Share on Facebook

Main News Page

ਇੱਕ ਹੋਰ ਸਾਚੀ ਸਾਖੀ
-: ਪ੍ਰਭਦੀਪ ਸਿੰਘ (ਟਾਈਗਰ ਜਥਾ)

ਸ. ਗੁਰਤੇਜ ਸਿੰਘ (ਸਾਬਕਾ ਆਈ.ਏ.ਐੱਸ) ਹੁਰਾਂ ਨੇ ਬਿਲਕੁਲ ਸਹੀ ਪਹਿਚਾਣਿਆ ਹੈ, ਕਿ ਪ੍ਰੋ: ਦਰਸ਼ਨ ਸਿੰਘ ਖਾਲਸਾ ਵੱਲੋਂ ਲਿਖੀ ਗਈ ''ਜੀਵਨ ਦੀਆਂ ਆਪ ਬੀਤੀਆਂ'' ਕਿਤਾਬ ਸਿੱਖ ਲਿਟਰੇਚਰ ਦੀ ਦੁਨੀਆ ਵਿੱਚ ਸਿਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਤੋਂ ਬਾਅਦ, ਇੱਕ ਹੋਰ ਦੂਜੀ ਸਾਚੀ ਸਾਖੀ ਦੇ ਰੂਪ ਵਿੱਚ ਸਾਹਮਣੇ ਆਈ ਹੈ।

ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਚੌਰਾਸੀ ਦੇ ਘੱਲੂਘਾਰੇ ਤੋਂ ਬਾਅਦ ਵਾਲਾ ਸਮਾਂ ਜੋ ਕਿ ਬੜਾ ਜ਼ੋਖਮ ਭਰਿਆ ਸੀ ਅਤੇ ਕਿਸੇ ਧਾਰਮਿਕ ਗੱਦੀ 'ਤੇ ਜਿੰਮੇਵਾਰ ਵਿਅਕਤੀ ਬਣਕੇ ਬੈਠਣਾ, ਸਰਕਾਰੀ ਗੋਲੀ ਨੂੰ ਸੱਦਾ ਦੇਣ ਵਾਲੀ ਗੱਲ ਸੀ, ਬੜੀ ਸੂਝਵਾਨਤਾ ਨਾਲ ਨਿਭਾਇਆ। ਇਸ ਦੂਜੀ ਸਾਚੀ ਸਾਖੀ ਰਾਹੀਂ ਚੌਰਾਸੀ ਤੋਂ ਬਾਅਦ ਦੀਆਂ ਸਰਕਾਰ ਵੱਲੋਂ ਸਿੱਖ ਕੌਮ ਮਾਰੂ ਨੀਤੀਆਂ, ਭਰਾ ਮਾਰੂ ਜੰਗ, ਅਕਾਲੀਆਂ ਦੀ ਗੈਰ ਇਖਲਾਕੀ ਸੋਚ ਅਤੇ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਟੋਹੜਾ ਜਮਾਤ ਦੀਆਂ ਕੌਮ ਪ੍ਰਤੀ ਬੇਵਫਾਈਆਂ ਨੂੰ ਬੜੇ ਸੁਚੱਜੇ ਢੰਗ ਨਾਲ ਉਘਾੜਿਆ ਹੈ ਅਤੇ ਇਨ੍ਹਾਂ ਘਟਨਾਵਾਂ ਨੂੰ ਤੱਥਾਂ ਦੇ ਅਧਾਰ 'ਤੇ ਪੇਸ਼ ਕਰਨਾ ਤਾਂ ਇਸ ਲੇਖਣੀ ਨੂੰ ਸਹੀ ਮਾਇਨਿਆਂ ਵਿੱਚ ਇੱਕ ਹੋਰ ਸਾਚੀ ਸਾਖੀ ਕਹਿਣਾ ਅੱਤਕਥਨੀ ਨਹੀਂ ਹੋਵੇਗੀ।

ਇਸ ਸਾਚੀ ਸਾਖੀ ਵਿੱਚੋ ਕੁਝ ਘਟਨਾਵਾਂ ਜਿਵੇਂ:

- ਖਾੜਕੂ ਸਿੰਘਾਂ ਨੂੰ ਸਿਧਾਂਤਿਕ ਸੇਧ,
- ਜੈਨ ਅਚਾਰੀਆ ਸੁਸ਼ੀਲ ਮੁਨੀ (ਜੋ ਕਿ ਰਾਜੀਵ ਗਾਂਧੀ ਦਾ ਸੱਜਾ ਹੱਥ ਸੀ) ਨੂੰ ਨਿਰੁੱਤਰ ਕਰਕੇ ਭੇਜਣਾ ਅਤੇ ਸਿੱਖ ਕੌਮ ਦੇ ਹੱਕ ਵਿੱਚ ਬਿਆਨ ਦਿਵਾਉਣਾ,
- ੧੫੦ ਦੇ ਕਰੀਬ ਸਨਾਤਨੀ ਸਾਧੂਆਂ ਦੇ ਟੋਲੇ ਨੂੰ ਖਾੜਕੂਵਾਦ ਦੇ ਸਾਰਥਿਕ ਪੱਖ ਦਰਸਾਉਣਾ,
- ਬਾਬਾ ਆਮਟੇ ਨੂੰ ਨਿਰੁੱਤਰ ਕਰਨਾ,
- ਸੁਨੀਲ ਦੱਤ (ਕਾਂਗਰਸ ਐਮ ਪੀ) ਜੋ ਕਿ ਸਾਂਤੀ ਮਾਰਚ ਦੀ ਅਗਵਾਈ ਕਰਕੇ ਪੰਜਾਬ ਆਇਆ ਸੀ ਅਤੇ ਸਿੱਖ ਖਾੜਕੂਆਂ ਨੂੰ ਅਸ਼ਾਂਤੀ ਦਾ ਮੁੱਢ ਸਮਝਦਾ ਸੀ, ਉਸਨੂੰ ਅਸਲੀਅਤ ਬਾਰੇ ਜਾਣੂ ਕਰਵਾਉਣਾ ਅਤੇ ਇਹੋ ਸੁਨੀਲ ਦੱਤ ਫਿਰ ਵਾਪਿਸ ਜਾਂਦਾ ਮੀਡਿਆ ਨੂੰ ਪੰਜਾਬ ਦੇ ਹੱਕ ਵਿੱਚ ਬਿਆਨ ਦੇ ਕੇ ਗਿਆ,
- ਇਸੇ ਕੜੀ ਵਿੱਚ ਸਰਕਾਰੀ ਟਾਊਟ ਗੋਬਿੰਦ ਸਦਨ ਵਾਲਾ ਵਿਰਸਾ ਸਿਉਂ ਨੂੰ ਉਸਦੀ ਅਸਲੀ ਔਕਾਤ ਦਿਖਾਉਣਾ,
- ਸੁਰਜੀਤ ਸਿੰਘ ਬਰਨਾਲਾ ਨੂੰ ਪੰਥਿਕ ਕਚਹਿਰੀ ਵਿੱਚ ਕੋੜੇ ਲਗਾਉਣੇ ਅਕਾਲੀ ਫੂਲਾ ਸਿੰਘ ਦੀ ਇੱਕ ਝੱਲਕ ਪੇਸ਼ ਕਰਦੀ ਹੈ
- ਅੱਗੇ ਜਾ ਕੇ ਬਾਦਲ ਦੀ ਗੱਦਾਰੀ ਦਾ ਭੀ ਜਿਕਰ ਹੈ ਅਤੇ ਹੋਰ ਬਹੁਤ ਕੌਮੀ ਰਹੱਸ ਵਾਲੀਆਂ ਘਟਨਾਵਾਂ ਨਾਲ ਇਹ ਸਾਚੀ ਸਾਖੀ ਭਰੀ ਪਈ ਹੈ

ਟਾਈਗਰ ਜਥੇ ਵੱਲੋਂ ਖਾਸ ਤੌਰ 'ਤੇ ਬੇਨਤੀ ਹੈ ਕਿ ਚੁਰਾਸੀ ਦੇ ਘੱਲੂਘਾਰੇ ਤੋਂ ਬਾਅਦ ਕੀ ਵਾਪਰਿਆ, ਉਸਨੂੰ ਜਾਨਣ ਲਈ ਇਸ ਇਤਿਹਾਸਿਕ ਦਸਤਾਵੇਜ ਨੂੰ ਇੱਕ ਵਾਰ ਜਰੂਰ ਪੜੋ


ਇਹ ਕਿਤਾਬ ਹੇਠ ਲਿਖਿਆਂ ਥਾਂਵਾਂ ਤੋਂ ਮੰਗਵਾਈ ਜਾ ਸਕਦੀ ਹੈ:

Canada: Guru Granth Sahib Academy 10185, Mississauga Road, Brampton, ON, L7A O85, Canada Tel: 416 669 9345, 905 840 1507 Email: ssdsingh@yahoo.com, khalsanews@yahoo.com

UK : 74 Wine Lane Hillington, Oxbridge, Middx. Tel: 189 525 8300

USA : 1707 Harbor Crove CT, Union City, CA Tel: 510 471 5030

India :

- Sikh Foundation, PO Box 3627, Lajpat Nagar, New Delhi - 24, Tel: 98105 67300, 98115 67640, Email: sf1999@rediffmail.com, www.sikhfoundation.in

- C-82, Moti Nagar, New Delhi Tel: 98102 52942

- Singh Brothers, Sco-03, 223-24, City Centre, Shastri Market, Shastri Market, Amritsar, Punjab 143001, India, Tel: 91 183 254 5787


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top