Share on Facebook

Main News Page

ਗੁਰਦੁਆਰਾ ਸ਼੍ਰੀ ਦਸਮੇਸ਼ ਸਿੰਘ ਸਭਾ ਕਲੋਨ ਜਰਮਨੀ ਦੇ ਅਸਲ ਗੋਲਕ ਚੋਰ ਫੜੇ ਗਏ

* ਵੀਡੀਓ ਰਾਹੀਂ ਦੇਖੋ ਜਗਬੀਰ ਸਿੰਘ ਆਨੰਦ ਐਂਡ ਪਾਰਟੀ ਦੀ ਹੱਥ ਸਫਾਈ …!!!

ਕਲੋਨ (ਜਰਮਨੀ) 28 ਜੂਨ ਹਰਪਾਲ ਸਿੰਘ: ਗੁਰਦਵਾਰਾ ਸ਼੍ਰੀ ਦਸ਼ਮੇਸ਼ ਸਿੰਘ ਸਭਾ, ਕਲੋਨ, ਜਰਮਨੀ ਦੀ 21.05.2014 ਨੂੰ ਜਦੋਂ ਗੋਲਕ ਖੋਲੀ ਗਈ। ਉਸ ਦਿਨ ਸ੍ਰ: ਜਗਬੀਰ ਸਿੰਘ ਅਨੰਦ ਨੇ ਗੁਰਦਵਾਰਾ ਸਹਿਬ ਦੇ ਜਰੂਰੀ ਕਾਗਜ਼ਾਤ ਅਤੇ ਵਿਦੇਸ਼ੀ ਕਰੰਸੀ ਦੇ ਨੋਟ (ਡਾਲਰ, ਪੌਂਡ ਆਦਿ) ਜੋ ਇੱਕ ਡਾਇਰੀ ਵਿੱਚ ਰੱਖੇ ਜਾਂਦੇ ਹਨ ਅਤੇ ਇਹ ਡਾਇਰੀ ਗੋਲਕ ਵਿੱਚ ਰੱਖ ਦਿੱਤੀ ਜਾਂਦੀ ਹੈ, ਜਿਸ ਨੂੰ ਇਹ ਸ਼ਖਸ਼ (ਜ.ਸ. ਅਨੰਦ) ਕਿੰਨੀ ਹੱਥ ਸਫਾਈ ਨਾਲ ਚੋਰੀ ਕਰਕੇ ਲੈ ਜਾਂਦਾ ਹੈ।

ਕਿੱਡੀ ਹੈਰਾਨਗੀ ਦੀ ਗੱਲ ਹੈ, ਇਹ ਵਾਰਦਾਤ ਉਦੋਂ ਕਰਦਾ ਹੈ, ਜਦੋਂ ਕਿ ਇਹ ਸਾਰੇ: ਸ੍ਰ: ਇੰਦਰਜੀਤ ਸਿੰਘ ਤੁਲੀ (ਬੇਕਸ), ਸ੍ਰ: ਸੰਤੋਖ ਸਿੰਘ ਬਾਧ, ਸ੍ਰ: ਸਤਨਾਮ ਸਿੰਘ ਅਟਵਾਲ, ਸ੍ਰ: ਚਮਕੌਰ ਸਿੰਘ , ਸ੍ਰ: ਟੋਨੀ ਸਿੰਘ, ਸ੍ਰ: ਗੁਰਪਾਲ ਸਿੰਘ (ਪਾਲਾ) ਆਦਿ ਤੋਂ ਇਲਾਵਾ ਆਪਣੀ ਨਿਗਰਾਨੀ ਵਿੱਚ ਗੋਲਕ ਗਿਣਵਾਉਣ ਆਇਆ ਨੋਟ–ਫੋਰਸਸਟੈਂਡ, ਡਾ: ਡੀਟਰ ਹਾਇੰਸ ਕਲਾਇਨ ( ਜੋ ਗੁਰਦਵਾਰਾ ਸਹਿਬ ਦਾ ਆਰਜੀ ਤੌਰ ਤੇ ਨਿਗਰਾਨ ਪ੍ਰਬੰਧਕ, ਜੋ ਕਿ ਜਰਮਨ ਵਕੀਲ ਵੀ ਹੈ) ਤੇ ਕੁਝ ਹੋਰ ਜੁਮੇਵਾਰ ਸੱਜਣ ਵੀ ਮੌਜੂਦ ਸਨ, ਨੋਟ –ਫੋਰਸਸਟੈਂਡ ਡਾ: ਕਲਾਇਨ ਨੂੰ ਗੱਲਾਂ ਵਿੱਚ ਲਾਕੇ ਸ੍ਰ: ਜਗਬੀਰ ਸਿੰਘ ਅਨੰਦ, ਸੋਚੀ ਸਮਝੀ ਤਰਕੀਬ ਅਨੁਸਾਰ ਪਹਿਲਾਂ ਉਹਨਾਂ ਦਸਤਾਵੇਜਾਂ (ਡਾਕੂਮੈਂਟਸ) ਨੂੰ ਸੱਜੇ ਹੱਥ ਨਾਲ ਚੁੱਕਦਾ ਹੈ ਤੇ ਫਿਰ ਫੁਰਤੀ ਨਾਲ ਖੱਬੇ ਹੱਥ ਚ ਲੈ ਕੇ ਆਪਣੀ ਖੱਬੀ ਲੱਤ ਹੇਠ ਲੁਕੋ ਲੈਂਦਾ ਹੈ, ਫਿਰ ਮੌਕਾ ਤਾੜ ਕੇ ਉਹਨੂੰ (ਲੱਤ ਹੇਠ ਲਕੋਇਆ ਸਮਾਨ) ਚੁੱਕ ਕੇ ਬਾਹਰ ਲੈ ਜਾਂਦਾ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਗੁਰਦਵਾਰਾ ਸਾਹਿਬ ਵਿੱਚ ਲੱਗੇ ਕੈਮਰਿਆਂ ਵਿੱਚ ਸਾਰਾ ਕੁਝ ਕੈਦ ਹੋ ਗਿਆ।

ਜਿਕਰ ਯੋਗ ਹੈ ਕਿ:

ਚੋਰੀ ਕਰਨ ਵਾਲਿਆਂ ਵੱਲੋਂ ਹਮੇਸਾਂ ਵਾਂਗ ਹੀ ਝੂਠਾ ਪ੍ਰਚਾਰ ਕੀਤਾ ਗਿਆ ਕਿ ਹਿਸਾਬ ਕਿਤਾਬ ਵਾਲੀ ਇਹ ਡਾਇਰੀ ਜੋ ਗੋਲਕ ਵਿੱਚ ਹੀ ਰੱਖੀ ਜਾਂਦੀ ਹੈ, ਸਾਬਕਾ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਚੋਰੀ ਕਰ ਲਈ ਹੈ। ਜੋ ਕਿ ਸਰਾ ਸਰ ਝੂਠ ਸਾਬਤ ਹੋਇਆ। ਅਤੇ ਨਿਗਰਾਨ ਪ੍ਰਬੰਧਕ ਡਾ: ਡੀਟਰ ਹਾਇੰਸ ਕਲਾਇਨ ਵੱਲੋਂ ਵੀ 21.05.2014 ਨੂੰ ਗੋਲਕ ਗਿਣਨ ਤੋਂ ਬਾਦ ਭੇਜੀ ਗਈ ਪਰੋਟੋਕੋਲ (ਉਸ ਦਿਨ ਦੀ ਕਾਰਵਾਈ ਤੇ ਹਿਸਾਬ ਰੀਪੋਰਟ ਦੀ ਚਿੱਠੀ) ਵਿੱਚ ਹੋਰ ਜਰੂਰੀ ਵੇਰਵਿਆਂ ਤੋਂ ਇਲਾਵਾ, ਉੱਪਰੋਕਤ ਦਸਤਾਵੇਜ਼ ਡਾਇਰੀ ਆਦਿ ਮਿਲਣ ਬਾਰੇ ਕੋਈ ਜਿਕਰ ਨਹੀਂ ਸੀ।

ਇਸ ਤੋਂ ਬਾਦ ਛੱਕ ਹੋਰ ਵੀ ਵਧ ਗਈ ਤਾਂ ਸੀ.ਸੀ.ਟੀਵੀ ਕੈਮਰਿਆਂ ਦੀ ਰਿਕੋਰਡਿੰਗ ਦੇਖੀ ਗਈ। ਕੈਮਰਿਆਂ ਨੇ ਸਾਰਾ ਸੱਚ ਸਪੱਸ਼ਟ ਕਰ ਦਿੱਤਾ ਕਿ ਅਸਲੀ ਚੋਰ ਕੌਣ ਹੈ।

 

ਇਸ ਚੋਰੀ ਦੀ ਵਾਰਦਾਤ ਨੂੰ ਗੋਲਕ ਦੀ ਗਿਣਤੀ ਕਰਨ ਸਮੇ, ਨੋਟ–ਫੋਰਸਸਟੈਂਡ, ਜਾਨੀ ਨਿਗਰਾਂਨ, ਡਾ: ਕਲਾਇਨ, ਦੀ ਮੌਜੂਦਗੀ ਤੇ ਨਿਗਰਾਨੀ ਦੇ ਬਾਵਜੂਦ ਵੀ ਕਿੰਨੀ ਹੁਸ਼ਿਆਰੀ ਤੇ ਚਲਾਕੀ ਨਾਲ ਸ੍ਰ: ਜਗਬੀਰ ਸਿੰਘ ਅਨੰਦ ਟੋਲੇ ਨੇ ਚੋਰੀ ਨੂ ਅੰਜਾਮ ਦਿੱਤਾ।

ਸੰਨ 2003 ਵਿੱਚ ਇਸੇ ਗੁਰਦਾਵਾਰਾ ਸਾਹਿਬ ਦੇ ਫੰਡਾ ਵਿੱਚ ਹੇਰਾ-ਫੇਰੀ ਕਰਦਾ ਫੜੇ ਜਾਣ (ਜਿਸ ਦੋਸ਼ ਨੂੰ ਇਸ ਨੇ ਖੁਦ ਆਪ ਬਾ-ਕਲਮ ਦਸਤਖ਼ਤ ਕਰਕੇ ਮੰਨਿਆ ਸੀ) ਕਾਰਣ ਸੰਗਤ ਵੱਲੋਂ ਇਸ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਵੀ ਖਾਰਜ਼ ਕਰ ਦਿੱਤਾ ਗਿਆ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top