Share on Facebook

Main News Page

ਵਾਹ ਨੀ ਸਰਕਾਰੇ ਪਹਿਲਾਂ ਨਸ਼ੇ ਵੇਚ ਕੇ ਕਮਾਈ, ਹੁਣ ਨਸ਼ੇ ਛੁਡਵਾਉਣ ਦੇ ਨਾਮ 'ਤੇ ਕਮਾਈ ਦੀ ਤਿਆਰੀ
-: ਦਲਜੀਤ ਸਿੰਘ ਇੰਡੀਆਨਾ

ਜਿਸ ਤਰ੍ਹਾਂ ਪੰਜਾਬ ਵਿਚ ਪਹਿਲਾਂ ਸਰਕਾਰੀ ਹਸਪਤਾਲਾਂ ਵੱਲ ਬਹੁਤਾ ਧਿਆਨ ਨਾ ਦਿੱਤਾ ਗਿਆ, ਜਿਸ ਕਰਕੇ ਪ੍ਰਾਈਵੇਟ ਹਸਪਤਾਲ ਬਹੁਤ ਤੇਜੀ ਨਾਲ ਹੋਂਦ ਵਿਚ ਆਏ। ਜਿਹੜੇ ਡਾਕਟਰ ਸਰਕਾਰੀ ਹਸਪਤਾਲਾਂ ਵਿਚ ਨੌਕਰੀ ਕਰਦੇ ਸਨ, ਉਹ ਮਰੀਜਾਂ ਨੂੰ ਆਪਣੇ ਪ੍ਰਾਇਵੇਟ ਹਸਪਤਾਲ ਆਉਣ ਵਾਸਤੇ ਪ੍ਰੇਰਦੇ ਸਨ। ਇਸ ਤਰ੍ਹਾਂ ਪ੍ਰਾਇਵੇਟ ਹਸਪਤਾਲਾਂ ਦਾ ਹੜ ਆ ਗਿਆ ਅਤੇ ਸਰਕਾਰੀ ਹਸਪਤਾਲ ਖਤਮ ਹੋਣ ਕਿਨਾਰੇ ਪਹੁਚ ਗਏ। ਇਸ ਤਰ੍ਹਾਂ ਡੇਰਿਆਂ ਵਾਲੇ ਸਾਧਾਂ ਨੇ ਲੀਡਰਾਂ ਨੇ ਵੱਡੇ ਵੱਡੇ ਹਸਪਤਾਲ ਖੋਲ ਕੇ ਉਨ੍ਹਾਂ ਦੇ ਟ੍ਰਸਟ ਬਣਾ ਕੇ, ਇਕ ਫਾਇਦੇਮੰਦ ਧੰਦਾ ਸ਼ੁਰੂ ਕੀਤਾ ਹੈ।

ਫੇਰ ਉਸ ਤੋਂ ਅੱਗੇ ਸਕੂਲਾਂ ਵੱਲ ਆਉਂਦੇ ਹਾਂ। ਸਰਕਾਰ ਨੇ ਸਰਕਾਰੀ ਸਕੂਲਾਂ ਵੱਲ ਧਿਆਨ ਨਾ ਦਿੱਤਾ, ਜਿਸ ਨਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਮਾਸਟਰ ਸਕੂਲਾਂ ਵਿਚ ਪੜਾਉਣ ਵੱਲ ਧਿਆਨ ਨਹੀ ਦਿੰਦੇ ਸਨ ਅਤੇ ਵਿਦਿਆਰਥੀਆਂ ਨੂੰ ਟਿਊਸ਼ਨ 'ਤੇ ਆਉਣ ਵਾਸਤੇ ਪ੍ਰੇਰਦੇ ਸਨ ਅਤੇ ਇਸ ਵਿਚੋਂ ਹੀ ਪ੍ਰਾਇਵੇਟ ਸਕੂਲ ਬਿਜਿਨਿਸ ਹੋਂਦ ਵਿਚ ਆਇਆ, ਅਤੇ ਇਸ ਤੋਂ ਬਾਅਦ ਹਰ ਇਕ ਗਲੀ ਮੁਹੱਲੇ ਵਿਚ ਪ੍ਰਾਇਵੇਟ ਸਕੂਲ ਖੁਲਣ ਲੱਗੇ ਅਤੇ ਇਸ ਦੌਰਾਨ ਹੀ ਕੁਝ ਕੁ ਸਾਧਾਂ ਨੇ ਆਪਣੀਆ ਅਕੈਡਮੀਆਂ ਖੋਲੀਆਂ, ਜਿਸ ਵਿੱਚ ਪੈਸਾ ਸੰਗਤ ਦਾ ਅਤੇ ਬਿਜਨਿਸ ਸਾਧ ਦਾ ਚੱਲ ਨਿਕਲਿਆ। ਪੰਜਾਬ ਵਿਚ ਚੱਲ ਰਹੇ ਬਹੁਤੇ ਪ੍ਰਾਇਵੇਟ ਸਕੂਲ ਕਾਲਿਜ ਯੂਨੀਵਰਸਿਟੀਆਂ ਹਨ, ਇਨ੍ਹਾਂ ਵਿਚ ਬਹੁਤੇ ਬਿਜਨਿਸ ਵਿੱਚ ਲੀਡਰਾਂ ਦਾ ਪੈਸਾ ਲੱਗਿਆ ਹੋਇਆ ਹੈ। ਜਿਵੇਂ ਇਕ ਮਿਠਿਆਈ ਦੀ ਦੁਕਾਨ ਚਲਾਉਣ ਵਾਲੇ ਨੇ ਯੁਨੀਵਰਸਟੀ ਖੋਲੀ ਅਤੇ ਡਿਗਰੀਆਂ ਦੀ ਝੜੀ ਲਾ ਦਿਤੀ।

ਹੁਣ ਅਜ ਦੇ ਸਮੇਂ ਦੀ ਗੱਲ ਕਰਦੇ ਹਾਂ, ਕਿ ਜਿਸ ਤਰ੍ਹਾਂ ਹੁਣ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਹੈ, ਜਿਸ ਦਾ ਖਮਿਆਜਾ ਲੰਘੀਆਂ ਚੋਣਾਂ ਵਿੱਚ ਸਰਕਾਰ ਨੂੰ ਭੁਗਤਣਾ ਪਿਆ ਅਤੇ ਸਰਕਾਰ ਨੇ ਹੁਣ ਨਸ਼ਾ ਛੁਡਵਾਉਣ ਦੇ ਨਾਮ 'ਤੇ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਖੋਲੇ ਹਨ। ਅਜ ਦੇ ਸਮੇਂ ਵਿੱਚ ਸਭ ਤੋਂ ਆਮਦਨ ਵਾਲਾ ਬਿਜਨਿਸ ਹੈ "ਨਸ਼ਾ ਛੁੜਾਉ ਕੇਂਦਰ"

ਹੁਣ ਦਿਨੋ ਦਿਨ ਵੱਧ ਤੋਂ ਵੱਧ ਨਸ਼ਾ ਛੁਡਾਊ ਕੇਂਦਰ ਖੁਲਣਗੇ, ਇਸ ਕੰਮ ਵਿਚ ਹੋ ਸਕਦਾ ਕੁਲ ਸਾਧ ਵੀ ਅੱਗੇ ਆਉਣ... ਕੱਲ ਖਬਰ ਆਈ ਹੈ ਲੁਧਿਆਣੇ ਦਾ ਇਕ ਡਾਕਟਰ, ਜਿਹੜਾ ਪਹਿਲਾਂ ਨਸ਼ਾ ਛੁਡਾਉਣ ਦੀ ਪਰਚੀ ਦਾ ਸੌ ਰੁਪਿਆ ਲੈਂਦਾ ਸੀ, ਉਸ ਨੇ ਹੁਣ ਛੇ ਸੌ ਰੁਪਿਆ ਕਰ ਦਿਤਾ ਹੈ, ਜਿਸ ਦੇ ਤਹਿਤ ਨਸ਼ਾ ਛਡਣ ਵਾਲਿਆਂ ਦੀ ਬਹੁਤ ਲੁੱਟ ਹੋ ਰਹੀ ਹੈ। ਸੁਣਨ ਵਿੱਚ ਆਇਆ ਹੈ ਕਿ ਇਸ ਡਾਕਟਰ ਵਲੋਂ ਕੀਤੀ ਜਾ ਰਹੀ ਲੁੱਟ ਪਿਛੇ, ਕਿਸੇ ਸਿਆਸੀ ਲੀਡਰ ਦਾ ਹੱਥ ਹੈ। ਇਸ ਕਰਕੇ ਇਸ ਡਾਕਟਰ ਨੇ ਲੁੱਟ ਮਚਾਈ ਹੋਈ ਹੈ, ਮਤਲਬ ਹਿੱਸਾ ਪੱਤੀ...

ਵਾਹ ਨੀ ਸਰਕਾਰੇ!!! ਪਹਿਲਾਂ ਲੋਕਾਂ ਨੂੰ ਨਸ਼ਾ ਵੇਚ ਕੇ ਕਮਾਈ ਕੀਤੀ, ਹੁਣ ਨਸ਼ਾ ਛੁਡਵਾਉਣ ਦੇ ਨਾਮ 'ਤੇ ਕਮਾਈ ਕਰੇਗੀ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top