ਫਿਲੌਰ (ਭਟਿਆਰਾ) - ਅੱਜ ਚੋਣ ਕਮਿਸ਼ਨ ਨੂੰ ਪਿੰਡ ਰਸੂਲਪੁਰ ਦੇ ਇਕ
ਸੀਨੀਅਰ ਅਕਾਲੀ ਆਗੂ ਦੇ ਡੇਰੇ 'ਤੇ ਸ਼ਰਾਬ ਨਾਲ ਭਰੇ ਇਕ ਟਰੱਕ ਦੇ ਖੜ੍ਹੇ ਹੋਣ ਦੀ ਸੂਚਨਾ
ਮਿਲੀ, ਜਿਸ ਅਧਾਰ 'ਤੇ ਛਾਪਾਮਾਰ ਟੀਮ ਨੇ ਛਾਪਾਮਾਰੀ ਕੀਤੀ ਪਰ ਮੌਕੇ ਤੋਂ ਸ਼ਰਾਬ ਦੀਆਂ
ਕੁੱਝ ਪੇਟੀਆਂ ਹੀ ਬਰਾਮਦ ਹੋ ਸਕੀਆ।
ਚੋਣ
ਕਮਿਸ਼ਨ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਟੀਮ ਦੇ ਰਸੂਲਪੁਰ ਪਹੁੰਚਣ ਤੋਂ ਪਹਿਲਾਂ
ਹੀ ਮੌਕੇ ਤੋਂ ਇਕ ਟਰੱਕ ਵੀ ਫਰਾਰ ਹੋ ਚੁੱਕਾ ਸੀ, ਜਿਸ ਦੇ ਡਾਲੇ ਦੇ ਉੱਪਰ ਤੱਕ ਫੱਟੇ
ਪਾਏ ਹੋਏ ਸਨ। ਮੌਕੇ 'ਤੇ ਸ਼੍ਰੀਮਤੀ ਸਰੋਜਨੀ ਗੌਤਮ ਸ਼ਾਰਦਾ ਡੀ. ਈ. ਟੀ. ਸੀ. ਜਲੰਧਰ,
ਰਾਜਪਾਲ ਸਿੰਘ ਖਹਿਰਾ ਏ. ਈ. ਟੀ. ਸੀ., ਨਾਇਬ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਨੇ ਆਪਣੀ
ਟੀਮ ਨਾਲ ਤੁਰੰਤ ਡੇਰੇ ਦੇ ਅੰਦਰ ਦਾਖਲ ਹੋ ਕੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ। ਇਕ ਕਮਰੇ
ਦਾ ਉਨ੍ਹਾਂ ਦਰਵਾਜ਼ਾ ਵੀ ਤੋੜਿਆ ਪਰ ਉੱਥੋਂ ਕੁੱਝ ਬਰਾਮਦ ਨਾ ਹੋਇਆ।
ਹੋਰਨਾਂ ਕਮਰਿਆਂ ਤੋਂ ਟੀਮ ਨੂੰ ਸ਼ਰਾਬ
ਦੀਆਂ ਕੁੱਝ ਪੇਟੀਆਂ ਜਿਨ੍ਹਾਂ ਵਿਚ 8 ਪੀ. ਐੱਮ. ਦੀਆਂ 13 ਪੇਟੀਆਂ, ਟਾਈਗਰ ਮਾਰਕਾ ਦੀ 1
ਪੇਟੀ, 8 ਬੋਤਲਾਂ ਆਫੀਸਰ ਚੁਆਇਸ ਦੀਆਂ 6 ਬੋਤਲਾਂ, ਬੱਬਰ ਸ਼ੇਰ ਦੀਆਂ ਦੀ 2 ਪੇਟੀਆਂ 8
ਬੋਤਲਾਂ ਅਤੇ ਵਿਨਰ ਸ਼ਰਾਬ ਦੀਆਂ 2 ਬੋਤਲਾਂ ਬਰਾਮਦ ਹੋਈਆਂ ਹਨ।
ਮੌਕੇ 'ਤੇ ਕੁੱਝ ਘੰਟਿਆਂ ਬਾਅਦ ਚੋਣ ਕਮਿਸ਼ਨ ਦੇ ਫਲਾਈਂਗ ਦਸਤੇ ਦੇ
ਇੰਚਾਰਜ ਸੰਦੀਪ ਸ਼੍ਰੀਧਰ ਆਪਣੀ ਟੀਮ ਨਾਲ ਪਹੁੰਚ ਗਏ। ਜਿਨ੍ਹਾਂ ਫੜੀ ਗਈ ਸ਼ਰਾਬ ਦੀ ਸਾਰੀ
ਜਾਣਕਾਰੀ ਐਕਸਾਈਜ਼ ਵਿਭਾਗ ਪਾਸੋਂ ਹਾਸਲ ਕੀਤੀ ਅਤੇ ਸ਼ਰਾਬ ਨੂੰ ਆਪਣੇ ਕਬਜ਼ੇ ਵਿਚ ਲੈ ਕੇ
ਥਾਣਾ ਫਿਲੌਰ ਵਿਖੇ ਲੈ ਆਂਦਾ।
ਇਸ ਸੰਬੰਧੀ ਥਾਣਾ ਮੁਖੀ ਫਿਲੌਰ ਪਰਮਸੁਨੀਲ ਸਿੰਘ ਨੇ ਦੱਸਿਆ ਕਿ
ਐਕਸਾਈਜ਼ ਵਿਭਾਗ ਦੇ ਇਸਪੈਕਟਰ ਸੁਖਵਿੰਦਰ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ
ਸਥਾਨ 'ਤੇ ਨਾਜਾਇਜ਼ ਸ਼ਰਾਬ ਹੈ, ਜਿਸ ਸੰਬੰਧੀ ਐਕਸਾਈਜ਼ ਵਿਭਾਗ ਦੀਆਂ ਹਦਾਇਤਾਂ 'ਤੇ ਪਿੰਡ
ਰਸੂਲਪੁਰ ਨਿਵਾਸੀ ਮਹਾ ਸਿੰਘ ਤੇ ਐਕਸਾਈਜ਼ ਵਿਭਾਗ ਦੀਆਂ ਧਾਰਾਵਾਂ 61,1,14 ਅਧੀਨ ਮੁਕੱਦਮਾ
ਨੰਬਰ 83 ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਫਿਲੌਰ ਤੋਂ ਭਾਖੜੀ ਅਨੁਸਾਰ:
ਇਸ ਸਬੰਧੀ ਜਦ ਮਹਾਂ ਸਿੰਘ ਤੋਂ ਉਨ੍ਹਾਂ ਦੀ ਪ੍ਰਤੀਕਿਰਿਆ ਜਾਨਣੀ ਚਾਹੀ ਤਾਂ ਉਨ੍ਹਾਂ ਨੇ
ਸਪੱਸ਼ਟ ਕਿਹਾ ਕਿ ਉਕਤ ਡਰਾ, ਜਿਥੋਂ ਸ਼ਰਾਬ ਫੜੀ ਗਈ ਹੈ, ਦੀ ਜ਼ਮੀਨ ਉਸ ਨੇ ਕਿਸੇ ਨੂੰ ਠੇਕੇ
'ਤੇ ਦਿੱਤੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਰਾਬ ਬਰਾਮਦ ਹੋਣ ਦੀ ਘਟਨਾ ਉਨ੍ਹਾਂ ਦੇ
ਰਾਜਨੀਤਿਕ ਵਿਰੋਧੀਆਂ ਦੀ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।