Share on Facebook

Main News Page

ਜਦੋਂ ਪੱਪੂ ਗੁਰਬਚਨ ਸਿੰਘ ਨੇ ਸਾਬਿਤ ਕੀਤਾ ਕਿ ਉਹ ਸਿੱਖ ਨਹੀਂ, ਕੇਸਾਧਾਰੀ ਹਿੰਦੂ ਹੈ
-: ਸੰਪਾਦਕ ਖਾਲਸਾ ਨਿਊਜ਼

ਹਰ ਬੰਦੇ ਨੂੰ ਆਜ਼ਾਦੀ ਹੈ ਕਿ ਉਹ ਕਿਸ ਨਾਲ ਮਿਲੇ, ਕੀ ਕਰੇ ਅਤੇ ਕੀ ਨਹੀਂ... ਪਰ ਜਦੋਂ ਕੋਈ ਪੰਥਕ ਪਦਵੀ 'ਤੇ ਬੈਠਾ ਹੋਵੇ, ਤਦ ਉਹ ਸ਼ਖਸ ਕੀ ਕਰਦਾ ਹੈ, ਕੀ ਬੋਲਦਾ ਹੈ, ਉਸ ਦਾ ਕੌਮੀ ਤੌਰ 'ਤੇ ਫਰਕ ਪੈਂਦਾ ਹੈ। ਜਥੇਦਾਰ ਦੀ ਸਿੱਖ ਪੰਥ 'ਚ ਕੋਈ ਨਿਰਧਾਰਤ ਪਦਵੀ ਨਹੀਂ ਹੈ, ਜਥੇਦਾਰ ਉਹ ਹੈ, ਜਿਹੜਾ ਕਿਦੇ ਜਥੇ ਦਾ ਮੁਖੀਆ ਹੋਵੇ, ਅਤੇ ਉਹ ਮੁਖੀ ਬਣਨ ਦੀ ਕਾਬਲੀਯਤ ਰਖਦਾ ਹੋਵੇ।

ਪਰ ਅੱਜ ਦੁਨੀਆ 'ਚ ਸਿੱਖਾਂ ਦੀ ਨਮੋਸ਼ੀ ਦਾ ਕਾਰਣ ਬਣ ਰਿਹਾ ਅਖੌਤੀ ਜਥੇਦਾਰ ਗੁਰਬਚਨ ਸਿੰਘ ਜਿਹੜਾ ਨਿਹਾਯਤ ਹੀ ਘਟੀਆ ਪੱਧਰ ਦੀ ਸੋਚ ਦਾ ਮਾਲਿਕ ਹੈ, ਜਿਸਨੇ ਚਮਚਾਗਿਰੀ ਦੀ ਸਾਰੀਆਂ ਹੱਦਾਂ ਪਾਰ ਕਰਕੇ, ਸਿੱਖਾਂ ਦਾ ਅਕਸ ਸਾਰੀ ਦੁਨੀਆ 'ਚ ਰਸਾਤਲ ਵਿੱਚ ਧੱਕ ਦਿੱਤਾ ਹੈ, ਜਿਸ ਤੋਂ ਨਿਜਾਤ ਪਾਉਣਾ, ਅਤਿਅੰਤ ਹੀ ਜ਼ਰੂਰੀ ਹੋ ਗਿਆ ਹੈ। ਇਸ ਗ਼ੁਲਾਮ ਤਬੀਯਤ ਨੇ ਜੋ ਕਿ ਨਾਸੂਰ ਬਣ ਚੁਕਾ ਹੈ ਨੇ ਸਿੱਖਾਂ 'ਚ ਨਿਰਾਸ਼ਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਇਨ੍ਹਾਂ ਸਾਰੀ ਖੂਬੀਆਂ ਦੇ ਮਾਲਿਕ ਪੱਪੂ ਗੁਰਬਚਨ ਸਿੰਘ ਪਿਛਲੇ ਦਿਨਾਂ 'ਚ ਰਾਸ਼ਟਰਪਤੀ ਭਵਨ 'ਚ ਹੋਏ ਇੱਕ ਸਮਾਗਮ 'ਚ ਜਿਸ ਵਿੱਚ ਹਿੰਦੂ ਧਰਮ ਦੇ ਵਿਸ਼ਵ ਕੋਸ਼ ਨੂੰ ਰਾਸ਼ਟਰਪਤੀ ਨੂੰ ਭੇਂਟ ਕੀਤਾ ਗਿਆ, ਉਸ ਵਿੱਚ ਇਸ ਨਾਮੁਰਾਦ ਨੇ ਹਿੱਸਾ ਲਿਆ। ਇਹ ਕੋਈ ਸਰਬ ਧਰਮ ਸੰਮੇਲਨ ਨਹੀਂ ਸੀ, ਕਿਸੇ ਹੋਰ ਧਰਮ ਦਾ ਕੋਈ ਸ਼ਖਸ ਨਹੀਂ ਸੀ ਪਹੁੰਚਿਆ, ਇਸ ਨੂੰ ਕੀ ਜਾਣ ਦੀ ਲੋੜ ਸੀ?

ਇਸ ਸਾਰੀ ਖਬਰ 'ਚ ਪਾਠਕ ਆਪ ਪੜ੍ਹ ਸਕਦੇ ਹਨ ਕੋਈ ਵਿਅਕਤੀ ਕਿਸੇ ਹੋਰ ਧਰਮ ਦਾ ਨਹੀਂ ਸੀ, ਸਿਵਾਏ ਹਿੰਦੂ ਮੱਤ ਦੇ। ਇਸ ਸਮਾਗਮ 'ਚ ਭਾਜਪਾ ਦੇ ਸੀਨੀਅਰ ਆਗੂ ਆਦਿ ਸ਼ਾਮਿਲ ਸਨ... ਇਸ ਦਾ ਉਸ ਸਮਾਗਮ 'ਚ ਸ਼ਾਮਿਲ ਹੋਣਾ, ਸ਼ਰਮਨਾਕ ਹੈ, ਜੋ ਸਾਬਿਤ ਕਰਦਾ ਹੈ ਕਿ ਇਹ ਬੇਹਯਾ ਵਿਅਕਤੀ ਸਿੱਖ ਕਹਿਲਾਉਣ ਦੇ ਲਾਇਕ ਨਹੀਂ... ਇਹ ਇੱਕ ਰਿਸ਼ਵਤਖੋਰ ਕਾਜ਼ੀ ਹੈ, ਜੋ ਪੈਸੇ ਅਤੇ ਪਦਵੀ ਲਈ ਧਰਮ, ਕੌਮ, ਜ਼ਮੀਰ... ਸਭ ਕੁੱਝ ਵੇਚ ਸਕਦਾ ਹੈ।

ਲੋਕ ਦੇਖ ਲੈਣ ਇਸ ਬ੍ਰਾਹਮਣ ਪੱਪੂ ਗੁਰਬਚਨ ਦੇ ਅਸਲ ਰੂਪ ਨੂੰ... ਇਹ ਆਰ.ਐਸ.ਐਸ ਦਾ ਪੇਡ ਪ੍ਰਚਾਰਕ ਹੈ, ਸ਼ੇਰ ਦੀ ਖ਼ਲ 'ਚ ਖੋਤਾ ਹੈ...

...ਲੈ ਭਈ ਗੁਰਬਚਨ ਸਿਆਂ ਇਸਨੂੰ ਕਹਿੰਦੇ ਹਨ (ਅਖੌਤੀ) ਜਥੇਦਾਰ ਸਾਹਿਬ ਬਾਰੇ ਅਪਮਾਨਜਨਕ ਸ਼ਬਦਾਵਲੀ ਵਰਤਣੀ, ਭੇਜ ਆਪਣਾ ਕੂੜਨਾਮਾ... ਹਾਲੇ ਵੀ ਜੇ ਕੋਈ ਕਸਰ ਬਾਕੀ ਹੈ ਤਾਂ ਸਿੱਖ ਅਖਵਾਉਣ ਵਾਲਿਆਂ ਦਾ ਰੱਬ ਹੀ ਰਾਖਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top