Share on Facebook

Main News Page

ਨਸ਼ਾ ਨਾ ਮਿਲਣ ਕਾਰਨ ਨਸ਼ੇੜੀ ਮੰਡੀਰ ਲੱਗੀ ਕਿਰਲੀਆਂ ਮਾਰਨ

ਭਦੌੜ/ਸ਼ਹਿਣਾ 2 ਜੁਲਾਈ (ਸਾਹਿਬ ਸੰਧੂ) ਚੋਣਾਂ ਵਿੱਚ ਮਿਲੀ ਕਰਾਰੀ ਹਾਰ ਕਾਰਨ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਾ ਜੜੋਂ ਖਤਮ ਕਰਨ ਲਈ ਕੀਤੇ ਗਏ ਕਰਿਲਉਿਪਰਾਲਿਆਂ ਕਾਰਨ ਨਸ਼ੇੜੀਆਂ ਦੇ ਨੱਕੀ ਦਮ ਆਇਆ ਪਿਆ ਹੈ ਤੇ ਦੂਸਰਾ ਪੁਲਿਸ ਦੀ ਸਖ਼ਤੀ ਕਾਰਨ ਪਰਚਿਆਂ ਤੋਂ ਬਚਣ ਲਈ ਬਜ਼ੁਰਗ, ਨੌਜਵਾਨ ਨਸ਼ਾ ਛੁਡਾਊ ਕੇਂਦਰਾਂ ਦਾ ਸਹਾਰਾ ਤਾਂ ਲੈ ਰਹੇ ਹਨ, ਪਰ ਨਸ਼ਾ ਛੁਡਾਊ ਦਵਾਈ ਵੀ ਉਹਨਾਂ ਦੀ ਨਸ਼ੇ ਦੀ ਤੋੜ ਨੂੰ ਪੂਰਾ ਨਹੀ ਕਰ ਰਹੀ ਜਿਸ ਕਾਰਨ ਨਸ਼ੇੜੀ ਨੌਜਵਾਨ ਹੁਣ ਭੁੱਕੀ, ਅਫੀਮ, ਚਿੱਟਾ ਜਾਂ ਮੈਡੀਕਲ ਨਸ਼ਾ ਛੱਡ ਹੁਣ ਸਸਤੇ ਨਸ਼ੇ ਦਾ ਸਹਾਰਾ ਲੈ ਰਹੇ ਹਨ।

ਪੱਤਰਕਾਰਾਂ ਵੱਲੋਂ ਨਸ਼ਾ ਕਰਨ ਵਾਲੇ ਨੌਜਵਾਨਾਂ ਨਾਲ ਕੀਤੀ ਗਈ ਗਲਬਾਤ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਨਸ਼ੇੜੀ ਨੌਜਵਾਨ ਹੁਣ ਸੁਲਫਾ ਦਾ ਸਹਾਰਾ ਲੈਣ ਲੱਗ ਪਏ ਹਨ, ਪਰ ਇਹ ਨਵੀਂ ਗੱਲ ਵੀ ਸਾਹਮਣੇ ਆਈ ਇਹ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਲਈ ਕਿਰਲੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨਜੋ ਕਿਰਲੀ ਨੂੰ ਮਾਰ ਉਸ ਦੀ ਪੂਛ ਕੱਟ ਕੇ ਅੱਗ ਨਾਲ ਭੁੰਨ ਉਸ ਨੂੰ ਸਿਗਰਟ ਵਿੱਚ ਮਿਲਾ ਕਸ਼ ਲਗਾ ਰਹੇ ਹਨ। ਜੋ ਕਿ ਬਹੁਤ ਹੀ ਖਤਰਨਾਕ ਨਸ਼ਾ ਹੈ।

ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਨੌਜਵਾਨ ਅਖ਼ਰ ਮਿਟਾਉਣ ਵਾਲੀ ਇੰਕ ਰਿਮੂਵਰ (ਫਲੂਡ) ਨੂੰ ਰੁਮਾਲ ਵਿੱਚ ਡੋਲ, ਉਸ ਦਾ ਸੁੰਘ ਕੇ ਨਸ਼ਾ ਕਰ ਰਹੇ ਹਨ ਤੇ ਇਹ ਦੋਨੋ ਤਿੰਨੋਂ ਨਸ਼ੇ ਅਸਾਨੀ ਨਾਲ ਦੁਕਾਨਾਂ, ਘਰਾਂ ਜਾਂ ਬੇਅਬਾਦ ਥਾਵਾਂ ਤੇ ਮਿਲ ਰਹੇ ਹਨ। ਫਿਲਹਾਲ ਹੁਣ ਇਹ ਦੇਖਣਾ ਹੈ ਕਿ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਇਹਨਾਂ ਨਵੇਕਲੇ ਨਸ਼ਿਆਂ ਨਾਲ ਕਿੱਦਾ ਨਜਿੱਠਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top