Share on Facebook

Main News Page

ਟੋਰੋਂਟੋ ਸੰਗਤ ਵਲੋਂ 4 ਤੋਂ 6 ਜੁਲਾਈ 2014 ਤਕ ‘ਗੁਰਬਾਣੀ ਕੀਰਤਨ ਵੀਚਾਰ ਅਤੇ ਸੈਮੀਨਾਰ ਦੇ ਰੂਪ ਵਿੱਚ ਪ੍ਰੋਗਰਾਮ’- ਸਪੀਕਰ ਵੀਰ ਭੁਪਿੰਦਰ ਸਿੰਘ

ਅਸੀਂ ਇਕ ਅਜਿਹੇ ਦੌਰ ਵਿਚੋਂ ਲੰਘ ਰਹੇ ਹਾਂ ਜਿਸ ਵਿੱਚ ਸੁਖ ਸਾਧਨ ਤੇ ਸਹੂਲਤਾਂ ਦੇ ਅੰਬਾਰ ਹਨ, ਪਰ ਇਕ ਅਣਮੁਲਾ ਖਜ਼ਾਨਾ ਹੈ ਜੋ ਸਾਡੇ ਤੋਂ ਗੁਆਚ ਗਿਆ ਹੈ, ਉਹ ਹੈ ਮਨੁੱਖੀ ਸੁਹਜ ਦਾ ਖਜ਼ਾਨਾ; ਮਿਠਾ ਬੋਲਣਾ, ਰਿਸ਼ਤਿਆਂ ਦਾ ਨਿੱਘ, ਸਾਊ ਵਰਤਾਰਾ ਤੇ ਤੱਕਣੀ। ਅਸੀਂ ਬਿਲਕੁਲ ਲੁਟੇ ਜਾ ਰਹੇ ਹਾਂ ਕਿਉਂਕਿ ਇਮਾਨਦਾਰੀ ਦੀ ਥਾਂ ਧੋਖੇ ਨੇ ਲੈ ਲਈ ਹੈ, ਸਹਿਨਸ਼ੀਲਤਾ ਦੀ ਥਾਂ ਬੇ-ਸਬਰੀ ਅਤੇ ਬਿਬੇਕ ਦੇ ਬਜਾਏ ਦੁਬਿਧਾ ਵਿੱਚ ਡੁਬਦੇ ਜਾ ਰਹੇ ਹਾਂ। ਇਸੇ ਤਰ੍ਹਾਂ ਨਿਮਰਤਾ ਨੂੰ ਆਕੜ ਨੇ ਅਤੇ ਸਿਦਕ ਸਬੂਰੀ ਨੂੰ ਧੱਕੇ ਸ਼ਾਹੀ ਨੇ ਢਾਹ ਲਿਆ ਹੈ। ਦਇਆ, ਨਿਮਰਤਾ, ਪਿਆਰ, ਹਮਦਰਦੀ ਅਤੇ ਉਦਾਰਤਾ ਵਰਗੀਆਂ ਨਿਆਮਤਾਂ ਅੱਜ ਵੀ ਮੌਜੂਦ ਤਾਂ ਹਨ, ਪਰ ਇਹ ਤੇਜ਼ ਤਰਾਰ ਜ਼ਿੰਦਗੀ ਦੀ ਚਾਲ ਥੱਲੇ ਕੁਚਲੀਆਂ ਗਈਆਂ ਹਨ।

ਮਨੁੱਖੀ ਆਤਮਾ ਨੂੰ ਇਸ ਦੀਵਾਲੀਏਪਣ ‘ਚੋਂ ਬਾਹਰ ਕਢਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਧੁਰ ਕੀ ਬਾਣੀ ਦੀ ਜੋਤ ਜਗਾ ਦਿਤੀ ਜੋ ਸੰਸਾਰ ਦੇ ਹਰੇਕ ਪ੍ਰਾਣੀ ਨੂੰ ਸੱਚ ਦਾ ਮਾਰਗ ਦਰਸਾਉਂਦੀ ਹੈ। ਜਿਸ ਮਾਰਗ ਤੇ ਚਲਣ ਲਈ ਦੁਨੀਆਂ ਜਾਂ ਦੁਨਿਆਵੀ ਸੁੱਖਾਂ ਨੂੰ ਤਿਆਗਣ ਦੀ ਵੀ ਕੋਈ ਲੋੜ ਨਹੀਂ।

ਵੀਰ ਭੁਪਿੰਦਰ ਸਿੰਘ ਜੀ, ਜੋ ਕਿ ਕਿੱਤੇ ਵਜੋਂ ਸਿਵਲ ਇਨਜੀਨੀਅਰ ਹਨ ਤੇ ਪਿਛਲੇ 25 ਸਾਲਾਂ ਤੋਂ ਬੜੀ ਲਗਨ ਨਾਲ ਗੁਰਬਾਣੀ ਦੀ ਖੋਜ ਵਿੱਚ ਜੁਟੇ ਹੋਏ ਹਨ। ਜਿਹਨਾਂ ਨੇ ਮਨੁੱਖੀ ਸੰਕੁਚਿਤ ਸੋਚ ਨੂੰ ਗੁਰਬਾਣੀ ਨਾਲ ਜੋੜ ਕੇ ਇਸ ਕੀਮਤੀ ਜਨਮ ਦੀ ਸਮਝ ਦਿਤੀ ਹੈ। ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ਜਾ ਜਾ ਕੇ ਬੱਚਿਆਂ ਨੌਜੁਆਨਾਂ ਤੇ ਬਜ਼ੁਰਗਾਂ, ਸਭ ਨੂੰ ਗੁਰਬਾਣੀ ਦੇ ਖਜ਼ਾਨੇ ਨਾਲ ਜੋੜ ਰਹੇ ਹਨ।

ਦੀ ਲਿਵਿੰਗ ਟਰੈੱਯਰ ਸੰਸਥਾ ਇਸ ਮਨੋਰਥ ਲਈ ਸੈਮੀਨਾਰ ਤੇ ਵਰਕਸ਼ਾਪਸ ਦਾ ਆਯੋਜਨ ਕਰਦੀ ਹੈ ਤਾਂ ਜੋ ਰੋਜ਼ ਮਰਾ ਦੀਆਂ ਜੀਵਨ ਵਿੱਚ ਆ ਰਹੀਆਂ ਕਠਨਾਈਆਂ ਦਾ ਟਾਕਰਾ ਕੀਤਾ ਜਾ ਸਕੇ। ਇਹਨਾਂ ਪ੍ਰੋਗਰਾਮਾ ਦੀਆਂ ਆਡੀਓ-ਵੀਡੀਓ ਸੀ.ਡੀਜ਼ ਤੇ ਡੀ.ਵੀ.ਡੀਜ਼ ਮਿਲ ਸਕਦੀਆਂ ਹਨ। ਵੀਰ ਭੁਪਿੰਦਰ ਸਿੰਘ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਕਈ ਵਿਸ਼ਿਆਂ ਤੇ ਲਿਖੀਆਂ ਹਨ। ਚੜ੍ਹਦੀ ਕਲਾ ਟਾਈਮ ਟੀ.ਵੀ. 'ਤੇ ਹਰ ਰੋਜ਼ ਸਵੇਰੇ (ਭਾਰਤੀ ਸਮੇਂ ਅਨੁਸਾਰ) 8 ਤੋਂ 9 ਵਜੇ ਤਕ ਉਹਨਾਂ ਦਾ ਪ੍ਰੋਗਰਾਮ ਦੇਖਿਆ ਜਾ ਸਕਦਾ ਹੈ।

ਵੀਰ ਜੀ ਟੋਰੋਂਟੋ ਵਿੱਚ 4 ਤੋਂ 6 ਜੁਲਾਈ 2014 ਤਕ ਵੱਖ ਵੱਖ ਪ੍ਰੋਗਰਾਮ ਜਿਹਾ ਕਿ ਸੈਮੀਨਾਰ, ਟਾਕ-ਸ਼ੌਅ, ਗੁਰਬਾਣੀ ਕੀਰਤਨ ਤੇ ਵੀਚਾਰਾਂ ਰਾਹੀਂ ਰੂਹਾਨੀ ਖੁਰਾਕ ਨਾਲ ਜੋੜਨਗੇ। ਪ੍ਰੋਗਰਾਮ ਦਾ ਪੂਰਾ ਵੇਰਵਾ ਦਿਤਾ ਜਾ ਰਿਹਾ ਹੈ; ਆਪ ਨੂੰ ਬੇਨਤੀ ਹੈ ਕਿ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਵਾਰਾਂ ਸਮੇਤ ਆਕੇ ਲਾਹਾ ਖੱਟੋ ਜੀ। ਤੁਹਾਡੀ ਹਾਜ਼ਰੀ ਵੀਰ ਜੀ ਲਈ ਮਾਣ ਦੀ ਗਲ ਹੋਵੇਗੀ।

ਵਧੇਰੇ ਜਾਣਕਾਰੀ ਲਈ ਕਾਲ ਕਰੋ-

- ਮਨਦੀਪ ਸਿੰਘ  647 504 4949
- ਕਮਲ ਕੌਰ  647 283 6004
- ਇੰਦਰਪਾਲ ਕੌਰ  647 628 3515


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top