Share on Facebook

Main News Page

ਬੀੜਾਂ ਦਾ ਜ਼ਿਕਰ
-: ਜਗਪਾਲ ਸਿੰਘ ਸਰੀ ਕੈਨੇਡਾ

ਦੋ ਬੀੜਾਂ ਦਾ ਜਿਕਰ ਗਿਆਨੀ ਗਰਜਾ ਸਿੰਘ ਦੀ ਕਿਤਾਬ ਇਤਿਹਾਸਕ ਖੋਜ ਵਿੱਚ ਜਿਕਰ ਕਰਦੇ ਹਨ। ਕੁਠਾਲਾ ਤੇ ਗਹਿਲਾ ਆਪਸ ਵਿੱਚ ਸਿਰਫ 20 ਮੀਲ ਫਾਸਲਾ ਹੈ। ਇਥੇ ਦੋਵੇਂ ਬੀੜਾਂ ਆਪੋ ਆਪਣੇ ਥਾਂ 'ਤੇ ਬਿਰਾਜਮਾਨ ਹਨ। ਇਹਨਾਂ ਦੋਵਾਂ ਬੀੜਾ ਵਿੱਚ ਚਰਿਤ੍ਰ ਜੋਤੀ ਜੋਤਿ ਸਮਾਵਣੇ ਕਾ, ਸਮਤ ਮਾਰੂ ਮੀਰਾਂ ਬਾਈ ਤੇ ਮਾਰੂ ਰਵਿਦਾਸ ਦਾ ਸ਼ਬਦ "ਸੁਖ ਸਾਗਰ ਸੁਰਿ ਤਰ ਚਿੰਤਾ ਮਣਿ" ਸਾਹੀ ਦੀ ਬਿਧੀ ਮੁਕਵਣੀ ਤੇ ਰਾਗਮਾਲਾ ਦੇ ਵਿਚਕਾਰ ਆਈ ਬਾਣੀ ਨਹੀਂ ਹੈ। ਹਾਂ ਕੁਠਾਲੇ ਵਾਲੀ ਬੀੜ ਵਿੱਚ ਰਾਮਕਲੀ ਮਹਲਾ ੫ “ਰੁਣ ਝੁਝੰ ਨੜਾ ਗਾਉ ਸਖੀ ਹਰਿ ਏਕ ਧਿਆਵਹੁ” ਦੋ ਤੁਕਾਂ ਤੇ “ਛਾਡਿ ਮਨ ਹਰਿ ਬਮੁਖਨ ਕੋ ਸੰਗ” ਸਾਰੰਗ ਮ: ੫। ਸੂਰਦਾਸ ਏਕੋ ਤੁਕ ਹੈ ਤੇ ਗਹਿਲਾ ਵਾਲੀ ਬੀੜ ਵਿੱਚ ਇਹ ਦੋਵੇਂ ਸ਼ਬਦ ਪੂਰੇ ਲਿਖੇ ਹੋਏ ਹਨ। ਹੋਰ ਕੁੱਝ ਬੀੜਾਂ ਵਿੱਚ ਵੀ ਪਾਠ ਭੇਦ ਹਨ।

ਹੁਣ ਦੇਖਣ ਵਾਲੀ ਗੱਲ ਇਹ ਹੈ ਵੱਡਾ ਘੱਲੂਘਾਰਾ ਕਦੋਂ ਹੋਇਆ ਸੀ। ਇਸ ਜੰਗ ਦੀ ਲੰਬਾਈ ਕਿਤਨੀ ਹੈ। ਤਾਂ ਕਿ ਪਠਾਕਾਂ ਨੂੰ ਪੂਰੀ ਜਾਣਕਾਰੀ ਮਿਲ ਸਕੇ, ਕਿ ਇਹ ਦੋਵੇਂ ਬੀੜਾਂ ਵੱਡੇ ਘੱਲੂਘਾਰੇ ਵਾਲੀਆਂ ਹੀ ਹਨ। ਪ੍ਰੋ: ਹਰੀ ਰਾਮ ਗੁਪਤਾ ਤੇ ਡਾ: ਗੰਡਾ ਸਿੰਘ ਦੀ ਲਿਖਤ ਅਨੁਸਾਰ ਇਹ ਜੰਗ ੧੧ ਰਬਜ ਸੰਨ ੧੧੭੫ ਹਿ: ਮੁਤਾਬਿਕ ਸਮੰਤ ੧੮੧੯ ਬਿ: ੨੭ ਮਾਘ ਸੁਦੀ ੧੨ ੫ ਫ਼ਰਵਰੀ ੧੭੬੨ ਨੂੰ ਹੋਈ ਸੀ। ਜੰਗ ਦਾ ਆਰੰਭ ਸੂਰਜ ਦੀ ਟਿਕੀ ਨਿਕਲਣ ਨਾਲ ਹਰੀੜੇ ਪਿੰਡ ਤੋਂ ੭ ਮੀਲ ਪਹਾੜ ਦੀ ਤਰਫ਼ ਗੁਰਮੇ ਨਗਰ ਤੋਂ ਹੋਇਆ ਸੀ। ਇਹ ਜੰਗ ਅਹਿਮਦ ਸ਼ਾਹ ਦੁਰਾਨੀ ਨਾਲ ਸੀ, ਜਿਸ ਦਾ ਇਹ ਹਿੰਦ ਤੇ ਨੌਵਾਂ ਹਮਲਾ ਸੀ। ਗੁਮਰੇ ਤੋਂ ਘੁਘੰਰਾਣਾ-ਰਹੀੜਾ-ਕੁਤਬਾ ਬਾਮਣੀ ਅੱਗੇ ਪਿਛਲੇ ਪਹਿਰ ਗਹਿਲਾਂ ਦੀ ਢਾਬ ਭੋਇਆਣੇ ਦੇ ਕੰਢੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮੈਦਾਨ ਵਿੱਚ ਰੱਖ ਕੇ ਲੜਾਈ ਹੋਈ ਸੀ। ਇਸ ਢਾਬ ਦਾ ਨਾਮ ਹੁਣ ਸਿੰਘਾਂ ਵਾਲੀ ਢਾਬ ਬੋਲਦਾ ਹੈ। ਇਸੀ ਢਾਬ ਤੇ ਦੁਰਾਨੀ ਤੇ ਸਿੰਘ ਫੋਜਾਂ ਨੇ ਰਲ ਕੇ ਪਾਣੀ ਪੀਤਾ ਸੀ। ਇਸੇ ਜੰਗ ਤੋਂ ਗੁਰਮੇ ਤੋਂ ਗਹਿਲਾਂ ਤੱਕ ਇਕ ਦਿਨ ਦੀ ਹੈ, ਆਪਸੀ ਫ਼ਾਸਲਾ ੨੬-੨੭ ਮੀਲ ਦਾ ਹੈ। ਖਾਲਸਾ ਦਲ ਰਹੀੜੇ ਤੋਂ ਕੁਤਬਾ ਬਾਮਣੀ ਨੂੰ ਗਿਆ ਸੀ। ਲੜਾਈ ਦੀ ਚੌੜਾਈ ੪ ਮੀਲ ਦੀ ਸੀ। ਕਠਾਲੇ ਦੀ ਰਵਾਇਤ ਅਨੁਸਾਰ ਜਥੇਦਾਰ ਸੁਧ ਸਿੰਘ ਕੁਠਾਲੇ ਦੀ ਤਰਫ਼ ਨਿਕਲ ਗਿਆ ਹੋਵੇ। ਕੁਠਾਲਾ ਜਿਹੜੀ ਸੜਕ ਮਲੇਰਕੋਟਲੇ ਤੋਂ ਰਾਇ ਕੋਟ ਨੂੰ ਗਈ ਉਸ ਤੇ ਵਾਕਿਆ ਹੈ। ਕੁਠਾਲਾ ਤੇ ਕੁਤਬਾ ਬਾਮਣੀ ਦਾ ਆਪਸ ਵਿੱਚ ਫਾਸਲਾ ੯-੧੦ ਮੀਲ ਦਾ ਹੈ। ਕੁਠਾਲਾ ਕੁਤਬਾ ਬਾਮਣੀ ਨੂੰ ਦੇਖਿਆ ਜਾਵੇ ਤਾਂ ਇਹ ਤਿੰਨ ਨਗਰ ਗਹਿਲਾਂ ਦੀ ਤਰਫ਼ ਹੀ ਹਨ।

ਰਤਨ ਸਿੰਘ ਭੰਗੂ ਅਨੁਸਾਰ ਜਿਹਨਾਂ ਸਿੰਘਾਂ ਦਾ ਸੰਸਕਾਰ ਕੁਠਾਲੇ ਜਥੇਦਾਰ ਸੁਧ ਸਿੰਘ ਨੇ ਕੀਤਾ ਸੀ, ਇਹ ਜਾਂ ਤਾਂ ਰਹੀੜੇ ਪਿੰਡ ਵਾਲੇ ਸ਼ਹੀਦ ਹਨ ਜਾਂ ਰਹੀੜੇ ਤੇ ਕੁਠਾਲੇ ਦੇ ਵਿਚਾਰ ਕਿਤੇ ਜੰਗ ਹੋਈ ਹੋਵੇ। ਲਿਖਤੀ ਸਬੂਤ ਕੋਈ ਨਹੀਂ, ਸਿਰਫ ਕੁਠਾਲੇ ਦੀ ਪ੍ਰਚਲਿਤ ਰੀਤ ਹੈ। ਕੁਝ ਕੁ ਲਿਖਾਰੀਆਂ ਨੇ ਭੁਲੇਖਾ ਖਾਧਾ ਹੈ ਕਿ ਗਹਿਲਾਂ ਤੋਂ ਵਹੀਰ ਕੁਤਬੇ ਬਾਮਣੀ ਗਹਿਲਾਂ ਤੋ ੯-੧੦ ਮੀਲ ਤਰਫ਼ ਉੱਤਰ ਵੱਲ ਹੈ, ਜੋ ਰਹੀੜਾ ਤੇ ਗਹਿਲਾ ਦੇ ਦਰਮਿਆਨ ਆਉਂਦੇ ਹਨ। ਹਠੂਰ ਗਹਿਲਾਂ ਤੋ ੩-੪ ਮੀਲ ਪੱਛਮ ਤੇ ਉੱਤਰ ਦੀ ਗੁੱਠ ਵਿੱਚ ਹੈ। ਖਾਲਸਾ ਦਲ ਗਹਿਲਾਂ ਤੋਂ ਜੰਗ ਖਤਮ ਹੋਣ 'ਤੇ ਪੂਰਬ ਤੇ ਦੱਖਣ ਦੀ ਗੁੱਠ ਵਿਖੇ ਬਰਨਾਲੇ ਨੂੰ ਚਲਾ ਗਿਆ ਸੀ। ਇਹ ਨਗਰ ਗਹਿਲਾਂ ਤੋਂ ੧੦ ਕੋਹ ਦੇ ਫਾਸਲੇ 'ਤੇ ਹੈ। ਵੇਖੋ ਪ੍ਰੋ: ਹਰੀ ਰਾਮ ਗੁਪਤਾ ਤੇ ਪ੍ਰੋ: ਗੰਡਾ ਸਿੰਘ ਦੀਆਂ ਪੁਸਤਕਾਂ ਸਿੱਖ ਇਤਹਾਸ ਤੇ ਅਹਿਮਦ ਸ਼ਾਹ ਦੁਰਾਨੀ।

ਅਖੀਰ ਇਹ ਦੋਵੇ ਬੀੜਾਂ ਜਿਨ੍ਹਾਂ ਦੀ ਟੋਹ ਸਾਨੂੰ ਰਤਨ ਸਿੰਘ ਭੰਗੂ ਨੇ ਦਿੱਤੀ ਹੈ, ਇਨ੍ਹਾਂ ਵਿੱਚੋ ਅੰਮ੍ਰਿਤਸਰ ਬੀੜ ਜਿਸ ਨੂੰ ਦੱਸਿਆ ਹੈ, ਇਹ ਉਹੀ ਹੈ, ਜੋ ਭਾਈ ਮਨੀ ਸਿੰਘ ਜੀ ਨੇ ੧੭੫੬ ਦੀ ਵੈਸਾਖੀ ਤੋਂ ਉਪਰੰਤ ਆਨੰਦਪੁਰ ਤੋਂ ਅੰਮ੍ਰਿਤਸਰ ਲਿਆਏ ਸਨ ਅਤੇ ਦਮਦਮੀ ਬੀੜ ਉਹ ਹੈ, ਜੋ ੧੭੬੩ ਬਿ: ਨੂੰ ਸਾਬੋ ਕੀ ਤਲਵੰਡੀ ਵਿਖੇ ਲਿਖੀ ਸੀ। ਜੇ ਇਹ ਦੋਵੇਂ ਬੀੜਾਂ ਉਪਰ ਦੱਸੇ ਵਾਕਿਆਤਾਂ ਦੇ ਅਧਾਰ 'ਤੇ ਠੀਕ ਸਾਬਤ ਹੋ ਜਾਣ, ਤਾਂ ਬਹੁਤ ਵੱਡਾ ਇਤਿਹਾਸਕ ਮਸਲਾ ਹੱਲ ਹੋ ਸਕਦਾ ਹੈ।

ਖਾਸ ਨੋਟ : ਇਸੇ ਕਿਤਾਬ ਵਿੱਚ ਇਹ ਵੀ ਜਿਕਰ ਮਿਲਦਾ ਹੈ, ਗੁਰੂ ਸਾਹਿਬ ਨੇ ਜੋ ਗੁਰਿਆਈ ਦੀ ਰਸਮ ਕੀਤੀ ਸੀ, ਉਸ ਵਕਤ ਬੰਦਾ ਸਿੰਘ ਬਹਾਦਰ ਮੌਜੂਦ ਸੀ। ਬੰਦਾ ਸਿੰਘ ਬਹਾਦਰ ਗੁਰਿਆਈ ਤੋਂ ਇਕ ਦਿਨ ਮਗਰੋਂ ਪੰਜਾਬ ਨੂੰ ਤੁਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤਿ ਜੋਤ ਸਮਾਉਣ ਤੋ ਦੋ ਦਿਨ ਪਹਿਲਾਂ ਪੰਜਾਬ ਨੂੰ ਤੁਰਿਆ ਸੀ।

ਆਪ ਸਭ ਨੂੰ ਇਕ ਬੇਨਤੀ ਹੈ ਇਸ ਪੁਸਤਕ ਵਿੱਚ ਬਹੁਤ ਹੀ ਨਵੀਂ ਕਿਸਮ ਦੀ ਇਤਿਹਾਸਕ ਜਾਣਕਾਰੀ ਮੌਜੂਦ ਹੈ। ਜਿਸ ਨੇ ਇਹ ਕਿਤਾਬ ਨਹੀਂ ਪੜੀ ਉਹ ਵੀਰ ਭੈਣਾਂ ਇਸ ਕਿਤਾਬ ਨੂੰ ਜ਼ਰੂਰ ਪੜਣ।

ਇਸ ਲੇਖ ਵਿੱਚ ਮੇਰਾ ਆਪਣਾ ਕੋਈ ਵੀ ਵਿਚਾਰ ਨਹੀਂ, ਮੈਂ ਸਿਰਫ ਇਸ ਦਾ ਉਤਾਰਾ ਆਪ ਜੀ ਦੇ ਅੱਗੇ ਰਖਿਆ ਹੈ

ਨਾਨਕਸਾਹੀ ਸਮੰਤ ੫੪੬
ਮਿਤੀ : 22-04-2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top