Share on Facebook

Main News Page

ਸਾਕਾ ਨੀਲਾ ਤਾਰਾ ਲਈ ਕਾਂਗਰਸੀ ਤੇ ਅਕਾਲੀ ਦੋਵੇਂ ਬਰਾਬਰ ਦੇ ਦੋਸ਼ੀ
-: ਡਾ. ਧਰਮਵੀਰ ਗਾਂਧੀ

* ਦਿੱਲੀ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਫਾਹੇ ਲਗਾਇਆ ਜਾਵੇ
* 25 ਹਜ਼ਾਰ ਲਾਵਾਰਸ ਲਾਸ਼ਾਂ ਦੀ ਜਾਂਚ ਪਿੰਡ ਪੱਧਰ 'ਤੇ ਕਰਵਾ ਕੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ

ਅੰਮ੍ਰਿਤਸਰ 3 ਜੂਨ (ਜਸਬੀਰ ਸਿੰਘ): ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਜੇਤੂ ਰਹੇ ਉਮੀਦਵਾਰ ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਨੂੰ ਅਮਲੀਜਾਮਾ ਪਹਿਨਾਉਣ ਲਈ ਕਾਂਗਰਸ ਨੇ ਸਾਜਿਸ਼ ਘੜੀ ਤੇ ਅਕਾਲੀਆ ਨੇ ਇਸ ਮੰਦਭਾਗੇ ਸਾਕੇ ਨੂੰ ਅੰਜਾਮ ਦੇਣ ਲਈ ਕਾਂਗਰਸ ਦੀ ਸਹਾਇਤਾ ਕੀਤੀ।

ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਕਾਂਗਰਸ ਦੀ ਇੱਕ ਬੱਜਰ ਗਲਤੀ ਸੀ ਅਤੇ ਇਸ ਸਾਕੇ ਨੂੰ ਅਮਲੀਜਾਮਾ ਪਹਿਨਾਉਣ ਲਈ ਅਕਾਲੀ ਦਲ ਨੇ ਗੁਰੂ ਘਰ ਬੈਠ ਕੇ ਹੀ ਕਾਂਗਰਸ ਦੀ ਸਹਾਇਤਾ ਕੀਤੀ। ਉਹਨਾਂ ਕਿਹਾ ਕਿ ਇਸ ਸਾਕੇ ਨੂੰ ਟਾਲਣ ਦੇ ਹੋਰ ਵੀ ਕਈ ਤਰੀਕੇ ਸਨ, ਪਰ ਅਕਾਲੀਆਂ ਦੀ ਬਦਨੀਤੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਛੱਲਣੀ ਕਰਵਾਇਆ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸ਼ਹੀਦ ਕਰਵਾਇਆ। ਉਹਨਾਂ ਕਿਹਾ ਕਿ ਰਿਕਾਰਡ ਬੋਲਦਾ ਹੈ ਕਿ ਕਾਂਗਰਸ ਅਤੇ ਅਕਾਲੀ ਬਰਾਬਰ ਦੇ ਦੋਸ਼ੀ ਹਨ ਅਤੇ ਦੋਵਾਂ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਦਾ ਸਕਦਾ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਅਕਾਲੀ ਧਰਮ ਦੀ ਰਾਜਨੀਤੀ ਕਰਦੇ ਰਹਿਣਗੇ, ਉਨਾ ਚਿਰ ਤੱਕ ਅਜਿਹੇ ਹਮਲੇ ਹੁੰਦੇ ਹੀ ਰਹਿਣਗੇ ਅਤੇ ਹਮਲਿਆਂ ਲਈ ਬਹੂਰੂਪੀਏ ਦੋਸ਼ੀ ਹੋਣਗੇ।

ਉਹਨਾਂ ਕਿਹਾ ਕਿ ਉਹ ਧਰਮ ਦੇ ਖਿਲਾਫ ਨਹੀਂ, ਹਨ ਪਰ ਧਰਮ ਦੀ ਰਾਜਨੀਤੀ ਹਮੇਸ਼ਾਂ ਹੀ ਸਿਰਫ ਘਟਨਾ ਨੂੰ ਨਹੀਂ ਸਗੋਂ ਦੁਰਘਟਨਾਵਾਂ ਨੂੰ ਜਨਮ ਦਿੰਦੀ ਹੈ। ਉਹਨਾਂ ਕਿਹਾ ਕਿ ਸੱਚਾਈ ਤਾਂ ਇਹ ਹੈ ਕਿ ਅਕਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਤਾਂ ਦਾਅਵਾ ਕਰਦੇ ਹਨ, ਪਰ ਸ੍ਰੀ ਗੁਰੂ ਸਾਹਿਬ ਵਿੱਚ ਜੋ ਕੁਝ ਦਰਜ ਹੈ, ਉਸ ਉਪਰ ਅਮਲ ਨਹੀਂ ਕਰਦੇ, ਭਾਵ ਸ੍ਰੀ ਗੁਰੂ ਸਾਹਿਬ ਦੀ ਨਹੀਂ ਮੰਨਦੇ। ਉਹਨਾਂ ਕਿਹਾ ਕਿ ਪੰਜਾਬ ਵਿਚਲੇ ਪਿਛਲੇ ਕਾਲੇ ਦੌਰ ਦੌਰਾਨ ਪੰਜਾਬ ਵਿੱਚ ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਜਾਂਦਾ ਸੀ, ਜਿਸ ਨੇ ਸਿਰ ‘ਤੇ ਦਸਤਾਰ ਨਹੀਂ ਸਜਾਈ ਹੁੰਦੀ ਸੀ, ਜਦ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਉਹਨਾਂ ਨੂੰ ਨਿਸ਼ਾਨਾਂ ਬਣਾ ਕੇ ਸਿੱਖਾਂ ਦੀ ਨਸ਼ਲਕੁਸ਼ੀ ਕੀਤੀ ਗਈ, ਜਿਹਨਾਂ ਦੇ ਸਿਰਾਂ ਦਸਤਾਰਾਂ ਸਜਾਈਆਂ ਹੋਈਆਂ ਸਨ। ਉਹਨਾਂ ਕਿਹਾ ਕਿ ਇਥੇ ਵੀ ਕਾਂਗਰਸ ਹੀ ਦੋਸ਼ੀ ਹੈ ਤੇ ਕਾਂਗਰਸ ਨੇ ਹੀ ਸਿੱਖਾਂ ਦੀ ਕਤਲੇਆਮ ਇੱਕ ਸਾਜਿਸ਼ ਤਹਿਤ ਕਰਵਾਇਆ ਸੀ। ਉਹਨਾਂ ਕਿਹਾ ਕਿ ਦਿੱਲੀ ਵਿੱਚ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਵਾਲਿਆ ਨੂੰ ਵੀ ਫਾਹੇ ਲਗਾਇਆ ਜਾਣਾ ਚਾਹੀਦਾ ਹੈ, ਕਿਉਂਕਿ ਇਹਨਾਂ ਲੋਕਾਂ ਨੇ ਦੁਨੀਆ ਦੇ ਸਭ ਵੱਡੋ ਲੋਕਤੰਤਰ ਵਾਲੇ ਦੇਸ਼ ਦਾ ਮਜਾਕ ਉਡਾਇਆ ਹੈ।

ਲੋਕ ਸਭਾ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਲੋਕ ਸਭਾ ਵਿੱਚ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਪੰਜਾਬੀ ਵਿੱਚ ਚੁੱਕਣਗੇ। ਉਹਨਾਂ ਕਿਹਾ ਕਿ ਪੰਜਾਬੀ ਸਾਡੀ ਮਾਤਰ ਭਾਸ਼ਾ ਹੈ ਤੇ ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਨੂੰ ਤਿਲਾਂਜਲੀ ਦੇ ਕੇ, ਅੰਗਰੇਜੀ ਵਿੱਚ ਸ਼ਹੁੰ ਚੁੱਕੀ ਹੈ, ਇਸ ਬਾਰੇ ਤਾਂ ਉਹ ਹੀ ਬਿਹਤਰ ਜਾਣਦੀ ਹੋਵੇਗੀ, ਪਰ ਪਰੰਪਰਾ ਮੁਤਾਬਕ ਉਸ ਨੇ ਅਜਿਹਾ ਕਰਕੇ ਪੰਜਾਬੀ ਨਾਲ ਧ੍ਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਲੋਕ ਸਭਾ ਵਿੱਚ ਉਹ ਪੰਜਾਬੀਆਂ ਦੀਆਂ ਲਟਕਦੀਆਂ ਮੰਗਾਂ ਨੂੰ ਚੁੱਕਣਗੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ ਬਹਾਲੀ ਲਈ ਜਿਹੜਾ ਕਰਜਾ ਸੂਬੇ ਸਿਰ ਚੜਿਆ ਹੈ ਉਸ ਦੀ ਮੁਆਫੀ ਦੀ ਗੱਲ ਕੀਤੀ ਜਾਵੇਗੀ ਕਿਉਂਕਿ ਇਹ ਕੌਮੀ ਮੁੱਦਾ ਸੀ ਤੇ ਕੇਂਦਰ ਦੀਆਂ ਗਲਤੀਆਂ ਕਾਰਨ ਹੀ ਉਜਾਗਰ ਹੋਇਆ ਸੀ। ਉਹਨਾਂ ਕਿਹਾ ਕਿ ਇਹ ਕਰਜ਼ਾ ਹਰ ਹਾਲਤ ਵਿੱਚ ਮੁਆਫ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਦੇ ਭਲੇ ਲਈ ਹੀ ਸਿਆਸਤ ਵਿੱਚ ਨਿਤਰੇ ਹਨ ਤੇ ਜਨਤਾ ਜਨਾਰਦਨ ਦਾ ਧੰਨਵਾਦ ਕਰਦੇ ਹਨ ਕਿ ਜਨਤਾ ਨੇ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ। ਉਹਨਾਂ ਕਿਹਾ ਕਿ ਉਹ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਹਰ ਪ੍ਰਕਾਰ ਦੇ ਯਤਨ ਕਰਨਗੇ।

ਕੈਪਟਨ ਅਮਰਿੰਦਰ ਸਿੰਘ ਵੱਲੋ ਉਹਨਾਂ ਨੂੰ ਨਕਸਲਾਈਟ ਦੱਸਣ 'ਤੇ ਉਹਨਾਂ ਅਫਸੋਸ ਜ਼ਾਹਿਰ ਕਰਦਿਆ ਕਿਹਾ ਕਿ ਕੈਪਟਨ ਨੂੰ ਆਪਣੀ ਜਿੱਤ ਨਾਲੋਂ ਆਪਣੀ ਘਰ ਵਾਲੀ ਦੇ ਹਾਰ ਜਾਣ ਦਾ ਵਧੇਰੇ ਗਮ ਹੈ। ਉਹਨਾਂ ਕਿਹਾ ਕਿ ਉਹਨਾਂ ਬਾਰੇ ਕੈਪਟਨ ਜੋ ਮਰਜੀ ਕਹੀ ਜਾਵੇ, ਪਰ ਪਟਿਆਲੇ ਦੇ ਲੋਕ ਉਹਨਾਂ ਬਾਰੇ ਭਲੀਭਾਂਤ ਜਾਣਦੇ ਹਨ, ਕਿਉਂਕਿ ਉਹ ਲੋਕਾਂ ਨਾਲ ਪਿਛਲੇ 50 ਸਾਲ ਤੋ ਜੜ੍ਹ ਪੱਧਰ 'ਤੇ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਪਟਿਆਲੇ ਦਾ ਤਾਂ ਕੈਪਟਨ ਨੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਕੁਝ ਨਹੀਂ ਸੰਵਾਰਿਆ ਤੇ ਹੁਣ ਕੀ ਸੰਵਾਰੇਗਾ। ਉਹਨਾਂ ਕਿਹਾ ਕਿ ਕੈਪਟਨ ਦੇ ਹਰ ਸਵਾਲ ਦਾ ਜਵਾਬ ਪਟਿਆਲੇ ਦੇ ਲੋਕ ਖੁਦ ਹੀ ਦੇਣਗੇ।

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋ ਲਾਵਾਰਸ਼ ਲਾਸ਼ਾਂ ਦੀ ਜਾਂਚ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਜਿਹੜੀਆਂ 25000 ਲਾਸ਼ਾਂ ਦੀ ਗੱਲ ਜਸਵੰਤ ਸਿੰਘ ਖਾਲੜਾ ਕਰਦੇ ਕਰਦੇ ਖੁਦ ਇੱਕ ਲਾਸ਼ ਬਣ ਗਿਆ ਸੀ, ਉਸ ਦੀ ਜਾਂਚ ਪਿੰਡ ਪੱਧਰ 'ਤੇ ਕਰਵਾਈ ਜਾਵੇ ਤੇ ਉਹ ਇਹ ਮੁੱਦਾ ਲੋਕ ਸਭਾ ਵਿੱਚ ਵੀ ਉਜਾਗਰ ਕਰਨਗੇ। ਉਹਨਾਂ ਕਿਹਾ ਕਿ ਜਿਹੜੇ ਪੁਲੀਸ ਅਧਿਕਾਰੀ ਇਹਨਾਂ ਲਾਸ਼ਾਂ ਲਈ ਦੋਸ਼ੀ ਹਨ, ਉਹਨਾਂ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ।

ਉਹਨਾਂ ਲੋਕ ਸਭਾ ਦੇ ਪੰਜਾਬ ਵਿੱਚ ਆਏ ਨਤੀਜਿਆਂ 'ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵੀ ਅਗਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਉਹ ਦੋਸ਼ ਲਗਾਉਣ ਦੀ ਰਾਜਨੀਤੀ ਵਿੱਚ ਵਿਸ਼ਵਾਸ਼ ਨਹੀਂ ਰੱਖਦੇ ਤੇ ਯਥਾਰਥ ਵਿੱਚ ਕੁਝ ਕਰਨਾ ਲੋਚਦੇ ਹਨ। ਉਹਨਾਂ ਕਿਹਾ ਕਿ ਆਰੋਪ ਉਹ ਹੀ ਲਗਾ ਕੇ ਆਪਣਾ ਹਲਵਾ ਮੰਡਾ ਚਲਾਉਦੇ ਹਨ, ਜਿਹਨਾਂ ਨੂੰ ਕੁਝ ਕਰਨਾ ਨਹੀਂ ਸਗੋਂ ਆਪਣਾ ਘਰ ਹੀ ਭਰਨਾ ਹੁੰਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top