Share on Facebook

Main News Page

ਘੱਲੂਘਾਰਾ ਮਨਾ ਰਹੀ ਸਿੱਖ ਕੌਮ 'ਤੇ ਸ਼੍ਰੋਮਣੀ ਕਮੇਟੀ ਅਤੇ ਟਾਕਸ ਫੋਰਸ ਨੇ ਵਰਤਾਇਆ ਇਕ ਹੋਰ ਘਲੂਘਾਰਾ
-: ਦਲਜੀਤ ਸਿੰਘ ਇੰਡੀਆਨਾ 317 590 7448

ਅੱਜ ਘਲੂਘਾਰਾ ਦਿਵਸ ਮਨਾਉਣ ਵੇਲੇ ਜੋ ਕੁਝ ਵੀ ਦਰਬਾਰ ਸਾਹਿਬ ਵਿਚ ਹੋਇਆ ਇਹ ਬੜੀ ਸੋਚੀ ਸਮਝੀ ਸ਼ਾਜਿਸ਼ ਅਧੀਨ ਵਿਰੋਧੀਆਂ ਨੇ ਕੀਤਾ ਅਤੇ ਓਹ ਕਾਮਯਾਬ ਵੀ ਹੋਏ। ਇਹ ਬੰਦੇ ਆਰ.ਐਸ.ਐਸ. ਅਤੇ ਏਜੇਂਸੀਆਂ ਦੇ ਸਨ, ਜਿਹੜੇ ਚਾਹੁੰਦੇ ਹਨ ਕਿ ਦੁਨੀਆਂ ਭਰ ਵਿਚ ਸਿੱਖਾਂ ਦਾ ਜਲੂਸ ਕਿਵੇਂ ਕੱਢਣਾ ਹੈ ਅਤੇ ਓਹ ਇਸ ਮਕਸਦ ਵਿਚ ਕਾਮਯਾਬ ਵੀ ਹੋਏ ਹਨ, ਅਤੇ ਦੂਜੀ ਸ਼ਾਜਿਸ਼ ਹਰ ਸਾਲ ਦਰਬਾਰ ਸਾਹਿਬ ਵਿਚ ਘੱਲੂਘਾਰਾ ਮਨਾਉਣ 'ਤੇ ਸਰਕਾਰ ਵਲੋਂ ਬਹਾਨਾ ਬਣਾ ਕੇ ਪਾਬੰਦੀ ਲਾਉਣਾ ਹੈ।

ਜਦੋਂ ਸਵੇਰੇ ਅਰਦਾਸ ਹੋਈ ਤਾਂ ਤਕਰੀਰਾਂ ਸ਼ੁਰੂ ਹੋਈਆਂ ਤਾਂ ਇਸ ਦੌਰਾਨ ਓਥੇ ਅਕਾਲੀ ਦਲ ਅਮ੍ਰਿੰਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਮੌਜੂਦ ਸਨ, ਜਦੋਂ ਓਹਨਾ ਨੇ ਬੋਲਣ ਵਾਸਤੇ ਸਮਾਂ ਮੰਗਿਆ, ਤਾਂ ਪ੍ਰਬੰਧਕਾ ਨੇ ਓਹਨਾ ਨੂੰ ਸਮਾਂ ਨਹੀਂ ਦਿੱਤਾ, ਪਰ ਜੇਕਰ ਮਾਨ ਸਾਹਿਬ ਨੂੰ ਬੋਲਣ ਵਾਸਤੇ ਸਮਾਂ ਦੇ ਵੀ ਦਿੰਦੇ, ਤਾਂ ਕੀ ਘੱਟ ਜਾਣਾ ਸੀ। ਓਹਨਾ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਹੀ ਦੇਣੀ ਸੀ। ਪਰ ਜਦੋਂ ਸਮਾਂ ਨਾ ਮਿਲਿਆ ਤਾਂ ਮਾਨ ਸਾਹਿਬ ਉਥੋਂ ਚਲੇ ਗਏ।

ਇਸ ਦੌਰਾਨ ਜਿਹੜੇ ਭੀੜ ਵਿਚ ਸ਼ਰਾਰਤੀ ਅਨਸਰ ਬੈਠੇ ਸਨ, ਓਹਨਾ ਸੋਚਿਆ ਵੀ ਮਾਨ ਸਾਹਿਬ ਤਾਂ ਚਲੇ ਗਏ ਹਨ ਅਤੇ ਸਾਡੀ ਸਕੀਮ ਨੂੰ ਬੂਰ ਨਹੀਂ ਪੈਂਦਾ ਦਿਸਦਾ, ਤਾਂ ਇਹਨਾਂ ਨੇ ਇਕ ਦੰਮ ਮਾਇਕ ਕੋਲ ਜਾਕੇ ਮਾਇਕ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸ੍ਟੇਜ ਦੇ ਪਿਛੇ ਖੜੇ ਟਾਕਸ ਫੋਰਸ ਵਾਲੇ ਹਰਕਤ ਵਿਚ ਆਏ ਤੇ ਓਹਨਾਂ ਕੁੱਟਮਾਰ ਸ਼ੁਰੂ ਕਰ ਦਿਤੀ ਅਤੇ ਹਫੜਾ ਦਫੜੀ ਮਚ ਗਈ। ਜੇਕਰ ਟਾਕਸ ਫੋਰਸ ਵਾਲੇ ਸਿਆਣੇ ਹੁੰਦੇ ਤਾਂ ਇਹਨਾ ਸ਼ਰਾਰਤੀ ਅਨਸਰਾਂ ਨੂੰ ਫੜ ਕੇ ਇਕ ਪਾਸੇ ਲੈ ਜਾ ਸਕਦੇ ਸਨ, ਪਰ ਟਾਕਸ ਫੋਰਸ ਵਾਲਿਆਂ ਨੇ ਸਿਆਣਪ ਨਹੀਂ ਵਰਤੀ ਅਤੇ ਇਸ ਦੌਰਾਨ ਕੁੱਟ ਮਾਰ ਸ਼ੁਰੂ ਹੋਈ। ਟਾਕਸ ਫੋਰਸ ਵਾਲਿਆਂ ਨੂੰ ਲੱਗਿਆ ਇਹ ਮਾਨ ਦਲ ਵਾਲੇ ਨੇ, ਮਾਨ ਦਲ ਵਾਲਿਆਂ ਸਮਝਿਆ ਟਾਕਸ ਫੋਰਸ ਵਾਲਿਆਂ ਨੇ ਸਾਡੇ ਬੰਦੇ ਕੁੱਟ ਦਿੱਤੇ ਹਨ। ਇਸ ਭੁਲੇਖੇ ਵਿਚ ਕਾਫੀ ਲੜਾਈ ਹੋਈ ਅਤੇ ਇਸ ਨੂੰ ਹਿੰਦੂ ਮੀਡੀਏ ਨੇ ਸਾਰੀ ਦੁਨੀਆਂ ਨੂੰ ਖੂਬ ਦਿਆਖਿਆ।

ਏਜੰਸੀਆਂ ਆਪਣੇ ਮਕਸਦ ਵਿਚ ਕਾਮਯਾਬ ਹੋਈਆਂ ਅਤੇ ਇਸ ਸਿਹਰਾ ਸ਼੍ਰੋਮਣੀ ਕਮੇਟੀ ਦੀ ਟਾਕਸ ਫੋਰਸ ਦੇ ਸਿਰ ਜਾਂਦਾ ਹੈ, ਜਿਹਨਾਂ ਨੇ ਸਿੱਖਾਂ ਦਾ ਜੁਲੂਸ ਦੁਨੀਆਂ ਵਿਚ ਕੱਢਣ ਵਾਸਤੇ ਕੋਈ ਕਸਰ ਨਹੀਂ ਛੱਡੀ।

ਇਸ ਟਾਕਸ ਫੋਰਸ ਦੀਆਂ ਕਿਰਪਾਨਾਂ ਸਿਰਫ ਸਿੱਖਾਂ 'ਤੇ ਚਲਦਿਆਂ ਹਨ, ਪਰ ਕਿਸੇ ਦੁਸ਼ਮਨ 'ਤੇ ਨਹੀਂ। ਇਹ ਸਾਰੇ ਬਦਮਾਸ਼ ਇਕਠੇ ਕੀਤੇ ਹਨ, ਜਿਹੜੇ ਸਿੱਖਾਂ ਨਾਲ ਹੀ ਦੁਰਵਿਵਹਾਰ ਕਰਦੇ ਹਨ। ਇਸ ਸਾਰੀ ਲੜਾਈ ਵਿਚ ਟਾਕਸ ਫੋਰਸ ਦੇ ਫੁਕਰੇ ਲੋਕਾਂ ਦਾ ਹੱਥ ਹੈ ਅਤੇ ਓਹਨਾਂ ਏਜੰਸੀਆਂ ਦਾ ਹੱਥ ਹੈ ਜਿਹੜੀਆਂ ਇਸ ਲੜਾਈ ਦੇ ਬਹਾਨੇ ਆਉਣ ਵਾਲੇ ਸਮੇਂ ਵਿੱਚ ਦਰਬਾਰ ਸਾਹਿਬ ਵਿਚ ਘੱਲੂਘਾਰਾ ਦਿਵਸ ਮਨਾਉਣ 'ਤੇ ਪਾਬੰਦੀ ਲਾਉਣ ਦੇ ਚੱਕਰ ਵਿਚ ਹਨ। ਪਹਿਲਾਂ ਇਹਨਾ ਨੇ ਸੰਤ ਜਰਨੈਲ ਸਿੰਘ ਦੇ ਪੋਸਟਰ ਪਾੜਨ ਵਾਲੀ ਖਬਰ ਫੈਲਾਈ, ਜਦੋਂ ਓਸ ਵਿਚ ਕਾਮਯਾਬ ਨਹੀਂ ਹੋਏ ਫੇਰ ਇਹਨਾ ਇਹ ਕਰਤੂਤ ਕੀਤੀ।

ਮੈਂ ਪਹਿਲਾਂ ਵੀ ਕਈ ਵਾਰ ਆਖ ਚੁਕਾਂ ਹਾਂ ਕਿ ਇਹ ਪੰਜ ਸਾਲ ਸਿੱਖਾਂ ਵਾਸਤੇ ਬਹੁਤ ਖਤਰਨਾਕ ਹਨ, ਜਿਸ ਤਰਾਂ ਆਰ.ਐਸ.ਐਸ. ਵਾਲੇ ਡੇਰਿਆਂ ਵਾਲੇ ਸਾਧਾਂ ਨਾਲ ਮੁਲਾਕਾਤਾਂ ਕਰਦੇ ਫਿਰਦੇ ਹਨ ਅਤੇ ਇਕ ਜੇਟਲੀ ਦਾ ਅੰਮ੍ਰਿਤਸਰ ਤੋਂ ਹਾਰਨਾ, ਦੂਜਾ ਹੁਣ ਭਾਜਪਾ ਵਲੋਂ ਅਕਾਲੀ ਦਲ ਨੂੰ ਥੱਲੇ ਲਾਉਣ ਵਾਸਤੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਵਿਧਾਨ ਸਭਾ 'ਤੇ ਕਬਜਾ ਕਰਨ ਵਾਸਤੇ, ਜਿਸ ਤਰਾਂ ਇਹਨਾਂ ਭਾਰਤ ਨੂੰ ਹਿੰਦੂ ਦੇਸ਼ ਬਣਾਉਣ 'ਤੇ ਜ਼ੋਰ ਲਾਇਆ ਹੈ, ਓਸ ਤਰਾਂ ਹੁਣ ਇਹਨਾ ਦਾ ਅਗਲਾ ਨਿਸ਼ਾਨਾ ਪੰਜਾਬ ਨੂੰ ਹਿੰਦੂ ਸਟੇਟ ਬਣਾਉਣ ਦਾ ਹੈ। ਸੋ ਬਹੁਤ ਹੀ ਸੰਜੀਦਾ ਹੋਕੇ ਚਲਣ ਦੀ ਲੋੜ ਹੈ ਸਿੱਖਾਂ ਨੂੰ...

ਆਉਣ ਵਾਲੇ ਦਿਨਾ ਵਿਚ ਅਖੌਤੀ ਜਥੇਦਾਰ ਅਮਰੀਕਾ ਦੇ ਕੈਨਸਾਸ ਵਿਚ ਆ ਰਿਹਾ ਹੈ ਇਕ ਗੁਰਦਵਾਰੇ ਦਾ ਉਧਘਾਟਨ ਕਰਨ। ਆਓ ਰਲ ਮਿਲ ਕੇ ਇਸ ਨੂੰ ਘੇਰੀਏ ਅਤੇ ਸਵਾਲ ਪੁੱਛਿਏ। ਜੇਕਰ ਜਵਾਬ ਨਹੀਂ ਦਿੰਦਾ ਤਾਂ ਇਸ ਨੂੰ ਪੁੱਠੇ ਪੈਰੀਂ ਪਿੱਛੇ ਮੋੜਿਏ। ਆਓ ਸਹਿਯੋਗ ਦੇਵੋ, ਨਹੀਂ ਤਾਂ ਫੇਰ ਰੇਡੀਓ ਜਾਂ ਫੇਸਬੁੱਕ 'ਤੇ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ, ਜੇਕਰ ਹੁਣ ਐਕਸ਼ਨ ਨਾ ਕੀਤਾ। ਆਓ ਰਲ ਮਿਲ ਕੇ ਕੈਨਸਸ ਚਲੀਏ ਅਤੇ ਇਹਨਾਂ ਨੂੰ ਸਬਕ ਸਿਖਾਈਏ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top