Share on Facebook

Main News Page

ਕੀ ਅਕਾਲ ਤਖ਼ਤ ਦਰਬਾਰ ਸਾਹਿਬ ਹੈ ?
-: ਜਗਤਾਰ ਸਿੰਘ, ਨਿਊ ਯਾਰਕ

ਅਕਾਲ ਤਖ਼ਤ ਸਾਹਿਬ ਦੀ ਸਿਰਜਣਾਂ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਦਿੱਲੀ ਤਖ਼ਤ ਤੋਂ ਮਿੱਥ ਕੇ 2 ਫੁੱਟ ਉੱਚੀ ਕੀਤੀ ਗਈ ਸੀ ਅਤੇ ਗੁਰੂ ਸਾਹਿਬ ਨੇ ਓਸ ਸਮੇਂ ਦੇ ਸਿੱਖਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਆਉਣ ਵਕਤ ਸ਼ਸ਼ਤਰ ਅਤੇ ਘੋੜੇ ਲੈ ਕੇ ਆਉਣ ਲਈ ਕਿਹਾ ਗਿਆ। ਇਸੇ ਅਕਾਲ ਤਖਤ ਸਾਹਿਬ ਤੋਂ ਹੀ ਸਿੱਖ ਸ਼ਸ਼ਤਰਾਂ ਸਮੇਤ ਅਰਦਾਸਾ ਸੋਧ ਕੇ ਹਿੰਦੋਸਤਾਨ ਦੀਆਂ ਬਹੂ ਬੇਟੀਆਂ ਨੂੰ ਬਚਾਉਣ ਜਾਂਦੇ ਰਹੇ ਹਨ। ਓਸ ਵਕਤ ਅਕਾਲ ਤਖਤ ਸਾਹਿਬ ਉੱਪਰ ਹਥਿਆਰ ਲਿਜਾਣਾ ਬਿਲਕੁਲ ਜਾਇਜ਼ ਲਗਦਾ ਸੀ ਪਰ ਅੱਜ ਅਕਾਲ ਤਖਤ ਸਾਹਿਬ ਦਾ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੋਣਾ ਅਤੇ ਓਥੇ ਓਹਨਾਂ ਹੀ ਹਥਿਆਰਾਂ ਦੀ ਮੌਜੂਦਗੀ ਭਾਰਤੀ ਹੁਕਮਰਾਨਾਂ ਨੂੰ ਰੜਕ ਰਹੇ ਹਨ।

ਭਾਰਤੀ ਏਜੇਂਸੀਆਂ ਅਤੇ ਭਾਰਤੀ ਮੀਡੀਆ ਦੇ ਪ੍ਰਚਾਰ ਦੇ ਪ੍ਰਭਾਵ ਹੇਠ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਨਾ ਰੱਖਣ ਵਾਲੇ ਵੀ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਸਮਝੀ ਅਤੇ ਬੋਲੀ ਜਾ ਰਹੇ ਹਨ।

ਪਿਛਲੇ ਸਮੇਂ ਵਿੱਚ ਜਗਬਾਣੀ ਅਖਬਾਰ ਵਾਲਿਆਂ ਦਾ ਕੰਮ ਸ਼ੁਰੂ ਤੋਂ ਹੀ ਪੰਜਾਬ ਅਤੇ ਸਿੱਖ ਵਿਰੋਧੀ ਹੋਣ ਕਰਕੇ ਇਹਨਾਂ ਦੇ ਲਾਲੇ ਨੂੰ ਸਿੰਘਾਂ ਵਲੋਂ ਬਣਦੀ ਸਜ਼ਾ ਵੀ ਦਿੱਤੀ ਗਈ ਸੀ, ਪਰ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣ ਵਾਲੀ ਇਸ ਗੈਰ ਜ਼ਿੰਮੇਵਾਰ ਅਖਬਾਰ ਵਲੋਂ ਹੁਣ ਫਿਰ ਅਕਾਲ ਤਖਤ ਸਾਹਿਬ ਵਿਖੇ ਹੋਈ ਝੜਪ ਨੂੰ ਦਰਬਾਰ ਸਾਹਿਬ ਵਿਖੇ ਹੋਈ ਝੜਪ ਦੱਸ ਦੱਸ ਕੇ ਸਿੱਖਾਂ ਨੂੰ ਗੁਮਰਾਹ ਅਤੇ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਵਾਰ ਵਾਰ ਇਸ ਝੜਪ ਦੀ ਖ਼ਬਰ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਕੀ ਇਸ ਅਖਬਾਰ ਨੂੰ ਪੰਜਾਬ ਵਿੱਚ ਤਕਰੀਬਨ 5 ਲੱਖ ਨਿਰਦੋਸ਼ ਨੌਜਵਾਨਾਂ ਦੇ ਹੋਏ ਕਤਲ ਨਹੀਂ ਦਿਸਦੇ? ਪੰਜਾਬ ਦੇ ਲੁੱਟੇ ਜਾ ਰਹੇ ਪਾਣੀ ਅਤੇ ਬਿਜਲੀ ਨਹੀਂ ਦਿਸਦੇ? ਜੇਲਾਂ ਵਿੱਚ ਬੰਦ ਸਜ਼ਾ ਪੂਰੀ ਕਰ ਚੁੱਕੇ ਇਨਸਾਨ ਨਹੀਂ ਦਿਸਦੇ? ਪੰਜਾਬ ਦੇ ਹੱਕਾਂ ਦੀ ਲੜਾਈ ਨੂੰ ਹਿੰਦੂ ਸਿੱਖ ਦੀ ਲੜਾਈ ਬਣਾਉਣ ਵਿੱਚ ਵੀ ਇਸਦਾ ਮਹਤਵਪੂਰਨ ਯੋਗਦਾਨ ਰਿਹਾ ਹੈ।

ਪਿਛਲੇ ਹਫਤੇ ਅਕਾਲ ਤਖਤ ਸਾਹਿਬ ਉੱਪਰ ਹੋਈ ਘਟਨਾ ਨੂੰ ਬਾਕੀ ਭਾਰਤੀ ਮੀਡੀਆ ਵਲੋਂ ਹੱਦੋਂ ਵਧ ਤੂਲ ਦਿੱਤੀ ਗਈ ਹੈ ਕਿਓੰਕੇ ਇਸ ਨਾਲ ਸਿੱਖਾਂ ਨੂੰ ਅੰਤਰਰਾਸ਼ਟਰੀ ਪਧਰ 'ਤੇ ਬਦਨਾਮ ਕੀਤਾ ਜਾ ਸਕਦਾ ਸੀ ਜਿਸ ਵਿੱਚ ਓਹ ਸਫ਼ਲ ਵੀ ਹੋਏ ਹਨ। ਏਜੇਂਸੀਆਂ ਵਲੋਂ ਇਹ ਲੜਾਈ ਅਜ਼ਾਦ ਸੋਚ ਰੱਖਣ ਵਾਲੇ ਅਤੇ ਭਾਰਤ ਦੀ ਸੋਚ ਮੁਤਾਬਿਕ ਚਲਣ ਵਾਲੇ ਸਿੱਖਾਂ ਨੂੰ ਗੁਮਰਾਹ ਕਰਕੇ ਕਰਵਾਈ ਗਈ ਹੈ ਤਾਂ ਜੋ ਹਰੇਕ ਸਾਲ 1984 ਦੇ ਹਮਲੇ ਦੀ ਯਾਦ ਵਿੱਚ ਸਿੱਖ ਅਕਾਲ ਤਖਤ ਸਾਹਿਬ ਉੱਪਰ ਜੁੜਨਾਂ ਬੰਦ ਕਰ ਦੇਣ।

ਹਰ ਸਾਲ ਸਿੱਖਾਂ ਦੀ ਸਰਕਾਰੀ ਜ਼ੁਲਮਾਂ ਵਿਰੁਧ ਆਵਾਜ਼ ਬੁਲੰਦ ਹੁੰਦੀ ਵੇਖ ਕੇ ਏਜੇਂਸੀਆਂ ਬੌਂਦਲਾ ਚੁੱਕੀਆਂ ਹਨ ਅਤੇ ਇਹੋ ਜਿਹੀਆਂ ਘਟਨਾਵਾਂ ਕਰਵਾ ਕੇ ਕਿਸੇ ਵੀ ਲਹਿਰ ਨੂੰ ਬਦਨਾਮ ਕਰਕੇ ਦਬਾਇਆ ਜਾਂਦਾ ਹੈ। ਕੋਈ ਵੀ ਲਹਿਰ ਜਦੋਂ ਲੋਕ ਲਹਿਰ ਬਣ ਜਾਂਦੀ ਹੈ ਤਾਂ ਦੇਸ਼ਾਂ ਦੇ ਤਖਤੇ ਪਲਟ ਜਾਂਦੇ ਹਨ, ਪਰ ਇਹੋ ਜਿਹੀਆਂ ਹਿੰਸਕ ਘਟਨਾਵਾਂ ਦੇ ਡਰ ਕਾਰਨ ਲੋਕ ਲਹਿਰਾਂ ਤੋਂ ਪਾਸਾ ਵੱਟ ਲੈਂਦੇ ਹਨ। ਇਸ ਝੜਪ ਵਿੱਚ ਮੋਨੇ ਵਿਅਕਤੀਆਂ ਦੁਆਰਾ ਦੁਮਾਲੇ ਸਜਾ ਕੇ ਅਤੇ ਚੋਲੇ ਪਹਿਨ ਕੇ ਸ਼ਮੂਲੀਅਤ ਕਰਨਾਂ ਇਸ ਦੇ ਸਬੂਤ ਹਨ।

ਅਕਾਲ ਤਖਤ ਸਾਹਿਬ ਅਤੇ ਹਥਿਆਰਾਂ ਦਾ ਅਟੁੱਟ ਰਿਸ਼ਤਾ ਹੈ। ਹਥਿਆਰ ਸਿੱਖ ਕੌਮ ਦਾ ਅਨਿਖੜਵਾਂ ਅੰਗ ਹਨ। ਪਰ ਭਾਰਤੀ ਏਜੇਂਸੀਆਂ ਆਪਣੇ ਪ੍ਰਚਾਰ ਦੁਆਰਾ ਸਿੱਖ ਕੌਮ ਨੂੰ ਹਥਿਆਰਾਂ ਤੋਂ ਡਰਾ ਰਹੀ ਹੈ ਜਿਸਦੇ ਜਾਲ ਵਿੱਚ ਫਸਕੇ ਬਹੁਤੇ ਵੀਰ ਅਕਾਲ ਤਖਤ ਉੱਪਰ ਹਥਿਆਰਾਂ ਦੀ ਮੌਜੂਦਗੀ ਨੂੰ ਗਲਤ ਠਹਿਰਾ ਰਹੇ ਹਨ। ਹਥਿਆਰ ਹੀ ਸਿੱਖ ਕੌਮ ਦੀ ਤਾਕਤ ਹਨ ਅਤੇ ਸਿੱਖ ਕੌਮ ਇਹ ਹਥਿਆਰ ਆਪਣੀ ਰੱਖਿਆ ਵਾਸਤੇ ਵਰਤਦੀ ਹੈ। 1984 ਵਿੱਚ ਸਿੱਖਾਂ ਦੇ ਕਤਲੇਆਮ ਤੋਂ ਪਹਿਲਾਂ ਭਾਰਤੀ ਪੁਲਿਸ ਵਲੋਂ ਸਿੱਖਾਂ ਦੇ ਹਥਿਆਰ ਜਮਾਂ ਕਰਵਾ ਲਏ ਗਏ ਸਨ ਅਤੇ ਫਿਰ ਬਾਅਦ ਵਿੱਚ ਪੂਭਾਰਤ ਦੇ ਕਈ ਹਿੱਸਿਆਂ ਵਿੱਚ ਸ਼ਰੇਆਮ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਸੀ ਅਤੇ ਧੀਆਂ ਭੈਣਾਂ ਦੇ ਬਲਾਤਕਾਰ ਕੀਤੇ ਗਏ ਸਨ। ਹੁਣ ਪੰਜਾਬ ਦੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਇਸ ਲਈ ਤਿਆਰ ਕੀਤਾ ਜਾ ਰਿਹਾ ਹੈ ਕੇ ਓਹ ਖੁਦ ਹੀ ਹਥਿਆਰਾਂ ਤੋਂ ਦੂਰ ਹੋ ਜਾਣ ਅਤ ਓਹ ਦਿਨ ਵੀ ਦੂਰ ਨਹੀਂ ਹਨ ਜਦੋਂ ਇਹੀ ਹਾਕਮ ਪੰਜਾਬ ਵਿੱਚ ਇੱਕ ਹੋਰ 1984 ਦੇ ਸਿੱਖ ਕਤਲੇਆਮ ਵਾਲਾ ਭਾਣਾ ਵਰਤਾਉਣਗੇ।

ਹਿੰਦੋਸਤਾਨ ਦੇ ਕਈ ਹਿੰਦੂ ਮੰਦਿਰਾਂ ਵਿੱਚ ਵੀ ਹਥਿਆਰਾਂ ਦੀ ਪੂਜਾ ਕੀਤੀ ਜਾਂਦੀ ਹੈ, ਪਰ ਓਸ ਉੱਪਰ ਨਾ ਤਾਂ ਕਿਸੇ ਹਿੰਦੂ ਵੀਰ ਨੂ ਇਤਰਾਜ਼ ਹੈ ਅਤੇ ਨਾਂ ਹੀ ਅੱਜ ਕੱਲ ਦੇ “ਗੁਰੂ ਦੇ ਸਿੱਖਾਂ” ਨੂੰ। ਕਿਓਂ ?

ਹੁਣ ਸਵਾਲ ਇਹ ਉਠਦਾ ਹੈ ਕੇ ਕੀ ਮੰਦਿਰਾਂ ਵਿੱਚ ਖਤਰਨਾਕ ਅਗਨੀ ਦੋਜ਼ਖ ਹਥਿਆਰਾਂ ਦੀ ਪੂਜਾ ਜਾਇਜ਼ ਹੈ? ਕੀ ਇਹਨਾਂ ਦੇ ਦੇਵੀ ਦੇਵਤਿਆਂ ਦੇ ਹੱਥਾਂ ਵਿਚਲੇ ਹਥਿਆਰ ਹਿੰਸਾ ਦਾ ਪ੍ਰਤੀਕ ਨਹੀਂ ਹਨ ? ਜੇਕਰ ਹਿੰਦੂ ਮੰਦਿਰਾਂ ਵਿੱਚ ਖ਼ਤਰਨਾਕ ਹਥਿਆਰ ਰੱਖੇ ਜਾ ਸਕਦੇ ਹਨ ਤਾਂ ਸਿੱਖ ਗੁਰਦਵਾਰਿਆਂ ਵਿੱਚ ਆਮ ਹਥਿਆਰਾਂ ਕ੍ਰਿਪਾਨਾਂ ਬਰਛਿਆਂ ਵਿਰੁਧ ਇੰਨਾ ਰੌਲਾ ਕਿਓਂ ? ਸਿੱਖਾਂ ਨੇ ਕਦੇ ਅੱਜ ਤੱਕ ਕਿਸੇ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਨਹੀਂ ਕੀਤੀ, ਭਾਵੇਂ ਇਹ ਲੋਕ ਕਿਸੇ ਹਥਿਆਰਾਂ ਵਾਲੀ ਦੇਵੀ ਨੂੰ ਪੂਜਣ ਜਾਂ ਕਿਸੇ ਦੇਵਤੇ ਦੇ ਲਿੰਗ ਨੂੰ, ਪਰ ਸਿੱਖਾਂ ਦੇ ਹਰ ਕੰਮ ਵਿੱਚ ਇਹਨਾਂ ਦੀ ਦਖ਼ਲ ਅੰਦਾਜ਼ੀ ਹੁੰਦੀ ਹੈ। ਇਹਨਾਂ ਵਲੋਂ ਕਦੇ ਭਿੰਡਰਾਂਵਾਲਿਆ ਦੇ ਪੋਸਟਰ ਪਾੜਨੇ, ਕਦੇ ਅਮ੍ਰਿਤਸਰ ਵਿੱਚ ਸ਼ਰਾਬ ਦਾ “ਲੰਗਰ” (ਓਹਨਾਂ ਦੁਆਰਾ ਲੰਗਰ ਸ਼ਬਦ ਵਰਤਿਆ ਗਿਆ ਸੀ) ਲਾਉਣਾ, ਕਦੀ ਬੀੜੀਆਂ ਤੰਬਾਕੂ ਡੰਡਿਆਂ ਨਾਲ ਬੰਨ ਕੇ ਸ਼ਹਿਰ ਵਿੱਚ ਮਾਰਚ ਕਢਣਾ, ਕਦੀ ਚੌੰਕ ਵਿੱਚ ਕਿਸੇ ਖਾੜਕੂ ਦੀ ਫੋਟੋ ਜਲਾਉਣੀ ਆਦਿ ਆਦਿ ਸਭ ਕੁਝ ਏਜੇਂਸੀਆਂ ਦੀ ਸ਼ਹਿ ਤੇ ਸਿੱਖਾਂ ਨੂੰ ਭੜਕਾਉਣ ਲਈ ਕੀਤਾ ਜਾਂਦਾ ਹੈ ਤੇ ਜੇਕਰ ਕੋਈ ਮਾੜਾ ਮੋਟਾ ਵੀ ਵਿਰੋਧ ਕਰਦੇ ਹਨ ਤਾਂ ਓਹਨਾਂ ਨੂੰ ਹਿੰਸਕ ਦਿਖਾ ਕੇ ਬਦਨਾਮ ਕੀਤਾ ਜਾਂਦਾ ਹੈ।

ਲੜਾਈ ਦੋ ਵੱਖ ਵੱਖ ਵਿਚਾਰਧਾਰਾਵਾਂ ਦਾ ਟਾਕਰਾ ਹੁੰਦਾ ਹੈ, ਜਦੋਂ ਕਿਸੇ ਇੱਕ ਧਿਰ ਵਲੋਂ ਆਪਣੀ ਵਿਚਾਰਧਾਰਾ ਨੂੰ ਧੱਕੇ ਨਾਲ ਥੋਪਿਆ ਜਾਂਦਾ ਹੋਵੇ ਤਾਂ ਦੂਜੀ ਧਿਰ ਵਲੋਂ ਓਹਦਾ ਜਵਾਬ ਦੇਣਾ ਜਰੂਰੀ ਹੋ ਜਾਂਦਾ ਹੈ ਤੇ ਕਈ ਵਾਰੀ ਇਹੀ ਵਿਚਾਰਧਾਰਾ ਦੀ ਲੜਾਈ ਕਿਸੇ ਇੱਕ ਵਿਅਕਤੀ ਦੀ ਗਲਤੀ ਨਾਲ ਸਰੀਰਕ ਲੜਾਈ ਬਣ ਜਾਂਦੀ ਹੈ। ਇੱਥੋਂ ਤੱਕ ਕੇ ਬਹੁਤੇ ਦੇਸ਼ਾਂ ਦੀ ਪਾਰਲੀਮੇਂਟ ਵਿੱਚ ਵੀ ਝੜਪਾਂ ਹੋ ਜਾਂਦੀਆਂ ਹਨ ਅਤੇ ਬਹੁਤੀ ਵਾਰੀ ਫੌਜੀਆਂ ਅਤੇ ਪੁਲਿਸ ਵਾਲਿਆਂ ਵਿੱਚ ਵੀ ਆਪਸੀ ਲੜਾਈਆਂ ਹੋ ਜਾਂਦੀਆਂ ਹਨ। ਪਰ ਇਸਦਾ ਅਰਥ ਇਹ ਨਹੀ ਹੋ ਜਾਂਦਾ ਕੇ ਪੁਲਿਸ ਜਾਂ ਫੌਜੀ ਆਪਣੇ ਹਥਿਆਰ ਆਪਣੇ ਕੋਲ ਨਾਂ ਰੱਖਣ। ਸਿੱਖ ਕੌਮ ਪੂਰਨ ਤੌਰ 'ਤੇ ਸ਼ਾਂਤੀ ਪਸੰਦ ਕੌਮ ਹੈ ਅਤੇ ਸ਼ਾਂਤੀ ਬਣਾਈ ਰੱਖਣ ਲਈ ਸਿੱਖਾਂ ਨੂੰ ਹਥਿਆਰਾਂ ਤੋਂ ਦੂਰ ਹੋਣ ਦੀ ਲੋੜ ਨਹੀਂ, ਬਲਕਿ ਸ਼ਾਂਤੀ ਬਣਾਈ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਲੋਂ ਅਮ੍ਰਿਤ ਛਕ ਕੇ ਸ਼ਸ਼ਤਰਧਾਰੀ ਹੋਣ ਦੀ ਲੋੜ ਹੈ। ਗੁਰੂ ਸਹਿਬਾਨ ਨੇ ਸਿੱਖਾਂ ਨੂੰ ਹਥਿਆਰ ਬਖਸ਼ਣ ਦੇ ਨਾਲ ਨਾਲ ਸੰਜਮ ਤੋਂ ਕੰਮ ਲੈਣ ਦਾ ਵੀ ਹੁਕਮ ਕੀਤਾ ਸੀ।

ਹਥਿਆਰਾਂ ਦੀ ਜਾਇਜ਼ ਵਰਤੋਂ ਹੋਵੇ ਇਸੇ ਕਰਨ ਗੁਰੂ ਗੋਬਿੰਦ ਸਿੰਘ ਜੇ ਸਿੱਖਾਂ ਨੂੰ “ਸੰਤ- ਸਿਪਾਹੀ” ਬਣਾਇਆ ਸੀ ਕਿਉਂਕਿ ਸਿਪਾਹੀ ਤਾਂ ਗਲਤੀ ਨਾਲ ਕਿਸੇ 'ਤੇ ਜ਼ੁਲਮ ਕਰ ਸਕਦਾ ਹੈ, ਪਰ ਇੱਕ “ਸੰਤ-ਸਿਪਾਹੀ ਹਮੇਸ਼ਾਂ ਆਪਣੀ ਅਤੇ ਮਜਲੂਮਾਂ ਦੀ ਰੱਖਿਆ ਲਈ ਹੀ ਹਥਿਆਰ ਉਠਾਵੇਗਾ। ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫੁਰਮਾਨ ਹੈ  “ਚੂੰ ਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ॥ Only when all other methods fail (to achieve righteousness), it is justified to raise the sword., ਅਰਥਾਤ ਜਦੋਂ ਵਕੀਲਾਂ, ਅਪੀਲਾਂ ਅਤੇ ਦਲੀਲਾਂ ਦੇ ਰਾਹ ਫੇਲ੍ਹ ਹੋ ਜਾਣ ਤਾਂ ਹੱਥ ਹਥਿਆਰ ਉਤੇ ਜਾਣਾ ਜਾਇਜ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top