Share on Facebook

Main News Page

ਗੁਰਬਚਨ ਸਿੰਘ ਨੇ ਹਰਿਆਣੇ ਦੇ ਸਿੱਖਾਂ ਨੂੰ ਪੰਥ ਵਿਰੋਧੀ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਕੀਤੀ ਅਪੀਲ

ਅੰਮ੍ਰਿਤਸਰ 4 ਜੁਲਾਈ (ਜਸਬੀਰ ਸਿੰਘ): ਗੁਰਬਚਨ ਸਿੰਘ ਨੇ ਹਰਿਆਣੇ ਦੇ ਸਿੱਖ ਵੀਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਥ ਵਿਰੋਧੀ ਸ਼ਕਤੀਆਂ ਤੇ ਭਰਾ ਮਾਰੂ ਜੰਗ ਤੋਂ ਕਿਸੇ ਤਰੀਕੇ ਨਾਲ ਬਚਣ ਦੀ ਕੋਸ਼ਿਸ਼ ਕਰਨ, ਕਿਉਂਕਿ ਕੁਝ ਪੰਥ ਵਿਰੋਧੀ ਸ਼ਕਤੀਆਂ ਨੇ ਹਰ ਤਰੀਕੇ ਨਾਲ ਸਿੱਖਾਂ ਨੂੰ ਵੰਡਣ ਦੀ ਨੀਤੀ ਅਪਨਾਈ ਹੈ, ਭਾਂਵੇ ਪਟਨਾ ਸਾਹਿਬ ਬੋਰਡ ਜਾਂ ਸੱਚਖੰਡ ਬੋਰਡ ਹਜ਼ੂਰ ਸਾਹਿਬ ਹੋਵੇ, ਸਿੱਖਾਂ ਦੀ ਤਾਕਤ ਨੂੰ ਹਰ ਪਹਿਲੂ ਤੋਂ ਘਟਾਉਣ ਲਈ ਹਰ ਹੀਲਾ ਪੰਥ ਵਿਰੋਧੀ ਸ਼ਕਤੀਆਂ ਵੱਲੋਂ ਵਰਤਿਆ ਗਿਆ ਹੈ।

ਗੁਰਬਚਨ ਸਿੰਘ ਨੇ ਹਰਿਆਣੇ ਦੇ ਸਿੱਖਾਂ ਨੂੰ ਕਿਹਾ ਕਿ ਸਿੱਖ ਵੀਰੋ! ਕੁਝ ਵੀਚਾਰ ਕਰੋ, ਤੁਸੀਂ ਅਣਭੋਲ ਬਣਕੇ ਪੰਥ ਵਿਰੋਧੀ ਸ਼ਕਤੀਆਂ ਦੀ ਸਾਜ਼ਿਸ ਦਾ ਸ਼ਿਕਾਰ ਨਾ ਹੋਵੋ। ਉਹਨਾਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਨੇ ਹਮੇਸ਼ਾਂ ਹੀ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਕੇ ਵੱਖ ਵੱਖ ਕਮੇਟੀਆਂ ਬਣਾਈਆਂ ਹਨ।

ਉਹਨਾਂ ਕਿਹਾ ਕਿ ਹੁਣ ਹਰਿਆਣੇ ਦੇ ਸਿੱਖਾਂ ਦੀ ਸ਼ਕਤੀ ਘਟਾਉਣ ਲਈ ਹਰਿਆਣੇ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਈ ਜਾ ਰਹੀ ਹੈ, ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਆਪਣੇ ਬਜੁਰਗਾਂ ਵੱਲੋਂ ਕੁਰਬਾਨੀਆਂ ਕਰਕੇ ਬਣਾਈ ਗਈ ਸ਼੍ਰੋਮਣੀ ਕਮੇਟੀ ਦੀ ਸ਼ਕਤੀ ਨੂੰ ਕਿਸੇ ਦੇ ਪਿਛੇ ਲੱਗ ਕੇ ਬਰਬਾਦ ਨਹੀਂ ਕਰਨਾ ਅਤੇ ਨਾ ਹੀ ਇਸ ਦੇ ਟੋਟੇ ਹੋਣ ਦੇਣੇ ਹਨ।

ਉਹਨਾਂ ਕਿਹਾ ਕਿ ਜਿਹੜੇ ਬੁੱਧੀਜੀਵੀ ਵੀਰ ਉਚੀ ਸੁਰ ਵਿੱਚ ਵੱਖਰੀ ਕਮੇਟੀ ਦਾ ਰਾਗ ਅਲਾਪ ਰਹੇ ਹਨ, ਉਹਨਾਂ ਦੀ ਅਵਾਜ਼ ਸਿੱਖ ਮਸਲਿਆਂ ਪ੍ਰਤੀ ‘ਜਿਹੜੇ ਜਿਉਂ ਦੇ ਤਿਉਂ ਪੈਂਡਿੰਗ ਪਏ ਹਨ, ਸਿੱਖ ਜੇਲ੍ਹਾਂ ਵਿਚ ਰੁਲ ਰਹੇ ਹਨ, ਜੇਲ੍ਹਾਂ ਵਿਚ ਬਿਮਾਰਾਂ ਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ, 1984 ਦੰਗਿਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਹੋਈਆਂ’ ਉਸ ਵਾਸਤੇ ਆਵਾਜ਼ ਕਿਉਂ ਨਹੀਂ ਬੁਲੰਦ ਕੀਤੀ ਗਈ? ਸ਼੍ਰੋਮਣੀ ਕਮੇਟੀ ਕਿਸੇ ਇੱਕ ਵਿਅਕਤੀ ਦੀ ਨਹੀਂ, ਇਹ ਸਮੁੱਚੇ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ। ਇਸ ਦੀ ਸ਼ਕਤੀ ਨੂੰ ਵਧਾਉਣਾ ਹਰ ਇਕ ਸਿੱਖ ਦਾ ਫਰਜ਼ ਹੈ।


ਟਿੱਪਣੀ: ਸਿੱਖੋ ਇੱਕ ਗਲ ਦਾ ਖਿਆਲ ਕਰਿਓ, ਕਿ ਸਭ ਤੋਂ ਵੱਡਾ ਪੰਥ ਵਿਰੋਧੀ ਇਹ ਪੱਪੂ ਗੁਰਬਚਨ ਸਿੰਘ ਹੈ, ਸ਼੍ਰੋਮਣੀ ਕਮੇਟੀ ਪੰਥ ਵਿਰੋਧੀਆਂ ਦੇ ਹੱਥਾਂ 'ਚ ਖੇਡ ਰਹੀ ਹੈ। ਨਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਪ੍ਰਬੰਧ ਦੇਖਣ ਲਈ ਬਣੀ ਹੈ, ਨਾ ਕਿ ਸਿੱਖਾਂ ਦੀ ਪ੍ਰਤੀਨਿਧੀ ਹੈ। ਜੋ ਇਹ ਅਖੌਤੀ ਜਥੇਦਾਰ ਵੀ ਹੈ, ਉਹ ਵੀ ਸ਼੍ਰੋਮਣੀ ਕਮੇਟੀ ਦਾ ਤਨਖ਼ਾਹਦਾਰ ਮੁਲਾਜ਼ਮ ਹੈ, ਕੋਈ ਸਿੱਖਾਂ ਦਾ ਚੁਣਿਆ ਹੋਇਆ ਲੀਡਰ ਨਹੀਂ। ਇਸ ਦੀਆਂ ਗੱਲਾਂ 'ਚ ਨਾ ਆਇਓ, ਕੋਈ ਗ਼ੈਬੀ ਸਕਤੀ ਦਾ ਮਾਲਿਕ ਨਹੀਂ, ਇਹ ਬਾਦਲ ਦਾ ਨੌਕਰ ਹੈ, ਰਿਸ਼ਵਤਖੋਰ ਹੈ, ਬੇਇਖਲਾਕ, ਝੂਠਾ ਅਤੇ ਸਿੱਖ ਵਿਰੋਧੀ ਹੈ। ਵਖਰੀ ਕਮੇਟੀ ਬਣਾਉਣੀ ਕੋਈ ਸਿੱਖ ਵਿਰੋਧੀ ਗਤੀਵਿਧੀ ਨਹੀਂ... ਜੇ ਦਿੱਲੀ ਕਮੇਟੀ ਬਣ ਸਕਦੀ ਹੈ, ਤਾਂ ਹੋਰ ਵੀ ਸਟੇਟਾਂ ਦੀ ਕਮੇਟੀ ਬਣ ਸਕਦੀ ਹੈ। ਹਰਿਆਣਾ ਇੱਕ ਵੱਖਰਾ ਸੂਬਾ ਹੈ ਤੇ 1925 ਦਾ ਗੁਰੂਦੁਆਰਾ ਐਕਟ ਸਿਰਫ ਪੰਜਾਬ ਸਟੇਟ ਐਕਟ ਹੈ, ਇਸ ਲਈ ਇਸ ਦੀ ਮੱਦ ਸਿਰਫ ਪੰਜਾਬ ਵਿੱਚ ਹੀ ਲਾਗੂ ਹੁੰਦੀ ਹੈ, ਹਰਿਆਣਾ ਵਿੱਚ ਨਹੀਂ। ਇਸ ਦੀਆਂ ਗੱਲਾਂ 'ਚ ਨਾ ਆਇਓ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top