Share on Facebook

Main News Page

ਦਿੱਲੀ ਦੇ ਜਾਗਰੂਕ ਸਿੱਖਾਂ ਦੇ ਇਕ ਵਫਦ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ

ਨਵੀ ਦਿੱਲੀ 23 ਜੂਨ 2014: ਦਿੱਲੀ ਦੇ ਜਾਗਰੂਕ ਸਿੱਖਾਂ ਦੇ ਇਕ ਵਫਦ ਨੇ ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਸਰਬਜੋਤ ਸਿੰਘ ਦਿੱਲੀ ਦੇ ਉਪਰਾਲੇ ਤੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ, ਇਸ ਮੁਲਾਕਾਤ ਦੌਰਾਨ, ਸਿੱਖ ਫਰੰਟ ਦੇ ਪ੍ਰਧਾਨ ਅਤੇ ਸਿੱਖ ਮਿਸ਼ਨਰੀ ਕਾਲੇਜ ਦੇ ਦਿੱਲੀ ਸਰਕਲ ਇੰਚਾਰਜ ਕੁਲਵੰਤ ਸਿੰਘ, ਅਤੇ ਬ੍ਰਦਰਜ਼ ਟੂ ਹੈਲਪ ਅਦਰਜ਼ ਸੰਸਥਾ ਦੇ ਮੁਖੀ ਹਰਪ੍ਰੀਤ ਸਿੰਘ, ਸ਼ਾਹਦਰਾ ਤੋਂ ਇੰਦਰਪਾਲ ਸਿੰਘ, ਆਨੰਦ ਵਿਹਾਰ ਤੋਂ ਗੁਰਮੀਤ ਸਿੰਘ, ਰਾਜੌਰੀ ਗਾਰਡਨ ਤੋਂ ਸੁਖਪਾਲ ਸਿੰਘ ਅਤੇ ਕਰੋਲ ਬਾਗ ਤੋਂ ਗੁਰਪ੍ਰੀਤ ਸਿੰਘ ਮੌਜੂਦ ਰਹੇ।

ਕੇਜਰੀਵਾਲ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਮੁੜ ਤੋਂ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਚ ਭਰਵਾਂ ਸਾਥ ਦੇਣ ਦਾ ਭਰੋਸਾ ਦਿੱਤਾ, ਨਾਲ ਹੀ ਆਮ ਆਦਮੀ ਪਾਰਟੀ ਦੀ ਨਵੀਂ ਬਣ ਰਹੀ ਬਣਤਰ ਚ ਸਿੱਖਾਂ ਨੂੰ ਵੀ ਬਣਦੀ ਜਿਮੇਵਾਰੀ ਵੀ ਦੇਣ ਲਈ ਕਿਹਾ।


ਅਰਵਿੰਦ ਕੇਜਰੀਵਾਲ ਨੇ ਵੀ ਪਿਛਲੀਆਂ ਚੋਣਾ 'ਚ ਸਾਥ ਦੇਣ ਲਈ ਧਨਵਾਦ ਕਰਦਿਆਂ ਨਾਲ ਹੀ ਭਰੋਸਾ ਦੁਆਇਆ ਕੀ ਪਾਰਟੀ ਦੀ ਨਵੀਂ ਬਣ ਰਹੀ ਬਣਤਰ 'ਚ ਸਿੱਖਾਂ ਨੂੰ ਵੀ ਬਣਦੀ ਜਿਮੇਵਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਆਉਂਦੀਆਂ ਦਿੱਲੀ ਵਿਧਾਨ ਸਭਾ ਚੋਣਾ 'ਚ ਭਰਪੂਰ ਸਾਹੋਯੋਗ ਦੇਣ ਦੀ ਅਪੀਲ ਵੀ ਕੀਤੀ।

ਮੀਡੀਆ ਪ੍ਰਭਾਰੀ
ਸਿੱਖੀ ਅਵੇਅਰਨੈਸ ਏੰਡ ਵੈਲਫੇਅਰ ਸੋਸਾਇਟੀ
+9195551 90005


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top