Share on Facebook

Main News Page

ਜਦੋਂ ਇਕਬਾਲ ਸਿੰਘ ਬੜੂ ਵਾਲੇ ਦੀ ਸਿਆਟਲ ਦੇ ਜਾਗਰੂਕ ਸਿੰਘਾਂ ਨੇ ਦੌੜ ਲਵਾਈ ਅਪਨੇ ਸਵਾਲਾਂ ਰਾਹੀਂ, ਇਕਬਾਲ ਸਿੰਘ ਬੜੂ ਦੇ ਠੱਗ ਟੋਲੇ ਨੂੰ ਲਾਜਵਾਬ ਕਰ ਦਿਤਾ

ਸਿਆਟਲ, 8 ਜੂਨ (ਦਲਜੀਤ ਸਿੰਘ ਇੰਡੀਆਨਾ): ਪੰਜਾਬ ਵਿਚ ਗਰਮੀਆਂ ਸ਼ੁਰੂ ਹੁੰਦਿਆਂ ਹੀ ਬਾਬੇ ਵਿਦੇਸ਼ਾਂ ਨੂੰ ਵਹੀਰਾਂ ਘੱਤ ਲੈਂਦੇ ਹਨ। ਨਾਲੇ ਪੁੰਨ ਨਾਲੇ ਫਲੀਆਂ ਦੇ ਅਖਾਣ ਮੁਤਾਬਕ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਜਜ਼ਬਾਤੀ ਕਰ ਕੇ ਪੈਸੇ ਲੈ ਜਾਣੇ ਅਤੇ ਨਾਲ ਹੀ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ। ਪਰ ਦਿਨ ਪ੍ਰਤੀ ਦਿਨ ਸਿੱਖਾਂ ਵਿਚ ਆ ਰਹੀ ਜਾਗਰਤੀ ਕਾਰਨ, ਹੁਣ ਬਾਬਿਆਂ ਲਈ ਵਿਦੇਸ਼ ਵੀ ਬਹੁਤੇ ਸਵਰਗ ਨਹੀਂ ਰਹੇ। ਇਸ ਦੀ ਤਾਜ਼ਾ ਮਿਸਾਲ ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਵਿਚ ਸਾਹਮਣੇ ਆਈ ਜਦੋਂ ਬੜੂ ਵਾਲੇ ਬਾਬਿਆਂ ਨੂੰ ਕੁੱਝ ਸੁਚੇਤ ਸਿੱਖਾਂ ਵਲੋਂ ਭਰੀ ਸੰਗਤ ਵਿਚ ਸਟੇਜ ਤੋਂ ਸਵਾਲ ਪੁੱਛੇ ਗਏ।

ਹੋਇਆ ਇੰਜ ਕੇ ਸਿੱਖੀ ਦਾ ਵਾਸਤਾ ਪਾ ਕੇ ਪੈਸੇ ਇਕੱਠੇ ਕਰਨ ਦੇ ਮਾਹਿਰ ਜਦੋਂ ਇਸ ਗੁਰਦੁਆਰਾ ਸਾਹਿਬ ਆਏ, ਤਾਂ ਉੱਥੇ ਕੁੱਝ ਗੁਰਸਿੱਖਾਂ ਨੇ ਜਿਨ੍ਹਾਂ ਵਿਚ ਗੁਲਜ਼ਾਰ ਸਿੰਘ, ਜੋਗਾ ਸਿੰਘ, ਹਰਨੇਕ ਸਿੰਘ, ਅਜੈਬ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਤਰਨਵੀਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਸਵਾਲਾਂ ਦੀ ਝੜੀ ਲਾ ਦਿੱਤੀ ਅਤੇ ਨਾਲ ਹੀ ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਕਿ ਕਿਵੇਂ ਇਹ ਬਚਿਆਂ ਦੇ ਸ੍ਰੀ ਸਾਹਿਬ ਪੁਆ ਕੇ ਉਨ੍ਹਾਂ ਦੇ ਮੂੰਹ ਤੇ ਤਿਰੰਗੇ ਝੰਡੇ ਦੇ ਨਿਸ਼ਾਨ ਬਣਾ ਕੇ ਜਨ ਗਨ ਮਨ ਗਾਉਣ ਲਾਉਂਦੇ ਹਨ। ਅਸਲ ਵਿਚ ਸਿੱਖ ਬੱਚਿਆਂ ਨੂੰ ਹਿੰਦੂਤਵੀ ਰੰਗ ਵਿਚ ਰੰਗ ਰਹੇ ਹਨ।

ਉਨ੍ਹਾਂ ਸਵਾਲ ਕੀਤਾ ਕਿ ਪੰਥ ਕੋਲੋਂ ਪੈਸੇ ਇਕੱਠੇ ਕਰ ਕੇ ਲੈ ਜਾਂਦੇ ਹੋ ਸਾਨੂੰ ਦਸੋ ਕਿ ਹੁਣ ਤੱਕ ਕਿੰਨੇ ਸ਼ਹੀਦ ਸਿੱਖਾਂ ਦੇ ਬੱਚਿਆਂ ਨੂੰ ਮੁਫ਼ਤ ਵਿਦਿਆ ਦਿੱਤੀ ਹੈ। ਯਾਦ ਰਹੇ ਕਿ ਕੁੱਝ ਸਾਲ ਪਹਿਲਾਂ ਵੀ ਇਨ੍ਹਾਂ ਨੂੰ ਜਦੋਂ ਸਿਆਟਲ ਦੇ ਮੇਨ ਗੁਰਦੁਆਰਾ ਸਾਹਿਬ ਤੋਂ ਵੱਡੀ ਰਕਮ ਇਕੱਠੀ ਕਰ ਕੇ ਦਿੱਤੀ ਤਾਂ ਕਮੇਟੀ ਨੇ ਇਨ੍ਹਾਂ ਨੂੰ ਕੁੱਝ ਸ਼ਹੀਦ ਸਿੰਘਾਂ ਦੇ ਬੱਚੇ ਸਾਂਭਣ ਲਈ ਕਿਹਾ, ਤਾਂ ਇਨ੍ਹਾਂ ਨੇ ਜਵਾਬ ਵਿਚ ਕਿਹਾ ਕਿ ਤੁਸੀਂ ਸਪੌਂਸਰ ਕਰ ਦਿਓ। ਜਿਸ ਨੂੰ ਸੁਣ ਕੇ ਕਮੇਟੀ ਵਾਲੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਦੁਬਾਰਾ ਨਹੀਂ ਵੜਨ ਦਿੱਤੇ। ਹੁਣ ਨਵੀਂ ਕਮੇਟੀ ਵਿਚ ਕੁੱਝ ਮੈਂਬਰ ਸਾਧਾਂ ਦੇ ਸਮਰਥਕ ਹੋਣ ਕਰ ਕੇ, ਇਹ ਫਿਰ ਆਏ ਹੋਏ ਹਨ ਅਤੇ ਅੱਜ ਇਨ੍ਹਾਂ ਲਈ ਫੰਡ ਇਕੱਠਾ ਕਰ ਲਈ ਰਾਤ ਦਾ ਖਾਣਾ ਰੱਖਿਆ ਹੋਇਆ ਹੈ।

ਜੋ ਵੀ ਹੈ ਗੁਰਦੁਆਰਾ ਸੱਚਾ ਮਾਰਗ ਦੀਆਂ ਸੰਗਤਾਂ ਨੇ ਬਹੁਤ ਖ਼ੁਸ਼ੀ ਮਨਾਈ ਅਤੇ ਕਈਆਂ ਨੇ ਤਾਂ ਬਹੁਤ ਹੀ ਵਧੀਆ ਹੁੰਗਾਰਾ ਦਿੱਤਾ, ਕਿ ਸਿੰਘੋ ਤੁਹਾਡਾ ਧੰਨਵਾਦ ਕਿ ਤੁਸੀਂ ਸਾਨੂੰ ਜਾਣੂੰ ਕਰਾਇਆ। ਉਨ੍ਹਾਂ ਦੱਸਿਆ ਅਸੀਂ ਤਾਂ ਖ਼ੁਦ ਖਾਣੇ 'ਤੇ ਜਾ ਰਹੇ ਸਾਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top