Share on Facebook

Main News Page

ਇਕਬਾਲ ਸਿੰਘ ਪਟਨਾ ਦੀ ਤੀਜੀ ਪਤਨੀ ਨੇ ਲਾਇਆ ਕੁੱਟਮਾਰ ਦਾ ਦੋਸ਼, ਮਾਮਲਾ ਦਰਜ

ਅੰਮ੍ਰਿਤਸਰ, 21 ਜੂਨ (ਚਰਨਜੀਤ ਸਿੰਘ): ਹਮੇਸ਼ਾ ਵਿਵਾਦਾਂ ਵਿਚ ਘਿਰੇ ਰਹਿਣ ਵਾਲੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਹਟਾਏ ਜਾ ਚੁੱਕੇ ਮੁੱਖ ਸੇਵਾਦਾਰ ਗਿਆਨੀ ਇਕਬਾਲ ਸਿੰਘ ਇਕ ਹੋਰ ਨਵੇਂ ਵਿਵਾਦ ਵਿਚ ਘਿਰ ਗਏ ਹਨ। ਗਿਆਨੀ ਇਕਬਾਲ ਸਿੰਘ ਨੇ, ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਂਦਿਆਂ, ਜੀਵਤ ਪਤਨੀ ਦੇ ਹੁੰਦਿਆਂ ਤੀਜਾ ਵਿਆਹ ਕਰਵਾਇਆ ਸੀ ਤੇ ਗਿਆਨੀ ਇਕਬਾਲ ਸਿੰਘ ਦੀ ਤੀਜੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦੀ ਮਾਰ-ਕੁਟਾਈ ਕੀਤੀ ਗਈ ਹੈ। ਇਸ ਸਬੰਧੀ ਗਿਆਨੀ ਇਕਬਾਲ ਸਿੰਘ ਦੀ ਤੀਜੀ ਪਤਨੀ ਬੀਬੀ ਬਲਜੀਤ ਕੌਰ ਨੇ ਗਿਆਨੀ ਇਕਬਾਲ ਸਿੰਘ, ਉਸ ਦੇ ਪੁੱਤਰ ਗੁਰਪ੍ਰਸਾਦ ਸਿੰਘ ਤੇ ਨੂੰਹ ਹਰਲੀਨ ਕੌਰ ਅਤੇ ਪਟਨਾ ਸਾਹਿਬ ਦੇ ਚੌਕ ਥਾਣਾ ਵਿਖੇ 18 ਜੂਨ ਨੂੰ ਇਕ ਐਫ਼.ਆਈ.ਆਰ. ਨੰਬਰ 93/14 ਦਰਜ ਕਰਵਾਈ ਹੈ। ਇਸ ਸਬੰਧੀ ਬੀਬੀ ਬਲਜੀਤ ਕੌਰ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਨਾਲ ਉਸ ਦਾ ਵਿਆਹ 26 ਜੂਨ, 2003 ਨੂੰ ਦਿੱਲੀ ਵਿਚ ਹੋਇਆ ਸੀ।

ਇਸ ਮੌਕੇ ਬਾਬਾ ਕਰਮਜੀਤ ਸਿੰਘ ਯਮੁਨਾਨਗਰ ਤੇ ਬਾਬਾ ਚਮਕੌਰ ਸਿੰਘ ਹਾਜ਼ਰ ਸਨ। ਗਿਆਨੀ ਇਕਬਾਲ ਸਿੰਘ ਦਾ ਪਹਿਲਾ ਵਿਆਹ ਇੰਦਰਜੀਤ ਕੌਰ ਨਾਂ ਦੀ ਔਰਤ ਨਾਲ 14 ਮਈ, 1982 ਨੂੰ ਹੋਇਆ ਸੀ ਜਦਕਿ ਹੁਣ ਗਿਆਨੀ ਇਕਬਾਲ ਸਿੰਘ ਨੇ ਇਕ ਹੌਰ ਔਰਤ ਕੁਲਵੰਤ ਕੌਰ ਨਾਲ ਘਰ ਵਸਾ ਲਿਆ ਹੈ। ਜੰਮੂ ਨਿਵਾਸੀ ਬੀਬੀ ਬਲਜੀਤ ਕੌਰ ਨੇ ਦਸਿਆ ਕਿ ਇਕਬਾਲ ਸਿੰਘ ਅਕਸਰ ਉਸ ਦੀ ਮਾਰ-ਕੁਟਾਈ ਕਰ ਕੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਸੀ। ਹੁਣ ਉਸ ਦੇ ਪੁੱਤਰ ਤੇ ਨੂੰਹ ਨੇ ਵੀ ਰਹਿੰਦੀ ਕਸਰ ਪੂਰੀ ਕਰ ਦਿਤੀ ਹੈ। ਉਨ੍ਹਾਂ ਦਸਿਆ ਕਿ ਜਦ ਉਹ ਅਪਣੀ ਬੀਮਾਰ ਮਾਂ ਦਾ ਪਤਾ ਲੈਣ ਲਈ ਜੰਮੂ ਗਈ ਸੀ ਤਾਂ ਉਸ ਦੇ ਕਪੜੇ, ਗਹਿਣੇ ਤੇ ਨਕਦੀ ਕੰਢ ਲਈ ਗਈ। ਬੀਬੀ ਨੇ ਦਸਿਆ ਕਿ ਇਕਬਾਲ ਸਿੰਘ ਵਿਰੁਧ ਪੁਲਿਸ ਨੇ ਧਾਰਾ 498 ਏ,323,341,504,379, 406 ਅਤੇ 420 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ।

ਤਖ਼ਤ ਪਟਨਾ ਸਾਹਿਬ ਕਮੇਟੀ ਦੀ ਮੀਟਿੰਗ ਅੱਗੇ ਪਾਈ

ਅੰਮ੍ਰਿਤਸਰ, 21 ਜੂਨ (ਚਰਨਜੀਤ ਸਿੰਘ): ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਮੇਟੀ ਦੇ ਸਕੱਤਰ ਸ. ਚਰਨਜੀਤ ਸਿੰਘ ਨੇ ਦਸਿਆ ਕਿ ਤਖ਼ਤ ਸਾਹਿਬ ਕਮੇਟੀ ਦੀ ਅੱਜ 22 ਜੂਨ ਨੂੰ ਹੋਣ ਵਾਲੀ ਮੀਟਿੰਗ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਹੁਕਮ ਤੋਂ ਬਾਅਦ ਅੱਗੇ ਪਾ ਦਿਤੀ ਗਈ ਹੈ। ਇਸ ਪੱਤਰਕਾਰ ਨਾਲ ਫ਼ੋਨ 'ਤੇ ਗੱਲ ਕਰਦਿਆਂ ਚਰਨਜੀਤ ਸਿੰਘ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਾਰ-ਵਾਰ ਸਾਨੂੰ ਹਦਾਇਤਾਂ ਜਾਰੀ ਕਰ ਰਹੇ ਹਨ ਕਿ ਗਿਆਨੀ ਇਕਬਾਲ ਸਿੰਘ ਮਾਮਲੇ ਤੇ ਕਮੇਟੀ ਅਜੇ ਕੋਈ ਫ਼ੈਸਲਾ ਨਾ ਕਰੇ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੀ ਤੀਜੀ ਪਤਨੀ ਨੇ ਵੀ ਉਨ੍ਹਾਂ 'ਤੇ ਕੇਸ ਕੀਤਾ ਹੋਇਆ ਹੈ, ਇਸ ਦੀ ਜਾਣਕਾਰੀ ਗਿਆਨੀ ਗੁਰਬਚਨ ਸਿੰਘ ਨੂੰ ਦਿਤੀ ਗਈ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top