Share on Facebook

Main News Page

ਕੀ ਸ੍ਰੀ ਅਕਾਲ ਤੱਖਤ ਸਾਹਿਬ ਦਾ ਜਥੇਦਾਰ ਸਿੱਖ ਪੰਥ ਦਾ ਪੋਪ ਹੈ ਜਾਂ ਪੈਸਿਆਂ ਦੀ ਵਸੂਲੀ ਕਰਨ ਵਾਲਾ ਡਾਨ ?
-: ਡਾ. ਹਰਮਿੰਦਰ ਸਿੰਘ, ਬੰਗ
ਲੌਰ

AKAL SAHAY

Khalsa Bulletin

(Bilingual, Fortnightly Newspaper, Recognized by the RNI, MI&B, Govt. of India, New Delhi, Regn. No.KARBIL/2006/18923)

No.76, Hosur Rd, Madiwala, Bangalore-68, India, Ph: 25534491/ 92/ 9448464491/ 92, Email: khalsabulletin@gmail.com

 

Ref. No.: KB/Expln/ATS/06/14.                         (By Email & RLAD)                       Date: 21/06/2014

(Jaswinderpal Singh: pajpsingh@yahoo.com)

To,

Gyani Gurbachan Singh,

Jathedar, Sri Akal Takhat Sahib,

Sri Amritsar Sahib, PB-143 006

ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਹਿ!!

ਵਿਸ਼ਾ: ਸਿੱਖ ਪੰਥ ਦੀ ਕਚਹਿਰੀ ਵਿਚ ਹੇਠ ਲਿੱਖੇ ਸੁਵਾਲਾਂ ਦੇ ਜੁਵਾਬਦੇਹੀ ਜਾਂ ਜਥੇਦਾਰੀ ਤੋਂ ਅਸਤੀਫਾ ਸਬੰਧੀ

ਮੈਂਨੂੰ ਤੁਹਾਡਾ ਮਿਤੀ 15/6/14 ਵਾਲਾ ਤਾਲੇਬਾਨਿਕ ਫਤਵਾ ਅਤੇ ਮਿਤੀ 17/6/14 ਵਾਲਾ ਤੁੱਗਲਕੀ ਫੁਰਮਾਨ ਦੋਨੋਂ ਮਿਲ ਗਏ ਹਨ। ਜਿਸ ਵਿਚ ਤੁਸੀਂ ਮੇਰੇ ਉਤੇ ਗੁਰੂਦੁਆਰਾ ਸਾਹਿਬ ਵਿਖੇ ਬਜਰ ਕੁਰਾਹਿਤ ਕਰਨ ਦੇ ਦੋਸ਼ ਲਗਾਏ ਹਨ ਅਤੇ ਗੁਰੂਦੁਆਰਾ ਸਾਹਿਬ ਦੀ ਕਮੇਟੀ ਵਿਚ ਕਿਸੇ ਵੀ ਅਹੁਦੇ 'ਤੇ ਨਾ ਰਹਿਣ ਦੀ ਤਾਕੀਦ ਕੀਤੀ ਹੈ। ਮੈਂ ਅੱਜ ਤੱਕ ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਅਤੇ ਉਸ ਬੀਬੀ ਦੀ ਇੱਜਤ ਨੂੰ ਮੁੱਖ ਰੱਖਕੇ ਚੁੱਪ ਰਿਹਾ ਹਾਂ, ਜਿਸ ਦਾ ਨਾਮ ਤੁਸੀਂ ਤੇ ਮੇਰੇ ਵਿਰੋਧੀਆਂ ਨੇ ਮੇਰੇ ਨਾਲ ਜੋੜਿਆ ਹੈ।

ਹੁਣ ਜਦੋਂ ਤੁਸੀਂ ਆਪਣਾ ਤਾਲੇਬਾਨਿਕ ਫਤਵਾ ਸੁਣਾ ਦਿਤਾ ਹੈ, ਤਾਂ ਮੇਰਾ ਜ਼ਿਆਦਾ ਦੇਰ ਤਕ ਚੁੱਪ ਰਹਿਣਾ, ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਅਤੇ ਸਿੱਖ ਪੰਥ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਲਈ ਮੈਂ ਹੁਣ ਇਹ ਕੇਸ ਸਿੱਖ ਪੰਥ ਦੀ ਕਚਹਿਰੀ ਵਿਚ ਰੱਖ ਰਿਹਾ ਹਾਂ ਤੇ ਆਪ ਕੋਲੋਂ ਬੜੇ ਅਦਬ ਸਤਿੱਕਾਰ ਨਾਲ, ਹੇਠ ਲਿੱਖਤ ਸੁਵਾਲਾਂ ਦੇ ਜੁਵਾਬ ਪੁਛਣ ਦੀ ਜੁਰਤ ਕਰ ਰਿਹਾ ਹਾਂ।

ਮੈਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਰੁੱਤਬੇ ਦਾ ਖਿਆਲ ਰੱਖਦੇ ਹੋਏ, ਸੱਚ ਬੋਲਣ ਦੀ ਕ੍ਰਿਪਾਲਤਾ ਕਰੋਗੇ ਜਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੋਗੇ:

1) ਕੀ ਮਿਤੀ 26/9/10 ਨੂੰ ਡਾ. ਹਰਮਿੰਦਰ ਸਿੰਘ, ਜਨਰਲ ਸੱਕਤਰ, ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਲਸੂਰ, ਬੰਗਲੋਰ, ਨੇ ਤੁਹਾਨੂੰ ਇਕ ਮੰਗ ਪੱਤਰ ਦਿਤਾ ਸੀ? ਜਿਸ ਵਿਚ ਹਰਿਮੰਦਰ ਸਾਹਿਬ ਵਿਖੇ, ਸਵੇਰੇ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ, ਹੁਕੱਮ ਲੈ ਕੇ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਕੇ ਕਰਨ, ਦੋਹਰਾ ਪੜਣ, ਜੈਕਾਰਾ ਗਜਾਣ ਤੇ ਬੀਬੀਆਂ ਨੂੰ ਕੀਰਤਨ ਕਰਨ ਦੀ ਆਗਿਆ ਦੇਣ ਬਾਰੇ ਬੇਨਤੀ ਕੀਤੀ ਗਈ ਸੀ?

2) ਕੀ ਮਿਤੀ 28/9/10 ਨੂੰ ਡਾ. ਹਰਮਿੰਦਰ ਸਿੰਘ ਨੇ ਤੁਹਾਨੂੰ ਮੈਸੂਰ ਸ਼ਹਿਰ ਦੀ ਸੈਰ ਕਰਵਾਈ ਸੀ? ਕੀ ਤੁਸੀਂ ਜਾਨਣ ਤੋਂ ਬਾਅਦ ਮੈਂਸੂਰ ਸ਼ਹਿਰ ਦੇ ਇਕ ਹੋਟਲ ਵਿਚ ਰੋਟੀ ਖਾਦੀ ਸੀ, ਜਿਸ ਹੋਟਲ ਵਿਚ ਸ਼ਰਾਬ ਦਾ ਸੇਵਨ ਵੀ ਹੁੰਦਾ ਸੀ?

3) ਕੀ ਮੈਂਸੂਰ ਸ਼ਹਿਰ ਵਿਚ ਤੁਸੀਂ ਇਕ ਹੋਟਲ ਦੇ ਅੰਦਰ ਅਰਦਾਸ ਕਰਨ ਲਈ ਗਏ ਸੀ, ਜਿਸ ਵਿਚ ਪਾਨ ਬੀੜੇ ਦਾ ਸਟਾਲ ਹੋਣ ਕਰਕੇ ਡਾ. ਹਰਮਿੰਦਰ ਸਿੰਘ ਨੇ ਤੁਹਾਨੂੰ ਬਾਂਹ ਤੋਂ ਫੜ ਕੇ ਉਸ ਹੋਟਲ ਵਿੱਚੋਂ ਬਾਹਰ ਖਿੱਚ ਲਿਆ ਸੀ?

4) ਕੀ ਮਿਤੀ 28/9/10 ਦੀ ਸ਼ਾਮ ਨੂੰ ਡਾ. ਹਰਮਿੰਦਰ ਸਿੰਘ ਨੇ ਤੁਹਾਨੂੰ ਆਪਣੇ ਦਫਤਰ ਵਿਚ ਬੁਲਾ ਕੇ ਚਾਹ ਪਾਣੀ ਦਾ ਲ਼ੰਗਰ ਵੀ ਛਕਾਇਆ ਸੀ ਤੇ ਮਾਇਆ ਦਾ ਮੋਟਾ ਗਫਾ ਵੀ ਦਿਤਾ ਸੀ, ਜਿਸ ਦੀ ਰਸੀਦ ਤੁਸੀਂ ਅੱਜ ਤਕ ਨਹੀਂ ਭੇਜੀ?

5) ਕੀ ਮਿਤੀ 29/9/10 ਨੂੰ ਡਾ. ਹਰਮਿੰਦਰ ਸਿੰਘ ਨੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਲਸੂਰ, ਬੰਗਲੋਰ ਵਲੋਂ ਵੀ ਤੁਹਾਨੂੰ ਮਾਇਆ ਦਾ ਮੋਟਾ ਗਫਾ ਦਿਵਾਇਆ ਸੀ ਤੇ ਉਸ ਦੀ ਰਸ਼ੀਦ ਵੀ ਤੁਸੀਂ ਅੱਜ ਤਕ ਨਹੀਂ ਭੇਜੀ?

6) ਤੁਹਾਡੇ ਕੋਲੋਂ ਸ਼ਕਾਇਤ ਦੀ ਕਾਪੀ ਲਿਖਤੀ ਰੂਪ ਵਿਚ ਮੰਗਣ ਦੇ ਬਾਵਜੂਦ, ਤੁਸੀਂ ਅਜ ਤਕ ਉਸ ਸ਼ਕਾਇਤ ਦੀ ਕਾਪੀ ਡਾ. ਹਰਮਿੰਦਰ ਸਿੰਘ ਨੂੰ ਕਿਉਂ ਨਹੀਂ ਦਿਤੀ?

7) ਅਗਰ ਡਾ. ਹਰਮਿੰਦਰ ਸਿੰਘ ਦਾ ਇਹ ਕੇਸ ਬਹੁਤ ਗੰਭੀਰ ਸੀ, ਤਾਂ ਮਿਤੀ 18/5/12 ਨੂੰ ਜਦੋਂ ਉਹ ਸੱਕਤਰੇਤ ਸ੍ਰੀ ਅਕਾਲ ਤੱਖਤ ਸਾਹਿਬ ਤੇ ਤੁਹਾਡੇ ਸਾਹਮਣੇ ਪੇਸ਼ ਹੋਇਆ ਸੀ, ਤਾਂ ਤੁਸੀਂ ਉਸ ਦਿਨ ਤਨਖਾਹ ਕਿਉਂ ਨਹੀਂ ਸੀ ਲਗਾਈ?

8) ਤੁਸੀਂ ਇਹ ਮਾਮਲਾ ਦੋ ਸਾਲ ਕਿਉਂ ਲਮਕਾ ਕੇ ਰਖਿਆ ਅਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕਦਮ ਤਨਖਾਹ ਕਿਉਂ ਨਹੀਂ ਲਗਾਈ, ਕੀ ਕੋਈ ਖਾਸ ਕਾਰਨ ਸੀ?

9) ਕੀ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਬੰਗਲੋਰ ਦੀ ਮਾਨਯੋਗ ਅਦਾਲਤ ਨੇ ਸਬੰਧਤ ਮੁੱਕਦਮੇ ਦਾ ਫੈਸਲਾ ਮਿਤੀ 26/7/12 ਨੂੰ ਤੇ ਅਪੀਲ ਮਿਤੀ 17/1/13 ਨੂੰ ਡਾ. ਹਰਮਿੰਦਰ ਸਿੰਘ ਦੇ ਹੱਕ ਵਿਚ ਕਰ ਦਿਤੀ ਸੀ?

10) ਕੀ ਤੁਸੀਂ ਉਸ ਬੀਬੀ ਨਾਲ ਫੋਨ ਤੇ ਗੱਲ ਕਰਕੇ, ਉਸ ਨੂੰ ਸ੍ਰੀ ਅਕਾਲ ਤੱਖਤ ਸਾਹਿਬ ਤੇ ਬੁਲਾਉਣ ਦੀ ਧਮਕੀ ਦਿਤੀ ਸੀ, ਜਿਸ ਦਾ ਨਾਮ ਤੁਸੀਂ ਡਾ. ਹਰਮਿੰਦਰ ਸਿੰਘ ਨਾਲ ਜੋੜਿਆ ਹੈ? ਕੀ ਕੁਝ ਸਮੇਂ ਬਾਅਦ ਤੁਸੀਂ ਉਸ ਬੀਬੀ ਦੇ ਘਰ ਜਾ ਕੇ ਉਸ ਕੋਲੋਂ ਸਿਰੋਪਾਉ ਤੇ ਮਾਇਆ ਦੇ ਗਫੇ ਲਏ ਸਨ ਤੇ ਉਸ ਦੇ ਘਰ ਲੰਗਰ ਵੀ ਛਕਿਆ ਸੀ। ਕੀ ਸ੍ਰੀ ਅਕਾਲ ਤੱਖਤ ਸਾਹਿਬ ਦਾ ਜਥੇਦਾਰ ਆਪ ਦੋਸ਼ੀਆਂ ਦੇ ਘਰ ਜਾ ਕੇ, ਉਹਨਾ ਕੋਲੋਂ ਸਿਰੋਪਾਉ ਤੇ ਮਾਇਆ ਦੀ ਵਸੂਲੀ ਕਰ ਸਕਦਾ ਹੈ, ਜਿਹਨਾਂ ਦੇ ਕੇਸ ਸ੍ਰੀ ਅਕਾਲ ਤੱਖਤ ਸਾਹਿਬ ਤੇ ਚੱਲ ਰਹੇ ਹੋਣ? ਕੀ ਸ੍ਰੀ ਅਕਾਲ ਤੱਖਤ ਸਾਹਿਬ ਦਾ ਜਥੇਦਾਰ ਬੀਬੀਆਂ ਕੋਲੋਂ ਪੈਸਿਆਂ ਦੀ ਵਸੂਲੀ ਕਰਨ ਤੋਂ ਬਾਅਦ ਹੀ ਉਹਨਾਂ ਦੇ ਪੜਦੇ ਢੱਕਦਾ ਹੈ, ਨਹੀਂ ਤਾਂ ਬੀਬੀਆਂ ਨੂੰ ਵੀ ਬੇਪੱਤ ਕਰਨ ਦੀ ਕੋਸ਼ਿਸ਼ ਕਰਦਾ ਹੈ? ਕੀ ਸ੍ਰੀ ਅਕਾਲ ਤੱਖਤ ਸਾਹਿਬ ਦਾ ਜਥੇਦਾਰ ਸਿੱਖ ਪੰਥ ਦਾ ਪੋਪ ਹੈ ਜਾਂ ਪੈਸਿਆਂ ਦੀ ਵਸੂਲੀ ਕਰਨ ਵਾਲਾ ਡਾਨ? (ਨੋਟ: ਮੇਰੇ ਕੋਲ ਸਬੂਤ ਦੇ ਤੋਂਰ ਤੇ ਰਿਕਾਰਡਿੰਗ ਤੇ ਫੋਟੋਗ੍ਰਾਫ ਮੋਜੂਦ ਹਨ, ਪਰ ਮੈਂ ਭਾਰਤ ਦੇ ਕਾਨੂੰਨ ਦੀ ਬੰਦਸ਼ ਦੇ ਕਾਰਨ, ਉਸ ਬੀਬੀ ਦਾ ਨਾਮ ਇਥੇ ਨਹੀਂ ਲਿੱਖ ਸਕਦਾ, ਕਿਉਂ ਕਿ ਇਹੋ ਜਿਹੇ ਮਾਮਲਿਆਂ ਵਿਚ ਕਿਸੇ ਵੀ ਬੀਬੀ ਦਾ ਨਾਮ ਜਾਂ ਉੁਸ ਦੀ ਤਸਵੀਰ ਪਬਲਿਸ਼ ਕਰਨਾ ਕਾਨੂੰਨ ਅਪਰਾਧ ਹੈ)

11) ਤੁਹਾਡੇ ਬਿਆਨਾਂ ਮੁਤਾਬਕ ਡਾ. ਹਰਮਿੰਦਰ ਸਿੰਘ ਨੇ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕੀਤਾ ਹੈ ਤੇ ਗੁਰੂ ਘਰ ਵਿਚ ਬਜਰ ਕੁਰਾਹਿਤ ਕੀਤੀ ਹੈ। ਕੀ ਤੁਸੀਂ ਆਪਣਾ ਤਾਲੇਬਾਨਿਕ ਫਤਵਾ ਜਾਰੀ ਕਰਨ ਤੋਂ ਪਹਿਲਾਂ ਬੰਗਲੋਰ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਕੋਲੋਂ ਜਾਂ ਉਥੋ ਦੀ ਸਿੱਖ ਸੰਗਤਾਂ ਕੋਲੋਂ, ਇਸ ਗੱਲ ਦੇ ਲਿਖਤੀ ਸਬੂਤ ਇੱਕਤਰ ਕੀਤੇ ਸਨ? ਕੀ ਤੁਹਾਨੂੰ ਤਾਲੇਬਾਨਿਕ ਫਤਵੇ ਜਾਰੀ ਕਰਨ ਦਾ ਕੋਈ ਸੰਵਧਾਨਿਕ ਹੱਕ ਪ੍ਰਾਪਤ ਹੈ?

12) ਅਗਰ ਡਾ. ਹਰਮਿੰਦਰ ਸਿੰਘ ਨੇ ਗੁਰੂ ਘਰ ਵਿਚ ਕੋਈ ਬਜਰ ਕੁਰਾਹਿਤ ਕੀਤੀ ਸੀ, ਤਾਂ ਮਿਤੀ 28/7/13 ਨੂੰ ਬੰਗਲੋਰ ਦੀਆਂ ਸਿੱਖ ਸੰਗਤਾਂ ਨੇ ਏ.ਜੀ.ਐਮ. ਬੁਲਾ ਕੇ ਸਰਬਸੰਤੀ ਨਾਲ ਡਾ. ਹਰਮਿੰਦਰ ਸਿੰਘ ਨੂੰ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਲਸੂਰ, ਬੰਗਲੋਰ ਦੀ ‘ਬਾਈਲਾਸ ਅਮੈਂਡਮੈਂਟ ਕਮੇਟੀ ਦਾ ਚੇਅਰਮੈਨ’ ਕਿਉਂ ਬਣਾਇਆ ਸੀ?

13) ਕੀ ਤੁਹਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ, ਕਿ ਜਿਸ ਆਦਮੀ ਨੇ ਤੁਹਾਡੇ ਕੋਲ ਸ਼ਕਾਇਤ ਕੀਤੀ ਹੈ, ਉਹ ਖੁਦ ਭੂਤਾਂ ਪ੍ਰੈਤਾਂ ਦਾ ਪੁਜਾਰੀ ਹੈ ਤੇ ਖਾਲਸਾ ਬੂਲਟਿਨ ਵਿਚ ਉਸ ਬਾਰੇ ਖਬਰਾਂ ਛਪ ਚੁਕੀਆਂ ਹਨ, ਜਿਸ ਦੀ ਕਾਪੀਆਂ ਤੁਹਾਨੂੰ ਭੇਜੀਆਂ ਜਾ ਚੁਕੀਆਂ ਹਨ, ਤੇ ਉਸ ਆਦਮੀ ਨੇ ਡਾ. ਹਰਮਿੰਦਰ ਸਿੰਘ ਦੇ ਖਿਲਾਫ ਬੰਗਲੋਰ ਦੀ ਅਦਾਲਤ ਵਿਚ ਤਿੰਨ ਫੋਜਦਾਰੀ ਮੁਕਦਮੇ ਕੀਤੇ ਹੋਏ ਹਨ ਤੇ ਇਹ ਮਾਮਲਾ ਵੀ ਫਿਰ ਤੋਂ ਬੰਗਲੋਰ ਦੀ ਅਦਾਲਤ ਵਿਚ ਚੱਲ ਰਿਹਾ ਹੈ?

14) ਕੀ ਇਹ ਸੱਚ ਹੈ ਕੇ ਇਸ ਮਾਮਲੇ ਸਬੰਧੀ ਤੁਸੀਂ ਡਾ. ਹਰਮਿੰਦਰ ਸਿੰਘ ਕੋਲੋਂ ਵੀ ਮੋਟੇ ਪੈਸੇ ਵਸੂਲੇ ਹਨ, ਤੇ ਹੁਣ ਜਦੋਂ ਉਸ ਨੇ ਤੁਹਾਨੂੰ ਹੋਰ ਪੈਸੇ ਦੇਣ ਤੋਂ ਨਾਂਹ ਕਰ ਦਿਤੀ ਹੈ ਤਾਂ ਤੁਸੀਂ ਉਸ ਨੂੰ ਕਮੇਟੀ ਤੋਂ ਬਾਹਰ ਰੱਖਣ ਲਈ, ਇਲੈਕਸ਼ਨ ਦੇ ਦੋਰਾਨ ਉਸ ਨੂੰ ਤਨਖਾਹੀਆਂ ਕਰਾਰ ਦੇਣ ਦਾ ਡਰਾਮਾ ਕੀਤਾ ਹੈ?

15) ਕੀ ਡਾ. ਹਰਮਿੰਦਰ ਸਿੰਘ ਦੇ ਪ੍ਰੀਵਾਰ ਵਲੋਂ ਜਾਂ ਉਸ ਬੀਬੀ ਵਲੋਂ ਤੁਹਾਡੇ ਕੋਲ ਕੋਈ ਸ਼ਕਾਇਤ ਆਈ ਹੈ, ਜਿਸ ਦਾ ਨਾਮ ਤੁਸੀਂ ਡਾ. ਹਰਮਿੰਸਰ ਸਿੰਘ ਨਾਲ ਜੋੜਿਆ ਹੈ? ਅਗਰ ਨਹੀਂ, ਤਾਂ ਤੁਸੀਂ ਡਾ. ਹਰਮਿੰਦਰ ਸਿੰਘ ਨੂੰ ਕਿਸ ਹੈਸੀਅਤ ਨਾਲ ਅਤੇ ਕਿਸ ਕਾਨੂੰਨ ਦੀ ਧਾਰਾ ਦੇ ਅੰਦਰ ਤਨਖਾਹੀਆ ਘੋਸ਼ਿਤ ਕੀਤਾ ਹੈ?

ਇਹ ਮਾਮਲਾ ਹੁਣ ਸਿੱਖ ਪੰਥ ਦੀ ਕਚਹਿਰੀ ਵਿਚ ਹੈ। ਅਗਰ ਤੁਸੀਂ ਉਪ੍ਰੋਤਕ ਸੁਵਾਲਾਂ ਦੇ ਜੁਵਾਬ ਦੱਸ ਦਿਨਾਂ ਵਿਚ ਸਚਾਈ ਪੂਰਵਕ ਦੇ ਦਿਤੇ, ਤਾਂ ਮੈਂ ਦੁਬਾਰਾ ਸ੍ਰੀ ਅਕਾਲ ਤੱਖਤ ਸਾਹਿਬ ਤੇ ਹਾਜ਼ਰ ਹੋ ਕਿ ਮੁਆਫੀ ਮੰਗ ਲਵਾਂਗਾ ਅਤੇ ਖਿੜੇ ਮੱਥੇ ਤਨਖਾਹ ਪ੍ਰਵਾਨ ਕਰ ਲਵਾਂਗਾ। ਅਗਰ ਤੁਸੀਂ ਉਪ੍ਰੋਕਤ ਸਵਾਲਾਂ ਦੇ ਜੁਵਾਬ ਨਹੀਂ ਦੇ ਸਕਦੇ ਤਾਂ ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਕਾਇਮ ਰੱਖਦੇ ਹੋਏ, ਆਪਣੀ ਇਸ ਜਥੇਦਾਰੀ ਤੋਂ ਅਸਤੀਫਾ ਦੇਣ ਦੀ ਕ੍ਰਿਪਾਲਤਾ ਕਰੋ। ਕਿਉਂ ਕਿ ਮੇਰੇ ਕੋਲ ਹਰ ਉਪ੍ਰੋਕਤ ਸਵਾਲ ਦਾ ਸਬੂਤ ਮੋਜੂਦ ਹੈ ਅਤੇ ਮੈਂ ਉਹਨਾਂ ਸਬੂਤਾਂ ਨੂੰ ਮਾਨਯੋਗ ਅਦਾਲਤ, ਮੀਡੀਆ ਤੇ ਸਿੱਖ ਪੰਥ ਦੇ ਸਾਹਮਣੇ ਪੈਸ਼ ਕਰਨ ਲਈ ਮਜਬੂਰ ਹੋਵਾਂਗਾ। ਜਿਸ ਦੇ ਕਾਰਨ ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਅਤੇ ਸਿੱਖ ਪੰਥ ਦੀ ਮਿਟੀ ਹੋਰ ਪਲੀਤ ਹੋਵੇਗੀ ਅਤੇ ਉਸ ਦੀ ਸਾਰੀ ਜਿਮੇਵਾਰੀ ਸਿਰਫ ਤੇ ਸਿਰਫ ਤੁਹਾਡੇ ਸਿੱਰ ਉਤੇ ਹੋਵੇਗੀ।

ਗੁਰੂ ਪੰਥ ਦਾ ਦਾਸ:

ਡਾ. ਹਰਮਿੰਦਰ ਸਿੰਘ,
ਐਡੀਟਰ, ਖਾਲਸਾ ਬੂਲਟਿਨ, ਬੰਗਲੋਰ

ਕਾਪੀ: ਪ੍ਰੈਸ ਤੇ ਇਲੈਕਟਰੌਨਿਕ ਮੀਡਿਆ


ਡਾ. ਹਰਮਿੰਦਰ ਸਿੰਘ ਜੀ, ਤੁਸੀਂ ਗੁਰਬਚਨ ਸਿੰਘ ਨੂੰ ਸਵਾਲ ਕੀਤੇ ਹਨ, ਚੰਗੀ ਗਲ ਹੈ। ਇਨ੍ਹਾਂ ਸਵਾਲਾਂ ਨੂੰ ਪੜ੍ਹ ਕੇ ਸਾਡੇ ਵਲੋਂ ਆਪ ਜੀ ਨੂੰ ਕੁੱਝ ਸਵਾਲ ਹਨ:

1. ਆਪ ਜੀ ਦੀ ਕੀ ਮਜਬੂਰੀ ਸੀ ਕਿ ਆਪ ਜੀ ਨੇ ਗੁਰਬਚਨ ਸਿੰਘ ਨੂੰ ਮੋਟੇ ਗਫੇ ਦਿੱਤੇ?

2. ਪੈਸਿਆਂ ਦੇ ਮੋਟੇ ਗੱਫੇ ਉਹ ਦਿੰਦਾ ਹੈ, ਜਿਸਨੇ ਕੁੱਝ ਛੁਪਾਉਣਾ ਹੋਵੇ। ਆਪ ਜੀ ਨੇ ਐਸਾ ਕੀ ਕੀਤਾ ਹੈ ਕਿ, ਆਪ ਜੀ ਨੂੰ ਉਹ ਛੁਪਾਉਣ ਲਈ ਮੁਆਫੀ ਵੀ ਮੰਗਣੀ ਪਈ ਅਤੇ ਨੋਟਾਂ ਦੇ ਗੱਫੇ ਵੀ ਦੇਣੇ ਪਏ?

ਆਸ ਹੈ ਆਪ ਜੀ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੋਗੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top