Share on Facebook

Main News Page

AKAL SAHAY
Khalsa Bulletin
(Bilingual, Fortnightly Newspaper, Recognized by the RNI, MI&B, Govt. of India, New Delhi, Regn. No.KARBIL/2006/18923)
No.76, Hosur Rd, Madiwala, Bangalore-68, India, Ph: 25534491/ 92/ 9448464491/ 92, Email: khalsabulletin@gmail.com

 

Ref. No.: KB/Expln/ATS/06/14

Date: 25/06/2014

To,         

The Press & Electronic Media

Press Note

ਵਿਸ਼ਾ: ਗਿਆਨੀ ਗੁਰਬਚਨ ਸਿੰਘ ਦੀ ਬੀਬੀ ਕੋਲੋਂ ਸਿਰੋਪਾਉ ਲੈਣ ਦੀ ਤਸਵੀਰ ਅਤੇ ਸ. ਇੰਦ੍ਰਮੋਹਨ ਸਿੰਘ ਦੀ ਮੇਰੇ ਕੋਲੋਂ ਪੇਸੈ ਮੰਗਣ ਦੀ ਟੈਲੀਫੋਨਿਕ ਰਿਕਾਰਡਿੰਗ

ਗਿਆਨੀ ਗੁਰਬਚਨ ਸਿੰਘ ਆਪਣੇ ਉਤੇ ਭ੍ਰਿਸ਼ਟਾਚਾਰ ਦੇ ਲਗੇ ਹੋਏ ਦੋਸ਼ਾਂ ਤੋਂ ਬੱਚਣ ਲਈ ਲੁਕਣ ਮੀਟੀ ਦਾ ਖੇਲ ਖੇਲ ਰਿਹਾ ਹੈ ਅਤੇ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਠੇਸ ਪਹੁੰਚਾ ਰਿਹਾ ਹੈ। ਮੈਂ ਇਥੇ ਗਿਆਨੀ ਗੁਰਬਚਨ ਸਿੰਘ ਦੀ ਉਹ ਤਸਵੀਰ ਪੇਸ਼ ਰਿਹਾ ਹਾਂ, ਜਿਸ ਵਿਚ ਇਹ ਉਸ ਦੋਸ਼ੀ ਬੀਬੀ ਕੋਲੋਂ ਸਿਰੋਪਾਉ ਲੈ ਰਿਹਾ ਹੈ। ਇਹ ਤਸਵੀਰ ਇਸ ਗੱਲ ਦਾ ਸਬੂਤ ਹੈ ਕਿ ਗਿਆਨੀ ਗੁਰਬਚਨ ਸਿੰਘ ਦੋਸ਼ੀਆਂ ਦੇ ਘਰ ਜਾ ਕੇ ਉਹਨਾਂ ਕੋਲੋ ਸਿਰੋਪਾਉ ਤੇ ਮਾਇਆ ਦੀ ਵਸੂਲੀ ਵੀ ਕਰਦਾ ਹੈ। ਮਾਇਆ ਨਾ ਮਿਲਣ 'ਤੇ ਇਹ ਬੀਬੀਆਂ ਦੀ ਪੱਤ ਉਛਾਲਣ ਵਰਗੀ ਹੋਛੀ ਹੱਰਕਤ ਕਰਨਾ, ਕੋਈ ਵੱਡੀ ਗੱਲ ਨਹੀਂ ਸਮਝਦਾ।

(ਨੋਟ: ਇਹ ਮਾਮਲਾ ਬੰਗਲੋਰ ਦੀ ਅਦਾਲਤ ਵਿਚ ਹੋਣ ਕਰਕੇ ਮੈਂ ਇਸ ਵਿਚੋ ਉਸ ਬੀਬੀ ਦੀ ਤਸਵੀਰ ਨੂੰ ਕੱਟ ਕੇ ਕੇਵਲ ਗਿਆਨੀ ਗੁਰਬਚਨ ਸਿੰਘ ਦੀ ਤਸਵੀਰ ਨੂੰ ਹੀ ਭੇਜ ਰਿਹਾ ਹੈ, ਕਿਉਂਕਿ ਇਹੋ ਜਿਹੇ ਮਾਮਲਿਆਂ ਵਿਚ ਕਿਸੇ ਵੀ ਬੀਬੀ ਦਾ ਨਾਮ ਜਾਂ ਤਸਵੀਰ ਪਬਲਿਸ਼ ਕਰਨਾ ਕਾਨੂੰਨ ਜੁਰਮ ਹੈ) ਕੋਈ ਵੀ ਵੀਰ ਜਾਂ ਭੇਣ ਮੇਰੇ ਕੋਲ ਆ ਕੇ ਇਸ ਦੀ ਪੂਰੀ ਤਸਵੀਰ ਨੂੰ ਦੇਖ ਸਕਦਾ ਹੈ।

ਅਗਰ ਇਸ ਸਬੂਤ ਦੇ ਬਾਵਜੂਦ ਵੀ ਗਿਆਨੀ ਗੁਰਬਚਨ ਸਿੰਘ ਜਥੇਦਾਰੀ ਤੋਂ ਅਸਤੀਫਾ ਨਹੀਂ ਦਿੰਦਾ, ਤਾਂ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤੱਖਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਕਾਇਮ ਰੱਖਣ ਲਈ ਆਪ ਹੀ ਕੁਝ ਸਖਤ ਕਦਮ ਉਠਾਉਣੇ ਚਾਹੀਦੇ ਹਨ

ਮੈਂ ਇਥੇ ਮਿਤੀ 2 ਜੁਲਾਈ 2012 ਦੀ ਸ. ਇੰਦ੍ਰਮੋਹਨ ਸਿੰਘ ਦੀ ਟੈਲੀਫੋਨਿਕ ਰੀਕਾਰਡਿੰਗ ਵੀ ਭੇਜ ਰਿਹਾ ਹਾਂਜਿਸ ਵਿਚ ਸ. ਇੰਦ੍ਰਮੋਹਨ ਸਿੰਘ ਇਹ ਕਹਿ ਰਿਹਾ ਹੈ ਕਿ ਇਸ ਨੇ ਕੈਮਰਾ ਲੈਣਾ ਹੈ, ਜਿਸ ਦੀ ਕੀਮਤ 65 ਹਜ਼ਾਰ ਰੁਪਏ ਹੈ ਅਤੇ ਉਹ ਕੈਮਰਾ ਖ੍ਰੀਦਣ ਲਈ ਇਹ ਮੇਰੇ ਕੋਲੋ ਹੋਰ 35 ਹਜ਼ਾਰ ਰੂਪਏ ਦੀ ਮੰਗ ਕਰ ਰਿਹਾ ਹੈ। ਇਸ ਰੀਕਾਰਡਿੰਗ ਵਿਚ ਇਹ ਮੰਨ ਰਿਹਾ ਹੈ ਕਿ ਜਥੇਦਾਰ ਨੇ ਮੈਂਨੂੰ ਮੁਆਫ ਕਰ ਦਿਤਾ ਸੀ, ਪਰ ਕੁਝ ਟੈਕਨੀਕਲ ਕਾਰਨ ਕਰਕੇ ਮੈਂਨੂੰ ਤਨਖਾਹ ਲਗਵਾਉਣੀ ਪਵੇਗੀ। ਇਹ ਇਥੇ ਇਹ ਵੀ ਮੰਨ ਰਿਹਾ ਹੈ ਕਿ ਇਸ ਨੇ ਮਿਤੀ 18 ਮਈ 2102 ਨੂੰ ਮੇਰੇ ਕੋਲੋਂ 5 ਹਜ਼ਾਰ ਰੂਪਏ ਲਏ ਸਨ। ਮੈਂਨੂੰ 50 ਹਜ਼ਾਰ ਰੁਪਿਆ ਉਧਾਰਾ ਦੇਣ ਵਾਲਾ ਵਿਅਕਤੀ ਮੇਰੇ ਕੋਲੋਂ 35 ਹਜ਼ਾਰ ਦੀ ਮੰਗ ਕਿਉਂ ਕਰ ਰਿਹਾ ਹੈ? ਉਪ੍ਰੋਕਤ ਸਬੂਤ ਇਹਨਾਂ ਦੋਨਾਂ ਦੇ ਝੂੱਠ ਦਾ ਪੁਲੱਦਾਂ ਖੋਹਲ ਰਹੇ ਹਨ।

ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਬਾਕੀ ਮੈਂਬਰਾਨ ਨੂੰ ਫਿਰ ਇਹ ਬੇਨਤੀ ਕਰਦਾ ਹਾਂ, ਕਿ ਇਹਨਾਂ ਦੋਨਾਂ ਨੂੰ ਆਪਣੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ ਇਕ ਗ੍ਰੰਥੀ ਤੋਂ ਬਣੇ ਧਨਾਡ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਇੰਦ੍ਰਮੋਹਨ ਸਿੰਘ ਦੇ ਖਾਤਿਆਂ ਅਤੇ ਇਹਨਾਂ ਦੀਆਂ ਮੁਕਤਸਰ ਅਤੇ ਹੋਰ ਥਾਵਾਂ ਤੇ ਖ੍ਰੀਦੀਆਂ ਹੋਈਆਂ ਜ਼ਮੀਨਾਂ ਜਇਦਾਦਾਂ ਦੀ ਜਾਂਚ ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਪੰਜ ਸਿੱਖ ਰਿਟਾਇਰਡ ਜੱਜਾਂ ਦੀ ਕਮੇਟੀ ਬਣਾ ਕੇ ਉਹਨਾਂ ਤੋਂ ਕਰਵਾਈ ਜਾਵੇ।

ਡਾ. ਹਰਮਿੰਦਰ ਸਿੰਘ,
ਐਡੀਟਰ, ਖਾਲਸਾ ਬੂਲਟਿਨ,
ਬੰਗਲੋਰ ਫੋਨ: 9448464491

ਪੱਪੂ ਗੁਰਬਚਨ ਸਿੰਘ ਦੇ ਪੀ.ਏ. ਇੰਦ੍ਰਮੋਹਨ ਸਿੰਘ ਦੀ
ਡਾ. ਹਰਮਿੰਦਰ ਸਿੰਘ ਬੰਗਲੌਰ ਕੋਲੋਂ ਪੇਸੈ ਮੰਗਣ ਦੀ ਟੈਲੀਫੋਨਿਕ ਰਿਕਾਰਡਿੰਗ
ਇਸ ਵੀਡੀਓ 'ਚ ਆਡੀਓ 1 ਮਿੰਟ 'ਤੇ ਸ਼ੁਰੂ ਹੁੰਦੀ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top