Share on Facebook

Main News Page

ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਸਿਆਟਲ ਦੀਆਂ ਸੰਗਤਾਂ ਵਲੋਂ ਬੇ ਸਬਰੀ ਨਾਲ ਇੰਤਜ਼ਾਰ

ਸਿਆਟਲ, 22 ਜੂਨ 2014 (ਦਲਜੀਤ ਸਿੰਘ): ਅਜ ਕਲ ਜਿਵੇਂ ਬਹੁਤੇ ਸੰਤ ਬਾਬੇ ਵਿਦੇਸ਼ਾਂ ਵਿਚ ਆਏ ਹੋਏ ਹਨ। ਅਜ ਅਮਰੀਕਾ ਕਨੇਡਾ ਦੇ ਵੱਖ ਵੱਖ ਗੁਰਦਵਾਰਿਆਂ ਵਿਚ ਵੱਖ ਵੱਖ ਡੇਰਿਆਂ ਤੋਂ ਆਏ ਸੰਤ ਬਾਬੇ ਫਿਰਦੇ ਹਨ, ਜਿਹੜੇ ਕਹਿੰਦੇ ਅਸੀਂ ਵਿਦੇਸ਼ਾਂ ਵਿਚ ਧਰਮ ਪ੍ਰਚਾਰ ਕਰਨ ਆਏ ਹਾਂ। ਇਸੇ ਲੜੀ ਦੇ ਤਹਿਤ ਪ੍ਰਸਿਧ ਰਣਜੀਤ ਸਿੰਘ ਢੰਡਰੀਆਂ ਵਾਲੇ ਵੀ ਅਜ ਕਲ ਅਮਰੀਕਾ ਦੇ ਵੱਖ ਵੱਖ ਗੁਰਦਵਾਰਿਆਂ ਵਿੱਚ ਜਾ ਰਹੇ ਹਨ। ਇਸ ਲੜੀ ਦੇ ਤਹਿਤ ਉਨ੍ਹਾਂ ਦਾ ਇਕ ਦੀਵਾਨ ਆਉਣ ਵਾਲੇ ਦਿਨਾਂ ਵਿੱਚ ਸਿਆਟਲ ਵਿਚ ਹੋਣ ਜਾ ਰਿਹਾ ਹੈ।

ਇਸ ਦੌਰਾਨ ਸਿਆਟਲ ਦੇ ਆਸ ਪਾਸ ਦੇ ਜਾਗਰੂਕ ਸਿੱਖਾਂ ਨੇ ਇਕ ਅਹਿਮ ਮੀਟਿੰਗ ਪਿਛਲੇ ਦਿਨੀਂ ਸਿਆਟਲ ਵਿੱਚ ਕੀਤੀ, ਜਿਸ ਵਿਚ ਜੋਗਾ ਸਿੰਘ, ਗੁਲਜਾਰ ਸਿੰਘ, ਸਤਿਨਾਮ ਸਿੰਘ, ਬੰਲਵੰਤ ਸਿੰਘ, ਤਨਵੀਰ ਸਿੰਘ, ਗੁਰਦੀਪ ਸਿੰਘ, ਬਲਵੀਰ ਸਿੰਘ, ਹਰਜੀਤ ਸਿੰਘ ਬੋਥਲ, ਦਿਲਬਾਗ ਸਿੰਘ, ਇੰਦਰਜੀਤ ਸਿੰਘ, ਬਲਵਿੰਦਰ ਸਿੰਘ ਕਲਵਿੰਦਰ ਸਿੰਘ ਹਰਜਿੰਦਰ ਸਿੰਘ ਤੁੰਗ, ਤਜਿੰਦਰ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ, ਅਜੈਬ ਸਿਘ, ਜਸਵਿੰਦਰ ਸਿੰਘ, ਕਲਮਜੀਤ ਸਿੰਘ ਹੋਰ ਬਹੁਤ ਸਿੰਘ ਸਾਰੇ (ਸਿਆਟਲ) ਅਤੇ ਹੋਰ ਵੀ ਸਿੰਘਾ ਨੇ ਭਾਗ ਲਿਆ ਅਤੇ ਆਉਣ ਵਾਲੇ ਦਿਨਾ ਵਿਚ ਸੰਤ ਰਣਜੀਤ ਸਿੰਘ ਦੀ ਸਿਆਟਲ ਆਮਦ ਨੂੰ ਦੇਖਦੇ ਹੋਏ ਇਨ੍ਹਾਂ ਸਿੰਘਾਂ ਨੇ ਕੁੱਝ ਪ੍ਰੋਗ੍ਰਾਮ ਉਲੀਕੇ ਹਨ।

ਇਸ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਜੇਕਰ ਰਣਜੀਤ ਸਿੰਘ ਢੰਡਰੀਆਂ ਵਾਲੇ ਸਿਆਟਲ ਆਉਂਦੇ ਹਨ, ਤਾਂ ਦੀਵਾਨ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਸੰਗਤਾਂ ਵਿਚ ਸਵਾਲ ਕੀਤੇ ਜਾਣਗੇ, ਜਿਵੇਂ ਕੁੱਝ ਕੁ ਵੀਰਾਂ ਦਾ ਵਿਚਾਰ ਹੈ, ਕਿ ਰਣਜੀਤ ਸਿੰਘ ਨੇ ਆਪਣੇ ਪ੍ਰਚਾਰ ਦਾ ਤਰੀਕਾ ਬਦਲ ਲਿਆ ਹੈ, ਪਰ ਹਾਲੇ ਕਾਫੀ ਸਵਾਲ ਖੜੇ ਨੇ ਜਿਹੜੇ ਜਵਾਬ ਮੰਗਦੇ ਨੇ:

  1. ਜਿਵੇਂ ਕਿ ਕੀ ਸੰਤ ਰਣਜੀਤ ਸਿੰਘ ਨੇ ਆਪਣੇ ਨਾਮ ਨਾਲ ਸੰਤ ਲਿਖਣਾ ਬੰਦ ਕਰ ਦਿਤਾ ?
  2. ਕੀ ਸੰਤ ਰਣਜੀਤ ਸਿੰਘ ਨੇ ਆਪਣੇ ਡੇਰੇ ਵਿੱਚ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਲਾਗੂ ਕਰਵਾ ਦਿਤੀ ਹੈ ?
  3. ਕੀ ਸੰਤ ਰਣਜੀਤ ਸਿੰਘ ਧਾਰਨਾ ਲਾਉਣੀ ਬੰਦ ਕਰ ਦਿੱਤੀ ਹੈ ?
  4. ਇਕ ਦੋਸ਼ ਭਾਈ ਰਣਜੀਤ ਸਿੰਘ ਦੇ ਉਪਰ ਇਕ ਆਪਣੇ ਹੀ ਜੱਥੇ ਦੇ ਸਿੰਘ ਸੁਖਵਿੰਦਰ ਸਿੰਘ ਦੇ ਕਤਲ ਕਰਕੇ ਉਸ ਦੀ ਕੁੱਟ ਮਾਰ ਕੀਤੀ ਹੈ, ਉਸ ਬਾਏ ਉਨ੍ਹਾਂ ਦਾ ਕੀ ਜਵਾਬ ਹੈ?
  5. ਗੁਰਦਵਾਰਾ ਪ੍ਰਮੇਸ਼ਰ ਦਵਾਰ ਦੇ ਅੱਗੇ ਇਕ ਲੜਕੀ ਜਾਹਿਰ ਖਾ ਕੇ ਮਰ ਗਈ ਸੀ, ਉਸ ਬਾਰੇ ਭਾਈ ਰਣਜੀਤ ਸਿੰਘ ਕੋਲ ਕੀ ਜਵਾਬ ਹੈ?
  6. ਸੰਤ ਰਣਜੀਤ ਸਿੰਘ ਦੇ ਇਕ ਡ੍ਰਾਈਵਰ ਨੇ ਕੈਲੀਫੋਰਨੀਆ ਦੇ ਇਕ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਦੀ ਲੜਕੀ ਨੂੰ ਗਰਭਵਤੀ ਕਰ ਦਿਤਾ ਸੀ ਅਤੇ ਫੇਰ ਉਸ ਨੂੰ ਧਮਕੀਆਂ ਦਿਤੀਆਂ, ਉਸ ਬਾਰੇ ਕੀ ਜਵਾਬ ਹੈ?
  7. ਪਿੰਡ ਢਡਰੀਆਂ ਦੇ ਕਾਫੀ ਪਰਿਵਾਰ ਮਾਨਸਿਕ ਰੋਗੀ ਹਨ, ਉਨ੍ਹਾਂ ਬਾਰੇ ਕੀ ਉਪਰਾਲਾ ਕੀਤਾ ਸੰਤ ਰਣਜੀਤ ਸਿੰਘ ਨੇ?
  8. ਸ਼ਹੀਦ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਹ ਕਹਿ ਕੇ ਗੁੰਮਰਾਹ ਕਰਕੇ, ਉਸ ਨੌਜਵਾਨ ਦਾ ਸੰਸਕਾਰ ਕਰਵਾ ਦੇਣਾ ਕਿ ਮੈਂ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦਿਵਾਉਣ ਵਿਚ ਮਦਦ ਕਰਾਂਗਾ, ਕੀ ਉਨ੍ਹਾਂ ਪੁਲਿਸ ਵਾਲਿਆਂ ਨੂੰ ਸਜ਼ਾ ਹੋਈ ?

ਇਸ ਤਰਾਂ ਦੇ ਹੋਰ ਕਾਫੀ ਸਵਾਲ ਹਨ, ਜਿਹੜੇ ਸੰਗਤਾਂ ਦੇ ਦਿਮਾਗ ਵਿੱਚ ਘੁੰਮਦੇ ਨੇ ਜਿਨ੍ਹਾਂ ਦੇ ਜਵਾਬ ਸੰਗਤਾਂ ਸੰਤ ਰਣਜੀਤ ਸਿੰਘ ਨੂੰ ਲੈਣ ਵਾਸਤੇ ਸਿਆਟਲ ਵਿੱਚ ਬੜੀ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਹਨ। ਉਮੀਦ ਹੈ ਸੰਤ ਰਣਜੀਤ ਸਿੰਘ ਆਪਣੇ ਦੀਵਾਨ ਸ਼ੁਰੂ ਕਰਨ ਤੋਂ ਪਹਿਲਾਂ, ਇਹਨਾ ਸੰਗਤਾਂ ਨੂੰ ਸੰਤੁਸ਼ਟ ਜ਼ਰੂਰ ਕਰਨਗੇ। ਇਸ ਕਰਕੇ ਅਸੀਂ ਸੰਤ ਰਣਜੀਤ ਸਿੰਘ ਨੂੰ ਬੇਨਤੀ ਕਰਦੇ ਹਾਂ, ਆਓ ਸਿਆਟਲ ਜੀ ਸਦਕੇ, ਪਰ ਵਿਚਾਰ ਵਟਾਂਦਰੇ ਵਾਸਤੇ ਤਿਆਰ ਹੋਕੇ ਆਉਣਾਇਥੇ ਸੰਗਤਾਂ ਉਡੀਕਦੀਆਂ ਨੇ...

ਬੇਨਤੀ
ਵਲੋਂ ਸਮੂਹ ਸੰਗਤ ਸਿਆਟਲ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top