Share on Facebook

Main News Page

ਚਿੱਤਰਕਾਰ ਸੋਭਾ ਸਿੰਘ ਵਲੋਂ ਬਣਾਈ ਗਈ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਮੂਰਤ ਦੀ ਸੱਚਾਈ
-: ਸਰਬਜੀਤ ਸਿੰਘ ਘੁਮਾਣ

ਚਿੱਤਰਕਾਰ ਸੋਭਾ ਸਿੰਘ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਕਲਪਿਤ ਮੂਰਤ ਬਣਾਈ ਹੈ, ਉਹ ਬਹੁਤ ਪ੍ਰਚਲਤ ਹੋਈ ਤੇ ਮਗਰੋਂ ਸਾਰੇ ਚਿਤਰਕਾਰਾਂ ਨੇ ਉਸੇ ਮੂਰਤ ਵਰਗੇ ਨੈਣ-ਨਕਸ਼ ਉਲੀਕੇ।

ਅਸਲ ਵਿਚ ਇਹ ਕਲਪਿਤ ਮੂਰਤ ਬਣਾਉਣ ਤੋਂ ਪਹਿਲਾਂ ਸੋਭਾ ਸਿੰਘ ਨੇ ਇਕ ਦਰਸ਼ਨੀ ਸਿੱਖ ਭਾਈ ਭਾਗ ਸਿੰਘ ਗੁਰਦਾਸਪੁਰ ਦੀ ਫੋਟੋ ਖਿਚੀ ਸੀ ਤੇ ਉਸਨੂੰ ਆਧਾਰ ਬਣਾਕੇ ਇਹ ਮੂਰਤ ਬਣਾਈ ਸੀ। ਮੋਟੇ ਤੌਰ 'ਤੇ ਇਹ ਮੂਰਤ ਭਾਈ ਭਾਗ ਸਿੰਘ ਗੁਰਦਾਸਪੁਰ ਵਾਲੇ ਦਾ ਹੈ - ਪਰ ਸਾਡਾ ਪੰਥ ਉਸਨੂੰ ਕਲਗੀਧਰ ਪਾਤਸ਼ਾਹ ਸਮਝੀ ਬੈਠਾ ਹੈ। ਹਰ ਥਾਂ ਉਹ ਫੋਟੋ ਲੱਗੀ ਦਿਸਦੀ ਹੈ। ਡਰਾਈਵਰ ਅਕਸਰ ਹੀ ਪਹਿਲਾਂ ਉਸ ਫੋਟੋ ਅੱਗੇ ਅਰਦਾਸ ਕਰਕੇ ਗੱਡੀ ਤੋਰਦੇ ਹਨ, ਪਰ ਜਦ ਕਿਤੇ ਦੁਰਘਟਨਾ ਹੋ ਜਾਵੇ ਤਾਂ ਸਭ ਤੋਂ ਪਹਿਲਾ ਉਹ ਫੋਟੋ ਦੇ ਹੀ ਪਰਖੱਚੇ ਉਡਦੇ ਹਨ। ਕਾਗਜ-ਰੰਗ ਤੇ ਹੋਰ ਕਈ ਚੀਜਾਂ ਦੇ ਸੁਮੇਲ ਤੋਂ ਤਿਆਰ ਇਹ ਫੋਟੋ 'ਸ਼ਬਦ-ਗੁਰੂ" ਦਾ ਬਦਲ ਕਿਵੇਂ ਹੋ ਸਕਦੀ ਹੈ?

ਪਰ ਇਹ ਗੱਲ ਪੰਥ ਨੂੰ ਕੌਣ ਤੇ ਕਿਵੇਂ ਸਮਝਾਵੇ-ਤੁਰੰਤ ਤਾਂ ਨਾਸਤਿਕ ਹੋਣ ਦਾ ਫਤਵਾ ਦੇ ਦਿੰਦੇ ਹਨ। ਇੰਝ ਹੀ ਬਾਕੀ ਸਤਿਗੁਰਾਂ ਦੇ ਚਿਤਰ ਹਨ, ਜੋ ਕਿਸੇ ਨਾ ਕਿਸੇ ਮਨੁੱਖ ਨੂੰ ਆਧਾਰ ਬਣਾਕੇ ਘੜੇ ਗਏ ਹਨ। ਹੁਣ ਗੁਰੂ ਸਾਹਿਬਾਨ ਦੇ ਕਾਲਪਨਿਕ ਸਰੂਪ ਵਾਲੇ ਬੁੱਤ ਵੀ ਬਨਣ ਲੱਗ ਪਏ ਹਨ। ਗੁਰੂ ਸਾਹਿਬਾਨ ਦੇ ਬੁੱਤਾਂ ਦਾ ਮਸਲਾ ਬਹੁਤ ਗੰਭੀਰ ਹੈ, ਕਿਉਂਕਿ ਇਹ ਬੁੱਤ-ਪ੍ਰਸਤੀ ਵੱਲ ਜਾਂਦਾ ਕਦਮ ਹੈ। ਪਰ ਸਮੱਸਿਆ ਇਹ ਹੈ ਕਿ ਇਨ੍ਹਾਂ ਫੋਟੋਆਂ, ਮੂਰਤਾਂ, ਬੁੱਤਾਂ ਦੇ ਹੱਕ ਵਿਚ ਜੋ ਜਜਬਾਤੀ ਲੋਕ ਹੁੰਦੇ ਹਨ, ਉਹ ਸਿੱਖ ਫਲਸਫੇ ਜਾਂ ਸਿੱਖ ਵਿਚਾਰਧਾਰਾ ਨਾਲੋਂ ਮਨਮਤ ਨੂੰ ਵੱਧ ਤਰਜੀਹ ਦੇਣ ਵਾਲੇ ਹੁੰਦੇ ਹਨ

ਹੈਰਾਨੀ ਹੈ ਕਿ ਸੰਤ ਭਿੰਡਰਾਂਵਾਲਿਆਂ ਨੇ ਕਦੇ ਵੀ ਨਹੀਂ ਚਾਹਿਆ ਤੇ ਸੋਚਿਆ ਹੋਣਾ, ਕਿ ਮਗਰੋਂ ਉਨਾਂ ਦੇ ਬੁਤ ਲੱਗਣਗੇ, ਪਰ ਹੋਰ ਸਿੱਖ ਜਰਨੈਲਾਂ ਵਾਂਗ, ਹੁਣ ਸੰਤ ਭਿੰਡਰਾਂਵਾਲਿਆਂ ਦੇ ਬੁੱਤ ਵੀ ਬਨਣ ਲੱਗ ਪਏ ਹਨ। ਅਜੇ ਉਹ ਦੌਰ ਤਾਂ ਨਹੀਂ ਆਇਆ ਜਦ ਸਿੱਖਾਂ ਵਿਚ ਬੁੱਤਾਂ ਦੀ ਪੂਜਾ ਸ਼ੁਰੂ ਹੋ ਜਾਵੇ, ਪਰ ਤੁਰੇ ਅਸੀਂ ਉਧਰ ਨੂੰ ਹੀ ਹੋਏ ਹਾਂ।

ਅਸੀਂ ਨ੍ਹੀ ਤਾਂ ਸਾਡੀ ਅਗਲੀ ਪੀੜ੍ਹੀ ਇਹ ਕੰਮ ਸ਼ੁਰੂ ਕਰ ਦਵੇਗੀ। ਸਿੱਖੀ ਸਿਧਾਤਾਂ ਦੇ ਉਲਟ ਭੁਗਤ ਸਕਦੀ ਹਰ ਚੀਜ ਦੇ ਹੱਕ ਵਿਚ ਜਜ਼ਬਾਤੀ ਲੋਕਾਂ ਦੇ ਨਾਲ ਕੌਣ ਮੱਥਾਂ ਮਾਰੇ। ਸੱਚ ਕੌਣ ਸਿਰ ਪੜਵਾਵੇ? ਵਾਹਿਗੁਰੂ ਹੀ ਕੋਈ ਕਲਾ ਵਰਤਾਉਣ ਤਾਂ ਵਰਤਾਉਣ, ਕਿਸੇ ਗੁਰਸਿਖ ਤੋਂ ਤਾਂ ਇਹ 'ਸ਼ਬਦ-ਗੁਰੂ" ਦੇ ਉਲਟ ਭੁਗਤਦੇ ਵਰਤਾਰੇ ਨੂੰ ਨੱਥ ਪਾਉਣੀ ਮੁਸ਼ਕਿਲ ਜਾਪਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top