Share on Facebook

Main News Page

ਅਕਾਲ ਤਖਤ ਦੇ ਸਟਾਫ ਨੇ ਇੱਕ ਦੁਕਾਨ ਵਿੱਚੋਂ ਬਿਰਧ ਪੋਥੀਆਂ ਤੇ ਨਿਤਨੇਮ ਦੇ ਗੁਟਕੇ ਬਰਾਮਦ ਕੀਤੇ

ਅੰਮ੍ਰਿਤਸਰ 3 ਜੁਲਾਈ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਇੰਚਾਰਜ ਸ੍ਰ. ਭੁਪਿੰਦਰ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਐਡੀਸ਼ਨਲ ਮੈਨੇਜਰ ਸ੍ਰ. ਮੰਗਲ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਨੇ ਸ੍ਰੀ ਦਰਬਾਰ ਸਾਹਿਬ ਦੇ ਬਿਲਕੁਲ ਨਜਦੀਕ ਇੱਕ ਦੁਕਾਨ ਵਿੱਚ ਸੈਂਕੜੇ ਨਿਤਨੇਮ ਦੇ ਗੁਟਕੇ ਬਰਾਮਦ ਕੀਤੇ ਜਿਹਨਾਂ ਤੇ ਧੂੜ ਜੰਮੀ ਪਈ ਸੀ, ਜਦ ਕਿ ਇਸ ਇਲਾਕੇ ਵਿੱਚੋ ਸ਼੍ਰੋਮਣੀ ਕਮੇਟੀ ਦੀ ਗੱਡੀ ਕਈ ਵਾਰੀ ਬਿਰਧ ਗੁਟਕੇ ਤੇ ਪੋਥੀਆਂ ਕਈ ਵਾਰੀ ਲਿਜਾ ਚੁੱਕੀ ਹੈ।

ਇਸ ਸਬੰਧੀ ਸ੍ਰ ਭੁਪਿੰਦਰ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਐਡੀਸ਼ਨਲ ਮੈਨੇਜਰ ਸ੍ਰ ਮੰਗਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਦੁਕਾਨ ਵਿੱਚ ਕੁਝ ਧਾਰਮਿਕ ਪੋਥੀਆ ਕਿਸੇ ਰੋਸ਼ਨਦਾਨ ਵਿੱਚ ਰੱਖੀਆ ਗਈਆ ਹਨ ਜਿਹਨਾਂ ਤੇ ਧੂੜ ਮਿੱਟ ਤੇ ਘੱਟਾ ਬੁਰੀ ਤਰ੍ਹਾਂ ਜੰਮਿਆ ਪਿਆ ਹੈ। ਉਹਨਾਂ ਦੱਸਿਆ ਕਿ ਜਦੋ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹਨਾਂ ਨੇ ਕੁਝ ਹੋਰ ਮੁਲਾਜਮਾਂ ਨੂੰ ਨਾਲ ਲੈ ਕੇ ਮੌਕੇ ‘ਤੇ ਰੇਡ ਕੀਤਾ ਤਾਂ ਉਹਨਾਂ ਦੇ ਉਸ ਵੇਲੇ ਹੋਸ਼ ਹਵਾਸ਼ ਉ¤ਡ ਗਏ ਜਦੋ ਉਹਨਾਂ ਨੇ ਵੇਖਿਆ ਕਿ ਨਿਤਨੇਮ ਦੇ ਗੁਟਕਿਆ ‘ਤੇ ਮਿੱਟੀ ਘੱਟਾ ਤੇ ਧੂੜ ਜੰਮੀ ਪਈ ਸੀ ਤੇ ਗਾਲੜ ਉਹਨਾਂ ਦੇ ਵਿੱਚ ਜੀ.ਟੀ ਰੋਡ ਬਣਾ ਕੇ ਭੱਜੇ ਫਿਰਦੇ ਸਨ ਤੇ ਹੋਰ ਵੀ ਕਈ ਨਿੱਕੇ ਨਿੱਕੇ ਕੀੜਿਆ ਤੇ ਕਾਢਿਆ ਨੇ ਆਪਣੇ ਰਹਿਣ ਬਸੇਰਾ ਬਣਾਇਆ ਹੋਇਆ ਸੀ। ਉਹਨਾਂ ਕਿਹਾ ਕਿ ਸਾਰੇ ਗੁਟਕੇ ਪੂਰੇ ਸਤਿਕਾਰ ਨਾਲ ਧਰਮ ਪ੍ਰਚਾਰ ਕਮੇਟੀ ਦੇ ਹਵਾਲੇ ਕਰ ਦਿੱਤੇ ਗਏ ਹਨ।

ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਤਿੰਨ ਵਿਅਕਤੀਆ ਕੰਵਲਜੀਤ ਸਿੰਘ ਪੁੱਤਰ ਬਲਬੀਰ ਸਿੰਘ, ਹਰਜੋਤ ਸਿੰਘ ਤੇ ਗਗਨਜੋਤ ਸਿੰਘ ਪੁੱਤਰ ਕੰਵਲਜੀਤ ਸਿੰਘ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ ਹੈ ਅਤੇ ਅਗਲੇਰੀ ਕਾਰਵਾਈ ਧਰਮ ਪ੍ਰਚਾਰ ਕਮੇਟੀ ਕਰੇਗੀ। ਸ੍ਰ ਭਪਿੰਦਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਕੋਲ ਜਿਹਨਾਂ ਕੋਲ ਬਿਰਧ ਗੁਟਕੇ ਤੇ ਹੋਰ ਧਾਰਮਿਕ ਪੋਥੀਆ ਪਈਆ ਹਨ ਉਹ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਦਰਬਾਰ ਸਾਹਿਬ ਵਿਖੇ ਜਮਾ ਕਰਵਾ ਦੇਣ ਤਾਂ ਉਹਨਾਂ ਦਾ ਮਰਿਆਦਾ ਅਨੁਸਾਰ ਸੰਸਕਾਰ ਕੀਤਾ ਜਾ ਸਕੇ।

ਜਦੋਂ ਥਾਣਾ ਕੋਤਵਾਲੀ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਹਾਲੇ ਤੱਕ ਸ਼੍ਰੋਮਣੀ ਕਮੇਟੀ ਨੇ ਕੋਈ ਵੀ ਬਰਾਮਦਗੀ ਨਹੀ ਦਿੱਤੀ ਸਿਰਫ ਬੰਦੇ ਹੀ ਦਿੱਤੇ ਹਨ ਬਰਾਮਦਗੀ ਦੇਣ ਉਪਰੰਤ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top