Share on Facebook

Main News Page

ਦਸਮ ਗ੍ਰੰਥੀ ਆਏ ਆਪਣੀ ਅਸਲੀ ਔਕਾਤ 'ਤੇ
-: ਸੰਪਾਦਕ ਖ਼ਾਲਸਾ ਨਿਊਜ਼

ਜਦੋਂ ਕੋਈ ਵੀ ਜੰਗ ਲੜੀ ਜਾਂਦੀ ਹੈ, ਤਾਂ ਨੁਕਸਾਨ ਤਾਂ ੳਠਾਉਣਾ ਹੀ ਪੈਂਦਾ ਹੈ। ਦੁਸ਼ਮਨ ਸਾਮ, ਦਾਮ, ਦੰਡ, ਭੇਤ ਕੋਈ ਵੀ ਨੀਤੀ ਅਪਣਾਅ ਕੇ ਨੁਕਸਾਨ ਕਰਨ ਦੀ ਤਾਕ 'ਚ ਰਹਿੰਦਾ ਹੈ। ਉਹ ਜਿਸ ਨੂੰ ਆਪਣਾ ਆਗੂ ਮੰਨਦਾ ਹੈ, ਉਸ ਵਰਗੇ ਕੰਮ ਕਰਦਾ ਹੈ। ਅਖੌਤੀ ਦਸਮ ਗ੍ਰੰਥ ਨੂੰ ਆਪਣਾ ਇਸ਼ਟ ਮੰਨਣ ਵਾਲੇ ਉਸ ਵਿੱਚ ਪਈਆਂ ਅਸ਼ਲੀਲ ਰਚਨਾਵਾਂ ਤੋਂ ਸਿਖਿਆ ਲੈ ਕੇ, ਉਸ 'ਤੇ ਅਮਲ ਵੀ ਕਰ ਰਹੇ ਹਨ

ਭਾਈ ਸ਼ਿਵਤੇਗ ਸਿੰਘ ਜੋ ਕਿ ਇੱਕ ਜਾਗਰੂਕ ਪ੍ਰਚਾਰਕ ਹਨ, ਜਿਹੜੇ ਸਿੱਖਾਂ 'ਚ ਫੈਲੇ ਕਰਮਕਾਂਡ, ਮਨਮਤਿ, ਡੇਰਾਵਾਦ ਆਦਿ ਦਾ ਪਾਜ ਉਘੇੜਦੇ ਰਹਿੰਦੇ ਹਨ। ਜਾਗਰੂਕ ਪ੍ਰਚਾਰਕਾਂ 'ਤੇ ਝੂਠੇ ਇਲਜ਼ਾਮ ਲਾਉਣ ਦੀ ਕੜੀ 'ਚ ਉਨ੍ਹਾਂ 'ਤੇ ਪਿਛਲੀ ਦਿਨੀਂ ਨਿਹਾਇਤ ਹੀ ਘਟੀਆ ਦਰਜੇ ਦਾ ਇਲਜ਼ਾਮ ਲਗਾਇਆ ਗਿਆ। ਇਹ ਸਭ ਕੁੱਝ ਡੇਰਾਵਾਦੀ ਰਾਗੀ ਜਥੇ ਅਤੇ ਢਾਡੀ ਜੱਥੇ ਆਪਸੀ ਕਸ਼ਮਕਸ਼ ਦਾ ਨਤੀਜਾ ਸੀ, ਜਿਸ ਵਿੱਚ ਭਾਈ ਸ਼ਿਵਤੇਗ ਸਿੰਘ ਨੂੰ ਬਿਨਾ ਕਿਸੀ ਵਜਾ ਕਰਕੇ ਲਪੇਟਿਆ ਗਿਆ

ਉਨ੍ਹਾਂ ਦਾ ਇਸ ਘਟਨਾਕ੍ਰਮ ਵਿਚੋਂ ਬੇਦਾਗ ਨਿਕਲਣ ਵਿੱਚ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਅਵਤਾਰ ਸਿੰਘ ਪੂਨੀਆ, ਪੰਜਾਬੀ ਡੇਲੀ ਦੇ ਸ. ਸੁਖਮੰਦਰ ਸਿੰਘ ਹੰਸਰਾ, ਸ. ਚੈਨ ਸਿੰਘ ਧਾਲੀਵਾਲ ਅਤੇ ਕੁੱਝ ਹੋਰ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਸੀ, ਜਿਨ੍ਹਾਂ ਕਰਕੇ ਇਕ ਪ੍ਰਚਾਰਕ ਦੀ ਨਿਜੀ ਜ਼ਿੰਦਗੀ 'ਤੇ ਲਗਾਏ ਗਏ ਧੱਬੇ ਤੋਂ ਛੁਟਕਾਰਾ ਮਿਲਿਆ।

ਇਸ ਪਿੱਛੇ ਕਈ ਕਾਰਣ ਸੀ, ਇੱਕ ਕਾਰਣ ਹੈ ਭਾਈ ਸਾਹਿਬ ਦਾ ਡੇਰਾਵਾਦ, ਕਰਮਕਾਂਡ, ਅਖੌਤੀ ਦਸਮ ਗ੍ਰੰਥ ਆਦਿ ਵਿਸ਼ਿਆਂ 'ਤੇ ਬੜੀ ਬੇਬਾਕੀ ਨਾਲ ਵੀਚਾਰ ਕਰਨੀ, ਜਿਸ ਨਾਲ ਡੇਰਾਵਾਦੀ ਸੋਚ ਦੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਸੀ। ਉਹ ਕੋਈ ਨਾ ਕੋਈ ਬਹਾਨਾ ਲਾ ਕੇ ਉਨ੍ਹਾਂ ਦਾ ਮੂੰਹ ਬੰਦ ਕਰਨਾ ਚਾਹੁੰਦੇ ਸੀ।

ਗੁਰਦੁਆਰੇ ਦਾ ਗ੍ਰੰਥੀ ਜੋ ਕਿ ਟਕਸਾਲ ਨਾਲ ਸੰਬੰਧਿਤ ਹੈ, ਕਿਸੇ ਵੀ ਜਾਗਰੂਕ ਪ੍ਰਚਾਰਕ ਨੂੰ ਸਿੱਧੇ ਮੂੰਹ ਉਥੇ ਲੱਗਣ ਨਹੀਂ ਦਿੰਦਾ। ਗੁਰਦੁਆਰੇ ਵਿੱਚ ਹਰ ਰੋਜ਼ ਹੋਣ ਵਾਲੇ ਬੱਤੀਆਂ ਬੁਝਾ ਵਾਹਿਗੁਰੂ ਰਟਨ ਪਿੱਛੇ ਵੀ ਇਸੀ ਗ੍ਰੰਥੀ ਦਾ ਹੱਥ ਹੈ, ਜੋ ਕਥਾ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ... ਕਰਵਾਉਣ ਨੂੰ ਤਰਜੀਹ ਦਿੰਦਾ ਹੈ। ਇਸ ਸਾਰੇ ਘਟਨਕੰਮ ਨੂੰ ਹਵਾ ਦੇਣ ਵਿੱਚ ਵੀ ਇਸਦਾ ਹੱਥ ਹੋ ਸਕਦਾ ਹੈ।

ਭਾਈ ਸ਼ਿਵਤੇਗ ਸਿੰਘ ਬਰੇ ਝੂਠੀ ਕਹਾਣੀ ਬਣਾਕੇ ਇੰਟਰਨੈਟ 'ਤੇ ਪ੍ਰਚਾਰਣ ਵਿੱਚ ਵੀ ਅਖੌਤੀ ਦਸਮ ਗ੍ਰੰਥ ਨੂੰ ਪ੍ਰਚਾਰਣ ਵਾਲੀ ਵੈਬਸਾਈਟ "ਪੰਥਕ.ਆਰਗ www.panthic.org" ਦਾ ਹੱਥ ਹੈ, ਜਿਸਨੇ ਇਹ ਕਹਾਣੀ ਬੜੀ ਮਸਾਲੇ ਲਾ ਕੇ ਆਪਣੀ ਵੈਬਸਾਈਟ 'ਤੇ ਪਾਈ, ਜਿਸਦੀ ਭਾਸ਼ਾ ਤੋਂ ਸਾਫ ਝਲਕਦਾ ਹੈ ਕਿ ਉਹ ਬਿਨਾਂ ਕੋਈ ਸਬੂਤ ਜਾਂ ਤੱਥ ਦੇ, ਸਿਰਫ ਜਾਗਰੂਕ ਪ੍ਰਚਾਰਕਾਂ ਦੇ ਖਿਲਾਫ ਊਟ ਪਟਾਂਗ ਲਿਖਣ 'ਚ ਪਹਿਲਾਂ ਹੀ ਬਦਨਾਮ ਹੈ।

ਇਹ ਵੈਬਸਾਈਟ ਰਤਿੰਦਰ ਸਿੰਘ ਇੰਦੌਰ ਦੀ ਹੈ ਜੋ ਕਿ ਪੱਕਾ ਦਸਮ ਗ੍ਰੰਥੀ ਹੈ, ਜਿਸਨੂੰ ਗੁਰਚਰਜੀਤ ਸਿੰਘ ਲਾਂਬੇ ਦਾ ਪੂਰਾ ਸਾਥ ਹੈਇਹ ਲਾਂਬਾ ਉਹੀ ਹੈ ਜਿਸਨੇ ਪ੍ਰੋ. ਦਰਸ਼ਨ ਸਿੰਘ ਜੀ ਦੀ ਸੀ.ਡੀ. ਦੀ ਕੱਟ ਵੱਡ ਕਰਕੇ ਅਖੌਤੀ ਜਥੇਦਾਰਾਂ ਅੱਗੇ ਪੇਸ਼ ਕਰਕੇ, ਉਸ ਘਟਨਾਕ੍ਰਮ ਵਿੱਚ ਵੀ ਪੂਰੀ ਤਨਦੇਹੀ ਨਾਲ ਭੁਮਿਕਾ ਨਿਭਾਈ ਸੀ ਅਤੇ ਇਸ ਵੈਬਸਾਈਟ ਨੇ ਉਸ ਸਮੇਂ ਵੀ ਆਪਣੀ ਪੂਰੀ ਵਾਹ ਲਾਈ ਸੀ। ਪਰ ਇਨ੍ਹਾਂ ਨੂੰ ਉਸ ਤੋਂ ਬਾਅਦ ਮੂੰਹ ਦੀ ਖਾਣੀ ਪਈ। ਇਨ੍ਹਾਂ ਨੇ ਸੋਚਿਆ ਸੀ ਕਿ ਸੀ.ਡੀ ਦੀ ਕੱਟ ਵੱਡ ਕਰਕੇ ਪ੍ਰੋ. ਦਰਸ਼ਨ ਸਿੰਘ ਛੇਕੇ ਜਾਣਗੇ ਅਤੇ ਉਹ ਘਰ ਬੈਠ ਜਾਣਗੇ। ਪ੍ਰੋ. ਦਰਸ਼ਨ ਸਿੰਘ ਛੇਕੇ ਤਾਂ ਗਏ ਪਰ ਗੁਰਮਤਿ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ। ਅਖੌਤੀ ਜਥੇਦਾਰਾਂ ਨੇ ਪ੍ਰੋ. ਦਰਸ਼ਨ ਸਿੰਘ ਵਿਰੁੱਧ ਪੂਰਾ ਜ਼ੋਰ ਲਾਇਆ, ਪਰ ਉਹ ਅੱਜ ਤੱਕ ਇਨ੍ਹਾਂ ਸਾਰੇ ਦੁਸ਼ਟਾਂ ਦੇ ਵਿੱਰੁਧ, ਬਿਨਾਂ ਝੁਕੇ, ਉਸੇ ਹੀ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਪ੍ਰਚਾਰ ਕਰ ਰਹੇ ਹਨ।

ਇਹ ਪੰਥਕ.ਆਰਗ ਉਦੋਂ ਕਿਉਂ ਚੁੱਪ ਹੁੰਦੀ ਹੈ, ਜਦੋਂ ਇਨ੍ਹਾਂ ਦੇ ਟਕਸਾਲੀ ਬਾਬਿਆਂ ਦੀਆਂ ਕਰਤੂਤਾਂ ਸਾਹਮਣੇ ਆਉਂਦੀਆਂ ਹਨ। ਪਿਛਲੇ ਸਾਲ ਜਦੋਂ ਟਕਸਾਲ ਨਾਲ ਸੰਬੰਧਿਤ ਬਲਬੀਰ ਸਿੰਘ ਨੇ ਦਲਜੀਤ ਸਿੰਘ ਨਿਰਮਲਾ ਦੀ ਘਰਵਾਲੀ ਨਾਲ ਬਦਸਲੂਕੀ ਕੀਤੀ ਸੀ, ਉਦੋਂ ਕਿਉਂ ਸੀ ਇਹ ਚੁੱਪ। ਉਸ ਕੇਸ ਵਿੱਚ ਤਾਂ ਤੱਥ, ਸਬੂਤ, ਬਿਆਨ ਆਦਿ ਸਭ ਕੁੱਝ ਮੌਜੂਦ ਸੀ, ਖ਼ਾਲਸਾ ਨਿਊਜ਼ 'ਤੇ ਸਭ ਕੁੱਝ ਅੱਜ ਵੀ ਪਿਆ ਹੈ, ਜਿਨ੍ਹਾਂ ਦੇ ਲਿੰਕ ਥੱਲੇ ਦਿੱਤੇ ਜਾ ਰਹੇ ਨੇ, ਉਦੋਂ ਕਿਉਂ ਘੁੰਗਣੀਆਂ ਮੁੰਹ 'ਚ ਪਾ ਲਈਆਂ ਸੀ? ਇਸੇ ਬਲਬੀਰ ਸਿੰਘ ਟਕਸਾਲੀ ਨੂੰ ਮਾਲਟਨ ਗੁਰਦੁਆਰੇ ਵਾਲੇ ਹਾਲੇ ਵੀ ਕਥਾ ਕਰਨ ਬੁਲਾਉਂਦੇ ਨੇ, ਇਸ ਕਰਕੇ ਕੇ 21 ਨਵੰਬਰ 2010 'ਚ ਇਸ ਬਲਬੀਰ ਸਿੰਘ ਨੂੰ ਕੈਨੇਡਾ ਵਿਖੇ ਕੁੱਝ ਨੌਜਵਾਨਾਂ ਨੇ ਚਾਟਾ ਛਕਾਇਆ ਸੀ।

- ਟਕਸਾਲੀ ਬਲਬੀਰ ਸਿੰਘ ਅਤੇ ਟਿਵੀਡੇਲ ਟਕਸਾਲੀ ਗਰੁੱਪ ਦੇ ਗੁੱਝੇ ਭੇਦ ਦਲਜੀਤ ਸਿੰਘ ਨਿਰਮਲਾ ਦੀ ਜੁਬਾਨੀ ਸੁਣੋ
http://www.khalsanews.org/newspics/2013/02%20Feb%2013/18%20Feb%2013/18%20Feb%2013%20DS%20Nirmala%20reg%20Taksaal.htm

http://www.khalsanews.org/newspics/2011/05May2011/09%20May%2011/09%20May%2011%20Balbir%20S%20Taksaali.htm

- ਮਾਲਟਨ ਗੁਰਦੁਆਰਾ, ਟੋਰਾਂਟੋ, ਕੈਨੇਡਾ ਵਿੱਚ ਵਿਭਚਾਰੀ ਬਲਬੀਰ ਸਿੰਘ ਟਕਸਾਲੀ ਦੀ ਹੋਈ ਛਿੱਤਰ ਪਰੇਡ
http://khalsanews.org/newspics/2010/11Nov2010/24%20Nov%2010/24%20Nov%2010%20Balbir%20Taksali%20beaten%20up.htm

- ਵਿਭਚਾਰੀ ਕਾਲਕਾ ਗ੍ਰੰਥ ਦੇ ਵਿਭਚਾਰੀ ਟਕਸਾਲੀ ਉਪਾਸ਼ਕ, ਅਖੌਤੀ ਪ੍ਰਚਾਰਕ ਬਲਬੀਰ ਸਿੰਘ ਵਲੋਂ ਯੂ.ਕੇ. ਵਿੱਚ ਇੱਕ ਸਿੱਖ ਬੀਬੀ ਨਾਲ ਅਸ਼ਲੀਲ ਹਰਕਤ, ਬੀਬੀ ਅਤੇ ਉਸਦੇ ਘਰਵਾਲੇ ਦੀ ਬਲਬੀਰ ਸਿੰਘ ਅਤੇ ਉਸਦੇ ਪਾਲਤੂ ਗੁੰਡਿਆਂ ਵਲੋਂ ਕੁੱਟਮਾਰ
http://www.khalsanews.org/newspics/2010/07July2010/17%20July%2010/17%20July%2010%20BAlbir%20Singh%20Taksali.htm

ਇਸ ਖਬਰ ਨੂੰ ਫੈਲਾਉਣ 'ਚ ਦਸਮ ਗ੍ਰੰਥੀਆਂ ਦਾ ਇਕ ਸ਼ਰਾਰਤੀ ਅਨਸਾਰ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵੀ ਹੈ, ਜਿਸ ਨੂੰ ਗੁਰਮਤਿ ਅਤੇ ਅਕਲ ਵਾਲੀ ਗੱਲ ਕਦੇ ਵੀ ਹਜ਼ਮ ਨਹੀਂ ਹੁੰਦੀ।

ਇਹ "ਧਰਮ ਸਿੰਘ ਨਿਹੰਗ" ਦਾ ਚੇਲਾ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਉਲ ਜ਼ਲੂਲ ਬੋਲ ਚੁਕਿਆ ਹੈ, ਅਤੇ ਅਖੌਤੀ ਜਥੇਦਾਰਾਂ ਨੇ ਤਲਬ ਵੀ ਕੀਤਾ ਸੀ। ਇਹ ਗੁੰਡਾ ਕਿਸਮ ਦਾ ਸ਼ਖਸ ਆਪਣੇ ਆਪ ਨੂੰ ਬਹੁਤ ਵੱਡਾ ਵਿਦਵਾਨ ਸਮਝਦਾ ਹੈ, ਇਸਦੀ ਬੋਲੀ ਅਤੇ ਹਾਵਭਾਵ ਬਦਮਾਸ਼ਾਂ ਨਾਲੋਂ ਘੱਟ ਨਹੀਂ। ਯੂ.ਟਿਯੂਬ 'ਤੇ ਇਸਦੀਆਂ ਵੀਡੀਓ ਦੇਖ ਕੇ ਸਹਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸ਼ਖਸ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਖੈਰ, ਇਸ ਗੁਰਪ੍ਰੀਤ ਸਿੰਘ ਦਾ ਥੋੜ੍ਹੇ ਸਾਲ ਪਹਿਲਾਂ ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਵਾਲਿਆਂ ਨੇ ਇਲਾਜ ਕੀਤਾ ਸੀ, ਜੋ ਕਿ ਸ਼ਾਇਦ ਹੁਣ ਵੀ ਕਰਨਾ ਪਵੇ।

ਉਪਰੋਕਤ ਘਟਨਾਕ੍ਰਮ 'ਚ ਇਹ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲੇ ਕਿਸ ਤਰ੍ਹਾਂ ਘਟੀਆ ਪੱਧਰ 'ਤੇ ਉਤਰ ਕੇ ਜਾਗਰੂਕ ਪ੍ਰਚਾਰਕਾਂ ਨੂੰ ਨੀਵਾਂ ਦਿਖਾਉਣ ਖਾਤਿਰ ਕੁੱਝ ਵੀ ਕਰ ਸਕਦੇ ਹਨ। ਇਹ ਲੋਕ ਆਪ ਹੀ ਕਹਾਣੀ ਬਣਾਉਂਦੇ ਹਨ, ਪਾਤਰ ਫਿੱਟ ਕਰਦੇ ਹਨ, ਗੁੰਡਾ ਅਨਸਰਾਂ ਕੋਲੋਂ ਟੈਕਸਟ ਮੈਸਜ (Text message) ਕਰਵਾ ਕੇ ਗੱਡੀਆਂ ਭਰ ਕੇ ਲਿਆਉਂਦੇ ਹਨ, ਫਿਰ ਇੰਟਰਨੈਟ 'ਤੇ ਆਪਣੀਆਂ ਬਣਾਈਆਂ ਵੈਬਸਾਈਟਾਂ 'ਤੇ ਗਲਤ ਬਿਆਨਬਾਜ਼ੀ ਕਰਦੇ ਹਨ, ਫੇਸਬੁੱਕ 'ਤੇ ਆਪਣੇ ਕਰਿੰਦਿਆਂ ਕੋਲੋਂ ਇਸ ਦਾ ਪ੍ਰਚਾਰ ਕਰਵਾਉਂਦੇ ਹਨ, ਫਿਰ ਵੀ ਕੰਮ ਨਾ ਬਣੇ ਤਾਂ ਫਿਰ ਰੌਲਾ ਪਾਉਂਦੇ ਹਨ। ਇਸ ਤੋਂ ਸਪਸ਼ਟ ਹੈ ਕਿ ਇਹ ਦਸਮ ਗ੍ਰੰਥੀ ਜਾਗਰੂਕਤਾ ਲਹਿਰ ਤੋਂ ਬੌਖਲਾ ਚੁਕੇ ਹਨ, ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖਾਂ, ਪ੍ਰਚਾਰਕਾਂ, ਸੰਸਥਾਵਾਂ ਨੂੰ ਬਦਨਾਮ ਕਰਣ ਲਈ ਸਨਸਨੀਖੇਜ਼ ਘਟਨਾਵਾਂ ਕਰ ਸਕਦੇ ਹਨ। ਇਸ ਸਭ ਤੋਂ ਸਾਨੂੰ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

ਹੁਣ ਜਾਗਰੂਕ ਸਿੱਖਾਂ, ਪ੍ਰਚਾਰਕਾਂ, ਸੰਸਥਾਵਾਂ ਨੂੰ ਸਵੈ ਪੜਚੋਲ ਕਰਨੀ ਪਵੇਗੀ ਕਿ ਅਗਾਂਹ ਤੋਂ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਅ ਕੇ ਪ੍ਰਚਾਰ ਕਰਨਾ ਹੈ, ਤਾਂ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੋਂ ਬਚਿਆ ਜਾ ਸਕੇ, ਅਤੇ ਅਪਣਾ ਸਮਾਂ ਸਕਾਰਾਤਮਕ ਕੰਮਾਂ 'ਚ ਲਾਇਆ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top