Share on Facebook

Main News Page

ਸ਼੍ਰੋਮਣੀ ਕਮੇਟੀ ਦੇ ਸਾਰੇ 170 ਹਲਕਿਆਂ ਵਿਚ ਧਰਮ ਪ੍ਰਚਾਰ ਕਮੇਟੀਆਂ ਦਾ ਗਠਨ ਕਰਨ ਦਾ ਐਲਾਨ
-: ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

ਗੁਰਮਤਿ ਸਿਖਲਾਈ ਕੈਂਪ ਦੌਰਾਨ 90 ਵਿਦਿਆਰਥੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਅਤੇ 25 ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਗੇ ਤੇ 16 ਨੇ ਮੁੜ ਕੇ ਕੇਸਾਂ ਦੀ ਬੇਅਦਬੀ ਨਾ ਕਰਨ ਦਾ ਪ੍ਰਣ ਕੀਤਾ

(ਫਤਹਿਗੜ੍ਹ ਸਾਹਿਬ): ਸਿੱਖ ਧਰਮ ਦੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਦੇ ਸਾਰੇ 170 ਹਲਕਿਆਂ ਵਿੱਚ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਧਰਮ ਦੇ ਲਈ “ਧਰਮ ਪ੍ਰਚਾਰ ਕਮੇਟੀਆਂ ਦਾ ਗਠਨ ਕਰਨ ਦਾ ਐਲਾਨ ਦੀਵਾਨ ਟੋਡਰ ਮਲ ਹਾਲ ਵਿਖੇ ਹਾਲ ਹੋਏ ਭਾਰੀ ਇਕੱਠ ਵਿੱਚ ਕੀਤਾ। ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਸਾਰੇ ਗੈਰ ਸਿਆਸੀ ਨਿਰੋਲ ਧਰਮ ਪ੍ਰਚਾਰ ਦੀ ਹੁੱਬ ਰਖਣ ਵਾਲੇ ਗੁਰਸਿੱਖਾਂ, ਅਤੇ ਧਾਰਮਿਕ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਹਰਿਆਣਾ, ਹਿਮਾਚਲ ਦੇ ਸੁਚਾਰੂ ਤਰੀਕੇ ਨਾਲ ਸਿੱਖ ਰਹਿਤ ਮਰਿਯਾਦਾ ਦੇ ਅਧਾਰਿਤ “ਗੁਰਮਤਿ ਪ੍ਰਚਾਰ" ਲਹਿਰ ਖੜਿਆ ਕੀਤੀ ਜਾਵੇਗੀ।

ਯਾਦ ਰਹੇ ਕਿ ਗੁਰਮਤਿ ਸਿਖਲਾਈ ਕੇਦਰ ਵੱਲੋ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੇ ਸਿੱਖ ਨੌਜਵਾਨ ਵੀਰਾਂ / ਭੈਣਾਂ ਲਈ 1 ਜੂਨ ਤੋਂ 29 ਜੂਨ ਤੱਕ ਇਕ ਮਹੀਨਾਂ ਨਿਰੰਤਰ ਲਗੇ ਗੁਰਮਤਿ ਸਿਖਲਾਈ ਕੈਂਪ ਦੇ ਆਖਰੀ ਸੈਸ਼ਨ ਦੇ ਵੇਲੇ ਅੰਮ੍ਰਿਤ ਸੰਚਾਰ ਕੀਤਾ ਗਿਆ, ਜਿਸ ਵਿਚ 90 ਦੇ ਕਰੀਬ ਵਿਦਿਆਰਥੀ ਤੇ ਮਾਪਿਆਂ ਨੇ ਅੰਮ੍ਰਿਤ ਪਾਨ ਕੀਤਾ। ਗੁਰਮਤਿ ਸਿਖਲਾਈ ਕੈਪ ‘ਚ 250 ਵਿਦਿਆਰਥੀਆਂ ਨੂੰ ਗਤਕਾ, ਤਬਲਾ, ਹਰਮੋਨੀਅਮ ਇੰਗਲਿਸ਼ ਸਪੀਕਿੰਗ, ਦਸਤਾਰ ਕੇਸਕੀ ਦੁਮਾਲਾ ਸਿਖਲਾਈ ਦਿਤੀ ਗਈ। ਇਸ ਮੌਕੇ 25 ਵਿਦਿਆਰਥੀਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਾਕੇ, ਉਹਨਾਂ ਵਲੋ ਸਹਿਜ ਪਾਠ ਅਰੰਭ ਕੀਤੇ ਗਏ।

ਦੀਵਾਨ ਟੋਡਰ ਮਲ ‘ਚ’ ਬਚਿਆਂ ਵੋਲੌ ਸਿੱਖ ਇਤਿਹਾਸ, ਗੁਰਬਾਣੀ ਤੇ ਰਹਿਤ ਮਰਿਯਾਦਾ ਦੇ ਆਧਾਰਤ ਕਵੀ ਦਰਬਾਰ ਕਰਵਾਇਆਂ ਨੇ ਹਿਸਾ ਲਿਆਂ ਤੇ ਜੇਤੂਆਂ ਨੂੰ ਇਨਾਮ ਦਿਤੇ ਗਏ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਹੇਠ ਇਕ ਮਹੀਨੇ ਨਿਰੰਤਰ ਚਲੇ ਗੁਰਮਤਿ ਸਿਖਲਾਈ ਕੈਪ ਦੇ ਕਈ ਪ੍ਰਮੁਖ ਸਖਸੀਅਤਾਂ ਤੇ ਬੁਲਾਰਿਆਂ ਨੇ ਹਿੱਸਾ ਲਿਆਂ ਜਿਨ੍ਹਾਂ ਵਿਚ ਪ੍ਰਸਿਧ ਵਿਦਵਾਨ ਸ਼੍ਰ ਸੌਹਨ ਸਿੰਘ ਖਾਲਸਾ, ਹੈਡ ਗਰੰਥੀ ਭਾਈ ਹਰਪਾਲ ਸਿੰਘ ਗੁ: ਫਤਹਿਗੜ ਸਾਹਿਬ, ਪ੍ਰੋ. ਮਹਿਦਰਪਾਲ ਸਿੰਘ ਪਟਿਆਲਾ, ਪ੍ਰੋ. ਜਪਪਿੰਦਰ ਸਿੰਘ ਮਾਤਾ ਗੁਜਰੀ ਕਾਲਜ, ਡਾ ਸ਼ਮਸ਼ੇਰ ਸਿੰਘ ਕੁਰਾਲੀ, ਬਲਰਾਜ ਸਿੰਘ ਗੁਰਾਸਪੁਰ ਸਤਿਨਾਮ ਟਰਸਟ, ਜਰਨੈਲ ਸਿੰਘ ਹੈਡ ਮਾਸਟਰ ਸ਼੍ਰ: ਸੁਖਵਿੰਦਰ ਸਿੰਘ ਇੰਟਲੀ, ਗਿਆਨੀ ਭੁਪਿੰਦਰ ਸਿੰਘ, ਕਰਨੈਲ ਸਿੰਘ ਪੰਨਜੋਲੀ ਮੈਬਰ ਸ਼੍ਰੌਮਣੀ ਕਮੇਟੀ, ਕੈਪਟਨ ਯਸ਼ਪਾਲ ਸਿੰਘ ਦਿੱਲੀ , ਗਿਆਨੀ ਜਗਦੀਪ ਸਿੰਘ ਗੁਜਰਵਾਲ, ਪ੍ਰੋ. ਜੋਗਿੰਦਰ ਸਿੰਘ, ਪ੍ਰੋ. ਬਲਜੀਤ ਸਿੰਘ ਚੰਡੀਗੜ, ਸ. ਹਰਦੀਪ ਸਿੰਘ ਮੈਬਰ ਐਸ.ਜੀ.ਪੀ.ਸੀ, ਕਰਨੈਲ ਸਿੰਘ ਪੀਰਮੁੰਮਦ, ਸ਼੍ਰ ਜਗਜੀਵਨ ਸਿੰਘ ਸ਼ਬਦ ਗੁਰੁ ਪ੍ਰਚਾਰ ਸਭਾ ਫਤਹਿਗੜ ਸਾਹਿਬ, ਭਾਈ ੳਦੈ ਸਿੰਘ ਗਤਕਾ ਅਖਾੜਾ ਫਤਹਿਗੜ ਸਾਹਿਬ, ਸ ਗੁਰਸ਼ਰਨ ਸਿੰਘ, ਸ ਅਮਰਜੀਤ ਸਿੰਘ, ਸ ਗੁਰਪ੍ਰੀਤ ਸਿੰਘ, ਭਾਈ ਹਮੇਸ਼ ਸਿੰਘ ਰਾਗੀ ਸਿੰਘ, ਸਤਨਾਮ ਸਿੰਘ, ਰਣਦੇਬ ਸਿੰਘ ਦੇਬੀ ਤੇ ਹੋਰ ਸ਼ਾਮਲ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top