Share on Facebook

Main News Page

ਗੁਰਦੁਆਰਾ ਸਿੰਘ ਸਭਾ ਵਿਵੇਕ ਵਿਹਾਰ (ਦਿੱਲੀ) ਵਿਖੇ ਗੁਰਮਤਿ ਕੈਂਪ ਦੀ ਸਮਾਪਤੀ
-: ਗੁਰਜੀਤ ਸਿੰਘ

ਸਾਡੇ ਬੱਚੇ ਕੌਮ ਦਾ ਭਵਿੱਖ ਹਨ। ਆਪਣੇ ਵਿਰਸੇ ਨੂੰ ਬਚਾਉਣ ਲਈ ਉਸ ਦੀ ਅਹਿਮੀਅਤ ਆਪਣੇ ਬੱਚਿਆਂ ਨੂੰ ਸਮਝਾਉਣੀ ਸਾਡਾ ਸਭ ਦਾ ਫਰਜ਼ ਬਣਦਾ ਹੈ। ਇਸੇ ਹੀ ਫਰਜ਼ ਨੂੰ ਪਹਿਚਾਣਦਿਆਂ ਈਸਟ ਦਿੱਲੀ ਯੂਨਾਈਟਡ ਸਿੰਘ ਸਭਾ ਅਤੇ ਦਿੱਲੀ ਸਿੱਖ ਵੈਲਫੇਅਰ ਕਮੇਟੀ ਦੇ ਸਹਿਯੋਗ ਨਾਲ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਵੀਰਾਂ ਅਤੇ ਭੈਣਾਂ ਨੇ ਗਰਮੀਆਂ ਦੀਆਂ ਛੁਟੀਆਂ ਵਿੱਚ ਬਹੁਤ ਵੱਡੀ ਪੱਧਰ ਤੇ (ਗੁਰਦੁਆਰਾ ਸਾਹਿਬ ਵਿਵੇਕ ਵਿਹਾਰ ਵਿਖੇ) ਗੁਰਮਤਿ ਕੈਂਪ ਲਗਾਇਆ, ਜੋ ਪੂਰਾ ਇੱਕ ਮਹੀਨਾ ਚੱਲਿਆ ਜਿਸ ਵਿੱਚ ਬੱਚਿਆਂ ਨੂੰ ਪੰਜਾਬੀ, ਗੁਰਬਾਣੀ, ਗੁਰਮਤਿ ਦੇ ਮੁਢਲੇ ਸਿਧਾਂਤ, ਕੀਰਤਨ, ਤਬਲਾ ਸਿਖਾਉਣ ਦੇ ਨਾਲ-ਨਾਲ ਗਤਕਾ ਵੀ ਸਿਖਾਇਆ ਗਿਆ।

ਇਸ ਸਮਰ ਕੈਂਪ ਵਿੱਚ ਗੁਰਮਤਿ ਪ੍ਰਚਾਰ ਨੂੰ ਸਮਰਪਿਤ ਵੀਰ ਚਰਨਪ੍ਰੀਤ ਸਿੰਘ, ਗਗਨਦੀਪ ਸਿੰਘ ਅਤੇ ਸੁਖਵਿੰਦਰ ਸਿੰਘ ,ਦਮਨਪ੍ਰੀਤ ਸਿੰਘ, ਭੈਣ ਸਤਿੰਦਰ ਕੌਰ ਸਿੰਮੀ,ਹਰਪ੍ਰੀਤ ਕੌਰ ਪ੍ਰੀਤੀ, ਗੁਰਪ੍ਰੀਤ ਕੌਰ ਤੇ ਹਰਪ੍ਰੀਤ ਕੌਰ(ਪੰਜਾਬੀ ਟੀਚਰ) ਨੇ ਵਲੰਟੀਅਰ ਬਣ ਕੇ ਬਹੁਤ ਤਨਦੇਹੀ ਨਾਲ ਸੇਵਾ ਨਿਭਾਈ, ਖਾਸ ਤੌਰ ਤੇ ਭਾਈ ਪ੍ਰਕਾਸ਼ ਸਿੰਘ ਫਿਰੋਜ਼ਪੁਰੀ (ਗੁਰਮਤਿ ਪ੍ਰਚਾਰਕ) ਨੇ ਬੱਚਿਆਂ ਨੂੰ ਗੁਰਮਤਿ ਦੇ ਸਿਧਾਂਤਾਂ ਦੀ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਬੱਚਿਆਂ ਨੇ ਤਾ ਸਿੱਖਿਆ ਹੀ , ਵਲੰਟੀਅਰ ਦਾ ਕਹਿਣਾ ਸੀ ਕਿ ਸਾਨੂੰ ਵੀ ਬਹੁਤ ਸਾਰੀ ਗੁਰਮਤਿ ਸਿਧਾਤਾਂ ਦੀ ਸੋਝੀ ਹੋਈ ਹੈ।

29 ਜੂਨ ਨੂੰ ਗੁਰਮਤਿ ਕੈਂਪ ਦੀ ਸਮਾਪਤੀ ਕੀਤੀ ਗਈ ਜਿਸ ਵਿੱਚ ਲੈਕਚਰ,ਕੀਰਤਨ ਅਤੇ ਗਤਕੇ ਮੁਕਾਬਲੇ ਕਰਵਾਏ ਗਏ, ਪੰਜਾਬੀ, ਗੁਰਮਤਿ ਅਤੇ ਇਤਿਹਾਸ ਦਾ ਪੇਪਰ ਲਿਆ ਗਿਆ ਉਪਰੰਤ ਬੱਚਿਆਂ ਨੂੰ ਇਨਾਮ ਦਿੱਤੇ ਗਏ। ਇਹ ਸਭ ਪ੍ਰੋਗ੍ਰਾਮ ਦੇਖ ਸੁਣ ਕੇ ਸੰਗਤ ਹੈਰਾਣ ਹੋ ਰਹੀ ਸੀ, ਕਿ ਐਨੇ ਥੋੜ੍ਹੇ ਸਮੇਂ ਵਿੱਚ ਬੱਚੇ ਐਨਾ ਕੁਝ ਸਿੱਖ ਸਕਦੇ ਹਨ? ਸਮਾਪਤੀ ਤੇ ਬੋਲਦਿਆਂ ਬਲਬੀਰ ਸਿੰਘ ਵਿਵੇਕ ਮੈਂਬਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧ ਕਮੇਟੀ, ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਝਿਲਮਿਲ ਕਲੌਨੀ ਅਤੇ ਗੁਰਦੁਆਰਾ ਸਿੰਘ ਸਭਾ ਵਿਵੇਕ ਵਿਹਾਰ ਨੇ ਨੌਜਵਾਨ ਵੀਰ ਭੈਣਾਂ ਦੇ ਇਸ ਉਪਰਾਲੇ ਨੂੰ ਬਹੁਤ ਸਲਾਹਿਆ ਤੇ ਧੰਨਵਾਦ ਕੀਤਾ। ਖਾਸ ਤੌਰ ਤੇ ਇਸ ਮੌਕੇ ਤੇ ਬੋਲਦਿਆਂ ਪ੍ਰਭਪ੍ਰੀਤ ਕੌਰ ਪ੍ਰਿੰਸੀਪਲ ਦਸ਼ਮੇਸ਼ ਪਬਲਿਕ ਸਕੂਲ ਵਿਵੇਕ ਵਿਹਾਰ ਅਤੇ ਵਸੁੰਧਰਾ ਇਨਕਲੇਵ (ਦਿੱਲੀ) ਦੇ ਵੱਲੋਂ ਉਪਰਾਲੇ ਦੀ ਭਰਪੂਰ ਸ਼ਾਲਾਘਾ ਕੀਤੀ ਅਤੇ ਵਲੰਟੀਅਰ ਨੂੰ ਵੀ ਸਨਮਾਨਿਤ ਕੀਤਾ। ਸਿੱਖ ਸੰਗਤਾਂ ਵੱਲੋਂ ਇਸ ਉਪਰਾਲੇ ਨੂੰਬਹੁਤ ਸਲਾਹਿਆ ਗਿਆ।

 
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top