Share on Facebook

Main News Page

ਸਮੈਕ ਦੀ ਥੋੜ ਕਰਕੇ ਹੁਣ ਨਸ਼ਈਆਂ ਨੇ ‘ਭੰਗ’ ਵੱਲ ਕੀਤਾ ਮੂੰਹ

ਚਮਕੌਰ ਸਾਹਿਬ, 3 ਜੂਨ - ਚਮਕੌਰ ਸਾਹਿਬ ਪੁਲੀਸ ਨੇ ਬੀਤੇ ਦਿਨਾਂ ਦੌਰਾਨ ਨਸ਼ਾ ਤਸਕਰਾਂ ਤੇ ਨਸ਼ਾ ਕਰਨ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਕਈ ਨੌਜਵਾਨਾਂ ਨੂੰ ਫੜ ਕੇ ਜਿੱਥੇ ਪਰਚੇ ਦਰਜ ਕੀਤੇ ਹਨ, ਉੱਥੇ ਹੀ ਚਲਾਏ ਜਾ ਰਹੇ ਨਸ਼ਿਆਂ ਦੇ ਅੱਡਿਆਂ ਨੂੰ ਵੀ ਖ਼ਤਮ ਕੀਤਾ ਹੈ।

ਪੁਲੀਸ ਦੀ ਇਸ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਡਰ ਕਾਰਨ ਇਲਾਕੇ ਵਿੱਚ ਨਸ਼ਿਆਂ ਦੀ ਦਲ-ਦਲ ਵਿੱਚ ਫਸੇ ਨੌਜਵਾਨਾਂ ਨੇ ਸਮੈਕ ਦੇ ਨਸ਼ੇ ਦੇ ਬਦਲ ਵਜੋਂ ਹੁਣ ‘ਭੰਗ’ ਦੀ ਵਰਤੋਂ ਕਰਨੀ ਆਰੰਭ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਚਮਕੌਰ ਸਾਹਿਬ ਖੇਤਰ ਦੇ ਸ਼ਹਿਰਾਂ ਤੋਂ ਇਲਾਵਾ ਹੁਣ ਪਿੰਡਾਂ ਵਿੱਚ ਵੀ ਨੌਜਵਾਨਾਂ ਵੱਲੋਂ ਸਮੈਕ ਦਾ ਨਸ਼ਾ ਆਮ ਵਰਤਿਆ ਜਾ ਰਿਹਾ ਹੈ। ਸਮੈਕ ਦੇ ਤਸਕਰਾਂ ਤੇ ਇਸ ਦਾ ਸੇਵਨ ਕਰਨ ਵਾਲਿਆਂ ਵਿਰੁੱਧ ‘ਜੀਵੇ ਜਵਾਨੀ’ ਤਹਿਤ ਆਰੰਭੀ ਮੁਹਿੰਮ ਅਧੀਨ ਚਮਕੌਰ ਸਾਹਿਬ ਦੇ ਐਸ.ਐਚ.ਓ. ਦੇਸ ਰਾਜ ਦੀ ਅਗਵਾਈ ਹੇਠ ਛਾਪੇ ਮਾਰੇ ਜਾ ਰਹੇ ਹਨ। ਇਨ੍ਹਾਂ ਛਾਪਿਆਂ ਤਹਿਤ ਹੀ ਇੱਥੋਂ ਦੀ ਪੁਲੀਸ ਨੇ ਨਸ਼ੇੜੀਆਂ ਦਾ ਇਕ ਅੱਡਾ ਵੀ ਖ਼ਤਮ ਕੀਤਾ ਹੈ। ਪੁਲੀਸ ਦੀ ਇਸ ਕਾਰਵਾਈ ਕਾਰਨ ਨਸ਼ਾ ਤਸਕਰਾਂ ਵਿੱਚ ਹਲਚਲ ਪੈਦਾ ਹੋ ਗਈ ਹੈ।

ਪੁਲੀਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਕਾਰਨ ਜਿੱਥੇ ਨਸ਼ਈਆਂ ਦੇ ਪਰਿਵਾਰਕ ਮੈਂਬਰ ਰਾਹਤ ਮਹਿਸੂਸ ਕਰ ਰਹੇ ਹਨ, ਉੱਥੇ ਹੀ ਹੁਣ ਨਸ਼ਈ ‘ਭੰਗ’ ਨੂੰ ਸਮੈਕ ਦੇ ਬਦਲ ਵਜੋਂ ਵਰਤਨ ਲੱਗੇ ਹਨ। ਹੁਣ ਨਸ਼ੇੜੀ ਸ਼ਹਿਰ ਦੀਆਂ ਖਾਲੀ ਤੇ ਉਜਾੜ ਪਈਆਂ ਥਾਵਾਂ ਅਤੇ ਨਹਿਰ ਦੇ ਕਿਨਾਰਿਆਂ ਉੱਤੇ ਲੱਗੀ ਭੰਗ ਨੂੰ ਮਲਦੇ ਆਮ ਦੇਖੇ ਜਾ ਸਕਦੇ ਹਨ। ਉਹ ਹੱਥਾਂ ਨਾਲ ਮਲੀ ਹੋਈ ਇਸ ਭੰਗ ਨੂੰ ਸਿਗਰਟਾਂ ਤੇ ਬੀੜੀਆਂ ਆਦਿ ਵਿੱਚ ਭਰ ਕੇ ਇਸਤੇਮਾਲ ਕਰਦੇ ਹਨ।

ਜਦੋਂ ਇਸ ਸਬੰਧੀ ਸਥਾਨਕ ਥਾਣੇ ਦੇ ਮੁਖੀ ਦੇਸ ਰਾਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਵਿਰੁੱਧ ਇਹ ਮੁਹਿੰਮ ਜਿੱਥੇ ਜਾਰੀ ਰਹੇਗੀ, ਉੱਥੇ ਹੀ ਭੰਗ ਦਾ ਇਸਤੇਮਾਲ ਕਰਨ ਵਾਲੇ ਨਸ਼ੇੜੀਆਂ ਨੂੰ ਵੀ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਦੂਜੇ ਪਾਸੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਕਾਂਗਰਸੀ ਆਗੂ ਸੁਰਜੀਤ ਸਿੰਘ ਸੁਰਜੀਤ, ਕੌਂਸਲਰ ਵਰਿੰਦਰ ਵਿੱਕੀ ਤੇ ਮਾਸਟਰ ਰਣਜੀਤ ਸਿੰਘ ਹਵਾਰਾ ਨੇ ਕਿਹਾ ਕਿ ਨਸ਼ੇੜੀਆਂ ਨੂੰ ਭੰਗ ਦੀ ਵਰਤੋਂ ਕਰਨ ਤੋਂ ਰੋਕਣ ਲਈ ਇਹ ਜ਼ਰੂਰੀ ਹੈ ਕਿ ਪਿੰਡਾਂ ਦੀਆਂ ਪੰਚਾਇਤਾਂ, ਨਗਰ ਪੰਚਾਇਤਾਂ, ਪਿੰਡਾਂ ਤੇ ਸ਼ਹਿਰਾਂ ਦੇ ਸਮਾਜ ਸੇਵੀ ਕਲੱਬਾਂ, ਵਣ ਵਿਭਾਗ, ਨਹਿਰੀ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀ ਜਗ੍ਹਾ ਤੋਂ ਭੰਗ ਦੇ ਬੂਟਿਆਂ ਨੂੰ ਜੜੋਂ ਪੁੱਟਣ ਦੀ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top