Share on Facebook

Main News Page

ਬਾਦਲਾਂ ਤੋਂ ਗੁੰਮਰਾਹ ਨਾ ਹੋਣ ਰਾਜਨਾਥ ਸਿੰਘ
-: ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ 5 ਜੁਲਾਈ (ਜਸਬੀਰ ਸਿੰਘ): ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਤੇ ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਹਰਿਆਣਾ ਲਈ ਵੱਖਰੀ ਐਸ.ਜੀ.ਪੀ.ਸੀ ਦੇ ਮੁੱਦੇ ’ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਹੱਥੋਂ ਗੁੰਮਰਾਹ ਨਾ ਹੋਣ। ਚੰਗਾ ਹੋਵੇਗਾ ਜੇ ਭਾਰਤ ਸਰਕਾਰ ਇਸ ਮਾਮਲੇ ਨੂੰ ਨਾ ਛੇੜੇ।

ਇਸ ਲੜੀ ਹੇਠ ਬਾਦਲਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਹਰਿਆਣਾ ’ਚ ਰਹਿੰਦੇ ਸਿੱਖਾਂ ਲਈ ਵੱਖਰੀ ਐਸ.ਜੀ.ਪੀ.ਸੀ ਨਾ ਬਣਨ ਦਿੱਤੇ ਜਾਣ ਸਬੰਧੀ ਅਪੀਲ ਬਾਰੇ ਰਿਪੋਰਟਾਂ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਇਹ ਨਾ ਸਿਰਫ ਸੂਬੇ ਦੇ ਸੰਵਿਧਾਨਿਕ ਤੇ ਵਿਧਾਈ ਅਧਿਕਾਰ ’ਚ ਦਖਲ ਹੋਵੇਗੀ, ਬਲਕਿ ਉਥੇ ਰਹਿਣ ਵਾਲੇ ਵੱਡੀ ਗਿਣਤੀ ’ਚ ਸਿੱਖਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਹੋਵੇਗੀ।

ਸਾਬਕਾ ਮੁੱਖ ਮੰਤਰੀ ਨੇ ਸਿੰਘ ਨੂੰ ਦਿੱਲੀ, ਬਿਹਾਰ ਤੇ ਮਹਾਂਰਾਸ਼ਟਰ ਵਰਗੇ ਸਥਾਨਾਂ ’ਤੇ ਕੰਮ ਕਰ ਰਹੀਆਂ ਵੱਖਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਾਰੇ ਦੱਸਿਆ ਹੈ। ਜਦੋਂ ਇਹ ਸੂਬੇ ਆਪਣੀਆਂ ਵੱਖਰੀਆਂ ਤੇ ਸੁਤੰਤਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਾ ਸਕਦੇ ਹਨ, ਤਾਂ ਫਿਰ ਹਰਿਆਣਾ ਦੇ ਸਿੱਖਾਂ ਦੇ ਸਮਾਨ ਅਧਿਕਾਰ ਨੂੰ ਕਿਉਂ ਨਕਾਰਿਆ ਜਾ ਰਿਹਾ ਹੈ?

ਸੀਨੀਅਰ ਕਾਂਗਰਸੀ ਆਗੂ ਨੇ ਬਾਦਲਾਂ ਦੇ ਦਾਅਵਿਆਂ ਕਿ ਹਰਿਆਣਾ ’ਚ ਵੱਖਰੀ ਕਮੇਟੀ ਸਿੱਖਾਂ ਨੂੰ ਵੰਡ ਦੇਵੇਗੀ, ’ਤੇ ਸਵਾਲ ਕਰਦਿਆਂ ਕਿਹਾ ਹੈ ਕਿ ਉਥੋਂ ਦੇ (ਹਰਿਆਣਾ) ਵੱਡੀ ਗਿਣਤੀ ’ਚ ਸਿੱਖ ਉਥੋਂ ਦੇ ਗੁਰਦੁਆਰਿਆਂ ਦੇ ਪ੍ਰਬੰਧਨ ਲਈ ਵੱਖਰੀ ਸੁਤੰਤਰ ਕਮੇਟੀ ਮੰਗਦੇ ਹਨ ਅਤੇ ਇਥੋਂ ਤੱਕ ਕਿ ਬਾਦਲਾਂ ਤੇ ਇਨਾਂ ਦੇ ਕੰਟਰੋਲ ਵਾਲੀ ਅਕਾਲੀ ਦਲ ਨੂੰ ਛੱਡ ਕੇ ਪੰਜਾਬ ਦੀਆਂ ਜ਼ਿਆਦਾਤਰ ਸਿੱਖ ਤੇ ਸਿਆਸੀ ਜਥੇਬੰਦੀਆਂ ਪਹਿਲਾਂ ਹੀ ਹਰਿਆਣਾ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ’ਚ ਅਵਾਜ ਬੁ¦ਦ ਕਰ ਚੁੱਕੀਆਂ ਹਨ।

ਬਾਦਲ ਅਤੇ ਐਸ.ਜੀ.ਪੀ.ਸੀ ਪ੍ਰਧਾਨ ਦੋਸ਼ ਲਗਾ ਰਹੇ ਹਨ ਕਿ ਹਰਿਆਣਾ ਦੀ ਕਾਂਗਰਸ ਸਰਕਾਰ ਅਗਾਮੀ ਚੋਣਾਂ ’ਚ ਸਿੱਖਾਂ ਦਾ ਸਮਰਥਨ ਹਾਸਿਲ ਕਰਨ ਲਈ ਇਹ ਕਦਮ ਚੁੱਕ ਰਹੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਹਰਿਆਣਾ ਦੇ ਸਿੱਖ ਇਸਨੂੰ ਚਾਹੁੰਦੇ ਹਨ। ਨਹੀਂ ਤਾਂ, ਕੌਣ ਅਜਿਹਾ ਕਰੇਗਾ ਜੇ ਉਸਦੇ ਲੋਕ ਨਹੀਂ ਚਾਹੁਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top