Share on Facebook

Main News Page

ਅਕਾਲ ਤਖਤ ਦੇ ਸਿਧਾਂਤ ਨੂੰ ਖਤਮ ਕਰਣ ਦੀ ਸਾਜਿਸ਼ ਦਾ ਹਿੱਸਾ ਹੈ, ਛੇ ਜੂਨ ਨੂੰ ਵਾਪਰੀ ਮੰਦਭਾਗੀ ਘਟਨਾ
-: ਸਰਬਜੋਤ ਸਿੰਘ ਦਿੱਲੀ

ਜਦ ਤੋਂ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਵਰਣਵੰਡ ਕਰਣ ਵਾਲੇ ਬਿੱਪਰ ਦੇ ਖਿਲਾਫ਼ ਸਮਾਜ ਨੂੰ ਸੁਚੇਤ ਕਰਨਾ ਸ਼ੁਰੂ ਕੀਤਾ, ਤਦ ਤੋਂ ਬਿੱਪਰ ਨੇ ਵੱਖ ਵੱਖ ਹਥਕੰਡੇ ਅਪਣਾਅ ਕੇ, ਇਸ ਸੋਚ ਨੂੰ ਸੱਟ ਮਾਰਨ ਦਾ ਕੰਮ ਕੀਤਾ ਹੈ। ਕਦੀ ਚੰਦੂ ਵੱਲੋਂ ਕੰਨ ਭਰੇ ਜਾਣ 'ਤੇ ਸਮੇਂ ਦੇ ਹਾਕਮ ਜਹਾਂਗੀਰ ਵੱਲੋਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਣ ਦੀ ਕੋਝੀ ਚਲ ਹੋਵੇ, ਚਾਹੇ ਗੰਗੂ ਵੱਲੋਂ ਸ਼ਾਹੀ ਦਰਬਾਰ 'ਚ ਸੌਹਾਂ ਦੇ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ ਜਾਣਾ ਹੋਵੇ, ਅਤੇ ਚਾਹੇ ਮੌਜੂਦਾ ਦੌਰ 'ਚ ਅੱਜ ਤੋਂ 30 ਸਾਲ ਪਹਿਲਾਂ ਇਨ੍ਹਾਂ ਹੀ ਗੰਗੂ ਅਤੇ ਚੰਦੂਆਂ ਵੱਲੋਂ ਵਕਤ ਦੀ ਸਰਕਾਰ ਵੱਲੋਂ ਦਰਬਾਰ ਸਾਹਿਬ ਅਤੇ ਅਕਾਲ ਤਖਤ 'ਤੇ ਹਮਲਾ ਕਰਨ ਲਈ ਉਕਸਾਉਣਾ ਹੋਵੇ, ਜਿਸ ਵਿਚ ਆਪਣੇ ਵਰਗੇ ਦਿੱਸਣ ਵਾਲੇ ਆਪਣੀ ਹੀ ਵਰਗੀ ਵੇਸ਼ ਭੂਸ਼ਾ ਵਾਲੇ ਲੋਕ ਗੁਰੂ ਘਰ ਨਾਲ ਕੋਈ ਨਾ ਕੋਈ ਸਬੰਧ ਰਖਣ ਵਾਲੇ ਹੀ ਇਨ੍ਹਾਂ ਕੰਮਾ 'ਚ ਕਿਸੇ ਨਾ ਕਿਸੇ ਤਰੀਕੇ ਹਿੱਸੇਦਾਰ ਰਹੇ ਹਨ, ਗੁਰੂ ਅਰਜਨ ਸਾਹਿਬ ਵੇਲੇ ਮੀਣੇ, ਛੋਟੇ ਸਾਹਿਬਜ਼ਾਦਿਆਂ ਵੇਲੇ ਗੁਰੂ ਘਰ ਆ ਰਸੋਈਯੇ ਗੰਗੂ ਅਤੇ 1984 ਵੇਲੇ ਸਾਡੇ ਅਖੌਤੀ ਪੰਥਕ ਆਗੂ ਅੱਜ ਵੀ ਅਕਾਲ ਤਖਤ ਨੂੰ ਇਕ ਸਿਧਾਂਤ ਦੀ ਬਜਾਇ, ਕੇਵਲ ਇਕ ਬਿਲਡਿੰਗ ਜਾਂ ਕੋਈ ਚੌਂਕੀ ਥਾਣਾ ਜਾਂ ਅਦਾਲਤ ਕਹਿ ਕੇ ਪ੍ਰਚਾਰਣ ਵਾਲੇ ਆਪ ਹੀ ਅਕਾਲ ਤਖਤ ਦੇ ਸਿਧਾਂਤ ਨੂੰ ਮਿੱਟੀ 'ਚ ਰੋਲਣ ਦਾ ਕੰਮ ਆਪਣੇ ਉਨ੍ਹਾਂ ਹੀ ਬਿੱਪਰ ਆਕਾਵਾਂ ਦੇ ਇਸ਼ਾਰਿਆਂ 'ਤੇ ਕਰ ਰਹੇ ਨੇ, ਜੋ ਇੰਨੇ ਸਮਝਦਾਰ ਹਨ ਕਿ ਇਹ ਸਮਝ ਚੁੱਕੇ ਹਨ ਕਿ ਟੈਂਕਾਂ, ਤੋਪਾਂ ਤੇ ਬੰਦੂਕਾਂ ਨਾਲ ਉਡਾ ਕੇ ਸਿੱਖਾਂ ਨੂੰ ਮਾਰਿਆ ਤਾਂ ਜਾ ਸਕਦਾ ਹੈ, ਪਰ ਸਿੱਖੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਉਹ ਇੰਨਾ ਸਮਝਦਾਰ ਹੈ ਕਿ ਉਸਨੂੰ ਪਤਾ ਹੈ ਕਿ ਜੇ ਸਿੱਖੀ ਨੂੰ ਢਾਹ ਲਾਉਣੀ ਹੈ ਤਾਂ ਸਿੱਖਾਂ ਨੂੰ ਉਨ੍ਹਾਂ ਦੇ ਮੁੱਢ ਗੁਰੂ ਗ੍ਰੰਥ ਸਾਹਿਬ ਦੀ ਉਪਦੇਸ਼ ਰੂਪੀ ਬਾਣੀ ਤੋਂ ਤੋੜ ਦੇਵੋ ਅਤੇ ਇਨ੍ਹਾਂ ਹੀ ਗੱਲਾਂ ਨੂੰ ਮੁੱਦਾ ਬਣਾ ਕੇ ਸਿੱਖ ਨੂੰ ਸਿੱਖ ਨਾਲ ਲੜਾ ਦਿੱਤਾ ਜਾਵੇ ਤੇ ਇਹ ਆਪ ਹੀ ਮੁੱਕ ਜਾਣਗੇ।

ਕਦੀ ਕਦੀ ਬਿਪਰਵਾਦੀ ਤਾਕਤਾਂ ਆਪਣੇ ਇਨ੍ਹਾਂ ਮਨਸੂਬਿਆਂ 'ਚ ਕਾਮਯਾਬ ਹੁੰਦੀਆਂ ਦਿਸਦੀਆਂ ਨੇ ਅਤੇ ਅਸੀਂ ਕਿਤੇ ਨਾ ਕਿਤੇ ਉਨ੍ਹਾਂ ਦੀ ਸਮਝਦਾਰੀ ਭਰੀਆਂ ਚਾਲਾਂ ਦਾ ਆਪਣੀ ਮੂਰਖਤਾ ਕਾਰਣ ਸ਼ਿਕਾਰ ਹੁੰਦੇ ਨਜਰ ਆ ਰਹੇ ਹਾਂ। ਸਾਡੇ ਕੋਲ ਦੂਰਅੰਦੇਸ਼ੀ ਅਤੇ ਸਮਝਦਾਰੀ ਭਰਿਆ ਕੋਈ ਵੀ ਕੋਈ ਵੀ ਕੌਮੀ ਆਗੂ ਨਜ਼ਰ ਨਹੀਂ ਆਉਂਦਾ। ਹਰ ਇਕ ਦੂਸਰੇ ਦੀ ਗੱਲ ਨੂੰ ਨੀਵਾਂ ਦਿਖਾ ਕੇ ਆਪਣੇ ਆਪ ਨੂੰ ਉਚਾ ਦਰਸਾਉਣਾ ਚਾਹੁੰਦਾ ਹੈ, ਇਹ ਤਾਂ ਪੱਕਾ ਹੈ ਕੇ ਕੌਮ ਦਾ ਦਰਦ ਆਪਣੇ ਸੀਨੇ ਵਿਚ ਰਖਣ ਵਾਲਿਆਂ ਦਾ ਘਾਟਾ ਵੀ ਨਹੀਂ ਹੈ, ਪਰ ਅਸੀਂ ਆਪਸ 'ਚ ਇਕਠੇ ਨਹੀਂ ਹਾਂ, ਅਸੀਂ ਕਿਸੇ ਨੂੰ ਆਪਨੇ ਏਕੇ ਦੀ ਤਾਕਤ ਦਿਖਾਉਣ ਲਈ ਇਕਠੇ ਹੋਣਾ ਨਹੀਂ ਚਾਹੁੰਦੇ। ਅਸੀਂ ਆਪਣੀ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਜਾਨ ਆਪਣੇ ਕਿਸੇ ਨਾ ਕਿਸੇ ਨਿਜੀ ਮੁਫਾਦ ਲਈ ਦੂਸਰੇ ਉੱਤੇ ਚਿੱਕੜ ਸੁੱਟ ਕੇ, ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹਾਂ, ਇਸ ਗੱਲ ਦੀ ਪ੍ਰਵਾਹ ਕੀਤੇ ਬਗੈਰ ਕਿ ਸਾਡੀ ਇਸ ਹਰਕਤ ਨਾਲ ਇਕ ਵੱਡੇ ਟੀਚੇ ਨੂੰ ਕਿੰਨੀ ਢਾਹ ਲਗਦੀ ਹੈ।

ਅੱਜ ਸਾਡੇ ਕੋਲ ਬਿੱਪਰ ਦੀਆਂ ਮਾਰੂ ਨੀਤੀਆਂ ਅਤੇ ਕੋਝੀਆਂ ਚਾਲਾਂ ਦਾ ਇਕੋ ਇਕ ਹੱਲ ਹੈ ਕਿ ਅਸੀਂ ਸਬ ਕੁਛ ਪਿਛੇ ਛਡ ਕੇ ਇੱਕੋ ਇਕ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ 'ਤੇ ਪਹਿਰਾ ਦਈਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੁਰਮਾਨ ਹੀ ਆਪਣੇ ਲਈ ਜੀਵਨ ਜਾਚ ਬਣਾ ਲਈਏ, ਨਹੀਂ ਤਾਂ ਫਿਰ ਅਸੀਂ ਆਪਸ 'ਚ ਹੀ ਪੱਗਾਂ ਰੋਲਦੇ, ਇਕ ਦੂਜੇ ਨੂੰ ਮੰਦਾ ਬੋਲਦੇ ਅਤੇ ਅਕਾਲ ਤਖਤ ਦੇ ਸਿਧਾਂਤ ਨੂੰ ਮਿੱਟੀ 'ਚ ਰੋਲਦੇ ਹੀ ਰਹਿ ਜਾਵਾਂਗੇ।

ਸੋਚੋ ਅਤੇ ਵਿਚਾਰੋ

ਗੁਰੂ ਗ੍ਰੰਥ ਸਾਹਿਬ ਦਾ ਵਿਦਿਆਰਥੀ
ਸਰਬਜੋਤ ਸਿੰਘ ਦਿੱਲੀ
+919718613188


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top