Share on Facebook

Main News Page

ਵਾਹ! ਗੁਰਸਿੱਖ ਦੇ ਨਾਂਅ ’ਤੇ ਸ਼ੁਰੂ ਹੋਇਆ ਟਾਰਗੈਟ ਐਵਾਰਡ
ਨਿਊਜ਼ੀਲੈਂਡ ਦੀ ਬਿਜਲੀ ਉਤਪਾਦਕ ਅਤੇ ਵਿਤਰਕ ਕੰਪਨੀ ‘ਮਰਕਰੀ ਐਨਰਜ਼ੀ’ ਵੱਲੋਂ ‘ਦਾ ਜਤਿੰਦਰ ਐਵਾਰਡ’ ਸ਼ੁਰੂ

- ਜਤਿੰਦਰ ਸਿੰਘ ਪਟਿਆਲਾ ਨੇ ਇਸ ਸਾਲ 29 ਲੱਖ ਡਾਲਰ ਦਾ ਦਿੱਤਾ ਬਿਜ਼ਨਸ
- ਕੰਪਨੀ ਦੇ ਮੁੱਖ ਦਫਤਰ ਔਕਲੈਂਡ ਦੇ ਵਿਚ ਲੱਗੀ ‘ਕੱਟ ਆਊਟ’ ਤਸਵੀਰ
- 2008 ਦੇ ਵਿਚ 74 ਸੇਲਜ਼ (5 ਦਿਨ) ਦਾ ਬਣਾਇਆ ਸੀ ਵਿਸ਼ਵ ਰਿਕਾਰਡ

ਔਕਲੈਂਡ-1 ਜੂਨ (ਹਰਜਿੰਦਰ ਸਿੰਘ ਬਸਿਆਲਾ)- ਵਿਦੇਸ਼ਾਂ ਦੇ ਵਿਚ ਮਿਹਨਤ ਹਰ ਕੋਈ ਕਰਦਾ ਹੈ ਅਤੇ ਇਹ ਸਾਡਾ ਫਰਜ਼ ਵੀ ਹੈ ਪਰ ਕਈਆਂ ਦੀ ਕੀਤੀ ਮਿਹਨਤ ਅਜਿਹੇ ਨਤੀਜੇ ਦੇ ਜਾਂਦੀ ਹੈ ਕਿ ਉਹ ਦੂਜਿਆਂ ਦੇ ਲਈ ਆਦਰਸ਼ ਬਣ ਕੇ ਨਵੇਂ ਮਾਪਦੰਡ ਕਾਇਮ ਕਰ ਜਾਂਦੀ ਹੈ। ਨਿਊਜ਼ੀਲੈਂਡ ਦੇਸ਼ ਅੰਦਰ ਪੰਜਾਬੀਆਂ ਨੇ ਵੀ ਵੱਖ-ਵੱਖ ਅਦਾਰਿਆਂ ਦੇ ਵਿਚ ਕੀਤੀ ਆਪਣੀ ਮਿਹਨਤ ਨੂੰ ਵੱਡੀਆਂ ਕੰਪਨੀਆਂ ਵੱਲੋਂ ਸਿਜਦਾ ਕਰਵਾਇਆ ਹੈ।

ਇਕ ਅਜਿਹੀ ਹੀ ਉਦਾਹਰਣ ਸੈਟ ਕੀਤੀ ਹੈ ਸ਼ਹਿਰ ਪਟਿਆਲਾ ਤੋਂ 2008 ਦੇ ਵਿਚ ਇਥੇ ਆਏ ਪੰਜਾਬੀ ਗੁਰਸਿੱਖ ਵੀਰ ਸ. ਜਤਿੰਦਰ ਸਿੰਘ ਨੇ। ਨਿਊਜ਼ੀਲੈਂਡ ਦੀ ਇਕ ਮੋਹਰੀ ਬਿਜਲੀ ਉਤਪਾਦਕ ਅਤੇ ਵਿਤਰਕ ਕੰਪਨੀ ‘ਮਰਕਰੀ ਐਨਰਜ਼ੀ’ ਜਿਸ ਦੇ ਲਗਪਗ 4 ਲੱਖ 50 ਹਜ਼ਾਰ ਗਾਹਕ ਹਨ, ਵੱਲੋਂ ਸ. ਜਤਿੰਦਰ ਸਿੰਘ ਦੇ ਨਾਂਅ ’ਤੇ ‘ਦਾ ਜਤਿੰਦਰ ਐਵਾਰਡ’ ਸ਼ੁਰੂ ਕੀਤਾ ਹੈ। ਕੰਪਨੀ ਦੇ ਮੁੱਖ ਦਫਤਰ ਵਿਖੇ ਸ. ਜਤਿੰਦਰ ਸਿੰਘ ਦੀ ‘ਕੱਟ ਆਊਟ’ ਤਸਵੀਰ ਵੀ ਲਗਾਈ ਗਈ ਹੈ, ਜੋ ਕਿ ਸਾਰੇ ਸੇਲਜ਼ ਪਰਸਨ ਨੂੰ ਇਸ ਟੀਚੇ ਦਾ ਸੁਨੇਹਾ ਦਿੰਦਾ ਰਹਿੰਦਾ ਹੈ।

ਸ. ਜਤਿੰਦਰ ਸਿੰਘ ਇਸ ਵੇਲੇ ਮਰਕਰੀ ਐਨਰਜ਼ੀ ਦੇ ਵਿਚ ਬੀ.ਡੀ.ਐਮ. (ਬਿਜ਼ਨਸ ਡਿਵੈਲਪਮੈਂਟ ਮੈਨੇਜਰ ਸੇਲਜ਼) ਹਨ। ਸਾਲ 2013-14 ਦੇ ਵਿਚ ਸ. ਜਤਿੰਦਰ ਸਿੰਘ ਨੇ 29 ਲੱਖ ਡਾਲਰ ਦਾ ਬਿਜ਼ਨਸ ਇਸ ਕੰਪਨੀ ਨੂੰ ਦਿੱਤਾ ਸੀ ਜੋ ਕਿ ਹੁਣ ਤੱਕ ਦਾ ਪੂਰਾ ਕੀਤਾ ਗਿਆ ਸਭ ਤੋਂ ਵੱਡਾ ਟੀਚਾ ਹੈ। ਜੇਕਰ ਕੰਪਨੀ ਦੇ ਵਿਚ ਇਹ ਮਿਥਿਆ ਹੋਇਆ ਟੀਚਾ ਪੂਰਾ ਕਰੇਗਾ ਤਾਂ ਉਸਨੂੰ ਕੰਪਨੀ ਵੱਲੋਂ ‘ਦਾ ਜਤਿੰਦਰ ਐਵਾਰਡ’ ਦਿੱਤਾ ਜਾਵੇਗਾ। ਇਸ ਪੰਜਾਬੀ ਨੌਜਵਾਨ ਨੇ 2011 ਦੇ ਵਿਚ ਪੰਜ ਦਿਨ (ਇਕ ਹਫਤਾ) ਵਿਚ 74 ਸੇਲਜ਼ (18 ਗੀਗਾ ਪਾਵਰ) ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ ਅਤੇ ਇਹ ਅਜੇ ਤੱਕ ਕਾਇਮ ਹੈ।

ਇਸ ਐਵਾਰਡ ਦੇ ਲਈ ਪੰਜਾਬੀ ਭਾਈਚਾਰੇ ਵੱਲੋਂ ਸ. ਜਤਿੰਦਰ ਸਿੰਘ ਦੇ ਸਤਿਕਾਰਯੋਗ ਮਾਤਾ-ਪਿਤਾ ਸ. ਵਿਰਸਾ ਸਿੰਘ, ਮਾਤਾ ਸਵਰਨਜੀਤ ਕੌਰ, ਸੁਪਤਨੀ ਕਰਨਬੀਰ ਕੌਰ, ਪੁੱਤਰੀ ਦਿਵਜੋਤ ਕੌਰ ਅਤੇ ਸਿਮਰਜੋਤ ਸਿੰਘ ਨੂੰ ਵਧਾਈ ਦਿੱਤੀ ਜਾ ਰਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top