Share on Facebook

Main News Page

ਪ੍ਰੈਸ ਨੋਟ
ਮੋਦੀ ਵਰਗੇ ਫਿਰਕਾ-ਪ੍ਰਸਤ ਨੇਤਾ ਹੋਣਗੇ ਤਾਂ ਹਿਦੋਸੰਤਾਨ ਦੇ ਟੁਕੜੇ ਹੋਣਗੇ
-: ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

* ਬਾਦਲ ਮੁੱਕਤ ਪੰਜਾਬ ਫਾਰਮੁਲੇ ਉਪਰ ਪੰਜਾਬੀਆਂ ਤੇ ਸਿੱਖਾਂ ਨੂੰ ਅਮਲ ਕਰਨ ਦੀ ਲੋੜ

ਚੰਡੀਗੜ੍ਹ (ਸ੍ਰੋਮਣੀ ਗੁਰਮਤਿ ਚੇਤਨਾ): ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਫਾਰੂਕ ਅਬਦੁਲਾ ਦੇ ਇਹ ਬਿਆਨ “ਜੇ ਫਿਰਕਾ-ਪ੍ਰਸਤ ਤਾਕਤਾ ਸੱਤਾ ਵਿੱਚ ਆ ਗਈਆਂ, ਤਾਂ ਜੰਮੂ-ਕਸ਼ਮੀਰ ਭਾਰਤ ਤੋਂ ਵਖਰਾ ਹੋ ਜਾਵੇਗਾ” ਨੂੰ ਸਹੀ ਦਸਦਿਆਂ ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਅਤੇ ਗੁਰਮਤਿ ਅਕੈਡਮੀ ਪਟਿਆਲਾ ਦੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਦੇਸ਼ ਦੀਆਂ ਘੱਟ-ਗਿਣਤੀਆਂ ਮੁਸਲਮਾਨ, ਇਸਾਈਆਂ ਤੇ ਸਿੱਖਾਂ ਨੂੰ ਇਕ-ਜੁੱਟ ਹੋਣ ਦਾ ਸੱਦਾ ਦਿੱਤਾ ਹੈ। ਜੇ ਲੋਕ ਸਭਾ ਚੋਣਾ ਵਿਚ ਬਾਦਲਕਿਆਂ ਅਤੇ ਭਾਜਪਾ ਦਾ ਪੰਜਾਬ ਵਿਚੋ ਸਫਾਇਆ ਨਾਹ ਕੀਤਾ, ਤਾਂ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਨੂੰ ਜ਼ੁਲਮ ਤੇ ਤਸ਼ਦਦ ਸਹਿਣ ਕਰਨ ਲਈ ਤਿਆਰੀ ਕਰ ਲੈਣੀ ਚਾਹੀਦੀ ਹੈ। ਬਾਦਲਕਿਆਂ ਨੂੰ ਸਿੱਖ ਹਿਤੈਸ਼ੀ ਸਮਝਣ ਵਾਲੇ ਸਿੱਖ ਤੇ ਪੰਜਾਬੀ ਆਪਣੇ ਆਪ ਨੂੰ ਧੋਖੇ ਦੇ ਰਹੇ ਹਨ। ਲੋਕ ਸਭਾ ਚੋਣਾਂ ਵਿੱਚ ਬਾਦਲਕਿਆਂ ਅਤੇ ਭਾਜਪਾ ਨੂੰ ਲੱਕ-ਤੋਂੜਵੀਂ ਹਾਰ ਦੇਣ ਲਈ ਇਹਨਾਂ ਦੇ ਮੁਕਾਬਲੇ ਕਿਸੇ ਇੱਕ ਮੁੱਖ ਬਾਦਲ ਵਿਰੋਧੀ ਟਕੱਰ ਦੇਣ ਵਾਲੇ ਉਮੀਦਵਾਰ ਦੀ ਚੋਣ ਕਰਨ ਦਾ ਹੁਣ ਸਹੀ ਮੌਕਾ ਹੈ, ਤਾਂ ਜੋ ਹਮੇਸ਼ਾਂ ਵਾਂਗੂ ਬਾਦਲਕੇ ਤੇ ਭਾਜਪਾ ਆਪਣੀਆਂ ਵਿਰੋਧੀ ਵੋਟਾਂ ਨੂੰ ਵੰਡ ਕੇ ਮੁੱੜ ਕਾਮਯਾਬ ਨਾ ਹੋ ਸਕਣ।

ਸ੍ਰੋਮਣੀ ਅਕਾਲੀ ਦਲ (ਮਾਨ), ਆਮ ਆਦਮੀ, ਬਹੁਜਨ ਸਮਾਜ ਪਰਟੀ ਤੇ ਪੰਬੇ ਪੱਖੀ ਪਾਰਟੀਆਂ ਨੂੰ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਸੁਝਾਅ ਦਿਤਾ ਹੈ ਕਿ ਘਟੋ-ਘੱਟ ਅੰਮ੍ਰਿਤਸਰ, ਖਡੂਰ ਸਾਹਿਬ, ਪਟਿਆਲਾ, ਬਠਿੰਡਾ, ਸੰਗਰੂਰ, ਫਤਹਿਗੜ ਸਾਹਿਬ ਅਤੇ ਲੁਧਿਆਣਾ ਤੋਂ ਅਕਾਲੀ-ਭਾਜਪਾ ਦੇ ਮੁਕਾਬਲੇ ਇਕ-ਇਕ ਉਮੀਦਵਾਰ ਦੀ ਚੋਣ ਕਰਨ ਦਾ ਫੈਸਲਾ 30 ਅਪ੍ਰੈਲ ਤੋਂ ਪਹਿਲਾਂ–ਪਹਿਲਾਂ ਕਰ ਦੇਣਾ ਚਾਹੀਦਾ ਹੈ। ਜੇਕਰ ਵੋਟ ਪੈਣ ਵਾਲੇ ਦਿਨ ਤੋਂ ਪਹਿਲਾਂ ਇਸ ਰਣਨੀਤੀ ਨੂੰ ਪਾਰਟੀ-ਪੱਧਰ ਤੋਂ ਉਪਰ ਉਠ ਕੇ ਪੰਜਾਬ ਤੇ ਘੱਟ ਗਿਣਤੀਆਂ ਦੇ ਭਲੇ ਲਈ ਸਹੀ ਫੈਸਲਾ ਲਿਆ ਜਾਵੇ, ਤਾਂ ਬਾਦਲਕਿਆਂ ਤੇ ਭਾਜਪਾ ਦਾ ਪੰਜਾਬ 'ਚੋਂ ਸਫਾਇਆ ਹੋ ਸਕਦਾ ਹੈ। ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਉਕਤ ਸੁਝਾਅ ਨੂੰ ਬਾਦਲ ਮੁੱਕਤ ਪੰਜਾਬ ਫਾਰਮੁਲੇ ਦਾ ਨਾਮ ਦਿਤਾ ਹੈ ਤੇ ਇਸ ਫਾਰਮੁਲੇ ਤੇ ਅਮਲ ਲਈ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਸਮੇਂ ਸਿਰ ਸੋਚਣ ਲਈ ਸਲਾਹ ਦਿਤੀ ਹੈ।

ਉਨਾਂ ਪੰਜਾਬੀਆਂ ਤੇ ਸਿੱਖਾਂ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ (ਖਡੂਰ ਸਾਹਿਬ) ਪ੍ਰੋਫੈਸਰ ਮਹਿੰਦਰਪਾਲ ਸਿੰਘ (ਪਟਿਆਲਾ) ਮਨਪ੍ਰੀਤ ਸਿੰਘ ਬਾਦਲ (ਬਠਿੰਡਾ) ਭੰਗਵਤ ਮਾਨ (ਸੰਗਰੂਰ) ਐਚ.ਐਸ.ਫੂਲਕਾ (ਲੁਧਿਆਣਾ) ਅਤੇ ਹਰਿਦਰ ਸਿੰਘ ਨਾਰਵੇ (ਫਤਿਹਗੜ੍ਹ ਸਾਹਿਬ) ਨੂੰ ਪਾਰਟੀ ਤੋਂ ਉਪੱਰ ਉਠ ਕੇ ਲੋਕ ਸਭਾ ਵਿਚ ਭੇਜਣ ਦਾ ਫੈਸਲਾ ਕਰਨਾ ਚਾਹੀਦਾ ਹੈ, ਤਾਂ ਜੋ ਮੋਦੀ ਤੇ ਬਾਦਲ ਵਰਗੇ ਫਿਰਕਾ-ਪ੍ਰਸਤ ਆਗੂ ਸਿੱਖਾਂ ਤੇ ਪੰਜਾਬੀਆਂ ਦਾ ਦੁਬਾਰਾ ਘਾਣ ਨਾਂਹ ਕਰ ਸਕਣ। ਉਨਾਂ ਭਾਜਪਾ ਦੇ ਗਿਰੀ ਰਾਜ ਦੇ ਬਿਆਨ “ਕਿ ਮੋਦੀ ਵਿਰੋਧੀਆਂ ਨੂੰ ਪਾਕਿਸਤਾਨ ਭੇਜਾਂਗੇ, ਦੀ ਕਰੜੇ ਸ਼ਬਦਾਂ ਦੀ ਨਿਖੇਧੀ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਧਰਮਜੀਤ ਸਿੰਘ, ਐਡਵੋਕੇਟ ਗੁਰਜਿੰਦਰ ਸਿੰਘ ਸਾਹਨੀ, ਐਡਵੋਕੇਟ ਅਨੰਦ, ਸਤਨਾਮ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਗੁਰੀ, ਪਵਨਪ੍ਰੀਤ ਸਿੰਘ ਖਾਲਸਾ ਹਰਵਿੰਦਰ ਸਿੰਘ ਭਾਟੀਆ, ਦਵਿੰਦਰਜੀਤ ਸਿੰਘ ਚੰਡੀਗੜ, ਇਕਵਾਕ ਸਿੰਘ ਪੱਟੀ ਆਦਿ ਹਾਜਰ ਸਨ।

ਜਾਰੀ ਕਰਤਾ
ਪਵਨਪ੍ਰੀਤ ਸਿੰਘ ਖਾਲਸਾ
ਮੀਡੀਆ ਇੰਚਾਰਜ
ਮੋ:-98780-11670, 98768-63606


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top