Share on Facebook

Main News Page

ਇਹ ਫਤਵਾ ਸਿਰਫ ਮੈਨੂੰ ਗੁਰੂਦੁਆਰਾ ਸਾਹਿਬ ਦੇ ਇਲੈਕਸ਼ਨ ਤੋਂ ਬਾਹਰ ਰੱਖਣ ਲਈ ਜਾਰੀ ਕੀਤਾ ਹੈ
-: ਡਾ. ਹਰਮਿੰਦਰ ਸਿੰਘ, ਬੰਗਲੌਰ

ਗੁਰੂ ਰੂਪ ਸਿੱਖ ਸੰਗਤ ਜੀਉ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ॥

ਮੈਨੂੰ ਪੰਜ ਜਥੇਦਾਰਾਂ ਵਲੋਂ ਮਿਤੀ 15/6/2014 ਨੂੰ ਦਿਤੇ ਹੋਏ ਸਰਕਾਰੀ ਫਤਵੇ ਦੀ ਕਾਪੀ ਮਿਲ ਗਈ ਹੈ। ਜਿਸ ਵਿਚ ਇਹਨਾਂ ਨੇ ਮੈਨੂੰ ਅਗਲੀ ਪੇਸ਼ੀ ਤੇ ਇਹਨਾਂ ਦੇ ਸਾਹਮਣੇ ਪੇਸ਼ ਹੋ ਕੇ ਤਨਖਾਹ ਲਗਵਾਉਣ ਦੇ ਫੁਰਮਾਨ ਜਾਰੀ ਕੀਤੇ ਹਨ। ਪਰ ਇਹਨਾਂ ਪੰਜਾਂ ਨੇ ਆਪਣੇ ਫਤਵੇ ਵਿਚ ਮੈਨੂੰ ਗੁਰੂਦੁਆਰਾ ਸਾਹਿਬ ਦੇ ਇਲੈਕਸ਼ਨ ਵਿੱਚ ਹਿੱਸਾ ਲੈਣ ਯਾ ਨਾਂ ਲੈਣ ਬਾਰੇ ਇਕ ਵੀ ਸ਼ਬਦ ਨਹੀਂ ਲਿਖਿਆ।

ਪਰ ਹੁਣ ਪੈਸਿਆਂ ਦੀ ਜਗ੍ਹਾ 'ਤੇ ਮੇਰਾ 16/6/2014 ਵਾਲਾ ਨੋਟਿਸ ਮਿਲਣ ਉਪ੍ਰੰਤ, ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਪੀ. ਏ. ਰਾਹੀਂ, ਜੋ ਕਿ ਰਿਸ਼ਤੇ ਵਿਚ ਜਥੇਦਾਰ ਦਾ ਆਪਣਾ ਬੇਟਾ ਹੈ, ਸ੍ਰੀ ਅਕਾਲ ਤੱਖਤ ਸਾਹਿਬ ਦੀ ਲੈਟਰਪੈਡ ਤੇ ਮਿਤੀ 17/6/2014 ਨੂੰ ਇਕ ਹੋਰ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਮੈਨੂੰ ਗੁਰੂਦੁਆਰਾ ਸਾਹਿਬ ਦੀ ਕਮੇਟੀ ਵਿਚ ਕਿਸੇ ਵੀ ਅਹੁਦੇ 'ਤੇ ਨਾ ਰਹਿਣ ਦੀ ਤਾਕੀਦ ਕੀਤੀ ਗਈ ਹੈ।

ਇਸ ਪੱਤਰ ਤੋਂ ਹੁਣ ਇਹ ਬਿਲਕੁਲ ਸਾਫ ਹੋ ਗਿਆ ਹੈ ਕਿ ਇਹਨਾਂ ਨੇ ਇਹ ਫਤਵਾ ਸਿਰਫ ਮੈਨੂੰ ਗੁਰੂਦੁਆਰਾ ਸਾਹਿਬ ਦੇ ਇਲ਼ੈਕਸ਼ਨ ਤੋਂ ਬਾਹਰ ਰੱਖਣ ਲਈ ਜਾਰੀ ਕੀਤਾ ਹੈ। ਸਬੂਤ ਦੇ ਤੌਰ 'ਤੇ ਉਪ੍ਰੋਕਤ ਫਤਵੇ ਅਤੇ ਪੱਤਰ ਦੀਆਂ ਕਾਪੀਆਂ ਮੈ ਇਥੇ ਨਾਲ ਲਗਾ ਰਿਹਾ ਹਾਂ।

ਗੁਰੂ ਪੰਥ ਦਾ ਦਾਸ: ਡਾ. ਹਰਮਿੰਦਰ ਸਿੰਘ, ਬੰਗਲੌਰ
Dr. Harminder Singh, Editor, Khalsa Bulletin, Bangalore
Date: 19/6/2014 Email: khalsabulletin@gmail.com, Ph: 94484 64491


ਟਿੱਪਣੀ: ਡਾ. ਹਰਮਿੰਦਰ ਸਿੰਘ ਜੀ, ਆਪ ਜੀ ਨੇ ਜੋ ਕੁੱਝ ਪਿਛਲੇ ਸਮੇਂ 'ਚ ਕਰ ਲਿਆ ਉਸ ਨੂੰ ਨਾ ਦੁਹਰਾਇਆ ਜਾਵੇ। ਇਨ੍ਹਾਂ ਅਖੌਤੀ ਜਥੇਦਾਰਾਂ ਦੇ ਫਤਵਿਆਂ ਨੂੰ ਕੋਈ ਬੁੱਕਤ ਨਾ ਦਿਓ ਅਤੇ ਅਦਾਲਤ 'ਚ ਚੈਲੰਜ ਕਰੋ, ਜਿੱਥੇ ਇਨ੍ਹਾਂ ਦੇ ਫ਼ਤਵਿਆਂ ਦੀ ਫ਼ੂਕ ਬਹੁਤ ਛੇਤੀ ਨਿਕਲ ਜਾਣੀ ਹੈ। ਦਲੇਰੀ ਨਾਲ ਸਿੱਖੀ ਸਿਧਾਂਤਾਂ 'ਤੇ ਖੜੋ ਕੇ, ਇਨ੍ਹਾਂ ਦਾ ਮੂੰਹ ਤੋੜ ਜਵਾਬ ਦਿਓ, ਤਾਂਕਿ ਇਹ ਫ਼ਤਵੇ ਦੇਣ ਤੋਂ ਪਹਿਲਾਂ ਦੋ ਵਾਰੀ ਸੋਚਣ। ਬਾਕੀ ਆਪ ਜੀ ਦੀ ਮਰਜ਼ੀ ਹੈ, ਜ਼ਮੀਰ ਮਾਰ ਕੇ ਲੰਮੇ ਪੈਕੇ ਜ਼ਿੰਦਗੀ ਗੁਜ਼ਾਰਨੀ ਹ, ਜਾਂ ਸਿੱਖੀ ਸਿਧਾਂਤਾਂ ਮੁਤਾਬਿਕ ਸਿਰ ਚੁੱਕ ਕੇ ਜਿਊਣਾ ਹੈ

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top