Share on Facebook

Main News Page

ਇਹ ਜਥੇਦਾਰ ਦੋ ਸਾਲ ਤੋਂ ਮੈਨੂੰ ਬਲੈਕਮੇਲ ਕਰ ਰਹੇ ਹਨ ਤੇ ਮੇਰੇ ਕੋਲੋਂ ਪੈਸਾ ਖਾ ਰਹੇ ਹਨ
-: ਡਾ. ਹਰਮਿੰਦਰ ਸਿੰਘ, ਖ਼ਾਲਸਾ ਬੁਲਟਿਨ
ਮਿਤੀ ੧੮/੬/੨੦੧੪
ਫੋਨ ਨ: ੯੪੪੮੪ ੬੪੪੯੧ 94484 64491

ਗੁਰੂ ਰੂਪ ਸਿੱਖ ਸੰਗਤ ਜੀਉ, ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਮੈਂ, ਦਾਸ ਡਾ. ਹਰਮਿੰਦਰ ਸਿੰਘ, ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਕਾਇਮ ਰੱਖਦਾ ਹੋਇਆਂ, ਮਿਤੀ ੧੮/੫/੧੨ ਨੂੰ ਸਕੱਤਰੇਤ ਸ੍ਰੀ ਅਕਾਲ ਤੱਖਤ ਸਾਹਿਬ ਤੇ ਜਥੇਦਾਰ ਦੇ ਸਾਹਮਣੇ ਪੇਸ਼ ਹੋ ਕੇ, ਆਪਣਾ ਸ਼ਪਸ਼ਟੀਕਰਨ ਤੇ ਮਾਫੀਨਾਮਾ ਦੇ ਚੁਕਾ ਹਾਂ।

ਮਾਨਯੋਗ ਬੰਗਲੋਰ ਦੀ ਅਦਾਲਤ ਨੇ ਇਸ ਮਾਮਲੇ ਦਾ ਦੋ ਵਾਰ ਫੈਸਲਾ ਮੇਰੇ ਹੱਕ ਵਿਚ ਦਿਤਾ ਹੈ, ਤੇ ਮੇਰੇ ਵਿਰੋਧੀਆਂ ਨੇ ਫਿਰ ਇਸ ਮਾਮਲੇ ਨੂੰ ਅਦਾਲਤ ਵਿਚ ਘਸੀਟ ਲਿਆ ਹੈ, ਤੇ ਹੁਣ ਇਹ ਮਾਮਲਾ ਫਿਰ ਬੰਗਲੋਰ ਦੀ ਅਦਾਲਤ ਵਿਚ ਚੱਲ ਰਿਹਾ ਹੈ

ਇਸ ਦੇ ਬਾਵਜੂਦ ਮੈਂ ਅੱਠ ਵਾਰੀ ਰਜਿੱਸਟ੍ਰਡ ਪੋਸਟ ਤੇ ਈਮੇਲ ਰਾਂਹੀ ਆਪਣਾ ਸ਼ਪਸ਼ਟੀਕਰਨ ਤੇ ਮਾਫੀਨਾਮਾ ਜਥੇਦਾਰਾਂ ਨੂੰ ਭੇਜ ਚੁਕਾ ਹਾਂ। ਪਰ ਅੱਜ ਤੱਕ ਇਹਨਾਂ ਨੇ ਮੈਨੂੰ ਕੋਈ ਤਨਖਾਹ ਨਹੀਂ ਲਗਾਈ। ਇਹ ਦੋ ਸਾਲ ਤੋਂ ਮੈਨੂੰ ਬਲੈਕਮੇਲ ਕਰ ਰਹੇ ਹਨ ਤੇ ਮੇਰੇ ਕੋਲੋਂ ਪੈਸਾ ਖਾ ਰਹੇ ਹਨ, ਜਿਸ ਦੇ ਸਾਰੇ ਸਬੂਤ ਮੇਰੇ ਪਾਸ ਮੌਜੂਦ ਹਨ

ਹੁਣ ਜਦੋਂ ਮੈਂ ਇਹਨਾਂ ਨੂੰ ਪੈਸੇ ਦੇਣੇ ਬੰਦ ਕਰ ਦਿਤੇ ਹਨ ਤੇ ਬੰਗਲੋਰ ਦੇ ਗੁਰੂਦੁਆਰੇ ਦਾ ਇਲੈਕਸ਼ਨ ੨੦ ਜੁਲਾਈ ੨੦੧੪ ਨੂੰ ਹੋਣਾ ਘੋਸ਼ਿਤ ਹੋਇਆ ਹੈ, ਤਾਂ ਇਹਨਾਂ ਨੇ ਮੇਰੇ ਵਿਰੋਧੀਆਂ ਨਾਲ ਮਿਲ ਕੇ ਮੈਨੂੰ ਇਲੈਕਸ਼ਨ ਤੋਂ ਬਾਹਰ ਰੱਖਣ ਲਈ ਇਹ ਡਰਾਮਾਂ ਰਚਿਆ ਹੈ। ਇਹਨਾਂ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਜਾਣਕਾਰੀ ਹੈ, ਕਿ ਬੰਗਲੋਰ ਦੀਆਂ ਸਿੱਖ ਸੰਗਤਾਂ ਦਾ ਹੱਥ ਮੇਰੇ ਸਿੱਰ ਉਤੇ ਹੈ ਤੇ ਮੈਂ ਫਿਰ ਇਹ ਇਲ਼ੇਕਸ਼ਨ ਜਿੱਤ ਜਾਣਾ ਹੈ।

ਮੈਂ ਜਥੇਦਾਰਾਂ ਨੂੰ ਮਿਤੀ ੧੬/੬/੧੪ ਨੂੰ ਆਪਣਾ ਨੋਟਿਸ ਭੇਜ ਦਿਤਾ ਹੈ। ਅਗਰ ਇਹਨਾਂ ਨੇ ਆਪਣਾ ਇਹ ਆਦੇਸ਼ ਵਾਪਸ ਨਾ ਲਿਆ, ਤਾਂ ਮੈਨੂੰ ਭਾਰਤ ਦੀ ਸਰਬਉਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਆਦੇਸ਼ਾਂ ਮੁਤਾਬਕ, ਆਪਣਾ ਜਾਤੀ, ਧਾਰਮਿਕ, ਰਾਜਨੀਤਕ, ਕਾਨੂੰਨ ਤੇ ਸੰਵਿਧਾਨਕ ਹੱਕ ਲੈਣ ਲਈ, ਇਹਨਾਂ ਦੇ ਇਲਾਹੀ ਹੁਕੱਮਾਂ ਦੇ ਖਿਲਾਫ ਮਜਬੂਰਨ ਅਦਾਲਤ ਅਤੇ ਮੀਡੀਏ ਦਾ ਸਹਾਰਾ ਲੈਣਾ ਪਵੇਗਾ, ਜਿਸ ਦੀ ਸਾਰੀ ਜਿੰਮੇਵਾਰੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਇਸ ਦੇ ਸਾਥੀਆਂ ਦੇ ਸਿੱਰ ਉਤੇ ਹੋਵੇਗੀ।

ਮੈਂ ਆਪਣੇ ਨੋਟਿਸ ਦੀ ਕਾਪੀ ਤੋਂ ਇਲਾਵਾ ਆਪਣੇ ਦੋ ਪੱਤਰ ਮਿਤੀ ੧੩/੯/੧੩ ਅਤੇ ੧੩/੩/੧੩ ਦੀਆਂ ਕਾਪੀਆਂ ਵੀ ਇਥੇ ਨਾਲ ਲਗਾ ਰਿਹਾ ਹਾਂ, ਜੋ ਕਿ ਇਸ ਸਾਰੀ ਸੱਚਾਈ ਨੂੰ ਖੁੱਦ ਬਿਆਨ ਕਰਦੀਆਂ ਹਨ।

ਗੁਰੂ ਪੰਥ ਦਾ ਦਾਸ
ਡਾ. ਹਰਮਿੰਦਰ ਸਿੰਘ, ਐਡੀਟਰ, ਖਾਲਸਾ ਬੂਲਟਿਨ, ਬੰਗਲੋਰ

ਟਿੱਪਣ: ਇਹ ਸਾਰਾ ਕੁੱਝ ਪੜ੍ਹਕੇ ਵੀ ਕੁੱਝ ਲੋਕਾਂ ਦੀਆਂ ਅੱਖਾਂ ਨਾ ਖੁਲਣ, ਤਾਂ ਕੁੱਝ ਨਹੀਂ ਕੀਤਾ ਜਾ ਸਕਦਾ। ਇਹ ਜਥੇਦਾਰ ਨਹੀਂ ਗ਼ੁਲਾਮ ਹਨ, ਜਿਨ੍ਹਾਂ ਨੇ ਆਪਣੀ ਜ਼ਮੀਰ ਸਿੱਖੀ ਨੂੰ ਖੋਰਾ ਲਾਉਣ ਦੇ ਏਵਜ਼ 'ਚ ਆਰ.ਐਸ.ਐਸ ਕੋਲ ਗਿਰਵੀ ਰਖੀ ਹੋਈ ਹੈ। ਇਹ ਲੋਕ ਗੁਰੂ ਦਾ ਲੂਣ ਖਾ ਕੇ ਲੂਣਹਰਾਮੀ ਕਰਣ ਵਾਲੇ, ਹਰਾਮਖੋਰ ਹਨ

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top