Share on Facebook

Main News Page

ਸਿੱਖਾਂ ਵਿੱਚ ਵੀ ਤਾਂਤਰਿਕ ਠੱਗ ਪੁਸਤਕਾਂ ਦਾ ਪ੍ਰਚਾਰ ਤੇ ਵਿਕਰੀ
-: ਅਵਤਾਰ ਸਿੰਘ ਮਿਸ਼ਨਰੀ 510 432 5827

ਸਰਦਾਰ ਇੰਦਰਜੀਤ ਸਿੰਘ ਜੀ ਚੰਗਾ ਕੀਤਾ ਆਪ ਜੀ ਨੇ 30 ਜੂਨ 2014 ਨੂੰ ਖਾਲਸਾ ਨਿਊਜ਼ 'ਤੇ ਉਨ੍ਹਾਂ ਠੱਗ ਪੁਸਤਕਾਂ ਦੇ ਨਾਂ ਅਤੇ ਤਸਵੀਰਾਂ ਨਸ਼ਰ ਕੀਤੀਆਂ ਹਨ, ਜਿਨ੍ਹਾਂ ਵਿੱਚ ਗੁਰਮਤਿ ਦੇ ਨਾਂ ਤੇ ਵਹਿਮ ਤੇ ਪਾਖੰਡ ਪ੍ਰਚਾਰ ਕੇ, ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਅਜਿਹੀਆਂ ਕੂੜ ਪੁਸਤਕਾਂ ਗੁਰਦੁਆਰਿਆਂ ਦੇ ਸਾਮਣੇ ਦੁਕਾਨਾਂ ਜਾਂ ਗੁਰਦੁਆਰਾ ਏਰੀਏ ਵਿੱਚ ਵੀ ਧਰਮ ਪੁਸਤਕਾਂ ਨਾਲ ਰਲਾ ਕੇ ਵੇਚੀਆਂ ਜਾ ਰਹੀਆਂ ਹਨ। ਅਜਿਹੇ ਦੁਕਾਨਾਦਰਾਂ ਨੂੰ ਬਹੁਤੀਆਂ ਕਮੇਟੀਆਂ ਨੇ ਇਜਾਜਤ ਦਿੱਤੀ ਹੋਈ ਹੈ। ਦਾਸ ਵੀ ਧਾਰਮਿਕ ਪੁਸਤਕਾਂ ਦੀ ਸਟਾਲ ਗੁਰਦੁਆਰਿਆਂ ਵਿਖੇ ਲਾਉਂਦਾ ਹੈ ਤੇ ਲੋਕ ਸਾਡੇ ਕੋਲੋਂ ਵੀ ਸੰਕਟ ਮੋਚਨ ਵਗੈਰਾ ਤ੍ਰਾਂਤਰਿਕ ਪੁਸਤਕਾਂ ਮੰਗਦੇ ਹਨ।

ਤਰੰਤ ਧਿਆਨ ਦੇਣ ਦੀ ਲੋੜ ਹੈ ਕਿ ਡੇਰਾਵਾਦੀ ਅਤੇ ਸੰਪ੍ਰਦਾਈ ਸੰਤ ਬਾਬੇ ਅਤੇ ਕਥਾਕਾਰ ਹੀ ਅਜਿਹੀਆਂ ਕੂੜ ਪੁਸਤਕਾਂ ਅਤੇ ਗ੍ਰੰਥਾਂ ਦਾ ਪ੍ਰਚਾਰ ਕਰਦੇ ਹਨ ਕਿ ਅਖੇ ਜੇ ਤੁਸੀਂ ਫਲਾਨਾਂ ਸ਼ਬਦ 40 ਦਿਨ 40 ਵਾਰ ਪੜ੍ਹ ਕੇ ਦਾਨ ਪੁਜਾ ਕਰੋ ਤਾਂ ਤੁਹਾਡੇ ਸਾਰੇ ਕਾਰਜ ਰਾਸ, ਵਿਘਨ ਦੂਰ, ਵਿਛੜੇ ਮਿਲਣ ਅਤੇ ਮੁਕੱਦਮੇ ਆਦਿਕ ਜਿੱਤ ਜਾਓਗੇ। ਬਹੁਤੀਆਂ ਗੁਰਦੁਆਰਾ ਕਮੇਟੀਆਂ ਗੁਰਮਤਿ ਸਿਖਿਆ ਤੋਂ ਖਾਲੀ ਹੋਨ ਕਰਕੇ ਹੀ ਉਹ ਕੂੜ ਪ੍ਰਚਾਰ ਨਹੀਂ ਰੋਕਦੀਆਂ ਸਗੋਂ ਤੱਤ ਗੁਰਮਤਿ ਪ੍ਰਚਾਰਕਾਂ ਦਾ ਹੀ ਵਿਰੋਧ ਕਰਦੀਆਂ ਹਨ। ਜੋੜ ਮੇਲੇ ਅਤੇ ਗੁਰਪੁਰਬਾਂ ਤੇ ਅਜਿਹੀ ਕੂੜ ਸਮਗਰੀ ਖੂਬ ਵਿਕਦੀ ਹੈ ਤੇ ਪ੍ਰਬੰਧਕ ਠੇਕੇ ਤੇ ਦੁਕਾਨਾਂ ਲਾਟ ਕਰ ਦਿੰਦੇ ਹਨ। ਇਸ ਸਾਰੇ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇ ਜਾਗਰੂਕ ਸਿੱਖ ਪ੍ਰਬੰਧਕਾਂ ਵਿੱਚ ਆਉਣ, ਜਾਗਰੂਕ ਸਿੰਘ ਸਭਾ ਗੁਰਦੁਆਰੇ ਪੈਦਾ ਕਰਨ ਅਤੇ ਵਿਦਵਾਨ ਮਿਸ਼ਨਰੀ ਪ੍ਰਚਾਰਕ ਹੀ ਪ੍ਰਚਾਰ ਲਈ ਬੁਲਾਏ ਜਾਣ। ਜਰਾ ਸੋਚੋ!

ਜੇ ਡੇਰੇਦਾਰ ਸਾਧ ਆਪਣੇ ਆਪਣੇ ਵੱਖ ਵੱਖ ਡੇਰੇ ਬਣਾ ਸਕਦੇ ਹਨ ਤਾਂ ਕੀ ਜਾਗਰੂਕ “ਸਿੱਖ ਸਿੰਘ ਸਭਾ ਗੁਰਦੁਆਰੇ” ਵੀ ਨਹੀਂ ਬਣਾ ਸਕਦੇ?

ਦੇਖੋ! ਜੇ ਤੁਸੀਂ ਪ੍ਰਬੰਧ ਵਿੱਚ ਨਹੀਂ ਆਉਂਦੇ ਜਾਂ ਸਿੰਘ ਸਭਾ ਗੁਰਦੁਆਰੇ ਨਹੀਂ ਬਣਾਉਂਦੇ ਤਾਂ ਤੁਹਾਡਾ ਮਿਹਨਤ ਦਾ ਸਰਮਾਇਆ ਡੇਰੇਦਾਰ ਅਤੇ ਸੰਪ੍ਰਦਾਈ ਹੀ ਹੜੱਪੀ ਜਾਣਗੇ ਇਸ ਦਾ ਨੁਕਸਾਨ ਸਿੱਖ ਕੌਮ ਦੇ ਜਾਗਰੂਕਾਂ ਨੂੰ ਹੀ ਹੋਵੇਗਾ। ਡੇਰਿਆਂ ਦੇ ਪੈਦਾ ਕੀਤੇ ਅਜੋਕੇ ਜਥੇਦਾਰ ਇਨ੍ਹਾਂ ਕੂੜ ਪੁਸਤਕਾਂ ਤੇ ਗੁਰਦੁਆਰਿਆਂ ਆਦਿਕ ਧਰਮ ਅਸਥਾਨਾਂ ਵਿੱਚ ਵਿਕਰੀ ਤੇ ਕੋਈ ਪਾਬੰਧੀ ਨਹੀਂ ਲਾ ਰਹੇ ਪਰ ਬਜੁਰਗ ਵਿਦਵਾਂਨ ਲੇਖਕ ਸ੍ਰ. ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦੀਆਂ ਗੁਰਮਤਿ ਹਿਤੈਸ਼ੀ ਪੁਸਤਕਾਂ “ਬਿਪਰਨ ਜੀ ਰੀਤ ਤੋਂ ਸੱਚ ਦਾ ਮਾਰਗ” ਆਦਿਕ ਤੇ ਪਾਬੰਧੀ ਲਾਈ ਹੋਈ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਗੁਰਮਤਿ ਵਿਹੂਣੇ ਜਥੇਦਾਰ ਅਸਲ ਵਿੱਚ ਡੇਰੇਦਾਰ ਤਾਂਤ੍ਰਿਕਾਂ ਦੇ ਹੀ ਪ੍ਰਚਾਰਕ ਹਨ। ਅਜੋਕੇ ਬਹੁਤੇ ਸਿੱਖ ਵੀ ਧੂਤੇ ਹੀ ਹਨ ਜੋ ਜਾਣ ਬੁੱਝ ਕੇ “ਜਥੇਦਾਰ ਪੁਜਾਰੀਆਂ” ਅੱਗੇ ਬਿਨਾ ਸੋਚੇ ਸਮਝੇ ਸੀਸ ਚੁਕਾਈ ਜਾ ਰਹੇ ਹਨ। ਜਾਗਰੂਕੋ! ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਰਹੀਆਂ ਹਨ, ਵੱਧ ਚੜ੍ਹ ਕੇ ਉਨ੍ਹਾਂ ਵਿੱਚ ਹਿੱਸਾ ਲਵੋ ਤਾਂ ਕਿ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆਂਦਾ ਜਾ ਸੱਕੇ। ਅਜਿਹੀਆਂ ਤਾਂਤ੍ਰਿਕ ਪੁਸਤਕਾਂ ਚੋਂ ਕੁਝ ਦੇ ਨਾਮ ਅਤੇ ਤਸਵੀਰਾਂ ਅੱਗੇ ਦਿੱਤੀਆਂ ਜਾ ਰਹੀਆਂ ਹਨ-ਮੂਲ ਮੰਤ੍ਰ ਦੁਆਰਾ ਭੂਤਾਂ ਦਾ ਇਲਾਜ, ਸੰਕਟ ਮੋਚਨ (ਭਾ. ਮਨੀ ਸਿੰਘ ਵਾਲਾ), ਦੁੱਖ ਭੰਜਨੀ ਸਾਹਿਬ, (ਸ਼ਰਧਾ ਪੂਰਨ-ਸੰਕਟ ਮੋਚਨ ਸ਼ਬਦ, ਸ਼ਰਧਾ ਪੂਰਨ-ਗੁਰਸ਼ਬਦ ਸਿੱਧੀ (ਹਿੰਦੀ ਵਿੱਚ) ਅਤੇ ਚੌਪਈ ਸਾਹਿਬ ਆਦਿਕ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top