ਸ਼ਿਵ ਸ਼ੈਨਾ
ਹਿੰਦੁਸਤਾਨ ਦੇ ਪ੍ਰਧਾਨ ਸੰਜੀਵ ਘਨੌਲੀ ਤੇ ਪਵਨ ਗੁਪਤਾ ਅਤੇ ਹਿੰਦੂ ਸੁਰਕੱਸ਼ਾ ਸੰਮਿਤੀ ਦੇ ਪੰਚਾਨੰਦ
ਗਿਰੀ ਵੱਲੋਂ ਲਗਾਤਰ ਆ ਰਹੇ ਸਿੱਖ ਵਿਰੋਧੀ ਧਮਕੀਆਂ ਭਰੇ ਬਿਆਨਾਂ ਅਤੇ ਸੋਸ਼ਲ ਮੀਡੀਆ ਰਾਹੀਂਨਫ਼ਰਤ
ਫੈਲਾਈ ਜਾ ਰਹੀ ਹੈ।
ਹਿੰਦੂ ਫ਼ਿਰਕਾਪ੍ਰਸਤਾਂ ਵਲੋਂ ਇਹ ਕਾਰਵਾਈਆਂ ਸਿੱਖ ਨੌਜਵਾਨਾਂ ਨੂੰ ਭੜਕਾਉਣ
ਲਈ ਕਰ ਰਹੇ ਹਨ ਤਾਂ ਜੋ ਉਨ੍ਹਾਂ ’ਤੇ ਝੂਠੇ ਪੁਲਸ ਕੇਸ ਪਾਏ ਜਾ ਸਕਣ ਅਤੇ ਇਸ ਨੂੰ ਅਮਨ-ਕਨੂੰਨ ਦਾ
ਮੁੱਦਾ ਬਣਾ ਕੇ ਸਿੱਖ ਪਰਿਵਾਰਾਂ ਦੀ ਬੇਅਦਬੀ ਕਰ ਸਕਣ। ਇਹ ਜਥੇਬੰਦੀਆਂ ਪੰਜਾਬ ’ਚ ਪਿਛਲੇ ਦਹਾਕਿਆਂ
ਵਾਲਾ ਮਾਹੌਲ ਬਣਾਉਣਾ ਚਾਹੁੰਦੀਆਂ ਹਨ। ਅਸੀਂ ਇਨ੍ਹਾਂ ਦੀਆਂ ਸ਼ਿਕਾਇਤਾਂ ਇਨ੍ਹਾਂ ਦੀਆਂ ਸੀ.ਡੀਜ਼
ਸਮੇਤ ਸਰਕਾਰ ਕੋਲ ਦਰਜ ਕਰਵਾ ਦਿੱਤੀਆਂ ਹਨ।
ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਮੋਦੀ
ਦੀ ਕੋਈ ਲਹਿਰ ਨਹੀਂ ਚੱਲੀ ਤੇ ਭਗਵੀਆਂ ਪਾਰਟੀਆਂ ਇਸ ਗੱਲ ਨੂੰ ਸਮਝਦੀਆਂ ਹਨ।ਇਸੇ ਲਈ 16 ਮਈ ਦੇ
ਚੋਣ ਨਤੀਜਿਆਂ ਪਿੱਛੋਂ ਹੀ ਮੋਹਨ ਭਾਗਵਤ ਅਤੇ ਪ੍ਰਵੀਨ ਤੋਗੜੀਆਂ ਨੇ ਲਗਾਤਾਰ ਪੰਜਾਬ ਵਿੱਚ
ਆਰ.ਐਰ.ਐਸ. ਦੇ ਕੈਂਪਾਂ ਦਾ ਦੌਰ ਸ਼ੁਰੂ ਕਰ ਰੱਖਿਆ ਹੈ। ਸਿੱਖ ਮਰਿਯਾਦਾ ਦੇ ਵਿਰੁੱਧ ਚੱਲਣ ਵਾਲੇ
ਸਿੱਖੀ ਦੇ ਸ਼ਰੀਕ ਰਾਧਾ ਸੁਆਮੀ ਮੱਤ ਦੇ ਮੁਖੀ ਨਾਲ ਮਾਨਸਾ ਵਿੱਚ ਮੋਹਨ ਭਾਗਵਤ ਵਲੋਂ ਮੀਟਿੰਗ ਕਰਨਾ
ਸਿੱਖ ਹਲਕਿਆਂ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੋਈ ਹੈ। ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ’ਚ
ਹੋਈ ਹਾਰ ਲਈ ਭਾਜਪਾ ਨੇ ਆਪਣੇ ਬਿਆਨਾਂ ਰਾਹੀਂ ਅਕਾਲੀ ਦਲ ਦੀ ਕਾਰਗੁਜ਼ਾਰੀ ਨੂੰ ਦੋਸ਼ ਦਿੱਤਾ ਹੈ ਕਿ
ਇਨ੍ਹਾਂ ਵਲੋਂ ਫ਼ੈਲਾਏ ਨਸ਼ਿਆਂ, ਭ੍ਰਿਸ਼ਟਾਚਾਰ, ਪਰਿਵਾਰਵਾਦ, ਕਾਲਾ-ਬਾਜ਼ਾਰੀ ਤੇ ਹਲਕਾ ਇੰਚਾਰਜ਼ਾਂ ਹੱਥ
ਥਾਣਿਆਂ ਦੀ ਵਾਗਡੋਰ ਦੇਣ ਕਾਰਨ ਪੰਜਾਬ ਵਿੱਚ ਗੱਠਜੋੜ ਦੀ ਹਾਰ ਹੋਈ ਹੈ। ਇਸੇ ਲਈ ਹੁਣ ਇਨ੍ਹਾਂ
ਭਗਵੀਆਂ ਪਾਰਟੀਆਂ ਵੱਲੋਂ ਸਿੱਖ ਵਿਰੋਧੀ ਡੇਰੇਦਾਰਾਂ ਨਾਲ ਸੰਪਰਕ ਵਧਾਏ ਗਏ ਹਨ ਤਾਂ ਜੋ ਆਉਣ ਵਾਲੇ
ਸਮੇਂ ਵਿੱਚ ਵਿੱਚ ਇਨ੍ਹਾਂ ਡੇਰਿਆਂ ਦੇ ਸਿੱਖ ਸਰੂਪ ਵਾਲੇ ਲੋਕਾਂ ਨੂੰ ਸਿੱਧ-ਅਸਿੱਧੇ ਤਰੀਕੇ ਨਾਲ
ਪੰਜਾਬ ਦੇ ਰਾਜਨੀਤਿਕ ਅਖਾੜੇ ਵਿੱਚ ਉਤਾਰਿਆ ਜਾਵੇ।
6 ਜੂਨ ਨੂੰ ਦਰਬਾਰ ਸਾਹਿਬ ’ਤੇ ਹਮਲੇ ਦੀ
ਯਾਦ ਵਿੱਚ ਮੁੜ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਜੁੜਣਗੀਆਂ। ਹਰ ਸਾਲ ਵਾਂਗ ਆਖੰਡ ਪਾਠ
ਸਾਹਿਬ ਦੇ ਭੋਗ ਪਾਏ ਜਾਣਗੇ, ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਜਾਵੇਗੀ ਜਥੇਦਾਰ ਅਕਾਲ ਤਖ਼ਤ ਸਾਹਿਬ
ਹਰ ਸਾਲ ਵਾਂਗ ‘ਇਤਿਹਾਸਕ’ ਤਕਰੀਰ ਕਰਨਗੇ। ਜੇਲ੍ਹਾਂ ’ਚੋਂ ਸਿੱਖ ਨੌਜਵਾਨਾਂ ਨੂੰ ਛੁਡਾਉਣ ਦੀ ਵੀ
ਗੱਲ ਹੋਵੇਗੀ। ਸਾਨੂੰ ਇਹ ਦਿਹਾੜਾ ਮਨਾਉਂਦਿਆਂ ਨੂੰ 30 ਸਾਲ ਹੋ ਗਏ ਹਨ ਪਰ ਲਗਤਾਰ ਅਕਾਲ ਤਖ਼ਤ ’ਤੇ
ਜੁੜਣ ਵਾਲਾ ਕਾਫ਼ਲਾ ਘਟਦਾ ਜਾ ਰਿਹਾ ਹੈ। ਸਿੱਖਾਂ ਵਿੱਚ ਸਿੱਖ ਲੀਡਰਾਂ ਦੀ ਭਰੋਸੇਯੋਗਤਾ ਖ਼ਤਮ ਹੁੰਦੀ
ਜਾ ਰਹੀ ਹੈ। ਹਰ ਵਾਰ ਦੇ ਚੋਣ ਨਤੀਜੇ ਇਸ ਗੱਲ ਦੀ ਗਵਾਹੀ ਭਰਦੇ ਹਨ। ਸਿੱਖਾਂ ਨੇ ਉਸ ਲੀਡਰਸ਼ਿਪ ’ਤੇ
ਵਿਸਵਾਸ਼ ਬਹਾਲ ਕਰ ਲਿਆ ਹੈ ਜਿਸਦਾ ਸਿੱਖ ਇਤਿਹਾਸ ਜਾਂ ਸਿੱਖ ਮੰਗਾਂ-ਮੁੱਦਿਆਂ ਨਾਲ ਕੋਈ ਵਾਹ-ਵਾਸਤਾ
ਨਹੀਂ ਹੈ ਪਰ ਸਿੱਖ ਹਿੱਤਾਂ ਦੀ ਰਖਵਾਲੀ ਦਾ ਦਾਅਵਾ ਕਰਦੀਆਂ ਜਥੇਬੰਦੀਆਂ ਆਪਣਾ ਵਿਸਵਾਸ਼ ਗੁਆ ਰਹੀਆਂ
ਹਨ।
5 ਜੂਨ ਨੂੰ ਦਲ ਖ਼ਾਲਸਾ ਜਥੇਬੰਦੀ ਨੇ ਅੰਮ੍ਰਿਤਸਰ ਵਿੱਚ ਗੁਰਦੁਆਰਾ ਸੰਤੋਖਸਰ ਦੀ
ਪਾਰਕਿੰਗ ਵਿੱਚ ਸ਼ਾਮ ਨੂੰ ਸ਼ਹੀਦਾਂ ਨੂੰ ਸਰਧਾਂਜਲੀ ਦੇਣ ਲਈ ਕਾਨਫਰੰਸ ਦਾ ਅਯੋਜਨ ਕੀਤਾ ਹੈ ਅਤੇ
ਉਨ੍ਹਾਂ ਨੇ ਬਾਕੀ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਹੈ। ਸਾਡੇ ਵੱਲੋਂ
ਅਪੀਲ ਹੈ ਕਿ ਸਾਰੇ ਪੰਥ ਦਰਦੀ ਵੀਰ ਉੱਥੇ ਜ਼ਰੂਰ ਪਹੁੰਚਣ ਪਰ ਮੌਜ਼ੂਦਾ ਸਮੇਂ ਨੂੰ ਮੁੱਖ ਰੱਖਦਿਆਂ
ਸ਼ਹੀਦਾਂ ਨੇ ਜਿਸ ਕਾਰਜ ਲਈ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ
ਵਿਚਾਰਿਆ ਜਾਵੇ ਅਤੇ ਸਾਰੀਆਂ ਜਥੇਬੰਦੀਆਂ ਦੀ ਲੀਡਰਿਸ਼ਪ ਆਉਣ ਵਾਲੇ ਸਮੇਂ ਲਈ ਇੱਕ ਪ੍ਰੋਗਰਾਮ ਦਵੇ
ਜਿਸ ਨਾਲ ਇਸ ਕਾਫ਼ਲੇ ਨੂੰ ਵਧਾਇਆ ਜਾ ਸਕੇ ਤੇ ਕੌਮ ਆਪਣੇ ਨਿਸ਼ਾਨਿਆਂ ਵੱਲ ਵਧ ਸਕੇ।