Share on Facebook

Main News Page

ਕੀ ਭਗਤ ਸਿੰਘ ਸ਼ਹੀਦ ਨਹੀਂ ਹੋਇਆ, ਗਲਤੀ ਨਾਲ ਫਾਹੇ ਟੰਗ ਦਿੱਤਾ ?
-: ਬਲਦੇਵ ਸਿੰਘ ਬੁੱਧ ਸਿੰਘ ਵਾਲਾ,ਹਾਂਗ ਕਾਂਗ
ਫੂਨ: 852-94445134

ਭੈਣੋ ਤੇ ਭਰਾਵੋ ਅੱਜ ਕੱਲ ਸ੍ਰ. ਭਗਤ ਸਿੰਘ ਜੀ ਨੂੰ ਬੇ-ਕਸੂਰ ਦੱਸ ਰਹੇ ਹਨ? ਆਖ ਰਹੇ ਹਨ ਕਿ ਪੁਰਾਣੇ ਰੀਕਾਰਡ ਐਫ ਆਰ ਆਈ ਕਢਵਾ ਕੇ ਪਤਾ ਕੀਤਾ ਹੈ ਕਿ ਕਿ ਸ੍ਰ. ਭਗਤ ਸਿੰਘ ਨੂੰ ਐਂਵੇਂ ਫਾਂਸੀ ਲਾ ਦਿੱਤਾ। ਇਹੋ ਜਿਹੇ ਕੇਸ ਭਾਰਤ ਵਿੱਚ ਆਮ ਹੁੰਦੇ ਹਨ ਜਦੋਂ ਕਿ ਦੋਸ਼ੀ ਬਚ ਜਾਂਦਾ ਹੈ ਤੇ ਨਿਰਦੋਸ਼ ਫਸ ਜਾਦਾ ਹੈ! ਇਸੇ ਲਾਈਨ ਵਿੱਚ ਸ੍ਰ. ਭਗਤ ਸਿੰਘ ਨੂੰ ਖੜ੍ਹਾ ਕਰ ਰਹੇ ਹਨ। ਮੇਰਾ ਖਿਆਲ ਹੈ ਸ੍ਰ. ਭਗਤ ਸਿੰਘ ਦੀ ਸ਼ਹੀਦੀ ਨੂੰ ਰੋਲ ਰਹੇ ਹਨ ਅਤੇ ਜੋ ਸ੍ਰ. ਭਗਤ ਸਿੰਘ ਜੀ ਦੇ ਬੁੱਤ ਚੌਰਾਹਿਆਂ ਵਿੱਚ ਲਗਾਏ ਹਨ, ਉਹਨਾਂ ਨੂੰ ਉਖਾੜਨ ਵਾਸਤੇ ਇਸ ਸੋਚੀ ਸਮਝ ਕੇ ਚਾਲ ਚੱਲੀ ਜਾ ਰਹੀ ਹੈ। ਕਿਉਂਕਿ ਬਹੁਤ ਚਿਰ ਤੋਂ ਸੈਂਟਰ ਸਰਕਾਰ ਤੋਂ ਮੰਗ ਹੋ ਰਹੀ ਹੈ ਕਿ ਸ੍ਰ. ਭਗਤ ਸਿੰਘ ਜੀ ਨੂੰ ਸ਼ਹੀਦ ਕਰਾਰ ਦਿੱਤਾ ਜਾਵੇ ਪਰ ਨਹੀਂ ਦਿੱਤਾ।

ਮੈਂ ਇਹ ਪੁਛਦਾ ਹਾਂ ਕਿ ਇਹ ਸ੍ਰ. ਭਗਤ ਸਿੰਘ ਜੀ ਨੂੰ ਬੇ-ਕਸੂਰ ਦੱਸਕੇ ਫਾਂਸੀ ਲਾਉਣ ਵਾਲਿਆਂ ਨੂੰ ਫਾਂਸੀ ਲਾਉਣਗੇ? ਜਾਂ ਸ੍ਰ. ਭਗਤ ਸਿੰਘ ਜੀ ਨੂੰ ਜਿਉਂਦਾ ਕਰਨਗੇ? ਮੇਰਾ ਖਿਆਲ ਹੈ ਇਹ ਸਿੱਖਾਂ ਨੂੰ ਖੂੰਜੇ ਲਾਉਣ ਦੀ ਇੱਕ ਚਾਲ ਹੈ! ਸ੍ਰ. ਭਗਤ ਸਿੰਘ ਜੀ ਦੀ ਗਲਤ ਫਾਂਸੀ ਨੂੰ ਸਹੀ ਕਰਨ ਵਾਸਤੇ ਇਹ ਲਾਂਗੜ ਖਿੱਚੀ ਫਿਰਦੇ ਹਨ ਪਰ ਜੋ 58 ਕੈਦੀ ਜਾ ਇਸਤੋਂ ਵੱਧ 1965 ਅਤੇ 1971 ਲੜਾਈ ਮੌਕੇ ਪਾਕਿਸਤਾਨ ਨੇ ਬੰਦੀ ਬਣਾ ਲਏ ਸਨ, ਉਹਨਾ ਦੇ ਘਰ ਵਾਲੇ ਅੱਡੀਆਂ ਰਗੜ ਰਗੜ ਕੇ ਥੱਕ ਗਏ ਕਿ ਸਾਡੇ ਫੌਜੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਜਿਉਂਦੇ ਹਨ ਅਤੇ ਉਹਨਾ ਨੂੰ ਮਰਿਆ ਦੱਸ ਕੇ ਪੈਨਸ਼ਨ ਲਾ ਦਿੱਤੀ, ਪਰ ਉਹ ਜਿੰਦਾ ਹਨ! ਭਾਰਤ ਸਰਕਾਰ ਉਹਨਾ ਕੈਦੀਆਂ ਵਾਸਤੇ ਕੋਈ ਉਪਰਾਲਾ ਨਹੀਂ ਕਰ ਰਹੀ, ਪਰ ਸ੍ਰ. ਭਗਤ ਸਿੰਘ ਜੀ ਦੇ ਪਿੱਛੇ ਪਤਾ ਨਹੀਂ ਕਿਓਂ ਪਏ ਹਨ। ਪਤਾ ਨਹੀਂ ਕਿਉਂ ਦੱਬੇ ਮੁਰਦੇ ਉਖਾੜ ਰਹੇ ਹਨ?

ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਅੱਜ ਇਹ ਸ੍ਰ. ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸ਼ਹੀਦੀ ਨਹੀਂ ਮੰਨ ਰਹੇ, ਕੱਲ ਨੂੰ ਸ੍ਰ. ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਨਾ-ਮੰਨਜੂਰ ਕਰਨਗੇ, ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ, ਤਾਂ ਹੋਰ ਵੀ ਸਿੱਖ ਸ਼ਹੀਦਾਂ ਨੂੰ ਨਕਾਰ ਦੇਣਗੇ ਅਤੇ ਸਿੱਖਾਂ ਦਾ ਸ਼ਹੀਦਾਂ ਦੀ ਲਿਸਟ ਵਿੱਚੋਂ ਨਾਮੋਂ ਨਿਸ਼ਾਂਨ ਮਿਟ ਜਾਵੇਗਾ! ਇਸ ਗੱਲ ਦੀ ਛਾਣਬੀਣ ਕਰਨੀ ਚਾਹੀਦੀ ਹੈ! ਕਿਉਂਕਿ ਮੁਗਲ ਰਾਜ ਤੋਂ ਲੈਕੇ ਹੁਣ ਤੱਕ ਦੀਆਂ ਸਰਕਾਰਾਂ ਸਿੱਖਾਂ ਦੀ ਦਸ਼ਮਨ ਰਹੀਆਂ ਹਨ, ਕਿਉਂਕਿ ਸਿੱਖ ਸੱਚ ਦਾ ਸਾਥ ਦਿੰਦੇ ਹਨ ਅਤੇ ਝੂਠ ਨੂੰ ਨਕਾਰਦੇ ਆਏ ਹਨ ਇਸੇ ਕਰਕੇ ਸਮੇਂ ਸਮੇਂ ਦੀਆਂ ਸਰਕਾਰਾਂ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਜਾਂ ਹੋਰ ਕੋਈ ਨਾਮ ਦੇਕੇ ਸਿੱਖਾਂ ਨੂੰ ਖਤਮ ਕਰਨ ਵਿੱਚ ਲੱਗੀਆਂ ਹਨ। ਅੱਜ ਵੀ ਇਹੋ ਹੋ ਰਿਹਾ ਹੈ।

ਹੁਣ ਤਾਂ ਸਿੱਖਾਂ ਕੋਲੋਂ ਸ਼ਹੀਦੀਆਂ ਦਾ ਹੱਕ ਵੀ ਖੋਹਇਆ ਜਾ ਰਿਹਾ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰੇ ਇੱਸ ਲੇਖ ਨੇ ਸੋਚਣ ਵਾਸਤੇ ਮਜਬੂਰ ਜਰੂਰ ਕਰ ਦਿੱਤਾ ਹੈ! ਮੇਰਾ ਖਿਆਲ ਹੈ ਸਿੱਖਾਂ ਨੂੰ ਥੱਲੇ ਲਾਉਣ ਵਾਸਤੇ ਪਾਕਿਸਤਾਨੀ ਖੋਜੀ ਨੇ ਯਬਲੀ ਮਾਰੀ ਹੈ। ਸਾਂਡਰਸ ਕਤਲ ਵਿੱਚ ਸ਼ਮੂਲੀਅਤ ਦਾ ਸਬੂਤ ਉਦੋਂ ਮਿਲਿਆ ਸੀ ਜਦੋਂ ਉਹ ਦਿੱਲੀ ਵਿੱਚ ਬੰਬ ਸਿੱਟਣ ਵੇਲੇ ਆਪਣਾ ਪਿਸਤੌਲ ਨਾਲ ਲੈ ਕੇ ਗਿਆ ਸੀ ਜਿਸ ਨਾਲ ਸਾਂਡਰਸ ਤੇ ਗੋਲੀਆਂ ਚਲਾਈਆਂ ਸਨ! ਇਹ ਜਰੂਰੀ ਨਹੀਂ ਕਿ ਜੋ ਨਾਮ ਐਫ ਆਰ ਆਈ ਵਿੱਚ ਹੋਣ ਉਹ ਕਸੂਰਵਾਰ ਤੇ ਜਿਸਦਾ ਨਾ ਐਫ ਆਰ ਆਈ ਨਾ ਹੋਵੇ ਭਾਂਵੇ ਉਹ ਕਸੂਰਵਾਰ ਹੀ ਹੋਵੇ, ਫਿਰ ਵੀ ਬੇ-ਕਸੂਰ ਇਹ ਕਿਵੇਂ ਹੋ ਸਕਦਾ ਹੈ? 58 ਜੰਗੀ ਕੈਦੀ ਜੋ ਅੱਜ ਤੱਕ ਆਸ ਕਰ ਰਹੇ ਹਨ ਕਿ ਕੋਈ ਆਵੇ ਤੇ ਰਿਹਾ ਕਰਵਾਵੇ, ਹੈ ਕੋਈ ਮਾਈ ਦਾ ਲਾਲ ਜੋ ਇਹਨਾ ਵਾਸਤੇ ਅਵਾਜ਼ ਉਠਾਵੇ। ਡੁਬਈ ਦੇ ਧਨੀ ਸ੍ਰ. ਉਬਰਾਏ ਹਾਂਮੀ ਭਰੀ ਸੀ ਕਿ ਮੈਂ ਓਮਾਨ ਦੇ ਦੋ ਕੈਦੀਆਂ ਨੂੰ ਰਿਹਾ ਕਰਵਾਵਾਂਗਾ, ਪਰ ਪਤਾ ਨਹੀਂ ਉਹ ਰਿਹਾ ਹੋਏ ਕਿ ਨਹੀਂ।

ਹੋਈਆਂ ਭੁੱਲਾਂ ਵਾਸਤੇ ਖਿਮਾਂ ਦਾ ਜਾਚਕ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top