Share on Facebook

Main News Page

ਘੱਲੂਘਾਰਾ ਦਿਵਸ ਮੌਕੇ ਹੋਈ ਹੁੱਲੜਬਾਜੀ ਨੇ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ
-: ਗਿਆਸਪੁਰਾ, ਘੋਲ਼ੀਆ

7 ਜੂਨ 2014: ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲ਼ੀਆਂ ਨੇ ਜਾਰੀ ਕੀਤੇ ਪ੍ਰੈਸ ਨੋਟ ਵਿੱਚ ਕਿਹਾ ਕਿ ਹਿੰਦ ਸਰਕਾਰ ਵਲੋਂ ਪਵਿੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਗਿਰਾਉਣ ਦੀ ਤੀਹਵੀਂ ਬਰਸੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੁਲੜਬਾਜੀ ਕਰਨਾ ਸ਼ਹੀਦਾਂ ਦੀ ਤੌਹੀਨ ਕਰਨ ਦੇ ਸਮਾਨ ਹੈ। ਅਕਾਲ ਤਖਤ ਦੇ ਅੰਦਰ ਦੋਵੇਂ ਗੁੱਟਾਂ ਵਲੋਂ ਗਾਲ਼ਾਂ ਕੱਢ, ਸ਼ਰੇਆਮ ਇੱਕ ਦੂਸਰੇ ਦੀਆਂ ਪੱਗਾ ਉਛਾਲ਼ ਅਸੀਂ ਸੰਸਾਰ ਦੇ ਲੋਕਾਂ ਵਿੱਚ ਆਪਣਾ ਅਕਸ ਖਰਾਬ ਕਰ ਰਹੇ ਹਾਂ।

ਇਸ ਘਟਨਾ ਨੇ ਸ਼੍ਰੋਮਣੀ ਕਮੇਟੀ ਦੇ ਲੱਠ ਮਾਰਾਂ ਤੇ ਵੀ ਸੁਆਲੀਆ ਨਿਸ਼ਾਨ ਲਗਾ ਦਿਤਾ ਹੈ, ਲੱਗਦਾ ਹੈ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਤੋਂ ਸਬਕ ਨਹੀਂ ਸਿੱਖਿਆ। ਇਸ ਤਲਵਾਰ ਬਾਜੀ ਨੇ ਆਮ ਸ਼ਰਧਾਲੂ ਸੰਗਤਾਂ ਦੀ ਸਰਧਾ ਨੂੰ ਵੀ ਸੱਟ ਮਾਰੀ ਹੈ। ਇਸ ਨਾਲ਼ ਦੁਨੀਆ ਭਰ ਵਿੱਚ ਸਿੱਖ ਕੌਮ ਦਾ ਸਿਰ ਨੀਂਵਾਂ ਹੋਇਆ ਹੈ ਅਤੇ ਸਿੱਖ ਦੋਖੀ ਕੱਛਾਂ ਵਜਾ ਰਹੇ ਹਨ। ਕਿਸੇ ਸਿੱਖ ਦੀ ਪੱਗ ਉਛਾਲਣੀ ਪਾਪ ਹੈ, ਉਦੋਂ ਤਾਂ ਹੋਰ ਵੀ ਮਾੜੀ ਗੱਲ ਹੋ ਜਾਂਦੀ ਹੈ ਜਦੋਂ ਅਕਾਲ ਤਖਤ ਪਰਿਸਰ ਵਿੱਚ ਉਛਾਲ਼ੀ ਜਾ ਰਹੀ ਹੋਵੇ।

ਇੱਕ ਪਾਸੇ ਅਸੀਂ ਪੱਗ ਦੀ ਸ਼ਾਨ ਦੁਨੀਆਂ ਨੂੰ ਦੱਸਦੇ ਫਿਰਦੇ ਹਾਂ ਅਤੇ ਦੂਜੇ ਪਾਸੇ ਪਵਿੱਤਰ ਅਸਥਾਨ ਤੇ ਇੱਕ ਦੂਜੇ ਦੀਆਂ ਪੱਗਾਂ ਨੂੰ ਉਛਾਲਦੇ ਹਾਂ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਘੋਰ ਬੇਅਦਬੀ ਹੈ। ਜਦੋਂ ਬਾਹਰੀ ਹਮਲਾਵਰ ਸਾਡੇ ਅਕਾਲ ਤੇ ਹਮਲਾ ਕਰੇ ਤਾਂ ਅਸੀਂ ਉਸ ਹਮਲਾਵਰ ਨੂੰ ਨਹੀਂ ਬਖਸ਼ਦੇ ਇਹ ਸਾਡਾ ਇਤਿਹਾਸ ਹੈ ਹੁਣ ਆਪਣਿਆਂ ਦਾ ਕੀ ਕਰੀਏ ? ਉਹਨਾਂ ਅੱਗੇ ਕਿਹਾ ਕਿ ਅਕਾਲ ਤਖਤ ਦੀ ਪਵਿੱਤਰਤਾ ਨੂੰ ਭੰਗ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਦੂਸਰੀ ਧਿਰ ਦੇ ਸਮਰਥਕਾਂ ਵਿਚਕਾਰ ਸਵੇਰੇ 8 ਵਜੇ ਤੋਂ ਬਾਰਾਂ ਵਜੇ ਤੱਕ ਤਲਵਾਰ ਬਾਜੀ ਚੱਲਦੀ ਰਹੀ ਇਸ ਲਈ ਦੋਵਾਂ ਧਿਰਾਂ ਤੇ ਕਰੜੀ ਕਾਰਵਾਈ ਸੰਗਤਾਂ ਦੇ ਸਨਮੁੱਖ ਹੋਣੀ ਚਾਹੀਦੀ ਹੈ ਨਾਂ ਕਿ ਹਰ ਵਾਰ ਦੀ ਤਰਾਂ ਬਾਰ ਬਾਰ ਕਮੇਟੀਆਂ ਬਣਾ ਕੇ ਗੱਲ ਨੂੰ ਠੰਡੇ ਬਸਤੇ ਵਿੱਚ ਪਾਉਣ ਦਾ ਯਤਨ ਕਰਨਾ ਚਾਹੀਦਾ ਹੈ।

ਉਹਨਾਂ ਅੱਗੇ ਕਿਹਾ ਕਿ ਇੱਕ ਮੋਨੇ ਬੰਦੇ ਦਾ ਦੁਮਾਲਾ ਸਜਾ ਕੇ ਹੁੜਦੰਗ ਮਚਾਉਣਾ ਅਤੇ ਇਕ ਕੋਲ਼ੋ ਪੁਲਿਸ ਦਾ ਆਡੀ ਕਾਰਡ ਫੜਿਆ ਜਾਣਾ ਕੇਂਦਰ ਦੀਆਂ ਖੁਫੀਆਂ ਏਜੰਸੀਆਂ ਵੱਲ ਇਸ਼ਾਰਾ ਕਰਦਾ ਹੈ ਜੋ ਆਪਣੇ ਕੋਝੇ ਮਕਸਦ ਵਿੱਚ ਬਾਖੂਬੀ ਕਾਮਯਾਬ ਵੀ ਰਹੀਆਂ ਹਨ । ਸਾਨੂੰ ਇਹਨਾਂ ਮਾਰੂ ਹਮਲਿਆਂ ਤੋਂ ਬਚਣ ਦੀ ਜਰੂਰਤ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top