Share on Facebook

Main News Page

ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਪਾਇਆ ਤੁਹਾਡਾ ਦਸਵੰਦ ਹੀ ਸਾਰੇ ਪੁਆੜੇ ਦੀ ਜੜ ਹੈ
-: ਇੰਦਰਜੀਤ ਸਿੰਘ, ਕਾਨਪੁਰ

ਆਪਣੇ ਦਸਵੰਦ ਨੂੰ, ਆਪਣੇ ਹੱਥੀ, ਸਿੱਖੀ ਪ੍ਰਚਾਰ ਦੇ ਕੰਮਾਂ ਲਈ ਖਰਚ ਕਰੋ, ਸਿੱਖੀ ਨੂੰ ਬਚਾਉ! ਇਨ੍ਹਾਂ ਗੋਲਕਾਂ ਨੂੰ ਪਹਿਲਾਂ "ਗੁਰੂ ਕੀ ਗੋਲਕ" ਕਹਿਆ ਜਾਂਦਾ ਸੀ। ਹੁਣ ਇਹ ਗੁਰਦੁਆਰਿਆਂ ਦੇ "ਪ੍ਰਧਾਨਾਂ ਦੀਆਂ ਗੋਲਕਾਂ" ਬਣ ਚੁਕੀਆਂ ਹਨ। ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਪਾਇਆ ਤੁਹਾਡਾ ਧਨ ਹੀ ਸਾਰੇ ਪੁਆੜੇ ਦੀ ਜੜ ਹੈ। ਆਪਣਾ ਦਸਵੰਦ, ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਪਾ ਕੇ, ਗੁਰਦੁਆਰਾ ਕਮੇਟੀਆਂ ਵਿੱਚ ਵੱਧ ਰਹੀ ਕਲਿਹ ਅਤੇ ਝਗੜੇ ਦੇ ਭਾਗੀਦਾਰ ਨਾ ਬਣੋ! ਇਹ ਪ੍ਰਧਾਨ ਇਨ੍ਹਾਂ ਗੋਲਕਾਂ 'ਤੇ ਕਾਬਿਜ ਹੋਣ ਲਈ ਇਕ ਦੂਜੇ ਦਾ ਖੂਨ ਪੀਨ ਲਈ ਤਿਆਰ ਰਹਿੰਦੇ ਹਨ

ਬਰੇਲੀ ਦੇ ਇਕ ਵੀਰ ਤੇ ਇਹੋ ਜਹੇ ਪ੍ਰਧਾਨਾਂ ਵਲੋਂ ਕੀਤਾ ਗਇਆ ਜਾਨਲੇਵਾ ਹਮਲਾ ਕਰਨਾ, ਇਸ ਦਾ ਤਾਜ਼ਾ ਉਦਾਹਰਣ ਹੈ। ਆਏ ਦਿਨ ਗੁਰਦੁਆਰਾ ਕਮੇਟੀਆਂ ਦੇ ਇਹੋ ਜਹੇ ਖੂਨੀ ਝਗੜੇ ਅਸੀਂ ਅਪਣੀਆਂ ਅੱਖਾਂ ਨਾਲ ਵੇਖਦੇ ਰਹਿੰਦੇ ਹਾਂ। ਮਹਾਨ ਅਤੇ ਸਮਰੱਥ ਗੁਰੂ ਦੇ ਘਰ ਦੇ ਫੈਸਲੇ ਦੁਨਿਆਵੀ ਅਦਾਲਤਾਂ ਵਿਚ, ਅਨਮਤ ਦੇ ਮਾਮੂਲੀ ਜਿਹੇ ਜੱਜ ਕਰ ਰਹੇ ਨੇ, ਫਿਰ ਵੀ ਚੌਧਰ ਦੇ ਇਨ੍ਹਾਂ ਭੁਖਿਆਂ ਨੂੰ ਕੋਈ ਸ਼ਰਮ ਨਹੀਂ। ਕੀ ਗੁਰੂ ਦੁਆਰੇ ਇੱਸੇ ਲਈ ਬਣੇ ਸਨ? ਕੀ ਇਨ੍ਹਾਂ ਪ੍ਰਧਾਨਾਂ ਨੂੰ ਗੁਰੂ ਕੋਲੋਂ ਇਹ ਹੀ ਸਿੱਖਿਆ ਮਿਲੀ ਹੈ?

ਵੀਰੋ ! ਗੁਰੂ ਤੁਹਾਡੇ ਧਨ ਦਾ ਭੁੱਖਾ ਨਹੀਂ, ਉਸ ਨੂੰ ਤੁਹਾਡੇ ਧਨ ਦੀ ਜਰੂਰਤ ਨਹੀਂ, ਉਹ ਤੁਹਾਡੇ ਪਿਆਰ ਦਾ ਭੁੱਖਾ ਹੈ, ਅਤੇ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਵਿਚ ਵੇਖਣਾ ਚਾਹੁੰਦਾ ਹੈ। ਆਪਣੇ ਦਸਵੰਦ ਨੂੰ ਅਪਣੇ ਹੱਥੀਂ ਕੌਮ ਦੇ ਭਲੇ ਲਈ ਵਰਤੋ! ਕੁਝ ਪ੍ਰਧਾਨ ਅਪਣੀ ਪਾਵਰ ਅਤੇ ਰਸੂਖ ਦਾ ਗਲਤ ਇਸਤੇਮਾਲ ਅਪਣੇ ਨਿਜੀ ਕੰਮਾਂ ਲਈ ਕਰਦੇ ਹਨ। ਇਹ ਵੀ ਗੁਰੂ ਨਾਲ ਧੋਖਾ ਹੈ। ਚਾਹੀਦਾ ਤਾਂ ਇਹ ਹੈ ਕਿ ਇਨ੍ਹਾਂ ਗੋਲਕਾਂ ਨੂੰ ਗੁਰਦੁਆਰਿਆਂ 'ਚੋਂ ਬਾਹਰ ਕੱਡ੍ਹ ਦਿਤਾ ਜਾਵੇ। ਨਾ ਰਹਿਣਗੀਆਂ ਇਹ ਗੋਲਕਾਂ, ਤੇ ਨਾਂ ਲੜਨਗੇ ਗੁਰਦੁਆਰਿਆਂ ਦੇ ਇਹ ਪ੍ਰਧਾਨ

ਵੱਡਾ ਪ੍ਰਧਾਨ ਤਾਂ ਗੁਰੂ ਦੀ ਗੋਲਕ ਵਿਚੋਂ ਹਰ ਸਾਲ ਡੇੜ ਦੋ ਕਰੋੜ ਰੁਪਏ ਦਾ ਪੇਟ੍ਰੋਲ ਪੀ ਜਾਂਦਾ ਹੈ। ਹੋਰ ਕੀ ਕੀ ਪੀ ਜਾਂਦਾ ਹੈ, ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ। ਇਹ ਵੱਡਾ ਪ੍ਰਧਾਨ ਗੁਰਮਤਿ ਦੇ ਉਲਟ ਕਮਾਂ ਲਈ ਗੁਰੂ ਕੀ ਗੋਲਕ ਨੂੰ ਵਰਤ ਰਿਹਾ ਹੈ। ਇਸਦਾ ਜਿਉਂਦਾ ਜਾਗਦਾ ਸਬੂਤ ਹੈ ਕਿ ਇਹ, ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉਲਟ, ਗੁਰਪੁਰਬ ਮਨਾਉਣ ਲਈ, ਕਾਨਪੁਰ ਸਿੱਘ ਸਭਾ ਦੇ ਪ੍ਰਧਾਨ ਨੂੰ 25 ਲੱਖ ਰੁਪਿਆ, ਗੁਰੂ ਦੀ ਗੋਲਕ ਵਿਚੋਂ ਕਡ੍ਹ ਕੇ ਦੇ ਆਇਆ ਹੈ, ਜਿਸਦੇ ਗਵਾਹ ਅਸੀਂ ਆਪ ਹਾਂ। ਇਸ ਨੂੰ ਪੁਛੋ ! ਕਿ, ਕੀ ਇਹ ਗੋਲਕ ਉਸ ਦੀ ਨਿਜੀ ਜਾਇਦਾਦ ਹੈ, ਜਿਸ ਨੂੰ ਕਿਸੇ ਤੋਂ ਬਿਨਾਂ ਪੁਛੇ ਇਹ ਪੰਥ ਵਿਰੋਧੀ ਕਾਰਿਆਂ ਲਈ ਵਰਤ ਰਿਹਾ ਹੈ? ਕਾਨਪੁਰ ਦੇ ਕਿਸੇ ਗੁਰਦੁਆਰੇ ਦੀ ਕੋਈ ਇਮਾਰਤ ਢਹਿਣ ਵਾਲੀ ਨਹੀਂ ਸੀ,ਅਤੇ ਨਾ ਹੀ ਕਾਨਪੁਰ ਦੇ ਗੁਰਦੁਆਰੇ ਕਿਸੇ ਕੰਗਾਲੀ ਦੀ ਕਗਾਰ 'ਤੇ ਖੜੇ ਨੇ, ਜੋ ਉਥੇ ਦੇ ਪ੍ਰਧਾਨ ਨੂੰ ਇਸ ਪੈਸੇ ਦੀ ਲੋੜ ਪਈ ?

ਬਹੁਤੇ ਗੁਰਦੁਆਰਿਆਂ ਦੇ ਪ੍ਰਧਾਨ ਤੁਹਾਡੇ ਦਸਵੰਦ ਦਾ ਪੈਸਾ ਗੁਰਮਤਿ ਦੇ ਉਲਟ ਕਮਾਂ ਲਈ ਵਰਤ ਰਹੇ ਨੇ। ਭਲਿਉ ! ਤੁਹਾਡਾ ਦਸਵੰਦ ਕੌਮ ਦੇ ਕੰਮ ਨਹੀਂ, ਕੌਮ ਦੀਆਂ ਜੜਾਂ ਪੁੱਟਣ ਦੇ ਕਮ ਆ ਰਿਹਾ ਹੈ। ਆਪਣਾ ਦਸਵੰਦ, ਅਪਣੇ ਹੱਥੀਂ, ਅਪਣੀ ਅਕਲ ਨਾਲ ਵਰਤੋ ! ਗੁਰੂ ਸਾਹਿਬ ਦਾ ਵੀ ਅਪਣੇ ਸਿੱਖ ਨੂੰ ਹੁਕਮ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਅੰਕ 1245


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top