Share on Facebook

Main News Page

ਕਾਨਪੁਰ ਦੇ ਜਾਗਰੂਕ ਸਿੰਘਾਂ ਨੇ, ਦਰਬਾਰ ਸਾਹਿਬ ਦੇ ਰਾਗੀ ਨੂੰ ਸੁਣਾਈਆਂ ਖਰੀਆਂ ਖਰੀਆਂ

ਕਾਨਪੁਰ, 16 ਜੂਨ 2014 (ਇੰਦਰਜੀਤ ਸਿੰਘ ਕਾਨਪੁਰ): ਗੁਰਦੁਆਰਾ ਧਰਮਸ਼ਾਲਾ, ਪੰਜਾਬ ਬਿਰਾਦਰੀ, ਸੰਤ ਨਗਰ, ਕਾਨਪੁਰ ਨੇ ਅੱਜ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਮਿਤੀ 16 ਜੂਨ 2014 ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ। ਕੌਮ ਦੇ ਪ੍ਰਸਿਧ ਕਥਾਕਾਰ ਭਾਈ ਬਲਜੀਤ ਸਿੰਘ ਦਿੱਲੀ ਵਾਲੇ, ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਬਲਵਿੰਦਰ ਸਿੰਘ ਅਤੇ ਕਾਨਪੁਰ ਦਾ ਜਾਗਰੂਕ ਰਾਗੀ ਜੱਥਾ ਭਾਈ ਸੁਰਿੰਦਰ ਸਿੰਘ, ਦੀਵਾਨ ਦੀਆਂ ਹਾਜਰੀਆਂ ਭਰ ਰਹੇ ਸਨ।

ਮੂਲ ਨਾਨਕ ਸ਼ਾਹੀ ਕੈਲੰਡਰ ਦੇ ਵਿਰੁਧ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਗੁਰਪੁਰਬ ਜਾਨ ਬੂਝ ਕੇ 1 ਜੂਨ 2014 ਨੂੰ ਮਨਾਇਆ ਸੀ। ਭਾਈ ਬਲਵਿੰਦਰ ਸਿੰਘ, ਹਜੂਰੀ ਰਾਗੀ ਜੱਥੇ ਨੂੰ ਮੌਜੂਦ ਪਾ ਕੇ ਭਾਈ ਸੁਰਿੰਦਰ ਸਿੰਘ ਕਾਨਪੁਰੀ ਨੇ ਉਚਿਤ ਮੌਕਾ ਵੇਖ ਕੇ ਕੀਰਤਨ ਦੇ ਉਪਰੰਤ ਸਟੇਜ 'ਤੇ ਹੀ ਕਹਿਣਾ ਸ਼ੁਰੂ ਕੀਤਾ ਕਿ "ਮਹਾਰਾਜਾ ਰਣਜੀਤ ਸਿੰਘ ਆਪਣਾ ਦਾੜ੍ਹਾ ਰੰਗਦੇ ਹੁੰਦੇ ਸੀ ਅਤੇ ੳਨ੍ਹਾਂ ਦੇ ਸੇਨਾਪਤੀ ਅਕਾਲੀ ਫੂਲਾ ਸਿੰਘ ਨੇ ੳਨ੍ਹਾਂ ਨੂੰ ਨਿਡਰ ਅਤੇ ਬੇਧੜਕ ਹੋ ਕੇ ਗੁਰਮਤਿ ਦੇ ਵਿਰੂਧ ਕੀਤੇ ਜਾ ਰਹੇ ਇਸ ਕਰਮ ਪ੍ਰਤੀ ਮਹਾਰਾਜਾ ਰਣਜੀਤ ਸਿੰਘ ਦੀ ਆਲੋਚਨਾ ਕੀਤੀ ਸੀ।

ਭਾਈ ਬਲਵਿੰਦਰ ਸਿੰਘ, ਹਜੂਰੀ ਰਾਗੀ ਜਥਾ, ਸ਼੍ਰੀ ਦਰਬਾਰ ਸਾਹਿਬ, ਇਥੇ ਮੌਜੂਦ ਹਨ, ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ, ਲੇਕਿਨ ੳਨ੍ਹਾਂ ਨੂੰ ਚਾਹੀਦਾ ਹੈ ਕਿ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਹੱਕ ਵਿਚ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸੁਚੇਤ ਕਰਣ। ਜੇ ੳਨ੍ਹਾਂ ਵਿੱਚ ਇਹ ਕਰਨ ਦੀ ਹਿੱਮਤ ਨਹੀਂ, ਤਾਂ ਸਾਡੇ ਕਾਨਪੁਰ ਵਾਸੀਆਂ ਦਾ ਸੁਨੇਹਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਮੁੱਖ ਪੁਜਾਰੀ ਨੂੰ ਜਾ ਕੇ ਤਾਂ ਜਰੂਰ ਦੇ ਦੇਣ, ਕਿ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਵਿਰੁਧ, ਗੁਰੂ ਪੁਰਬ ਮਨਾ ਕੇ ਕੌਮ ਨੂੰ ਭੰਬਲਭੂਸੇ ਵਿਚ ਪਾਉਣ ਦਾ ਕੰਮ ਨਾ ਕੀਤਾ ਜਾਵੇ।"

ਇਸ ਗਲ ਤੋਂ ਭਾਈ ਬਲਵਿੰਦਰ ਸਿੰਘ ਹਜੂਰੀ ਰਾਗੀ ਜੱਥਾ ਬਹੁਤ ਰੋਸ ਵਿਚ ਆ ਗਇਆ ਅਤੇ ਸਟੇਜ 'ਤੇ ਹੀ ੳਨ੍ਹਾਂ ਕਹਿਆ ਕਿ, "ਅਸੀਂ ਮੁਲਾਜ਼ਮ ਬੰਦੇ ਹਾਂ, ਇਹ ਕੰਮ ਅਸੀਂ ਨਹੀਂ ਕਰ ਸਕਦੇ। ਤੁਸੀਂ ਦਸ ਵੀਹ ਬੰਦੇ ਜਾ ਕੇ ਜੱਥੇਦਾਰ ਨਾਲ ਇਹ ਗਲ ਕਰੋ। ਸਾਨੂੰ ਵਿਚ ਨਾ ਪਾਉ ! ਉਨ੍ਹਾਂ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਦੀ ਖੁਸ਼ਾਮਦ ਕਰਦਿਆਂ ਕਹਿਆ ਕਿ, "ਜੇ ਅਕਾਲ ਤਖਤ ਦਾ ਹੁਕਮ ਹੈ ਕਿ ਇਕ ਜੂਨ ਨੂੰ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣਾਂ ਹੈ, ਤਾਂ ਤੁਹਾਨੂੰ ਇਸ ਵਿੱਚ ਕੋਈ ਕਿੰਤੂ ਨਹੀਂ ਕਰਨਾ ਚਾਹੀਦਾ।"

ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਸਕੱਤਰ ਵੀਰ ਕੰਵਲਪਾਲ ਸਿੰਘ ਨੇ ਮਾਇਕ ਸੰਭਾਲਦਿਆਂ ਕਹਿਆ ਕਿ ਕੌਮ ਬਹੁਤ ਵਡੇ ਅਸਮੰਜਸ ਵਿਚ ਪਾ ਦਿਤੀ ਗਈ ਹੈ। ਮੂਲ ਨਾਨਕ ਸ਼ਾਹੀ ਕੈਲੰਡਰ ਨੂੰ ਮਜਾਕ ਬਣਾ ਕੇ ਰੱਖ ਦਿਤਾ ਗਇਆ ਹੈ। ਗੁਰਬਾਣੀ ਦਾ ਤਾਂ ਹੁਕਮ ਹੈ।

"ਗੁਰਮੁਖਿ ਬੂਝੈ ਸੋਝੀ ਹੋਇ ॥੯॥ ਪੰਦ੍ਰਹ ਥਿਤੀ ਤੈ ਸਤ ਵਾਰ ॥ ਮਾਹਾ ਰੁਤੀ ਆਵਹਿ ਵਾਰ ਵਾਰ ॥ ਦਿਨਸੁ ਰੈਣਿ ਤਿਵੈ ਸੰਸਾਰੁ ॥" ਅੰਕ 842

ਲੇਕਿਨ ਸਾਨੂੰ ਆਪ ਹੁਦਰੀਆਂ ਮਿਥੀਆਂ ਹੋਈਆਂ, ਥਿਤਾਂ ਦੇ ਗੇੜੇ ਵਿਚ ਪਾ ਦਿਤਾ ਗਇਆ ਹੈ। ੳੁਨ੍ਹਾਂ ਨੇ ਸੰਗਤਾਂ ਨੂੰ ਸੰਬੋਧਿਤ ਕਰਦਿਆਂ ਕਹਿਆ ਕਿ, "ਇਕ ਸਟੇਜ 'ਤੇ ਦੋ ਰਾਗੀ ਜੱਥੇ ਬੋਲ ਕੇ ਹੱਟੇ ਹਨ। ਇਕ ਕਹਿ ਰਿਹਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ 1 ਜੂਨ ਨੂੰ ਮਨਾਉਣਾਂ ਸਹੀ ਹੈ, ਜਿਸਦਾ ਹੁਕਮ ਅਕਾਲ ਤਖਤ ਦਾ ਹੈਡ ਗ੍ਰੰਥੀ ਕਰ ਰਿਹਾ ਹੈ। ਦੂਜਾ ਰਾਗੀ ਜਥਾ ਇਹ ਕਹਿ ਰਿਹਾ ਹੈ ਕਿ ਅੱਜ 16 ਜੂਨ ਨੂੰ ਸ਼ਹੀਦੀ ਗੁਰਪੁਰਬ ਹੈ, ਅਤੇ ਮੂਲ ਨਾਨਕ ਸ਼ਾਹੀ ਕੈਲੰਡਰ 'ਤੇ ਪਹਿਰਾ ਹਰ ਸਿੱਖ ਨੂੰ ਦੇਣਾ ਚਾਹੀਦਾ ਹੈ। ਸੰਗਤ ਦੀ ਹਾਲਤ ਬਹੁਤ ਹੀ ਅਜੀਬੋ ਗਈਬ ਹੋ ਚੁਕੀ ਹੈ। ਸ਼੍ਰੋਮਣੀ ਕਮੇਟੀ ਨੇ ਕੌਮ ਵਿਚ ਦੁਚਿੱਤੀ ਖਤਮ ਕਰਨ ਲਈ ਮੂਲ ਨਾਨਕ ਸ਼ਾਹੀ ਕੈਲੰਡਰ ਵਿੱਚ ਸੋਧਾਂ ਕੀਤੀਆ ਸਨ, ਕਿ ਕੌਮ ਨੂੰ ਹੋਰ ਵੱਡੀ ਦੁਚਿੱਤੀ ਵਿਚ ਪਾਉਣ ਲਈ ਇਹ ਬਖੇੜਾ ਖੜਾ ਕਰ ਦਿਤਾ ਗਇਆ ਹੈ।

ਉਨ੍ਹਾਂ ਨੇ ਅਗੇ ਕਹਿਆ ਕਿ, "ਮੈਂ ਮੂਲ ਨਾਨਕ ਸ਼ਾਹੀ ਕੈਲੰਡਰ ਵਿੱਚ ਆਪ ਹੁਦਰੀਆਂ ਸੋਧਾਂ ਕਰਨ ਵਾਲਿਆਂ ਨੂੰ ਇਹ ਸਵਾਲ ਪੁਛਦਾ ਹਾਂ ਕਿ, 11 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੇ ਗੁਰੂ ਅਰਜੁਨ ਸਾਹਿਬ ਜੀ ਨੇ ਗੁਰਗੱਦੀ ਦਿੱਤੀ ਸੀ, ਤੇ 1 ਜੂਨ ਨੂੰ ੳਨ੍ਹਾਂ ਨੇ ਸ਼ਹੀਦੀ ਕਿਸ ਤਰ੍ਹਾਂ ਪ੍ਰਾਪਤ ਕਰ ਲਈ? ਜੇ ਸ਼੍ਰੋਮਣੀ ਕਮੇਟੀ ਮੁਤਾਬਿਕ 1 ਜੂਨ ਨੂੰ ਗੁਰੂ ਅਰਜੁਨ ਦੇਵ ਜੀ ਨੇ ਸ਼ਹੀਦੀ ਪ੍ਰਾਪਤ ਕਰ ਲਈ, ਤਾਂ 11 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ 'ਤੇ ਕਿਸ ਨੇ ਬਿਠਾਇਆ? ਕੀ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਦਾ ਹੈਡ ਗ੍ਰੰਥੀ ਇਸ ਗਲ ਦਾ ਜਵਾਬ ਕੌਮ ਨੂੰ ਦੇ ਸਕਦੇ ਹਨ, ਕਿ 2 ਜੂਨ ਤੋਂ ਲੈ ਕੇ 10 ਜੂਨ ਤਕ ਇਹ ਦੱਸ ਦਿਨ ਸਿੱਖ ਕੌਮ ਦਾ ਗੁਰੂ ਕੌਣ ਰਿਹਾ ?

ਕਾਨਪੁਰ ਦੇ ਜਾਗਰੂਕ ਵੀਰਾਂ ਦੀਆਂ ਇਹ ਤਰਕ ਭਰੀਆਂ ਖਰੀਆਂ ਖਰੀਆਂ ਗੱਲਾਂ ਸੁਣ ਸੁਣ ਕੇ ਭਾਈ ਬਲਵਿੰਦਰ ਸਿੰਘ ਨੀਵੀਂ ਪਾਕੇ ਵੇਖਦੇ ਰਹੇ ਤੇ ਪ੍ਰੋਗ੍ਰਾਮ ਖਤਮ ਹੋਣ ਦਾ ਇੰਤਜਾਰ ਕਰਦੇ ਰਹੇ। ਦੀਵਾਨ ਦੀ ਸਮਾਪਤੀ ਉਪਰੰਤ ਵੀਰ ਬਲਬੀਰ ਸਿੰਘ ਮੱਟੂ ਅਤੇ ਕੁਝ ਹੋਰ ਵੀਰਾਂ ਨੇ ਭਾਈ ਬਲਵਿੰਦਰ ਸਿੰਘ ਰਾਗੀ ਨੂੰ ਘੇਰ ਲਿਆ ਅਤੇ ਸਵਾਲਾਂ ਦੀ ਝੜੀ ਲਾ ਦਿਤੀ। ਭਾਈ ਬਲਵਿੰਦਰ ਸਿੰਘ, ਹਜੂਰੀ ਰਾਗੀ ਜੱਥਾ ਸ਼ਾਇਦ ਪਹਿਲੀ ਵਾਰ ਕਾਨਪੁਰ ਦੇ ਜਾਗਰੂਕ ਸਿੰਘਾਂ ਦੇ ਅੜਿੱਕੇ ਚੜ੍ਹਿਆ ਲਗਦਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top