸ ਹੈ, "ਸੰਪੂਰਨ ਸਬੁਧਿ ਬਾਚ ਚੌਪਈ" ਦਾ ਸਾਰ, ਸ੍ਰੋਤ ਅਤੇ ਭਾਵ ਅਰਥ ਆਪ ਜੀ ਨੂੰ ਸਮਝ ਆ ਗਏ ਹੋਣਗੇ। ਫਿਰ ਵੀ ਇਸ ਲੇਖ ਵਿੱਚ ਹੋਈਆਂ ਭੁਲਾਂ ਚੁਕਾਂ ਅਤੇ ਗਲਤੀਆਂ ਲਈ ਦਾਸ ਪਾਠਕਾਂ ਤੋਂ ਖਿਮਾਂ ਦਾ ਜਾਚਕ ਹੈ ਜੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top