Share on Facebook

Main News Page

ਅਖੌਤੀ ਜਥੇਦਾਰਾਂ ਨੇ ਮਜੀਠੀਆ ਨੂੰ ਸੁਣਾਈ "ਸਜ਼ਾ" – ਸਿਆਸੀ ਦਬਾਅ ਥੱਲੇ ਕੌਮੀ ਭਾਵਨਾਵਾਂ ਨੂੰ ਕੀਤਾ ਦਰਕਿਨਾਰ

ਅੰਮ੍ਰਿਤਸਰ - ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀਰਵਾਰ ਨੂੰ "ਦੇਹ ਸਿਵਾ ਬਰੁ ਮੋਹਿ…" ਦੀ ਬੇਅਦਬੀ ਕਰਨ ‘ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਧਾਰਮਿਕ ਸਜ਼ਾ ਸੁਣਾਈ।

ਬਿਕਰਮ ਸਿੰਘ ਮਜੀਠੀਆ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ੍ਹੇ ਹੋ ਕੇ ਗਲ ‘ਚ ਪਰਨਾ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਮੰਨਿਆ। ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਨੂੰ ਪੰਜ ਤਖਤਾਂ ‘ਤੇ ਹਾਜਰ ਹੋ ਕੇ ਲੰਗਰ ਦੀ ਆਰਥਕ ਅਤੇ ਹੱਥੀਂ ਸੇਵਾ ਕਰਨ, ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਉਣ, ਤਿੰਨ ਦਿਨ ਲੰਗਰ ਹਾਲ ‘ਚ ਬਰਤਨ ਸਾਫ ਕਰਨ, ਗੁਰਬਾਣੀ ਸੁਣਨ ਅਤੇ ਲੰਗਰ ਦੀ ਸੇਵਾ ਕਰਨ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਗਿਆਨੀ ਗੁਰਬਚਨ ਸਿੰਘ ਨੇ ਮਜੀਠੀਆ ਨੂੰ 501 ਰੁਪਏ ਗੁਰੂ ਦੀ ਗੋਲਕ ‘ਚ ਪਾਉਣ ਅਤੇ 101 ਰੁਪਏ ਦੀ ਕੜਾਹ-ਪ੍ਰਸ਼ਾਦ ਦੀ ਦੇਗ ਕਰਵਾਉਣ ਦਾ ਵੀ ਹੁਕਮ ਸੁਣਾਇਆ ਅਤੇ ਇਸ ਦੇ ਨਾਲ ਹੀ ਮਜੀਠੀਆ ਨੂੰ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਲਈ ਵੀ ਆਦੇਸ਼ ਦਿੱਤਾ ਗਿਆ।


ਟਿੱਪਣੀ:

ਇਹ ਸਭ ਡਰਾਮੇ ਤੋਂ ਵੱਧ ਕੁੱਝ ਨਹੀਂ। ਆਪਣੀ ਡਿੱਗ ਰਹੀ ਸਾਖ਼ ਨੂੰ ਬਚਾਉਣ ਲਈ ਮਜੀਠੀਏ ਨੇ ਬਾਦਲ ਵਲੋਂ ਚੱਲੀ ਇਸ ਚਾਲ ਨੂੰ ਚੱਲਿਆ। ਨਹੀਂ ਤਾਂ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਕੀ ਔਕਾਤ ਕਿ ਉਹ ਮਜੀਠੀਏ ਵਰਗੇ ਨੂੰ ਤਲਬ ਕਰਨ। ਮਜੀਠੀਏ ਨੇ ਵੀ ਕਸੂਤੀ ਸਥਿਤੀ ਤੋਂ ਬੱਚਣ ਲਈ ਇਹ ਸਭ ਡਰਾਮਾ ਕੀਤਾ ਹੈ।

ਅਖੌਤੀ ਜਥੇਦਾਰਾਂ ਕੋਲ਼ ਬਹੁਤ ਵਧੀਆ ਮੌਕਾ ਮਿਲਿਆ ਅਖੌਤੀ ਦਸਮ ਗ੍ਰੰਥ ਨੂੰ ਸਾਬਿਤ ਕਰਨ ਲਈ, ਕਿ ਅਸੀਂ ਤਾਂ ਵੱਡੇ ਵੱਡੇ ਲੋਕਾਂ ਨੂੰ ਨਹੀਂ ਬਖਸ਼ਿਆ, ਬਾਕੀ ਕਿਸ ਖੇਤ ਦੀ ਮੂਲੀ ਹਨ। ਨਾਲੇ ਧਾਰਮਿਕ ਸਜ਼ਾ !!! ਕੀ ਅਖੰਡ ਪਾਠ ਕਰਾਉਣਾ, ਭਾਂਡੇ ਮਾਂਜਣੇ ਗੁਰਬਾਣੀ ਸੁਣਨਾ ਅਤੇ ਸੇਵਾ ਕਰਨੀ... ਸਜ਼ਾ ਹੈ?  ਵਾਹ! ਬਲਿਹਾਰੇ ਜਾਈਏ ਸਿੱਖ ਕੌਮ ਦੇ ਅਖੌਤੀ ਜਥੇਦਾਰਾਂ ਦੇ... ਇਹੋ ਜਿਹੇ ਖੋਤਿਆਂ ਨੂੰ ਜਥੇਦਾਰੀਆਂ ਮਿਲ ਗਈਆਂ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top