Share on Facebook

Main News Page

ਕੌਮੀ ਆਵਾਜ਼ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ, "ਸਿੰਘ ਨਾਦ" ਰੇਡਿਉ ਦਾ ਆਗਾਜ਼
-: ਟਾਈਗਰ ਜਥਾ

ਅਜੋਕੇ ਸਮੇਂ ਵਿੱਚ ਮੀਡੀਆ ਕੌਮੀ ਘਰ ਦੇ ਥੰਮ ਦੀ ਨਿਆਈਂ ਹੈ। ਜੇਕਰ ਥੰਮ ਕਮਜ਼ੋਰ ਹੋ ਜਾਣ, ਤਾਂ ਘਰਾਂ ਦੀ ਮਿਆਦ ਸੁਭਾਵਿਕ ਤੌਰ 'ਤੇ ਹੀ ਡਾਵਾਂਡੋਲ ਹੋ ਜਾਂਦੀ ਹੈ। ਸਮੇਂ ਦੀ ਇਸੇ ਨਬਜ਼ ਨੂੰ ਪਹਿਚਾਣਦੇ ਹੋਏ, "ਸਿੰਘ ਨਾਦ" ਰੇਡਿਉ ਨੂੰ ਪੰਥ ਦੀ ਝੋਲੀ ਵਿੱਚ ਪਾਉਣ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਜਾ ਰਿਹਾ ਹੈ। ਰੇਡਿਉ "ਸਿੰਘ ਨਾਦ" ਕੌਮੀ ਚੇਤਨਤਾ, ਖ਼ਾਲਸਾਈ ਵਿਰਸਾ ਅਤੇ ਸਿੱਖ ਸਭਿਆਚਾਰ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਵਚਨਬੱਧ ਰਹੇਗਾ। ਧਾਰਮਿਕ ਅਤੇ ਇਤਿਹਾਸਿਕ ਪ੍ਰੋਗਰਾਮਾਂ ਦਾ ਅਧਾਰ ਕੇਵਲ ਤੇ ਕੇਵਲ ''ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ'' ਦੇ ਸਿਧਾਂਤ ਨੂੰ ਸਮਰਪਿਤ ਹੋਵੇਗਾ।

"ਰੇਡਿਉ ਸਿੰਘ ਨਾਦ" ਨੂੰ ਸਾਰੀ ਦੁਨੀਆ ਵਿੱਚ Android device (Phone apps + Tablets), Apple device (iPhone + iPad) ਅਤੇ Internet ਦੇ ਮਾਧਿਅਮ ਰਾਹੀਂ ਸੁਣਿਆ ਜਾ ਸਕਦਾ ਹੈ (ਆਉਣ ਵਾਲੇ ਕੁੱਝ ਸਮੇਂ ਵਿੱਚ ਹੀ ਇਹ Sky TV  ਅਤੇ Medium waves ਉੱਤੇ ਭੀ Launch ਕੀਤਾ ਜਾਵੇਗਾ)। ਲਾਇਵ ਪ੍ਰੋਗਰਾਮ ਵਾਸਤੇ ਹਾਲ ਦੀ ਘੜੀ ਤਿੰਨ ਦੇਸ਼ਾਂ ਇੰਗਲੈਂਡ, ਜਰਮਨ ਅਤੇ ਕੈਨੇਡਾ ਵਿੱਚ ਸਟੂਡਿਉ ਸਥਾਪਿਤ ਕੀਤੇ ਗਏ ਹਨ, ਪਰ ਜਲਦੀ ਹੀ ਆਉਣ ਵਾਲੇ ਸਮੇਂ ਵਿੱਚ ਦੋ ਹੋਰ ਦੇਸ਼ਾਂ ਇੰਡੀਆ ਅਤੇ ਯੂ ਐਸ ਏ ਵਿੱਚ ਭੀ ਇਸ ਦੇ ਸਟੂਡਿਉ ਖੋਲੇ ਜਾਣਗੇ। Live ਪ੍ਰੋਗਰਾਮ ਦੌਰਾਨ ਇੰਗਲੈਂਡ, ਜਰਮਨ ਅਤੇ ਯੂ.ਐਸ.ਏ. ਦੇ ਸਰੋਤੇ ਲੋਕਲ ਨੰਬਰਾਂ ਰਾਹੀਂ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਣਗੇ।

UK : +44 2081237776     USA : +1408 641 3137     Germany : +496940156226

ਆਸ ਹੈ ਕਿ ਕੌਮੀ ਕਾਜ ਨੂੰ ਸਮਰਪਿਤ ਇਸ ਪੰਥਿਕ ਰੇਡਿਉ ਦੀ ਆਵਾਜ, ਸਿੱਖ ਸੰਗਤਾਂ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਗੀਆਂ।

- Android devices Link (Search - singhnaadradio) - Singh Naad Radio - Android Apps on Google Play

- Apple devices Link (Search - singhnaad)-  SinghNaad

- Internet Link -    www.singhnaad.com, www.tigerjatha.org

- Facebook -   https://www.facebook.com/groups/294878874009081/  


ਟਿੱਪਣੀ: ਖ਼ਾਲਸਾ ਨਿਊਜ਼ ਵਲੋਂ ਰੇਡਿਓ "ਸਿੰਘ ਨਾਦ" ਦੇ ਸ਼ੁਰੂ ਹੋਣ 'ਤੇ ਟਾਈਗਰ ਜਥਾ ਨੂੰ ਹਾਰਦਿਕ ਸ਼ੁਭਕਾਮਨਾਵਾਂ। ਜਿਸ ਤਰ੍ਹਾਂ ਪਿਛਲੇ ਸਮੇਂ 'ਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਟਾਈਗਰ ਜਥਾ ਦੇ ਵੀਰਾਂ ਨੇ ਸਿੱਖ ਸੰਗਤਾਂ 'ਚ ਜਾਗਰੂਕਤਾ ਲਿਆਉਣ ਦਾ ਉਪਰਾਲਾ ਕੀਤਾ ਹੈ, ਉਸ ਵਿੱਚ ਹੋਰ ਵਾਧਾ ਕਰਦੇ ਹੋਏ ਇਹ ਰੇਡਿਓ ਸ਼ੁਰੂ ਕੀਤਾ ਹੈ, ਜਿਸ ਨਾਲ ਸਿੱਖੀ ਦੇ ਪ੍ਰਚਾਰ 'ਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ। ਸਾਨੂੰ ਪੂਰੀ ਆਸ ਹੈ ਕਿ ਸਿੱਖ ਸੰਗਤਾਂ ਪਿਛਲੇ ਸਮੇਂ ਦੀ ਤਰ੍ਹਾਂ ਇਸ ਉਪਰਾਲੇ ਵਿੱਚ ਵੀ ਪੂਰਾ ਸਹਿਯੋਗ ਦੇਣਗੀਆਂ। ਖ਼ਾਲਸਾ ਨਿਊਜ਼ ਟੀਮ ਵੀ ਆਪਣੇ ਵਲੋਂ ਤਹਿਦਿਲੋਂ ਰੇਡਿਓ "ਸਿੰਘ ਨਾਦ" ਨਾਲ ਸਿੱਖੀ ਦੇ ਪ੍ਰਚਾਰ 'ਚ ਸਹਿਯੋਗ ਦੇਣ ਦਾ ਵਾਅਦਾ ਕਰਦੀ ਹੈ।

ਸੰਪਾਦਕ ਖ਼ਾਲਸਾ ਨਿਊਜ਼

 

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 

`2

Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top