Share on Facebook

Main News Page

ਜਥੇਦਾਰੀ ਦੇ ਚੱਕਰ 'ਚ ਫਸੇ "ਗਿਆਨੀ" ਗੁਰਬਖਸ਼ ਸਿੰਘ ਗੁਲਸ਼ਨ ਡਿਕਸੀ ਗੁਰਦੁਆਰੇ ਵਿਖੇ

ਅੱਜਕਲ ਡਿਕਸੀ ਗੁਰਦੁਆਰੇ ਵਿਖੇ ਕਥਾ ਕਰਨ ਆਏ ਮਿਸ਼ਨਰੀ ਪ੍ਰਚਾਰਕ ਤੋਂ ਜਥੇਦਾਰੀ ਦੇ ਚੱਕਰ 'ਚ ਫੱਸ ਕੇ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਨੇ ਆਪਣਾ ਉਹ ਹਾਲ ਕਰ ਲਿਆ ਹੈ, ਜਿਹੜਾ ਧੋਬੀ ਦੇ ਕੂਕਰ ਦਾ ਹੁੰਦਾ ਹੈ।

ਮਾਰਚ 2014 'ਚ ਗਿਆਨੀ ਜੀ ਗੁਰਦੁਆਰਾ ਬੰਗਲਾ ਸਾਹਿਬ ਤੋਂ ਸਿੱਖ ਰਹਿਤ ਮਰਿਆਦਾ 'ਤੇ ਕਥਾ ਕਰ ਰਹੇ ਸਨ। ਇਨ੍ਹਾਂ ਨੂੰ ਕੋਈ ਪੁੱਛੇ, ਹੁਣੇ ਪਿੱਛੇ ਜਿਹੇ ਇਹ ਆਪ ਹਜ਼ੂਰ ਸਾਹਿਬ ਗਏ ਸਨ, ਕੀ ਉੱਥੇ ਸਿੱਖ ਰਹਿਤ ਮਰਿਆਦਾ ਲਾਗੂ ਹੈ? ਦੂਜੀ ਤਸਵੀਰ 'ਚ ਦੇਖੋਗੇ ਕਿ ਗਿਆਨੀ ਜੀ ਨੇ ਆਪਣੇ ਨਵੇਂ ਆਕਾ ਪੱਪੂ ਗੁਰਬਚਨ ਸਿੰਘ ਦੇ ਨਕਸ਼ੇ ਕਦਮ 'ਤੇ ਚਲਦਿਆਂ ਪਜਾਮਾ ਵੀ ਲਾਹਿਆ, ਕੀ ਇਹ ਕੋਈ ਸਿੱਖੀ ਮਰਿਆਦਾ ਹੈ? ਇਹ ਕਿਹੋ ਜਿਹੀ ਮਰਿਆਦਾ ਹੈ ਕਿ ਕੋਈ ਉਸ ਥਾਂ 'ਤੇ ਪਜਾਮਾ ਪਾ ਕੇ ਕਥਾ ਨਹੀਂ ਕਰ ਸਕਦਾ?

ਕੀ ਗਿਆਨੀ ਜੀ ਇਨ੍ਹਾਂ ਗੱਲਾਂ ਦਾ ਜਵਾਬ ਦੇਣਗੇ?

ਕਈ ਲੋਕ ਕਹਿਣਗੇ ਗਿਆਨੀ ਜੀ ਕਥਾ ਬਹੁਤ ਸੋਹਣੀ ਕਰਦੇ ਨੇ, ਅੰਗ੍ਰੇਜੀ ਬਹੁਤ ਸੋਹਣੀ ਬੋਲਦੇ ਨੇ... ਪਰ ਕੀ ਉਹ ਲੋਕ ਇਹ ਦਸਣਗੇ ਕਿ ਗਿਆਨੀ ਜੀ ਕਦੀ ਸਿੱਖੀ ਸਿਧਾਂਤ 'ਤੇ ਖੜਣਗੇ ਜਾਂ ਅਖੌਤੀ ਜਥੇਦਾਰਾਂ ਦੀ ਚਾਪਲੂਸੀ ਹੀ ਕਰਦੇ ਰਹਿਣਗੇ? ਇਹ ਸਭ ਕੀਤਾ ਜਾ ਰਿਹਾ ਹੈ, ਕਿ ਕੁੱਝ ਕੁ ਟੁੱਕੜ ਇਨ੍ਹਾਂ ਨੂੰ ਵੀ ਪੈ ਜਾਣ... ਕਿ ਨਹੀਂ?

Ontario Khalsa Darbar
7080 Dixie Rd, Mississauga, ON L5S 1B7
(905) 670-3311

ਸੰਪਾਦਕ ਖ਼ਾਲਸਾ ਨਿਊਜ਼

ਥੱਲੇ ਦਿੱਤੀਆਂ ਹੋਈਆਂ ਤਸਵੀਰਾਂ ਆਪ ਬੋਲਦੀਆਂ ਹਨ... ਹੈ ਇਨ੍ਹਾਂ 'ਚੋਂ ਕੋਈ ਚੱਜ ਦਾ ਬੰਦਾ, ਜਿਹੜਾ ਸਿੱਖੀ ਦਾ ਸਿਰਮੌਰ ਗੱਦਾਰ ਨਾ ਹੋਵੇ ???
ਪਾਠਕ ਆਪ ਫੈਸਲਾ ਕਰਨ...

ਅਖੌਤੀ ਜਥੇਦਾਰ ਪੱਪੂ ਗੁਰਬਚਨ ਸਿੰਘ ਦੇ ਨਾਲ 2013
ਅਖੌਤੀ ਜਥੇਦਾਰ ਪੱਪੂ ਇਕਬਾਲ ਸਿੰਘ ਦੇ ਨਾਲ ਅਖੌਤੀ ਜਥੇਦਾਰ ਪੱਪੂ ਮੱਲ ਸਿੰਘ ਦੇ ਨਾਲ
ਗੱਦਾਰਾਂ ਗੱਦਾਰ ਹਰਨਾਮ ਸਿੰਘ ਧੁੰਮਾ ਦੇ ਨਾਲ ਹਜ਼ੂਰ ਸਾਹਿਬ ਦਾ ਅਖੌਤੀ ਜਥੇਦਾਰ ਪੱਪੂ ਕੁਲਵੰਤ ਸਿੰਘ ਦੇ ਨਾਲ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top