Share on Facebook

Main News Page

ਪੰਜ ਮੁੱਖ ਗੁਲਾਮਾਂ ਵੱਲੋਂ ਬੰਗਲੌਰ ਨਿਵਾਸੀ ਹਰਮਿੰਦਰ ਸਿੰਘ ਤਨਖਾਹੀਆ ਕਰਾਰ, ਬੱਬਰ ਨੂੰ ਸਪੱਸ਼ਟੀਕਰਨ ਦੇਣ ਨੂੰ ਕਿਹਾ

ਅੰਮ੍ਰਿਤਸਰ (17 ਜੂਨ 2014): ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਵੱਖ ਵੱਖ ਮਸਲਿਆਂ ਤੇ ਵਿਚਾਰ ਕਰਨ ਲਈ ਪੰਜ ਗੁਲਾਮਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ਾਂ ਵਿੱਚ ਕੰਨਟੇਨਰ ਰਾਹੀਂ ਭੇਜਣ ਦੇ ਮਾਮਲੇ ਵਿੱਚ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਮੰਗਣ ਵਾਲੇ ਗੁਰਚਰਨ ਸਿੰਘ ਬੱਬਰ ਨੂੰ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

ਇਕ ਹੋਰ ਫੈਸਲੇ ਰਾਹੀਂ ਬੰਗਲੋਰ ਵਾਸੀ ਹਰਮਿੰਦਰ ਸਿੰਘ (ਖਾਲਸਾ ਬੁਲੇਟਨ) ਨੂੰ ਚਰਿਤਰਹੀਣਤਾ ਦੇ ਲਗੇ ਦੋਸ਼ਾਂ 'ਤੇ ਬੁਲਾਏ ਜਾਣ 'ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ ਤਹਿਤ ਤਨਖਾਹੀਆ ਕਰਾਰ ਦਿੱਤਾ ਗਿਆ ਹੈ

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਮੁੱਖ ਗੁਲਾਮਾਂ ਦੀ ਹੋਈ ਇੱਕਤਰਤਾ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮੁੱਖ ਗੁਲਾਮ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਜਸਥਾਨ ਦੇ ਇਤਿਹਾਸਕ ਗੁਰਦੁਆਰਾ ਬੁੱਢਾ ਜੌਹੜ ਦੇ ਪਿਤਾ ਪੁਰਖੀ ਟਰੱਸਟ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਭੰਗ ਕਰਨ ਦੇ ਜਾਰੀ ਆਦੇਸ਼ਾਂ ਦਾ ਮਾਮਲਾ ਤਕਰੀਬਨ ਨਿਪਟ ਗਿਆ ਹੈ।

ਪੰਜ ਮੁੱਖ ਗੁਲਾਮਾਂ ਨੇ ਦਿੱਲੀ ਵਾਸੀ ਗੁਰਚਰਨ ਸਿੰਘ ਬੱਬਰ ਦੁਆਰਾ ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਤੀ ਵਰਤੀ ਸ਼ਬਦਾਵਲੀ ਨੂੰ ਅਤਿ ਦਰਜੇ ਦੀ ਨੀਵੀਂ ਕਰਾਰ ਦਿੰਦਿਆਂ ਬੱਬਰ ਨੂੰ ਅਗਲੇਰੀ ਇਕਤਰਤਾ ਵਿਚ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਲਈ ਕਿਹਾ ਹੈ, ਕਿ ਉਹ ਕਿਹੜੇ ਕਾਰਣ ਹਨ ਕਿ ਅਜੇਹੀ ਸ਼ਬਦਾਵਲੀ ਵਰਤੀ ਗਈ

ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਬੰਗਲੌਰ ਵਾਸੀ ਹਰਮਿੰਦਰ ਸਿੰਘ (ਖਾਲਸਾ ਬੁਲੇਟਨ) ਨੂੰ ਚਰਿਤਰਹੀਣਤਾ ਦੇ ਲਗੇ ਦੋਸ਼ਾਂ ਕਾਰਣ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ, ਲੇਕਿਨ ਉਸਨੇ ਹਊਮੈ ਭਰੇ ਪੱਤਰ ਲਿਖੇ ਅਤੇ ਮੁੱਖ ਗੁਲਾਮਾਂ ਦੀ ਇਕਤਰਤਾ ਵਿੱਚ ਹਾਜਰ ਨਹੀਂ ਹੋਇਆ, ਇਸ ਲਈ ਹਰਮਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ, ਕਿ ਉਹ ਗੁਲਾਮਾਂ ਦੀ ਅਗਲੇਰੀ ਇਕਤਰਤਾ ਵਿੱਚ ਪੇਸ਼ ਹੋਕੇ ਤਨਖਾਹ ਲਵਾਵੇ, ਨਹੀਂ ਤਾਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


ਟਿੱਪਣੀ: ਇਨ੍ਹਾਂ ਆਰ.ਐਸ.ਐਸ. ਦੇ ਟੁੱਕੜਬੋਚਾਂ ਦੇ ਬੁਲਾਏ 'ਤੇ ਜਾਣ ਦੀ ਕੋਈ ਲੋੜ ਨਹੀਂ, ਇਹ ਦੱਲਾਲ ਨੇ, ਸਿੱਖੀ ਵੇਚ ਕੇ ਖਾ ਰਹੇ ਨੇ, ਜੇ ਜਾਣਾ ਹੀ ਹੈ ਤਾਂ, ਜਾ ਕੇ ਇਨ੍ਹਾਂ ਦੇ ਛਿੱਤਰ ਮਾਰ ਕੇ ਆਓ!!!

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top