Share on Facebook

Main News Page

ਪੱਗ ਵਾਲੀ ਸਿੱਖੀ ਦਾ ਕੋਈ ਭਵਿੱਖ ਨਹੀਂ ਹੈ
-: ਹਰਚਰਨ ਸਿੰਘ ਪਰਹਾਰ, ਵਰਲਡ ਸਿੱਖ ਫੈਡਰੇਸ਼ਨ

ਇਹ ਵੀਚਾਰ ਹਨ ਵਰਲਡ ਸਿੱਖ ਫੈਡਰੇਸ਼ਨ ਦੇ 'ਪੰਚ' ਹਰਚਰਨ ਸਿੰਘ ਪਰਹਾਰ ਦਾ, ਜਿਨ੍ਹਾਂ ਨੇ ਫੇਸਬੁੱਕ 'ਤੇ ਕੁਮੈਂਟ ਰਾਹੀਂ ਆਪਣੀ ਸੂਝ ਦਾ ਦੀਵਾਲੀਆਪਨ ਜ਼ਾਹਿਰ ਕੀਤਾ ਹੈ। - ਅਜਾਇਬ ਸਿੰਘ

ਕੁਮੈਂਟ:
"ਦੁਪਾਲਪੁਰ ਜੀ, ਪੱਗ ਵਾਲੀ ਸਿੱਖੀ ਦਾ ਕੋਈ ਭਵਿਖ ਨਹੀਂ ਹੈ। ਜਿੰਨੀ ਛੇਤੀ ਇਹ ਸੱਚਾਈ ਸਾਡੀ ਲੀਡਰਸ਼ਿਪ ਦੇ ਖਾਨੇ ਪਵੇਗੀ, ਉੰਨੀ ਛੇਤੀ ਹੀ ਅਸੀਂ ਆਪਣੇ ਸ਼ਾਨਾਮੱਤੇ ਭਵਿਖ ਵੱਲ ਵਧਾਂਗੇ, ਨਹੀਂ ਤਾਂ ਕੇਸ ਜਾਂ ਪੱਗ ਦੇ ਨਾਂ 'ਤੇ ਆਪਾਂ ਦੇਸ਼ ਦਾ ਵੱਡਮੁਲਾ ਖ਼ਜਾਨਾ ਗਵਾ ਲਵਾਂਗੇ।"

ਫੇਸਬੁਕ ਰਾਂਹੀਂ ਹੋਂਦ 'ਚ ਆਈ ਅਖੌਤੀ ਪੰਥਕ ਜਥੇਬੰਦੀ WSF ਵਰਲਡ ਸਿੱਖ ਫੈਡਰੇਸ਼ਨ ਦੇ ਨਵ-ਨਿਯੁਕਤ ਪੰਚ ਹਰਚਰਨ ਸਿੰਘ ਪਰਹਾਰ ਨੇ ਪਹਿਲਾਂ ਤੋਂ ਹੀ ਵਿਵਾਦਾਂ 'ਚ ਘਿਰੀ ਜਥੇਬੰਦੀ ਨੂੰ ਹੋਰ ਵੀ ਨੀਵਾਣਾਂ ਵੱਲ ਧਕੇਲਦੇ ਹੋਏ, ਫੇਸਬੁਕ 'ਤੇ ਆਪਣੇ 'ਸੁਝਵਾਨ' ਤੇ 'ਦੂਰ ਅੰਦੇਸ਼ੀ' ਹੋਣ ਦਾ ਸਬੂਤ ਦਿੰਦਿਆਂ, ਉਪਰੋਕਤ ਸਬੂਤ ਦਿਤਾ ਹੈ।

ਇਹ ਜਥੇਬੰਦੀ ਦਾਵਾ ਕਰਦੀ ਹੈ ਪੰਥਕ ਹੋਣ ਦਾ, ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਹੋਣ ਦਾ, ਪਰ 'ਪੰਚ' ਜੀ ਨੇ ਪਿਛਲੇ ਸਾਰੇ ਰਿਕਰਡ ਤੋੜਦਿਆਂ, ਸਿੱਖੀ ਅਤੇ ਸਿੱਖੀ ਲਈ ਦਸਤਾਰ ਦੀ ਮਹੱਤਤਾ ਨੂੰ ਛਿੱਕੇ ਟੰਗ, ਆਪਣੀ ਜਥੇਬੰਦੀ ਦੇ ਮੋਢਿਆਂ 'ਤੇ ਇਕ ਹੋਰ ਫੀਤਾ ਜੜ ਦਿਤਾ ਹੈ। ਜਥੇਬੰਦੀ ਪਹਿਲਾਂ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਜੀ ਦੀ ਸਰਬ ਉੱਚਤਾ ਅਤੇ ਸਥਾਪਤੀ ਉਤੇ ਪ੍ਰਸ਼ਨ ਚਿੰਨ ਲਗਾਉਣ ਕਰਕੇ ਵਿਸ਼ਵ ਦੇ ਸਿੱਖ ਭਾਈਚਾਰੇ 'ਚ ਭੰਡੀ ਗਈ ਸੀ ਅਤੇ ਹੁਣ ਨਵ ਨਿਯੁਕਤ ਪੰਜ ਮੇਂਬਰੀ ਪੰਚਾਇਤ ਦੇ ਮੈਂਬਰ ਪੰਚ ਨੇ ਇਕ ਹੋਰ ਚੰਨ ਚਾੜ ਦਿਤਾ ਹੈ।

ਵਰਲਡ ਸਿੱਖ ਫੈਡਰੇਸ਼ਨ ਦੀ ਹੋਂਦ ਨੂੰ ਆਉਣ ਵਾਲੇ ਦਿਨਾਂ 'ਚ ਖਤਰਾ ਹੋਰ ਵੀ ਵੱਧ ਸਕਦਾ ਹੈ, ਜੇ ਇਸ ਤਰ੍ਹਾਂ ਦੀ ਪੰਥਕ ਸੋਚਣੀ ਵਾਲੇ ਪੰਚਾਂ ਦੀ ਗਿਣਤੀ ;ਚ ਵਾਧਾ ਹੁੰਦਾ ਰਿਹਾ।

ਪਾਠਕਾਂ ਦੀ ਜਾਣਕਾਰੀ ਲਈ ਇਹ ਦਸਣਾ ਜ਼ਰੂਰੀ ਹੈ ਕਿ ਹਰਚਰਨ ਸਿੰਘ ਪਰਹਾਰ ਕੈਨੇਡਾ 'ਚ "ਸਿੱਖ ਵਿਰਸਾ" ਨਾਮਕ ਮੈਗਜ਼ੀਨ ਦੇ ਮੁੱਖ ਸੰਪਾਦਕ ਵੀ ਹਨ ਅਤੇ ਵਰਲਡ ਸਿੱਖ ਫੈਡਰੇਸ਼ਨ ਦੇ ਨਵੇਂ ਚੁਣੇ ਗਏ ਪੰਚ ਵੀ ਹਨ। ਬਾਕੀ ਪਾਠਕ ਆਪ ਸੂਝਵਾਨ ਹਨ।

ਥੱਲੇ ਦਿੱਤੀ ਤੋਂ ਪਤਾ ਚਲਦਾ ਹੈ ਕਿ ਇਸ ਪੰਚ ਪ੍ਰਧਾਨੀ ਸਿਸਟਮ ਦੀ ਸ਼ੁਰੂਆਤ ਜੂਨ ਦੇ ਮਹੀਨੇ 'ਚ ਹੋਈ ਸੀ, ਅਤੇ ਇਹ ਸੰਸਥਾ ਕੀ ਕੰਮ ਕਰੇਗੀ, ਇਸ ਬਾਰੇ ਵੀ ਦੱਸਿਆ ਗਿਆ ਹੈ।


‘ਵਰਲਡ ਸਿੱਖ ਫੈਡਰੇਸ਼ਨ’ ਨੇ ਨਵੀਂ ਪੰਜ ਮੈਂਬਰੀ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ

24 June 2014 ਸੈਨਹੋਜ਼ੇ (ਤਰਲੋਚਨ ਸਿੰਘ ਦੁਪਾਲ ਪੁਰ) ਆਧੁਨਿਕ ਬਿਜਲਈ ਸਾਧਨਾ ਦੁਆਰਾ ਤੱਤਿ ਗੁਰਮਤਿ ਪ੍ਰਚਾਰ ਲਈ ਸਰਗਰਮ ਜਥੇਬੰਦੀ ‘ਵਰਲਡ ਸਿੱਖ ਫੈਡਰੇਸ਼ਨ’ ਵਲੋਂ ਕੌਮਾਂਤਰੀ ਪੱਧਰ ‘ਤੇ ਆਪਣੇ ‘ਮਿਸ਼ਨ ਪ੍ਰਚਾਰ’ਨੂੰ ਹੋਰ ਸੁਚਾਰੂ ਰੂਪ ਦੇਣ ਲਈ ਨਵੀਂ ਪੰਜ ਮੈਂਬਰੀ ਪ੍ਰਬੰਧਕ ਕਮੇਟੀ ਨਾਮਜ਼ਦ ਕੀਤੀ ਗਈ ਹੈ।ਇਸ ਸੰਸਥਾ ਦੇ ਸਲਾਹਕਾਰ ਡਾ.ਗੁਰਮੀਤ ਸਿੰਘ ‘ਬਰਸਾਲ’ ਵਲੋਂ ਜ੍ਹਾਰੀ ਕੀਤੇ ਗਏ ਇਕ ਲਿਖਤੀ ਬਿਆਨ ਅਨੁਸਾਰ ਸਿੱਖ ਸਭਾ-ਸੋਸਾਇਟੀਆਂ ਵਿਚ ਕਲਹ-ਕਲੇਸ਼ ਜਾਂ ਪਾਟੋ-ਧਾੜੀ ਦਾ ਸਬੱਬ ਬਣਦੇ ਪ੍ਰਧਾਨਗੀਆਂ-ਸਕੱਤਰੀਆਂ ਦੀ ਲਾਲਸਾ ਵਾਲ਼ੇ ‘ਮਾਰੂ ਰੋਗ’ ਦਾ ਫਸਤਾ ਵੱਢਣ ਹਿਤ ਇਹ ਨਵੀਂ ਨਾਮਜ਼ਦਗੀ ਕੀਤੀ ਗਈ ਹੈ। ਸਿੱਖ ਵਿਰਸੇ ਮੁਤਾਬਿਕ ‘ਪੰਚ ਪ੍ਰਧਾਨੀ ਸਿਸਟਮ’ ਅਪਣਾਉਣ ਦਾ ਪ੍ਰਣ ਕਰਦਿਆਂ ਇਸ ਸੰਸਥਾ ਦੇ ਸੇਵਾਦਾਰਾਂ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਪੰਥਕ ਪਿੜ ਵਿਚ ਖੋਜ ਕਾਰਜ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ। ਪਰ ਕੋਈ ਅੰਤਿਮ ਨਿਰਨਾ ਲੈਣ ਲਈ ਪੰਥਕ ਵਿਧੀ ਵਿਧਾਨ ਵਾਲ਼ੀ ਜੁਗਤਿ ਹੀ ਪ੍ਰਵਾਣਤ ਹੋਵੇਗੀ।

ਇਕ ਹੋਰ ਮਹੱਤਵਪੂਰਨ ਫੈਸਲੇ ਅਨੁਸਾਰ ‘ਵਰਲਡ ਸਿੱਖ ਫੈਡਰੇਸ਼ਨ’,ਛੋਟੇ ਮੋਟੇ ਸਿਧਾਂਤਕ ਵਖਰੇਵਿਆਂ ਨੂੰ ਲਾਂਭੇ ਰਖ ਕੇ, ਹਰ ਓਸ ਜਥੇਬੰਦੀ ਦਾ ਸਹਿਯੋਗ ਲੈਣ ਅਤੇ ਦੇਣ ਲਈ ਵਚਨਬਧ ਰਹੇਗੀ, ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ‘ਪੰਥ ਪ੍ਰਵਾਣਿਤ’ ਸਿੱਖ ਰਹਿਤ ਮਰਯਾਦਾ ਨੂੰ ਪ੍ਰਵਾਨ ਕਰਦੀ ਹੋਵੇ ਗੀ। ਸੰਸਥਾ ਵਲੋਂ ਸਮੂੰਹ ਜਾਗਰੂਕ ਜਥੇਬੰਦੀਆਂ, ਪ੍ਰਚਾਰਕਾਂ, ਲਿਖਾਰੀਆਂ, ਕਵੀਆਂ ਅਤੇ ਵਿਦਵਾਨਾਂ ਨੂੰ ‘ਵਰਲਡ ਸਿੱਖ ਫੈਡਰੇਸ਼ਨ’ ਦੇ ਪੰਥਕ ਪਲੇਟਫਾਰਮ ‘ਤੇ ਇਕੱਤਰ ਕਰਨ ਲਈ ਯਥਾ-ਸੰਭਵ ਯਤਨ ਕੀਤੇ ਜਾਣਗੇ।

ਗਠਿਤ ਕੀਤੀ ਗਈ ਨਵੀਂ ਕਮੇਟੀ ਵਿਚ ਭਾਈ ਜਸਵਿੰਦਰ ਸਿੰਘ ਮੁਦਕੀ (ਈਸਟ ਕੋਸਟ ਅਮਰੀਕਾ), ਭਾਈ ਹਰਬਖਸ਼ ਸਿੰਘ ਰਾਊਕੇ (ਵੈਸਟ ਕੋਸਟ ਅਮਰੀਕਾ), ਭਾਈ ਹਰਚਰਨ ਸਿੰਘ ਸੰਪਾਦਕ ‘ਸਿੱਖ ਵਿਰਸਾ’(ਕੈਲਗਰੀ-ਕੈਨੇਡਾ), ਭਾਈ ਬਲਦੇਵ ਸਿੰਘ ਓਸਲੋ (ਨਾਰਵੇ-ਯੂਰਪ) ਅਤੇ ਭਾਈ ਜਗਜੀਤ ਸਿੰਘ ਖਾਲਸਾ (ਲੁਧਿਆਣਾ-ਭਾਰਤ) ਨੂੰ ਸ਼ਾਮਲ ਕੀਤਾ ਗਿਆ ਹੈ।

ਉਪਰੋਕਤ ਕੁਮੈਂਟ ਬਾਰੇ "ਵਰਲਡ ਸਿੱਖ ਫੈਡਰੇਸ਼ਨ" ਦੇ ਬਾਕੀ ਪੰਚਾਂ ਦਾ ਕੀ ਵੀਚਾਰ ਹੈ, ਪਾਠਕਾਂ ਨੂੰ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top