Share on Facebook

Main News Page

ਗੁਰੂ ਨਾਨਕ ਮਿਸ਼ਨ ਕੈਨੇਡਾ ਵੱਲੋਂ ੨੯ ਜੂਨ ਨੂੰ ਮਨਾਇਆ ਜਾ ਰਿਹਾ ਹੈ "ਸਿੱਖ ਵਿਰਸਾ ਡੇ"

ਕਿਰਪਾਲ ਸਿੰਘ ਬਠਿੰਡਾ (29 June 2014): ਸ. ਚੈਨ ਸਿੰਘ ਧਾਰੀਵਾਲ ਟਰਾਂਟੋ ਵੱਲੋਂ ਦਿੱਤੀ ਸੂਚਨਾ ਅਨੁਸਾਰ ਗੁਰੂ ਨਾਨਕ ਮਿਸ਼ਨ ਕੈਨੇਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ੇਰੀਡਨ ਕਾਲਜ ਦੀ ਗਰਾਂਊਂਡ ਵਿਖੇ ੨੯ ਜੂਨ ਨੂੰ ਸਿੱਖ ਵਿਰਸਾ ਡੇ ਮਨਾਇਆ ਜਾ ਰਿਹਾ ਹੈ; ਜਿਹੜਾ ਕਿ ਹਰ ਉਮਰ ਦੇ ਭੈਣਾਂ, ਭਰਾਵਾਂ, ਬੱਚਿਆਂ ਤੇ ਬਜ਼ੁਰਗਾਂ ਲਈ ਸਾਂਝੇ ਮੇਲੇ ਦੀ ਤਰ੍ਹਾਂ ਹੋਵੇਗਾ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਦੀ ਓਪਨਿੰਗ ਸੈਰੇਮਨੀ ਸਵੇਰੇ ੧੧ ਵਜੇ ਹੋਵੇਗੀ। ਉਪ੍ਰੰਤ ੧੪ ਸਾਲ ਤੋਂ ਘੱਟ ਉਮਰ ਦੇ ਲੜਕੇ ਲੜਕੀਆਂ ਦੀਆਂ ਗਰੁੱਪਵਾਈਜ਼ ਰੇਸਾਂ, ਢਾਢੀ ਦਰਬਾਰ, ਕਵਿਤਾ, ਕੇਸਾਧਾਰੀ ਬੱਚਿਆਂ ਨੂੰ ਸਨਮਾਨਤ, ਕਵੀਸ਼ਰੀ, ਕਬੱਡੀ ਤੇ ਬੱਚਿਆਂ ਲਈ ਗੁਰਮਤਿ ਵੀਚਾਰਾਂ ਤੋਂ ਇਲਾਵਾ ਬਜੁਰਗਾਂ ਲਈ ਰੱਸਾ-ਕਸ਼ੀ ਅਤੇ ਰੱਸੇ ਦੇ ਸ਼ੋ ਮੈਚ ਹੋਣਗੇ। ਵਿਰਸਾ ਡੇ ਸਮਾਗਮ ਦੀ ਸਮਾਪਤੀ ੫ ਵਜੇ ਸ਼ਾਮ ਨੂੰ ਹੋਵੇਗੀ।

ਸ: ਚੈਨ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਦੁਪਹਿਰ ੧ ਵਜੇ ਤੋਂ ਸ਼ਾਮ ੩ ਵਜੇ ਤੱਕ ਕੈਨੇਡਾ ਅਤੇ ਪੰਜਾਬ ਵਿੱਚ ਨੱਸ਼ਿਆਂ ਦੀ ਦਿਨੋ ਦਿਨ ਵਧ ਰਹੀ ਤਸਕਰੀ, ਵਰਤੋਂ, ਨਸ਼ਿਆਂ ਦੇ ਸਿਹਤ ਅਤੇ ਸਮਾਜ 'ਤੇ ਪੈ ਰਹੇ ਬੁਰੇ ਪ੍ਰਭਾਵ ਅਤੇ ਇਸ ਦੇ ਰੋਕਥਾਮ ਸਬੰਧੀ ਵੀਚਾਰਾਂ ਕਰਨ ਲਈ ਭਾਸ਼ਣ ਹੋਣਗੇ ਜਿਸ ਵਿੱਚ ਮੁੱਖ ਬੁਲਾਰੇ ਵਿਸ਼ੇਸ਼ ਤੌਰ 'ਤੇ ਪੰਜਾਬ ਤੋਂ ਪਹੁੰਚੇ ਹੋਏ ਸ੍ਰੀ ਬਲਤੇਜ ਪੰਨੂੰ ਹੋਣਗੇ

ਸ: ਧਾਲੀਵਾਲ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਕੈਨੇਡਾ ਵੱਲੋਂ ਸ੍ਰੀ ਸ਼ਸ਼ੀ ਕਾਂਤ ਸਾਬਕਾ ਡੀਜੀਪੀ ਜੇਲ੍ਹਾਂ, ਪੰਜਾਬ ਜਿਹਨਾ ਨੇ ਕਾਫੀ ਲੰਬੇ ਸਮੇਂ ਤੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਹੋਈ ਹੈ; ਨੂੰ ਵੀ ਸੱਦਾ ਦਿੱਤਾ ਸੀ। ਪਰ ਅਫਸੋਸ ਹੈ ਕਿ ਉਨ੍ਹਾਂ ਵੱਲੋਂ ਵੀਜ਼ੇ ਲਈ ਅਪਲਾਈ ਕੀਤੇ ਜਾਣ ਦੇ ਤਿੰਨ ਹਫਤਿਆਂ ਪਿੱਛੋਂ ਬਿਨਾਂ ਕਿਸੇ ਕਾਰਣ ਦੱਸਿਆਂ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਨਾਂਹ ਕੀਤੇ ਜਾਣ ਦੀ ਜਾਣਕਾਰੀ ਵੀ ਉਸ ਸਮੇਂ ਦਿੱਤੀ ਜਦੋਂ ਸਮਾਗਮ ਦੀ ਮਿਥੀ ਗਈ ਤਰੀਕ ਬਹੁਤ ਹੀ ਨੇੜੇ ਹੋਣ ਕਰਕੇ ਉਨ੍ਹਾਂ ਕੋਲ ਇਸ ਫੈਸਲੇ ਵਿਰੁੱਧ ਅਪੀਲ ਕਰਨ ਦਾ ਸਮਾਂ ਵੀ ਨਾ ਰਿਹਾ। ਸ: ਧਾਲੀਵਾਲ ਨੇ ਸ਼ੱਕ ਜ਼ਾਹਰ ਕੀਤਾ ਕਿ ਸੱਤਾ ਦੇ ਗਲਿਆਰਿਆਂ ਵਿੱਚ ਬੈਠੇ ਉਨ੍ਹਾਂ ਲੋਕਾਂ ਨੇ ਜੋ ਨਸ਼ਾ ਤਸ਼ਕਰੀ ਦਾ ਵੱਡੇ ਪੱਧਰ 'ਤੇ ਕਾਰੋਬਾਰ ਚਲਾ ਰਹੇ ਹਨ; ਨੇ ਸਤਾ ਦੀ ਨਜ਼ਾਇਜ਼ ਵਰਤੋਂ ਕਰਦੇ ਹੋਏ ਸ਼੍ਰੀ ਸ਼ਸ਼ੀ ਕਾਂਤ ਨੂੰ ਵੀਜ਼ਾ ਦੇਣ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀ। ਉਨ੍ਹਾਂ ਕਿਹਾ ਕਿ ਸਾਫ ਜ਼ਾਹਰ ਹੈ ਕਿ ਸ਼੍ਰੀ ਸ਼ਸ਼ੀ ਕਾਂਤ ਨੂੰ ਵੀਜ਼ਾ ਮਿਲਣ ਵਿੱਚ ਰੁਕਾਵਟਾਂ ਖੜ੍ਹੀਆਂ ਕਰਨ ਵਾਲੇ ਲੋਕ ਨਹੀਂ ਚਾਹੁੰਦੇ ਕਿ ਨਸ਼ਿਆਂ ਦੀ ਤਸਕਰੀ ਅਤੇ ਵਰਤੋਂ ਵਿਰੁੱਧ ਵਿਸ਼ਵ ਪੱਧਰ 'ਤੇ ਬੁਲੰਦ ਆਵਾਜ਼ ਉਠੇ।

ਸ: ਚੈਨ ਸਿੰਘ ਧਾਲੀਵਾਲ ਨੇ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਰਹੇ ਹਨ ਇਸ ਲਈ ਨਸ਼ਾ ਤਸ਼ਕਰਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਲੋਕਾਂ ਨੂੰ ਕਦੀ ਵੀ ਮੁਆਫ ਨਹੀਂ ਕਰਨਗੇ। ਉਨ੍ਹਾਂ ਕਿਹਾ ਨੇੜਲੇ ਭਵਿੱਖ ਵਿੱਚ ਗੁਰੂ ਨਾਨਕ ਮਿਸ਼ਨ ਕੈਨੇਡਾ ਵੱਲੋਂ ਫਿਰ ਨਸ਼ਾ ਵਿਰੋਧੀ ਸੈਮੀਨਾਰ ਦਾ ਅਯੋਜਨ ਕੀਤਾ ਜਾਵੇਗਾ ਜਿਸ ਵਿੱਚ ਮੁੜ ਸ਼੍ਰੀ ਸ਼ਸ਼ੀ ਕਾਂਤ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਉਹ ਬਹੁਤ ਸਮਾਂ ਰਹਿੰਦੇ ਅਗਾਊਂ ਵੀਜ਼ੇ ਲਈ ਅਪਲਾਈ ਕਰਨਗੇ ਅਤੇ ਅਸੀਂ ਸਾਰੇ ਵੇਖਾਂਗੇ ਕਿ ਕੌਣ ਕੌਣ ਲੋਕ ਉਨ੍ਹਾਂ ਨੂੰ ਵੀਜ਼ਾ ਮਿਲਣ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ। ਇਸ ਲਈ ਅਜੇਹੇ ਅਨਸਰ ਨੂੰ ਉਨ੍ਹਾਂ ਦੀਆਂ ਕਾਲੀਆਂ ਕਰਤੂਤਾਂ ਦਾ ਭੇਤ ਜੱਗ ਜ਼ਾਹਰ ਕਰਕੇ ਸਮਾਜ ਵਿੱਚ ਨੰਗਾ ਕੀਤਾ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top