Share on Facebook

Main News Page

ਆਓ ਇਕ ਕਾਫ਼ਿਲਾ ਬਣਾ ਕੇ 13, 14, 15 ਜੂਨ ਨੂੰ ਕੈਨਸਸ ਪਹੁੰਚੋ, ਜਥੇਦਾਰ ਨਾਲ ਵਾਰਤਲਾਪ ਕਰੀਏ

ਸਾਰੀ ਅਮਰੀਕਾ ਦੀਆਂ ਸਿੱਖ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅਮਰੀਕਾ ਦੇ ਸੂਬੇ ਕੈਨਸਸ ਦੇ ਕੈਨਸਸ ਸ਼ਹਿਰ ਵਿੱਚ ਨਵੇਂ ਬਣ ਰਹੇ ਗੁਰਦਵਾਰਾ ਸਾਹਿਬ ਦਾ ਉਧਘਾਟਨ ਕਰਨ ਵਾਸਤੇ ਮੁਖ ਤੌਰ 'ਤੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਜੀ ਆ ਰਹੇ ਹਨ।

ਕਾਫੀ ਸਮੇਂ ਬਾਅਦ ਉਨ੍ਹਾਂ ਅਮਰੀਕਾ ਫੇਰੀ ਹੈ, ਜਿਸ ਦਾ ਸੰਗਤਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ, ਖਾਸ ਕਰਕੇ ਗੁਰਬਖਸ ਸਿੰਘ ਦੀ ਭੁੱਖ ਹੜਤਾਲ ਤੋਂ ਬਾਅਦ ਅਮਰੀਕਾ ਦੀਆਂ ਸੰਗਤਾਂ ਦੇ ਦਿਲ ਵਿਚ ਕਾਫੀ ਸਵਾਲ ਖੜੇ ਹਨ, ਜਿਨ੍ਹਾਂ ਦਾ ਜਵਾਬ ਸੰਗਤਾਂ ਉਨ੍ਹਾਂ ਤੋਂ ਚਾਹੁੰਦੀਆਂ ਹਨ। ਸਾਰੀਆਂ ਸੰਗਤਾਂ ਬਹੁਤ ਨਿਰਾਸ਼ ਹਨ ਅਕਾਲ ਤਖ਼ਤ ਦੇ ਮੌਜੂਦਾ ਜਥੇਦਾਰ ਦੀ ਕਾਰਗੁਜਾਰੀ ਤੋਂ, ਜਿਸ ਹਿਸਾਬ ਨਾਲ ਜਥੇਦਾਰ ਸਿਰਫ ਇਕ ਸਿਆਸੀ ਪਾਰਟੀ ਦਾ ਹਥਠੋਕਾ ਬਣ ਕੇ ਰਹਿ ਗਿਆ ਹੈ। ਕਿਸ ਤਰਾਂ ਅਕਾਲ ਤਖ਼ਤ ਸਾਹਿਬ ਨੂੰ ਇਕ ਸਿਆਸੀ ਪਾਰਟੀ ਆਪਣੇ ਮੁਫਾਦ ਵਾਸਤੇ ਵਰਤ ਰਹੀ ਹੈ, ਇਸ ਬਾਰੇ ਸੰਗਤਾਂ ਵਿੱਚ ਬਹੁਤ ਰੋਹ ਹੈ। ਹਰ ਇਕ ਸਿੱਖ ਚਾਹੁੰਦਾ ਹੈ ਕਿ ਜਥੇਦਾਰ ਦੀ ਪਦਵੀ ਨੂੰ ਇਕ ਸਿਆਸੀ ਪਾਰਟੀ ਤੋਂ ਆਜ਼ਾਦ ਕਰਵਾਇਆ ਜਾਵੇ ਅਤੇ ਜਥੇਦਾਰ ਚੁਣਨ ਦੀ ਪ੍ਰਕਿਰਿਆ ਸਰਬਤ ਖਾਲਸੇ ਰਾਹੀਂ ਹੋਵੇ।

ਜਿਹੜੀ ਅਕਾਲ ਤਖ਼ਤ 'ਤੇ ਤਾਜ਼ਾ ਘਟਨਾਕ੍ਰਮ ਹੋਇਆ ਹੈ, ਇਸ ਵਿਚ ਮੁਖ ਦੋਸ਼ੀ ਸ਼੍ਰੋਮਣੀ ਕਮੇਟੀ ਅਤੇ ਮੌਜੂਦਾ ਜਥੇਦਾਰ ਹੈ, ਜਿਹਨਾ ਨੇ ਅਕਾਲ ਤਖ਼ਤ ਨੂੰ ਆਪਣੀ ਨਿਜੀ ਜਾਗੀਰ ਸਮਝ ਰਖਿਆ ਹੈ, ਕਿ ਇਹਨਾ ਦੀ ਇਜਾਜ਼ਤ ਤੋਂ ਬਿਨਾ ਓਥੇ ਕੋਈ ਸਰਧਾਂਜਲੀ ਵੀ ਨਹੀਂ ਦੇ ਸਕਦਾ।

ਸੋ, ਆਓ ਅਸੀਂ ਸਾਰੇ ਅਮਰੀਕਾ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਉਣ ਵਾਲੀ 13, 14, 15 ਜੂਨ ਨੂੰ ਕੈਨਸਸ ਪਹੁੰਚੋ। ਆਓ ਇਕ ਕਾਫ਼ਿਲਾ ਬਣਾ ਕੇ ਜਥੇਦਾਰ ਨਾਲ ਵਾਰਤਲਾਪ ਕਰੀਏ ਅਤੇ ਸੰਗਤਾਂ ਦੇ ਕਾਫੀ ਸਵਾਲ ਹਨ, ਜਿਹਨਾ ਦੇ ਜਵਾਬ ਸੰਗਤਾਂ ਜਥੇਦਾਰ ਤੋਂ ਮੰਗਦੀਆਂ ਹਨ।

ਅਸੀਂ ਇਸ ਗੁਰਦਵਾਰਾ ਸਾਹਿਬ ਦੀ ਕਮੇਟੀ ਨੂੰ ਵੀ ਬੇਨਤੀ ਕਰਦੇ ਹਾਂ ਕਿ ਬਾਹਰੋਂ ਆਈਆਂ ਸੰਗਤਾਂ ਦੇ ਨਾਲ ਜਥੇਦਾਰ ਦੀ ਮੀਟਿੰਗ ਕਰਵਾਈ ਜਾਵੇ। ਜੇਕਰ ਹੋ ਸਕੇ ਤਾਂ ਸਾਰੇ ਸਵਾਲ ਜਵਾਬ ਖੁਲੇ ਦਰਬਾਰ ਵਿੱਚ ਸੰਗਤਾਂ ਦੇ ਸਾਹਮਣੇ ਹੋਣ ਅਤੇ ਜਿਸ ਦੀ ਵੀਡੀਓ ਰਿਕਾਰਡਿੰਗ ਹੋਵੇ। ਜੇਕਰ ਜਥੇਦਾਰ ਸੰਗਤਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਜਾਂ ਸੰਗਤਾਂ ਨੂੰ ਨਹੀਂ ਮਿਲਦੇ, ਫੇਰ ਇਹਨਾਂ ਨੂੰ ਇਸ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਅਤੇ ਜੇਕਰ ਜਥੇਦਾਰ ਕੋਲ ਸੰਗਤਾਂ ਦੇ ਸਵਾਲਾਂ ਦੇ ਜਵਾਬ ਨਹੀਂ, ਤਾਂ ਓਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਅਗਲੇ ਜਥੇਦਾਰ ਦੀ ਚੋਣ ਸਰਬਤ ਖਾਲਸਾ ਬੁਲਾ ਕੇ ਕਰਵਾਈ ਜਾਵੇ।

ਅਖੀਰ ਵਿੱਚ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਹੁੰਮ ਹੁਮਾ ਕੇ ਕੈਨਸਸ ਪਹੁੰਚੋ। ਨਹੀਂ ਤਾਂ ਫੇਰ ਫੇਸਬੁਕ, ਰੇਡੀਓ, ਅਖਬਾਰਾਂ ਵਿੱਚ ਬਿਆਨਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ, ਜੇਕਰ ਹੁਣ ਅਸੀਂ ਇਹ ਕਦਮ ਨਾ ਚੁਕਿਆ... ਅਖੀਰ ਵਿੱਚ ਭੁਲ ਚੁੱਕ ਦੀ ਖਿਮਾ...

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ॥

ਬੇਨਤੀ ਕਰਤਾ:

- ਟਹਿਲ ਸਿੰਘ, ਰਾਜਿੰਦਰ ਸਿੰਘ, ਗੁਰਜੀਤ ਸਿੰਘ... ਨਿਊਯਾਰਕ
- ਬਾਬਾ ਬੰਦਾ ਸਿੰਘ ਬਹਾਦੁਰ ਸੋਸਾਇਟੀ ਨਿਊਯਾਰਕ
- ਸੁਰਜੀਤ ਸਿੰਘ ਕਲੇਰ, ਗੁਰਿੰਦਰ ਸਿੰਘ ਸੰਧੂ, 443 307 3550, ਬਲਵਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਸੁਖਮਿੰਦਰ ਸਿੰਘ 443 827 0189... ਮੈਰੀਲੈਂਡ
- ਦਲਜੀਤ ਸਿੰਘ ਇੰਡਿਆਨਾ 317 590 7448, ਅਵਤਾਰ ਸਿੰਘ ਬਾਸੀ, ਕੁਲਦੀਪ ਸਿੰਘ ਬਾਠ, ਸੁਖਮਿੰਦਰ ਸਿੰਘ ਸੰਧੂ 317 225 3737


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top