Share on Facebook

Main News Page

ਆਪਣਾ ਭਵਿੱਖ ਸੰਵਾਰਨ ਲਈ ਵੋਟ ਜ਼ਰੂਰ ਪਾਓ ਪਰ ਸੋਚ ਸਮਝ ਕੇ, ਵੇਖਿਓ ਕਿਤੇ ਪੈਸੇ ਤੇ ਸ਼ਰਾਬ ਪਿੱਛੇ ਭਵਿੱਖ ਨਾ ਵਿਗਾੜ ਲਿਓ
-: ਅਖੌਤੀ ਸੰਤਾਂ ਦੇ ਕੌਤਕ ਫੇਸਬੁਕ ਗਰੁਪ ਐਡਮਿਨ

ਅਜ ਓਹ ਦਿਨ ਆ ਗਿਆ, ਜਿਸ ਦਿਨ ਦੇ ਸਬੰਧ ਵਿਚ ਆਪਾਂ ਸਾਰੇ ਪਿਛਲੇ ਤਿੰਨ ਮਹੀਨੇ ਤੋਂ ਲੱਗੇ ਹੋਏ ਸੀ। ਸਾਡੇ ਸਮੇਤ ਵਿਦੇਸ਼ਾਂ ਵਿਚ ਵਸਦੇ ਲੱਖਾਂ ਵਿਦੇਸ਼ੀ ਵੀਰਾਂ ਭੈਣਾਂ ਨੇ ਜਿਹਨਾ ਇਸ ਲੜਾਈ ਵਿੱਚ ਸਾਡਾ ਸਾਥ ਦਿੱਤਾ ਹੈ, ਓਹਨਾ ਦਾ ਬਹੁਤ ਬਹੁਤ ਧੰਨਵਾਦ... ਸਾਨੂੰ ਵਿਦੇਸ਼ਾਂ ਵਿਚ ਬੈਠਿਆਂ ਨੂੰ ਪੰਜਾਬ ਵਿੱਚ ਰਹਿੰਦੇ ਆਪਣੇ ਭੈਣਾਂ ਭਰਾਵਾਂ ਦਾ ਫਿਕਰ ਹੈ, ਇਸ ਕਰਕੇ ਅਸੀਂ ਦਿਨ ਰਾਤ ਇਕ ਕੀਤਾ ਹੋਇਆ ਸੀ।

ਬਾਹਰਲੇ ਦੇਸ਼ਾਂ ਵਿੱਚ ਬੈਠੇ ਵੀਰਾਂ ਭੈਣਾਂ ਦਾ ਇਹ ਸੁਪਨਾ ਹੈ ਕਿ ਸਾਡਾ ਪੰਜਾਬ ਵੀ ਬਾਹਰਲੇ ਦੇਸ਼ਾਂ ਵਰਗਾ ਬਣੇ, ਜਦੋਂ ਅਸੀਂ ਪੰਜਾਬ ਵਿਚ ਜਾਈਏ ਤਾਂ ਸਿਸਟਮ ਬਾਹਰਲੇ ਦੇਸ਼ਾਂ ਵਰਗਾ ਹੋਵੇ... ਆਪਾਂ ਬਾਹਰ ਬੈਠਿਆਂ ਨੇ ਜਿੰਨਾ ਜ਼ੋਰ ਲਾਉਣਾ ਸੀ, ਲਾ ਦਿੱਤਾ... ਹੁਣ ਪੰਜਾਬ ਵਸਦੇ ਵੋਟਰਾਂ ਨੇ ਸੋਚਣਾ ਹੈ ਕਿ ਓਹਨਾ ਨੇ ਵੋਟ ਕਿਸ ਨੂੰ ਪਾਕੇ ਆਪਣਾ ਭਵਿੱਖ ਤੈਅ ਕਰਨਾ ਹੈ।

ਸੋ, ਅਸੀਂ ਤਾਂ ਮੇਹਨਤ ਹੀ ਕਰ ਸਕਦੇ ਸੀ, ਕੀਤੀ ਹੈ, ਗਾਹੇ ਬਿਗਾਹੇ ਪ੍ਰਚਾਰ ਕਰਦੇ ਕਿਸੇ ਦੀ ਸ਼ਾਨ ਦੇ ਖਿਲਾਫ਼ ਬੋਲਿਆ ਗਿਆ ਹੈ, ਤਾਂ ਅਸੀਂ ਮੁਆਫੀ ਮੰਗਦੇ ਹਾਂ। ਅਕਾਲੀ ਦਲ ਦਾ ਵੀ ਅਸੀਂ ਵਿਰੋਧ ਤਾਂ ਕਰਦੇ ਹਾਂ ਕਿਉਂਕਿ ਓਸ ਦੀ ਸਾਂਝ ਆਰ.ਐਸ.ਐਸ ਨਾਲ ਹੈ, ਜੋ ਸਿੱਖਾਂ ਵਾਸਤੇ ਸਭ ਤੋਂ ਖਤਰਨਾਕ ਹੈ।

ਸੋ, ਅੱਜ ਵੋਟਾਂ ਦਾ ਦਿਨ ਹੈ, ਆਪੋ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਫੋਨ ਕਰੋ ਅਤੇ ਵਧੀਆ ਉਮੀਦਵਾਰ ਨੂੰ ਵੋਟਾਂ ਪਾਉਣ ਵਾਸਤੇ ਪ੍ਰੇਰੋ... ਜੇਕਰ ਨਸ਼ੇ ਅਤੇ ਪੈਸੇ ਲੈਕੇ ਵੋਟ ਪਾਵੋਗੇ, ਤਾਂ ਤੁਹਾਡਾ ਭਵਿੱਖ ਕੋਈ ਨਹੀਂ ਸੁਧਾਰ ਸਕਦਾ ਹੈ, ਇਹ ਓਹਨਾ ਦੇ ਕੰਨ ਵਿਚ ਦੀ ਗੱਲ ਕਢ ਦੇਵੋ।

ਅਖੀਰ ਵਿਚ ਸਾਡੀ ਟੀਮ ਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ। ਕੱਲ ਤੋਂ ਸਿਆਸੀ ਪੋਸਟਾਂ ਬੰਦ ਅਤੇ ਜਿਸ ਮਕਸਦ ਵਾਸਤੇ ਅਸੀਂ ਗਰੁਪ ਬਣਾਇਆ ਹੈ ਡੇਰਾਵਾਦ, ਸੰਤਵਾਦ, ਪਾਖੰਡਵਾਦ, ਕਰਮਕਾਂਡ ਦੇ ਖਿਲਾਫ਼ ਪ੍ਰਚਾਰ ਜਾਰੀ ਰਖਿਆ ਜਾਵੇਗਾ... ਉਮੀਦ ਹੈ ਤੁਸੀਂ ਇਸ ਤਰ੍ਹਾਂ ਹੀ ਸਾਥ ਦਿੰਦੇ ਰਹੋਗੇ ।

ਧੰਨਵਾਦ


ਖ਼ਾਲਸਾ ਨਿਊਜ਼ ਟੀਮ, ਅਖੌਤੀ ਸੰਤਾਂ ਦੇ ਕੌਤਕ ਫੇਸਬੁਕ ਗਰੁਪ ਐਡਮਿਨ ਦੇ ਇਸ ਸੰਦੇਸ਼ ਨਾਲ ਸਹਿਮਤ ਹੈ। ਪੰਜਾਬੀਆਂ ਨੂੰ ਅਪੀਲ ਹੈ ਕਿ ਆਪਣੇ ਅੱਜ ਦੇ ਸਵਾਰਥ ਲਈ, ਭਵਿੱਖ ਨੂੰ ਕਾਲ਼ਾ ਨਾ ਕਰ ਲਇਓ, ਕਿਤੇ ਇਹ ਨਾ ਹੋਵੇ ਕਿ "ਲਮਹੋਂ ਨੇ ਖ਼ਤਾ ਕੀ, ਔਰ ਸਦੀਓਂ ਨੇ ਸਜ਼ਾ ਪਾਈ !!!"


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top