Share on Facebook

Main News Page

ਗੁਰਦੁਆਰਾ ਸੰਗਤ ਸਾਹਿਬ ਬੈਲਜੀਅਮ ਵਿੱਚ ਲੱਗੀ ਅੱਗ – ਕਿਸੇ ਵੱਡੇ ਨੁਕਸਾਨ ਤੋਂ ਹੋਇਆ ਬਚਾਅ

ਬੈਲਜੀਅਮ 20 ਜੂਨ -  ਕੱਲ ਸ਼ਾਮੀ ਬੈਲਜੀਅਮ ਦੇ ਜਿਆਦਾ ਸਿੱਖ ਵਸੋਂ ਵਾਲੇ ਇਲਾਕੇ ਗੁਰਦੁਆਰਾ ਸੰਗਤ ਸਾਹਿਬ ਦੇ ਲੰਗਰ ਹਾਲ ਰਸੋਈ ਵਿਚ ਸ਼ਾਇਦ ਗੈਸ ਲੀਕ ਆਦਿ ਨਾਲ ਅੱਗ ਲੱਗ ਗਈ, ਪਰ ਬਹੁਤ ਸਾਰਾ ਨੁਕਸਾਨ ਹੋਣੋ ਬਚ ਗਿਆ। ਰਸੋਈ ਦੇ ਨਾਲ ਛੋਟਾ ਹਾਲ ਹੈ, ਜਿਥੇ ਚਾਹ ਪਾਣੀ ਦੀ ਸੇਵਾ ਹੁੰਦੀ ਹੈ। ਉਪਰ ਦੋ ਕਮਰੇ ਹਨ, ਜੋ ਅੱਗ ਦੀ ਲਪੇਟ ਵਿਚ ਆ ਗਏ। ਰਸੋਈ ਤੋਂ ਅੱਗੇ ਬਾਥ ਹੈ, ਬਾਥ ਅਤੇ ਖਾਲੀ ਥਾਂ ਬਾਲਕੋਨੀ ਹੈ, ਇਸ ਤੋਂ ਅੱਗੇ ਦੀਵਾਨ ਹਾਲ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਹੈ, ਦੀਵਾਨ ਹਾਲ ਅਤੇ ਸੁੱਖ ਆਸਣ ਦਾ ਏਰੀਆ ਅੱਗ ਤੋਂ ਬਚਾਉ ਹੋ ਗਿਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ‘ਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਸੁਰੱਖਿਅਤ ਹਨ। ਮੌਕੇ 'ਤੇ ਜਲਦੀ ਪਤਾ ਲੱਗ ਜਾਣ ਕਰਕੇ, ਗੁਰੂਦੁਆਰੇ ਦੇ ਗ੍ਰੰਥੀ ਸਿੰਘ ਨੇ ਕਮੇਟੀ ਮੈਬਰਾਂ ਅਤੇ ਅੱਗ ਬਝਾਉ ਅਮਲੇ ਨੂੰ ਜਾਣਕਾਰੀ ਦੇ ਦਿੱਤੀ।  ਮੌਕੇ ‘ਤੇ ਪੁੱਜੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਛੇਤੀ ਹੀ ਅੱਗ ‘ਤੇ ਕਾਬੂ ਪਾ ਲਿਆ ਅਤੇ ਸਥਿਤੀ ਹੁਣ ਕੰਟਰੋਲ ਹੇਠ ਹੈ।

Sangat Sahib Gurdwara
Halmaal Dorp 20
3800 Sint-Truiden
Belgian Limburg

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top