Share on Facebook

Main News Page

ਇੰਟ੍ਰਨੈਸ਼ਨਲ ਸਿੰਘ ਸਭਾ ਦੇ ਵਿਦਵਾਨ ਆਗੂ ਡਾ. ਸੁਰਜੀਤ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ

(ਅਵਤਾਰ ਸਿੰਘ ਮਿਸ਼ਨਰੀ) ਅੰਗ੍ਰੇਜੀ ਦੀਆਂ ਚਾਰ ਪੁਸਤਕਾਂ ਦੇ ਲਿਖਾਰੀ, ਇੰਨਆਰਗੈਨਿਕ ਕਮਿਸਟਰੀ ਦੇ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪੜ੍ਹਾਉਣ ਵਾਲੇ (International Sikh Institute for Research & Training) ਦੇ ਸਕੱਤਰ, ਗੁਰਬਾਣੀ ਦੇ ਖੋਜੀ ਵਿਦਵਾਨ ਅਤੇ ਸਿੰਘ ਸਭਾ ਇੰਟ੍ਰਨੈਸ਼ਨਲ ਦੇ ਸਰਗਰਮ ਮੈਂਬਰ ਤੇ ਪ੍ਰਚਾਰਕ ਡਾ. ਸੁਰਜੀਤ ਸਿੰਘ ਸੰਧੂ ਵਡੇਰੀ ਉਮਰ ਵਿੱਚ 18 ਜੂਨ 2014 ਨੂੰ ਅਕਾਲ ਚਲਾਣਾ ਕਰ ਗਏ। ਡਾ. ਸਾਹਿਬ ਜਿੱਥੇ ਸੁਭਾਅ ਦੇ ਤੱਤੇ ਓਥੇ ਤੱਤ ਗੁਰਮਤਿ ਫਿਲੌਸਫੀ ਅਤੇ ਇਤਿਹਾਸ ਦੇ ਤਗੜੇ ਖੋਜੀ ਸਨ। ਜੋ ਵਡੇਰੀ ਉਮਰ ਵਿੱਚ ਵੀ ਦੂਰ ਦੁਰਾਡੇ ਵੱਖ ਵੱਖ ਦੇਸ਼ਾਂ ਵਿਖੇ ਸੈਮੀਨਾਰਾਂ ਅਤੇ ਕਾਨਫ੍ਰੰਸਾਂ ਵਿੱਚ ਬੜੀ ਸਰਗਰਮੀ ਨਾਲ ਹਿੱਸਾ ਲੈਂਦੇ ਸਨ।

ਜਦ 20 ਜੁਲਾਈ ਸੰਨ 2003 ਈਸਵੀ ਨੂੰ ਸ੍ਰ. ਹਰਦੇਵ ਸਿੰਘ ਸ਼ੇਰ ਗਿੱਲ ਦੇ ਪ੍ਰਬੰਧ ਹੇਠ ਚਲ ਰਹੇ ਗੁਰਦੁਆਰਾ ਰੋਜਵਿਲ ਵਿਖੇ, ਉਚ ਪੱਧਰੀ ਸਾਲਾਨਾਂ ਕਾਨਫਰੰਸ ਵਿਖੇ, ਬਜੁਰਗ ਵਿਦਵਾਨ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਨੂੰ ਉਨ੍ਹਾਂ ਦੀ 10 ਭਾਗਾਂ ਵਿੱਚ ਖੋਜ ਭਰਪੂਰ ਲਿਖੀ ਪੁਸਤਕ "ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ" ਦੀ ਕਰੜੀ ਘਾਲਣਾ ਕਰਕੇ ਅਤੇ ਅਖੌਤੀ ਜਥੇਦਾਰਾਂ ਦੇ ਵਿਦਵਾਨ ਮਾਰੂ ਫਤਵੇ ਦਾ ਮੂੰਹ ਤੋੜਵਾਂ ਜੁਵਾਬ ਦਿੰਦੇ ਹੋਏ, ਸਮੂੰਹ ਵਿਦਵਾਨਾਂ ਵੱਲੋਂ “ਗੋਲਡ ਮੈਡਲ” ਨਾਲ ਸਨਮਾਣਿਤ ਕੀਤਾ ਗਿਆ ਸੀ, ਡਾ. ਸੁਰਜੀਤ ਸਿੰਘ ਉਸ ਇਤਿਹਾਸਕ ਕਾਨਫਰੰਸ ਵਿੱਚ ਵੀ ਹਾਜਰ ਸਨ। ਉਹ ਲਿਖਾਰੀ ਵੀ ਕਮਾਲ ਦੇ ਸਨ ਜਿਨ੍ਹਾਂ ਦੇ ਵੱਖ-ਵੱਖ ਗੁਰਮਤਿ ਵਿਸ਼ਿਆਂ ਤੇ ਲਿਖੇ ਲੇਖ, ਵੱਖ-ਵੱਖ ਵੈਬਸਾਈਟਾਂ, ਮੈਗਜੀਨਾਂ ਅਤੇ ਅਖਬਾਰਾਂ ਜਿਵੇਂ "ਰੋਜਾਨਾਂ ਸਪੋਕਸਮੈਨ, ਸਿੱਖ ਮਾਰਗ ਡਾਟਕਾਮ, ਸਿੱਖ ਬੁਲਿਟਨ ਡਾਟਕਾਮ, ਸਿੱਖ ਵਿਰਸਾ ਮੈਗਜੀਨ, ਸਿੰਘ ਸਭਾ ਯੂ ਐੱਸ.ਏ ਡਾਟਕਾਮ, ਖਾਲਸਾ ਨਿਊਜ ਡਾਟਕਾਮ ਅਤੇ ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਆਦਿਕ ਤੇ ਛਪੇ ਹੋਏ ਹਨ। ਡਾਕਟਰ ਸਾਹਿਬ ਫੋਨ ਤੇ ਵੀ ਵੱਖ-ਵੱਖ ਵਿਦਵਾਨਾਂ ਨਾਲ ਗੁਰਮਤਿ ਫਿਲੌਸਫੀ ਬਾਰੇ ਵਿਚਾਰ ਚਰਚਾ ਕਰਦੇ ਰਹਿੰਦੇ ਸਨ। ਆਪ ਜੀ ਕਰਮਕਾਡਾਂ, ਕਰਾਮਾਤਾਂ, ਫੋਕੀਆਂ ਰਹੁਰੀਤਾਂ ਆਦਿਕ ਅੰਧਵਿਸ਼ਵਾਸ਼ਾਂ ਵਿੱਚ ਯਕੀਨ ਨਹੀਂ ਰੱਖਦੇ ਸਨ। ਆਪ ਅਖੌਤੀ ਦਸਮ ਗ੍ਰੰਥ ਅਤੇ ਭਗਾਉਤੀ ਦੇ ਵੀ ਹਾਮੀ ਨਹੀਂ ਸਨ। ਇੱਕ ਓਅੰਕਾਰ ਨੂੰ "ਇੱਕੋ" ਕਹਿਣ ਦੀ ਵਕਾਲਤ ਕਰਦੇ ਸਨ। ਸੋ ਐਸੇ ਸਰਗਰਮ ਖੋਜੀ ਵਿਦਵਾਨ ਦਾ ਅਕਾਲ ਚਲਾਣਾ, ਖੋਜੀ ਵਿਦਵਾਨ ਲਿਖਾਰੀਆਂ ਅਤੇ ਸਿੰਘ ਸਭਾਵਾਂ ਆਦਿਕ ਜਥੇਬੰਦੀਆਂ ਵਿੱਚ ਵੱਡੇ ਘਾਟੇ ਵਜੋਂ ਮਹਿਸੂਸ ਕੀਤਾ ਜਾਵੇਗਾ। ਦਾਸ ਨੂੰ ਉਨ੍ਹਾਂ ਬਾਰੇ ਜਿਨੀਕੁ ਜਾਣਕਾਰੀ ਸੀ ਉਹ ਹੀ ਬਿਆਨ ਕੀਤੀ ਹੈ।

ਐਸੇ ਸਰਗਰਮ ਪੰਥਕ ਵਿਦਵਾਨ ਨੂੰ ਸਿੰਘ ਸਭਾ ਇੰਟ੍ਰਨੈਸ਼ਨਲ, ਵਰਲਡ ਸਿੱਖ ਫੈਡਰੇਸ਼ਨ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਅਤੇ ਮਿਸ਼ਨਰੀ ਕਾਲਜਾਂ ਦੇ ਸਰਗਰਮ ਲਿਖਾਰੀਆਂ, ਵਿਦਵਾਨਾਂ ਅਤੇ ਆਗੂਆਂ ਵੱਲੋਂ ਉਨ੍ਹਾਂ ਦੇ ਸਮੂੰਹ ਪ੍ਰਵਾਰ, ਦੋਸਤਾਂ, ਮਿਤਰਾਂ ਅਤੇ ਸਬੰਧੀਆਂ ਨਾਲ ਵਿਛੋੜੇ ਦਾ ਦੁੱਖ ਸਾਂਝਾ ਕਰਦਿਆਂ, ਮਰਹੂਮ ਡਾ. ਸੁਰਜੀਤ ਸਿੰਘ ਸੰਧੂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਅਰਦਾਸ ਕੀਤੀ ਜਾਂਦੀ ਹੈ ਕਿ ਕਰਤਾ ਅਕਾਲ ਪੁਰਖ ਸਭ ਨੂੰ ਭਾਣਾ ਮੰਨਣ ਦਾ ਬਲ ਬਖਸ਼ਦੇ ਹੋਏ ਉਨ੍ਹਾਂ ਦੇ ਰਹਿ ਗਏ ਅਧੂਰੇ ਕਾਰਜਾਂ ਨੂੰ ਪੂਰਾ ਕਰਨ ਅਤੇ ਸਾਰਥਕ ਖੋਜ (ਗੁਰਮਤਿ ਖੋਜਹਿ ਸਬਦਿ ਬੀਚਾਰਾ-੧੧੭੫) ਕਰਨ ਦਾ ਬਲ ਬਖਸ਼ੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top