Share on Facebook

Main News Page

ਸ਼ਹੀਦੀ ਗੁਰੂ ਅਰਜਨ ਸਾਹਿਬ ਜੀ ਦੀ
-: ਪਰਮਜੀਤ ਸਿੰਘ ਕੇਸਰੀ 99908 13452

ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥ (ਅੰਕ 1429)

ਮੈਂ ਨਿਰਗੁਣਿਆਰਾ, ਗੁਰੂ ਅਰਜਨ ਸਾਹਿਬ ਜੀ ਦੇ ਬੇਅੰਤ ਗੁਣਾਂ ਨੂੰ ਕਿਵੇਂ ਬਿਆਨ ਕਰ ਸਕਦਾ ਹਾਂ ? ਸਹੀਦਾਂ ਦੇ ਸਿਰਤਾਜ, ਮੁਰਦਾ ਰੂਹਾਂ ਵਿਚ ਜਾਨ ਭਰਨ ਵਾਲੇ, ਕੌਮ ਦੀ ਘਾੜਤ ਘੜਨ ਲਈ 'ਆਦਿ ਗਰੰਥ' ਦਾ ਸਰੂਪ ਤਿਆਰ ਕਰਾਉਣ ਵਾਲੇ, ਉਜੜਦੇ ਭਾਰਤ ਨੂੰ ਮੁੜ ਵਸਾਉਣ ਵਾਲੇ, ਲੋਕਾਂ ਨੂੰ ਜ਼ਿੱਲਤ ਭਰੀ ਜ਼ਿੰਦਗੀ ਵਿਚੋਂ ਕੱਢ ਕੇ ਵਪਾਰ ਵਿਚ ਪਾਉਣ ਵਾਲੇ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਿਹਾੜਾ ਮਨਾਇਆ ਹੈ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਣ -

੧) ਸੱਭ ਤੋਂ ਪਹਿਲਾਂ ਹਿੰਦੂ ਪਹਾੜੀ ਰਾਜੇ ਸੈਂਟਰ ਸਰਕਾਰ ਕੋਲ ਸ਼ਕਾਇਤ ਕਰਦੇ ਸਨ ਕਿ ਜ਼ਾਤ-ਪਾਤ ਰਹਿਤ ਸਮਾਜ ਜੋ ਸਿੱਖ ਗੁਰੂ ਸਾਹਿਬਾਨ ਸਿਰਜ ਰਹੇ ਹਨ, ਸਾਡੇ ਲਈ ਖਤਰੇ ਦੀ ਘੰਟੀ ਹੈ।

੨) ਸਖੀ ਸਰਵਰੀਏ ਪੀਰ, ਜਿੰਨਾਂ ਦੇ ਚੰਗੇ ਮੰਨੇ ਪਰਮੰਨੇ ਪ੍ਰਚਾਰਕ - ਭਾਈ ਬਹਿਲੋ ਜੀ ਤੇ ਭਾਈ ਮੰਝ ਜੀ ਵਰਗੇ, ਸਤਗੁਰੁ ਦੇ ਉਪਦੇਸ਼ ਤੋਂ ਪਰਭਾਵਿਤ ਹੋ ਕੇ ਕਬਰਾਂ ਦੀ ਪੂਜਾ ਛੱਡ ਕੇ ਸਿੱਖ ਸੱਜ ਰਹੇ ਸਨ।

੩) ਸਰਹੰਦ ਦਾ ਇਸਲਾਮਿਕ ਸਕੂਲ, ਦਿੱਲੀ ਦੀ ਹਕੂਮਤ ਤੇ ਬਹੁਤ ਹੀ ਜ਼ਿਆਦਾ ਪ੍ਰਭਾਵ ਰਖਦਾ ਸੀ ਤੇ 'ਦਰਅਸੁਲਾਮ' ਦਾ ਨਾਹਰਾ ਦੇਂਦਾ ਸੀ। ਜਹਾਂਗੀਰ ਦੇ ਤਖ਼ਤ 'ਤੇ ਬੈਠਣ ਤੋਂ ਪਹਿਲਾਂ ਹੀ ਮੁਜੱਦਦ ਨੇ ਇਸ ਤੋਂ ਇਹ ਪ੍ਰਣ ਕਰਵਾ ਲਿਆ ਸੀ ਕੇ ਗੱਦੀ ਤੇ ਬੈਠਦਿਆਂ ਸਾਰ ਹੀ ਬਹੁ-ਕੇਂਦ੍ਰਿਤ ਸਮਾਜ ਪ੍ਰਚਾਰਨ ਵਾਲੇ ਸਿੱਖ ਮੱਤ ਦਾ ਖੁਰਾ - ਖੋਜ ਮਿਟਾ ਦੇਵੇਗਾ। ਜਹਾਗੀਰ 'ਤੁਜ਼ਕੇ - ਜਹਾਂਗੀਰੀ' ਵਿੱਚ ਲਿਖਦਾ ਹੈ, "ਬੜ੍ਹੇ ਚਿਰ ਤੋਂ ਮੇਰਾ ਵਿਚਾਰ ਸੀ ਕਿ ਇਸ ਝੂਠ ਦੀ ਦੁਕਾਨ ( ਸਿੱਖ ਮੱਤ ) ਨੂੰ ਢਾਅ ਢੇਰੀ ਕਰਾਂ ਯਾਂ ਗੁਰੂ ਨੂੰ ਇਸਲਾਮੀਆਂ ਦੇ ਟੋਲੇ ਵਿਚ ਸ਼ਾਮਲ ਕਰ ਲਵਾਂ।

ਇਸ ਹੁਕਮ ਵਿਚੋਂ ਇਹ ਸੰਕੇਤ ਮਿਲਦਾ ਹੈ ਕਿ ਗੁਰੂ ਜੀ ਨੂੰ ਇਸਲਾਮ ਧਰਮ ਵਿਚ ਮਿਲਾਣ ਲਈ ਕਈ ਕਿਸਮ ਦੇ ਲਾਲਚ ਤੇ ਸਰਦਾਰੀਆਂ ਦੇਣ ਦੀ ਵੀ ਪੇਸ਼ਕਸ਼ ਕੀਤੀ ਗਈ ਹੋਵੇਗੀ, ਪਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਸਰਦਾਰੀਆਂ ਤੇ ਹੂਰਾਂ ਯਾ ਨਵਾਬੀਆਂ ਦੀ ਕਿ ਜ਼ਰੂਰਤ ? ਜਿਨਾ ਨੂੰ ਮਨੁੱਖਤਾ ਨਾਲ ਪਿਆਰ ਹੋਵੇ, ਓਹ ਰੱਬ ਦੇ ਪਿਆਰੇ, ਆਪਣੀ ਜਾਨ ਨੂੰ ਪਿਆਰ ਨਹੀਂ ਕਰਦੇ।

ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥ ( ਅੰਕ 432 ) ਦੇ ਮੁਖਵਾਕ ਅਨੁਸਾਰ ਗੁਰੂ ਜੀ ਆਪਣੇ ਸਿਧਾਂਤ ਤੇ ਪ੍ਰਪਕ ਰਹੇ, ਸਹਿ ਤੇ ਅਸਹਿ ਕਸ਼ਟ ( ਜਿਸ ਵਿਚ ਤੱਤੀ ਤਵੀ 'ਤੇ ਬੈਠਣਾ, ਸੀਸ 'ਤੇ ਗਰਮ ਰੇਤਾ ਪੁਆਉਣਾ, ਦੇਗਾਂ ਵਿਚ ਉਬਾਲੇ ਜਾਣਾ ) ਸਹਾਰਦੇ ਹੋਏ ਜਨਤਾ ਦੇ ਭਲੇ ਲਈ ਆਪਣੀ ਸ਼ਹੀਦੀ ਦੇ ਗਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top